ਮੋਹਾਲੀ, 22 ਨਵੰਬਰ (ਪ੍ਰੈਸ ਕੀ ਤਾਕਤ ਬਿਊਰੋ):- ਲੰਬੀ ਉਡੀਕ ਤੋਂ ਬਾਅਦ ਉੱਘੇ ਪੰਜਾਬੀ ਗਾਇਕ ਬਿੱਲ ਸਿੰਘ ਦਾ ਨਵਾਂ ਟਰੈਕ ‘ਪਹਿਲਾ ਪਿਆਰ’ ਦਾ ਪੋਸਟਰ ਸ਼ੁਕਰਵਾਰ ਨੂੰ ਮੋਹਾਲੀ ਪ੍ਰੈੱਸ ਕਲੱਬ ਵਿਖੇ ਰੀਲੀਜ਼ ਕੀਤਾ ਗਿਆ। ਇਸ ਦੌਰਾਨ ਸੰਗੀਤ ਜਗਤ ਦੀਆਂ ਉੱਘੀਆਂ ਸਖ਼ਸ਼ੀਅਤ ਗੀਤਕਾਰ ਭੱਟੀ ਭੜੀ ਵਾਲ਼ਾ ਅਤੇ ਡੀ.ਜੇ.ਐੱਨ.ਐੱਸ ਮਿਊਜ਼ਿਕ ਵਰਲਡ ਮੁੰਬਈ ਦੇ ਪ੍ਰੋਡਿਊਸਰ ਅਨਿਲ ਅਰੋੜਾ ਅਤੇ ਨਵੀਨ ਜਥਨ Àਚੇਚੇ ਤੌਰ ਤੇ ਹਾਜ਼ਰ ਰਹੇ ਅਤੇ ‘ਫਰਸਟ ਲਵ’ ਬਾਰੇ ਜਾਣਕਾਰੀ ਦਿੱਤੀ। ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਬਿਲ ਸਿੰਘ ਨੇ ਆਪਣੀ ਗਾਇਕੀ ਦੇ ਸਫ਼ਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ•ਾਂ ਨੇ ਪੰਜਾਬੀ ਸੱਭਿਚਾਰ ਦੀ ਝੋਲ਼ੀ ਵਿਚ ਹਿੱਟ ਟੇਪਾਂ ਪਾਈਆਂ ਹਨ। ਇਨ•ਾਂ ਵਿਚ ਯਾਦਾਂ ਤੇਰੀਆਂ, ਜਾਗੋ ਆਈਆ,ਪੇਸ਼ੀ,ਉਡੀਕਾਂ, ਫੇਸ ਬੁੱਕ ਤੋਂ ਇਲਾਵਾ ਅਨੇਕਾਂ ਹਿੱਟ ਗੀਤ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ। ਉਨ•ਾਂ ਕਿਹਾ ਕਿ ਇਸ ਟਰੈਕ ਦੇ ਗੀਤਕਾਰ ਭੱਟੀ Îਭੜੀ ਵਾਲ਼ਾ ਹਨ ਜਦ ਕਿ ਇਸ ਨੂੰ ਸੰਗੀਤ ਬੱਧ ਬਿੰਦੀ ਬਿੱਲ ਨੇ ਕੀਤਾ ਹੈ, ਬਿੰਦੀ ਬਿੱਲ ਦਾ ਇਹ ਪਹਿਲਾ ਗੀਤਾ ਹੈ ਜਿਸ ਵਿਚ ਉਸ ਨੇ ਵਧੀਆ ਕੰਮ ਕੀਤਾ ਹੈ। ਇਸ ਟਰੈਕ ਦੀ ਵੀਡੀਓ ਗ੍ਰਾਫ਼ੀ ਆਰ ਰਾਜਾ ਨੇ ਬਣਾਈ ਹੈ ਜਿਸ ਨੂੰ ਬਣਾਉਣ ਵਿਚ ਵੱਡੀ ਭੂਮਿਕਾ ਰਬਾਬ ਮਿਊਜ਼ਿਕ ਸਟੂਡੀਓ ਨੇ ਨਿਭਾਈ। ਉਨ•ਾਂ ਦੱਸਿਆ ਕਿ ਵੀਡੀਓਗ੍ਰਾਫ਼ੀ ਦਾ ਪੱਧਰ ਹਾਲੀਵੁੱਡ ਅਤੇ ਬਾਲੀਵੁੱਡ ਵਰਗਾ ਨਜ਼ਰ ਆਵੇਗਾ। ਇਸ ਦੌਰਾਨ ਭੱਟੀ ਭੜੀ ਵਾਲ਼ਾ ਨੇ ਕਿਹਾ ਕਿ ਪੰਜਾਬੀ ਸੰਗੀਤ ਅੱਜ 152 ਦੇਸ਼ਾਂ ਵਿਚ ਵੱਡੇ ਪੱਧਰ ‘ਤੇ ਸੁਣਿਆ ਜਾਦਾਂ ਹੈ ਜਿਸ ਨਾਲ ਪੰਜਾਬੀ ਗਾਇਕੀ ਹੀ ਨਹੀਂ ਬਲਕਿ ਪੰਜਾਬੀ ਮਾਤ ਭਾਸ਼ਾ ਦਾ ਦਾਇਰਾ ਵੀ ਵਸੀਹ ਹੋਇਆ ਹੈ। ਭੱਟੀ ਨੇ ਕਿਹਾ ਕਿ ਬੇਸੱਕ ਵਿਦੇਸ਼ੀ ਲੋਕ ਪੰਜਾਬੀ ਭਾਸ਼ਾ ਦੀ ਸਮਝ ਨਹੀਂ ਰੱਖਦੇ ਪਰ ਜਦੋਂ ਪੰਜਾਬੀ ਗੀਤ ਦੀ ਬੀਟ ਵੱਜਦੀ ਹੈ ਸਾਰੇ ਨੱਚਣ ਲੱਗ ਜਾਂਦੇ ਹਨ। ਇਸ ਦੌਰਾਨ ਡੀ.ਜੇ.ਐੱਨ.ਐੱਸ ਮਿਊਜ਼ਿਕ ਵਰਲਡ ਮੁੰਬਈ ਦੇ ਪ੍ਰੋਡਿਊਸਰ ਨਵੀਨ ਜਥਨ ਨੇ ਕਿਹਾ ਕਿ ਉਨ•ਾ ਦੀ ਕੰਪਨੀ ਨੇ ਪਹਿਲੀ ਵਾਰ ਕੋਈ ਪੰਜਾਬੀ ਟਰੈਕ ਕੀਤਾ ਹੈ ਜਿਸ ਵਿਚ ਉਨ•ਾਂ ਦਾ ਤਜ਼ਰਬਾ ਬਹੁਤ ਉਮਦਾ ਰਿਹਾ। ਉਨ•ਾ ਦੱਸਿਆ ਕਿ ਬਿੱਲ ਸਿੰਘ ਇਕ ਸਥਾਪਤ ਕਲਾਕਾਰ ਹੈ ਜਿਸ ਨੇ ‘ਫਰਸਟ ਲਵ’ ਨੂੰ ਬਹੁਤ ਵਧੀਆ ਨਿਭਾਇਆ ਹੈ।

