• Login
Sunday, August 23, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home BREAKING

ਪੰਜਾਬੀ ਡਿਜ਼ਾਈਨਰਾਂ ਦੇ ਕੱਪੜਿਆਂ ਦੇ ਦੀਵਾਨੇ ਹੋਏ ਅਮਰੀਕੀ ਖਿਡਾਰੀ

admin by admin
in BREAKING
0
ਪੰਜਾਬੀ ਡਿਜ਼ਾਈਨਰਾਂ ਦੇ ਕੱਪੜਿਆਂ ਦੇ ਦੀਵਾਨੇ ਹੋਏ ਅਮਰੀਕੀ ਖਿਡਾਰੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਐਬਟਸਫੋਰਡ, 5 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ):-ਆਮ ਕਿਹਾ ਜਾਂਦਾ ਹੈ ਕਿ ਸ਼ੌਾਕ ਦਾ ਕੋਈ ਮੁੱਲ ਨਹੀਂ ਹੁੰਦਾ, ਪਰ ਜਿਸ ਇਨਸਾਨ ਦਾ ਸ਼ੌਕ ਉਸ ਦਾ ਪੈਸਾ ਬਣ ਜਾਵੇ ਤਾਂ ਫਿਰ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ | ਇਹ ਗੱਲ ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕੈਮਲੂਪਸ ਦੇ ਸਨੀ ਬਸਰਾ ਅਤੇ ਕੈਵਿਨ ਖੂੰਗੇ ‘ਤੇ ਪੂਰੀ ਤਰ੍ਹਾਂ ਢੁਕਦੀ ਹੈ ਜਿਨ੍ਹਾਂ ਨੂੰ ਬਚਪਨ ਤੋਂ ਹੀ ਬਾਸਕਿਟਬਾਲ ਤੇ ਫੈਸ਼ਨ ਦਾ ਸ਼ੌਕ ਸੀ | ਉਹ ਬਾਸਕਿਟਬਾਲ ਦੇ ਖਿਡਾਰੀ ਤਾਂ ਨਾ ਬਣ ਸਕੇ ਪਰ ਕੱਪੜੇ ਡਿਜ਼ਾਈਨ ਕਰਨ ਵਿਚ ਉਨ੍ਹਾਂ ਮਾਅਰਕਾ ਮਾਰਿਆ ਹੈ | ਉਨ੍ਹਾਂ ਵਲੋਂ ਤਿਆਰ ਕੀਤੇ ਗਏ ਕੱਪੜੇ ਅਮਰੀਕਾ ਦੀ ਚੋਟੀ ਦੀ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਦੇ ਖਿਡਾਰੀਆਂ ਵਲੋਂ ਪਹਿਨੇ ਜਾਂਦੇ ਹਨ, ਜਿਨ੍ਹਾਂ ਵਿਚ ਐਨ. ਬੀ. ਏ. ਦੇ ਕ੍ਰਿਸ ਪਾਲ, ਜੇਸਨ ਟੈਟਮ ਤੇ ਟੋਬੀਅਸ ਹੈਰਿਸ ਦੇ ਨਾਂਅ ਵਰਨਣਯੋਗ ਹਨ | ਡਿਜ਼ਾਈਨਰ ਸਨੀ ਬਸਰਾ ਨੇ ਦੱਸਿਆ ਕਿ ਉਹ ਅਮਰੀਕਾ ਦੇ ਉੱਘੇ ਬਾਸਕਿਟਬਾਲ ਖਿਡਾਰੀ ਕ੍ਰਿਸ ਪਾਲ ਦਾ ਬਹੁਤ ਵੱਡਾ ਫੈਨ ਹੈ ਪਰ ਉਸ ਨੇ ਕਦੇ ਸੁਪਨੇ ਵਿਚ ਵੀ ਇਹ ਨਹੀਂ ਸੋਚਿਆ ਸੀ ਕਿ ਉਸ ਦੇ ਡਿਜ਼ਾਈਨ ਕੀਤੇ ਕੱਪੜੇ ਕ੍ਰਿਸ ਪਾਲ ਪਹਿਨੇਗਾ | ਭਾਰਤ ਤੇ ਕੈਨੇਡਾ ਦੇ ਸੱਭਿਆਚਾਰ ਤੋਂ ਪੂਰੀ ਤਰ੍ਹਾਂ ਜਾਣੂ ਸਨੀ ਬਸਰਾ ਤੇ ਕੈਵਿਨ ਖੂੰਗੇ ਨੇ ਪਹਿਲੀ ਵਾਰ ਕੱਪੜੇ ਡਿਜ਼ਾਈਨ ਕਰਕੇ ਕ੍ਰਿਸ ਪਾਲ ਦੀ ਸੰਸਥਾ ‘ਓਕਲਹਾਮਾ ਥੰਡਰ ਪੁਆਇੰਟ ਗਾਰਡ’ ਨਾਲ ਸੰਪਰਕ ਕੀਤਾ ਤਾਂ ਕ੍ਰਿਸ ਪਾਲ ਨੇ ਜੈਕਟ, ਪੈਂਟ ਤੇ ਸਵੈਟਰ ਖਰੀਦਿਆ | ਇਹ ਪਹਿਲੇ ਪੰਜਾਬੀ ਡਿਜ਼ਾਈਨਰ ਹਨ ਜਿਨ੍ਹਾਂ ਨੂੰ ਅਮਰੀਕਾ ਵਿਚ ਪ੍ਰਸਿੱਧੀ ਮਿਲੀ ਹੈ |

Post Views: 59
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਸਿੱਖ ਫੁੱਟਬਾਲ ਕੱਪ ਦੇ ਸੈਮੀ ਫਾਈਨਲ ਦੇ ਫਸਵੇਂ ਭੇੜ ਜਲੰਧਰ ’ਚ

Next Post

ਸਾਊਥ ਸੁਪਰਸਟਾਰ ਵਿਜੇ ਕੋਲੋਂ ਇਨਕਮ ਟੈਕਸ ਵਿਭਾਗ ਨੇ ਕੀਤੀ ਪੁੱਛਗਿੱਛ

Next Post
ਸਾਊਥ ਸੁਪਰਸਟਾਰ ਵਿਜੇ ਕੋਲੋਂ ਇਨਕਮ ਟੈਕਸ ਵਿਭਾਗ ਨੇ ਕੀਤੀ ਪੁੱਛਗਿੱਛ

ਸਾਊਥ ਸੁਪਰਸਟਾਰ ਵਿਜੇ ਕੋਲੋਂ ਇਨਕਮ ਟੈਕਸ ਵਿਭਾਗ ਨੇ ਕੀਤੀ ਪੁੱਛਗਿੱਛ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.