• Login
Thursday, July 16, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home WORLD

ਭਾਰਤ ਸਭ ਦਾ ਸਾਂਝਾ, ਵਿਚਾਰਾਂ ਦੀ ਅਸਹਿਮਤੀ ਦੇਸ਼-ਧ੍ਰੋਹ ਨਹੀਂ: ਰਵੀਸ਼

admin by admin
in WORLD
0
ਭਾਰਤ ਸਭ ਦਾ ਸਾਂਝਾ, ਵਿਚਾਰਾਂ ਦੀ ਅਸਹਿਮਤੀ ਦੇਸ਼-ਧ੍ਰੋਹ ਨਹੀਂ: ਰਵੀਸ਼
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

‘ਏਕ ਔਰ ਸੱਤਿਆਗ੍ਰਹਿ ਭਾਰਤ ਕੀ ਆਤਮਾ ਕੇ ਲੀਏ’ ਵਿਸ਼ੇ ‘ਤੇ ਪੈਨਲ ਵਿਚਾਰ-ਵਟਾਂਦਰੇ ਦੌਰਾਨ ਨਾਗਰਿਕਤਾ ਸੋਧ ਬਿੱਲ ਦਾ ਮੁੱਦਾ ਰਿਹਾ ਭਾਰੂ

ਚੰਡੀਗੜ੍ਹ, 14 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਪ੍ਰਸਿੱਧ ਪੱਤਰਕਾਰ ਸ਼੍ਰੀ ਰਵੀਸ਼ ਕੁਮਾਰ ਨੇ ਅੱਜ ਨਾਗਰਿਕਤਾ ਸੋਧ ਬਿੱਲ ‘ਤੇ ਬਹਿਸ ਭਖਾਉੰਦਿਆਂ ਕਿਹਾ ਕਿ ਭਾਰਤ ਸਭ ਧਰਮਾਂ, ਫ਼ਿਰਕਿਆਂ ਅਤੇ ਜਾਤਾਂ ਦਾ ਸਾਂਝਾ ਦੇਸ਼ ਹੈ, ਇਸ ਲਈ ਕਿਸੇ ਵਿਅਕਤੀ ਦਾ ਕਿਸੇ ਗੱਲ ਨਾਲ ਅਸਹਿਮਤ ਹੋਣਾ ਦੇਸ਼-ਧ੍ਰੋਹ ਨਹੀਂ ਗਰਦਾਨਿਆ ਜਾ ਸਕਦਾ। ਲੇਕ ਕਲੱਬ ਵਿਖੇ ਮਿਲਟਰੀ ਲਿਟਰੇਚਰ ਫ਼ੈਸਟੀਵਲ – 2019 ਦੇ ਦੂਜੇ ਦਿਨ ‘ਏਕ ਔਰ ਸੱਤਿਆਗ੍ਰਹਿ ਭਾਰਤ ਕੀ ਆਤਮਾ ਕੇ ਲੀਏ’ ਵਿਸ਼ੇ’ ਤੇ ਪੈਨਲ ਵਿਚਾਰ-ਵਟਾਂਦਰੇ ਦੌਰਾਨ ਸ਼ਮੂਲੀਅਤ ਕਰਦਿਆਂ ਉਨ੍ਹਾਂ ਇਸ ਤੱਥ ‘ਤੇ ਧਿਆਨ ਦੁਆਇਆ ਕਿ ਦੇਸ਼ ਪ੍ਰਤੀ ਆਪਣੀ ਵਫ਼ਾਦਾਰੀ ਅਤੇ ਰਾਸ਼ਟਰੀਅਤਾ ਨੂੰ ਪਰਿਭਾਸ਼ਤ ਕਰਨ ਲਈ ਧਰਮ ਨੂੰ ਇਕਮਾਤਰ ਮਾਪਦੰਡ ਬਣਾਇਆ ਜਾ ਰਿਹਾ ਹੈ।
ਵਿਚਾਰ-ਵਟਾਂਦਰਾ ਸੈਸ਼ਨ ਦੌਰਾਨ ਸ਼੍ਰੀ ਰਵੀਸ਼ ਕੁਮਾਰ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਸ੍ਰੀ ਮਨੀਸ਼ ਤਿਵਾੜੀ ਅਤੇ ਦਿੱਲੀ ਯੂਨੀਵਰਸਿਟੀ ਤੋਂ ਸ਼੍ਰੀਮਤੀ ਗੀਤਾ ਭੱਟ ਸ਼ਾਮਲ ਹੋਏ ਜਦ ਕਿ ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਸ਼੍ਰੀ ਜ਼ਮੀਰੁੱਦੀਨ ਸ਼ਾਹ, ਸਾਬਕਾ ਡਿਪਟੀ ਚੀਫ਼ ਆਫ਼ ਆਰਮੀ ਸਟਾਫ਼ ਨੇ ਸੈਸ਼ਨ ਦੀ ਕਾਰਵਾਈ ਚਲਾਈ। ਸ਼੍ਰੀ ਰਵੀਸ਼ ਕੁਮਾਰ ਨੇ ਆਪਣੇ ਵਿਚਾਰ ਜਾਰੀ ਰੱਖਦਿਆਂ ਕਿਹਾ ਕਿ ਰਾਸ਼ਟਰਵਾਦ ਨੂੰ ਪਰਿਭਾਸ਼ਤ ਕਰਨ ਦਾ ਆਧਾਰ ਧਰਮ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਇੱਕ ਨਿਰਪੱਖ ਸੰਸਥਾ ਹੋਣਾ ਚਾਹੀਦਾ ਹੈ ਪਰ ਅੱਜ ਕੱਲ ਅਜਿਹਾ ਨਹੀਂ ਹੈ ਕਿਉਂਕਿ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਮੀਡੀਆ ‘ਅਸਹਿਮਤੀ ਦੇ ਅਧਿਕਾਰ’ ਦੇ ਖੋਹੇ ਅਤੇ ਦੱਬੇ ਜਾਣ ‘ਤੇ ਚਿੰਤਾ ਜ਼ਾਹਰ ਨਹੀਂ ਕਰ ਰਿਹਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੱਜ ਸਵਾਲ ਪੁੱਛਣਾ ਜੁਰਮ ਬਣ ਗਿਆ ਹੈ।
ਦਿੱਲੀ ਯੂਨੀਵਰਸਿਟੀ ਦੇ ਟੀਚਿੰਗ ਸਟਾਫ਼ ਤੋਂ ਪੁੱਜੇ ਗੀਤਾ ਭੱਟ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਭਾਰਤ ਦੀ ਸੱਭਿਅਤਾ ਦਾ ਇਤਿਹਾਸ ਜੁਗਾਂ-ਜੁਗਾਂਤਰਾਂ ਪੁਰਾਣਾ ਹੈ, ਜਿਥੇ ਕਈ ਸੱਭਿਆਤਾਵਾਂ ਪ੍ਰਫੁੱਲਤ ਹੋ ਰਹੀਆਂ ਹਨ। ਨਾਗਰਿਕਤਾ ਸੋਧ ਬਿੱਲ ਦਾ ਸਮਰਥਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਬਿੱਲ ਦਾ ਉਦੇਸ਼ ਹਾਸ਼ੀਏ ‘ਤੇ ਖੜੇ ਉਨ੍ਹਾਂ ਵਰਗਾਂ ਨੂੰ ਸਹੂਲਤ ਦੇਣਾ ਹੈ, ਜੋ ਦੂਜੇ ਦੇਸ਼ਾਂ ਵਿਚ ਧਾਰਮਿਕ ਜ਼ੁਲਮ ਦਾ ਸਾਹਮਣਾ ਕਰ ਰਹੇ ਹਨ। ਸੈਸ਼ਨ ਦੌਰਾਨ ਆਪਣੇ ਵਿਚਾਰ ਪ੍ਰਗਟਾਉਂਦਿਆਂ ਸੰਸਦ ਮੈਂਬਰ ਸ਼੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਧਰਮ ਨਿਰਪੱਖਤਾ ਅੱਜ ਦੇ ਸੰਦਰਭ ਵਿੱਚ ਬਹੁਤ ਅਹਿਮੀਅਤ ਰੱਖਦੀ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਦੋ ਰਾਸ਼ਟਰਾਂ ਦਾ ਸਿਧਾਂਤ ਪਹਿਲੀ ਵਾਰ 1909 ਵਿੱਚ ਭਾਈ ਪਰਮਾਨੰਦ ਨੇ ਦਿੱਤਾ। ਫੇਰ 1930 ਵਿੱਚ ਅੱਲਾਮਾ ਇਕਬਾਲ, 1937 ਵਿੱਚ ਸਾਵਰਕਰ ਅਤੇ 1940 ਵਿੱਚ ਮੁਹੰਮਦ ਅਲੀ ਜਿਨਾਹ ਨੇ ਇਸ ਸਿਧਾਂਤ ਨੂੰ ਅੱਗੇ ਵਧਾਇਆ। ਉਨ੍ਹਾਂ ਕਿਹਾ ਕਿ 1947 ਦੀ ਵੰਡ ਵੇਲੇ ਉਦੋਂ ਦੀ ਕੇਂਦਰ ਸਰਕਾਰ ਨੇ ਧਰਮ ਨਿਰਪੱਖ ਢਾਂਚੇ ਨੂੰ ਦੇਸ਼ ਹਿੱਤ ਵਿੱਚ ਚੁਣਿਆ ਤਾਂ ਜੋ ਵੰਡ ਪਾਊ ਤਾਕਤਾਂ ਨੂੰ ਠੱਲ੍ਹਿਆ ਜਾ ਸਕੇ ਪਰ ਇਹ ਵੰਡ ਪਾਊ ਸ਼ਕਤੀਆਂ ਇਹਨੀਂ ਦਿਨੀਂ ਮੁੜ ਸਿਰ ਚੁੱਕ ਰਹੀਆਂ ਹਨ। ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰਦਿਆਂ ਸ਼੍ਰੀ ਤਿਵਾੜੀ ਨੇ ਕਿਹਾ ਕਿ ਕੌਮਾਂਤਰੀ ਕਾਨੂੰਨਾਂ ਮੁਤਾਬਕ ਧਰਮ ਦੇ ਆਧਾਰ ‘ਤੇ ਪੱਖਪਾਤ ਨਾ ਕਰਕੇ, ਸ਼ਰਨਾਰਥੀਆਂ ਨੂੰ ਪਨਾਹ ਦੇਣਾ ਹਰ ਦੇਸ਼ ਦਾ ਮੁਢਲਾ ਫ਼ਰਜ਼ ਹੈ।

Post Views: 81
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

सुनील ग्रोवर ने बेटी के जन्म पर कपिल शर्मा को दी बधाई

Next Post

ਵਾਤਾਵਰਣ ‘ਤੇ ਖੇਤਰੀ ਕਾਨਫਰੰਸ : ਕੌਮੀ ਗ੍ਰੀਨ ਟ੍ਰਿਬਿਊਨਲ ਦੇ ਚੇਅਰਪਰਸਨ ਵਲੋਂ ਵਾਤਾਵਰਣ ਮਸਲਿਆਂ ਦੇ ਹੱਲ ਲਈ ਸਾਂਝੇ ਯਤਨ ਵਿੱਢਣ ਦਾ ਸੱਦਾ

Next Post
ਵਾਤਾਵਰਣ ‘ਤੇ ਖੇਤਰੀ ਕਾਨਫਰੰਸ  : ਕੌਮੀ ਗ੍ਰੀਨ ਟ੍ਰਿਬਿਊਨਲ ਦੇ ਚੇਅਰਪਰਸਨ ਵਲੋਂ ਵਾਤਾਵਰਣ ਮਸਲਿਆਂ ਦੇ ਹੱਲ ਲਈ ਸਾਂਝੇ ਯਤਨ ਵਿੱਢਣ ਦਾ ਸੱਦਾ

ਵਾਤਾਵਰਣ 'ਤੇ ਖੇਤਰੀ ਕਾਨਫਰੰਸ : ਕੌਮੀ ਗ੍ਰੀਨ ਟ੍ਰਿਬਿਊਨਲ ਦੇ ਚੇਅਰਪਰਸਨ ਵਲੋਂ ਵਾਤਾਵਰਣ ਮਸਲਿਆਂ ਦੇ ਹੱਲ ਲਈ ਸਾਂਝੇ ਯਤਨ ਵਿੱਢਣ ਦਾ ਸੱਦਾ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.