ਫਤਿਹਗੜ੍ਹ ਸਾਹਿਬ – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਦਫਤਰ ਜਿਲ੍ਹਾ ਪ੍ਰੀਸ਼ਦ ਵਿਖੇ ਸ. ਬਲਜੀਤ ਸਿੰਘ ਭੁੱਟਾ ਚੇਅਰਮੇਨ ਜਿਲ੍ਹਾ ਪ੍ਰੀਸ਼ਦ ਫਤਿਹਗੜ੍ਹ ਸਾਹਿਬ, ਸ. ਜਗਵਿੰਦਰਜੀਤ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ(ਵਿ) ਫਤਿਹਗੜ੍ਹ ਸਾਹਿਬ, ਪ੍ਰੀਤਇੰਦਰ ਸਿੰਘ ਬੈਂਸ ਉੱਪ ਮੁੱਖ ਕਾਰਜਕਾਰੀ ਅਫਸਰ ਜਿਲ੍ਹਾ ਪ੍ਰੀਸ਼ਦ ਫਤਿਹਗੜ੍ਹ ਸਾਹਿਬ, ਜਸਵੀਰ ਸਿੰਘ ਐਕਸੀਅਨ ਪੰਚਾਇਤੀ ਰਾਜ ਫਤਿਹਗੜ੍ਹ ਸਾਹਿਬ, ਮੈਂਬਰ ਜਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀਆਂ ਦੇ ਚੇਅਰਮੇਨ, ਵਾਇਸ ਚੇਅਰਮੇਨਾਂ ਨੇ ਇੱਕ-ਇੱਕ ਪੋਦਾ ਲਾ ਕੇ ਸ਼ੁਰੂਆਤ ਕੀਤੀ। ਇਸ ਮੌਕੇ ਚੇਅਰਮੇਨ ਭੁੱਟਾ ਨੇ ਕਿਹਾ ਕਿ ਪ੍ਰਦੂਸ਼ਿਤ ਹੋਣ ਵਾਲੇ ਵਿਸ਼ੇਸ਼ ਕਰਕੇ ਤਿੰਨ ਸੋਮੇ ਹਵਾ, ਪਾਣੀ ਅਤੇ ਸ਼ੋਰ ਇਨਸੀਅਨਤ ਲਈ ਦਿਨੋਂ ਦਿਨ ਬਹੁਤ ਹੀ ਗੰਭੀਰ ਸੱਮਸਿਆ ਬਣਦੀ ਜਾ ਰਹੀ ਹੈ।ਜਿਸ ਕਾਰਨ ਆਉਣ ਵਾਲੇ ਸਮਾਂ ਵਿੱਚ ਮਨੁੱਖੀ ਹੋਂਦ ਲਈ ਬਹੁਤ ਵੱਡਾ ਖਤਰਾ ਦਿਖਾਈ ਦੇ ਰਿਹਾ ਹੈ। ਜਿਸ ਕਰਕੇ ਮਨੁੱਖੀ ਜੀਵਨ ਨੂੰ ਵੱਡੀ ਆਫਤਾਂ ਦਾ ਸਹਾਮਣਾ ਕਰਨਾ ਪੈ ਸਕਦਾ ਹੈ। ਚੇਅਰਮੇਨ ਭੁੱਟਾ ਨੇ ਕਿਹਾ ਕਿ ਇਸ ਚੋਂਣਤੀ ਨੂੰ ਦੇਖਦੇ ਹੋਏ ਅਤੇ ਵਾਤਾਵਰਣ ਨੂੰ ਚੰਗਾ ਬਣਾਉਣ ਲਈ ਵੱਧ ਤੋਂ ਵੱਧ ਪੋਦੇ ਲਾਏ ਜਾਣ।ਵਧੀਕ ਡਿਪਟੀ ਕਮਿਸ਼ਨਰ(ਵਿ) ਜਗਵਿੰਦਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਚਾਇਤਾਂ ਦੀਆਂ ਖਾਲੀ ਥਾਵਾਂ ਤੇ ਮਗਨਰੇਗਾ ਸਕੀਮ ਰਾਂਹੀ ਬੁਟੇ ਲਾਗਿਆ ਜਾਣਗੇ।
