• Login
Sunday, July 12, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ – ਪਰ ਹੁਣ ਰਾਜ ਕਰੇਗਾ ਬੇਈਮਾਨ ਤੱਤੀਆ ਤਵੀਆ ਅਤੇ ਠੰਡੇ ਬੁਰਜਾ ਵਿਚ ਰੁਲਣਗੇ ਬੱਚੇ ਨੋਜਵਾਨ ਅਤੇ ਬਜੁਰਗ।

admin by admin
in PUNJAB
0
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ – ਪਰ ਹੁਣ ਰਾਜ ਕਰੇਗਾ ਬੇਈਮਾਨ ਤੱਤੀਆ ਤਵੀਆ ਅਤੇ ਠੰਡੇ ਬੁਰਜਾ ਵਿਚ ਰੁਲਣਗੇ ਬੱਚੇ ਨੋਜਵਾਨ ਅਤੇ ਬਜੁਰਗ।
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

[ਪ੍ਰੈਸ ਕੀ ਤਾਕਤ ਬਿਊਰੋ]55 ਸਾਲ ਪਹਿਲਾਂ ਜਦੋ ਮੈ ਖਾਲਸਾ ਸਕੂਲ ਵਿੱਚ ਦਾਖਲ ਹੋਇਆ ਤਾ ਹਰ ਰੋਜ ਸਵੇਰੇ ਅਰਦਾਸ ਕਰਦੇ ਹੋਏ ਇਹ ਸਬਦ ਬੋਲਿਆ ਕਰਦੇ ਸਨ ਅਤੇ ਸਾਡੇ ਸਤਿਕਾਰਯੋਗ ਅਧਿਆਪਕ ਇਨਾ ਦੀ ਵਿਆਖਿਆ ਕਰਦੇ ਸਨ ਕਿ ਗੁਰੂ ਸਾਹਿਬਾਨ ਦੇ ਉਪਦੇਸ਼ ਹਨ ਕਿ ਖਾਲਸ ਬੰਦਿਆਂ ਭਾਵ ਜਿਸ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪੰਜ ਪਿਆਰਿਆਂ ਵਾਲੇ ਗੁਣ ਹੋਣ ਜੋ ਨਿਸ਼ਕਾਮ ਧਰਮ ਕਰਮ ਸੇਵਾ ਦੇ ਰਸਤੇ ਤੇ ਚਲਦੇ ਹਨ, ਉਨਾਂ ਨੂੰ ਗੱਦੀ ਤੇ ਬਿਰਾਜਮਾਨ ਕਰਨਾ ਚਾਹੀਦਾ ਹੈ ਅਜਿਹੇ ਨੇਕ ਦਿਲ ਇਨਸਾਨ ਘਰ ਸੰਸਥਾਵਾਂ ਦਫਤਰਾਂ ਵਿੱਚ ਰਾਜ ਕਰਨ ਪਰ ਅਸੀ ਇਹ ਅੱਜ ਵੀ ਹਰ ਰੋਜ ਕਹਿੰਦੇ ਅਤੇ ਸੁਣਦੇ ਹਾਂ ਪਰ ਰਾਜ ਚੰਗੇ ਖਾਲਸ ਇਨਸਾਨ ਨੂੰ ਨਹੀ ਲੀਡਰਾਂ ਜਾ ਉਨਾਂ ਦੇ ਵਾਰਸਾਂ ਨੂੰ ਦੇ ਰਹੇ ਹਾ ਜਦਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਬੇਟਿਆਂ ਦੀ ਥਾ ਗੁਰੂ ਅੰਗਦ ਦੇਵ ਜੀ ਨੂੰ ਉਨਾ ਦੇ ਖਾਲਸ ਗੁਣ ਦੇਖ ਪ੍ਰਖ ਕਰਕੇ ਗੱਦੀ ਦਿੱਤੀ ਸੀ ।ਮਹਾਰਾਜਾ ਰਣਜੀਤ ਸਿੰਘ ਨੇ ਖਾਲਸ ਰਾਜ ਕਰਕੇ ਦੁਨੀਆਂ ਨੂੰ ਰਾਜ ਕਰੇਗਾ ਖਾਲਸਾ ਆਕਿ (ਦੁੱਖੀ) ਰਹੇ ਨਾ ਕੋਇ ਦਾ ਭਾਵ ਸਾਹਮਣੇ ਰੱਖਿਆ। ਪਰ ਭਾਰਤ ਦੀ ਆਜਾਦੀ ਮਗਰੋਂ ਅਸੀ ਲੋਕਾਂ ਨੇ ਖਾਲਸ ਇਨਸਾਨਾਂ ਦੀ ਚੋਣ ਕਰਨ ਦੀ ਥਾਂ ਰਾਜਨੀਤਕ ਪਾਰਟੀਆਂ ਨੂੰ ਰਾਜ ਦੇਣਾ ਸੁਰੂ ਕਰ ਦਿੱਤਾ ਅਤੇ ਰਾਜਨੀਤਕ ਲੀਡਰਾਂ ਨੇ ਸਾਨੂੰ ਅਤੇ ਦੇਸ ਨੂੰ ਲੁੱਟਣਾ ਕੱਟਣਾ ਜਲੀਲ ਕਰਨਾ ਸੁਰੂ ਕੀਤਾ ਜਿਸ ਨੇ ਹੱਕ ਮੰਗਿਆ ਉਸ ਨੂੰ ਮਾਰਿਆ ਕੁੱਟਿਆ ਲਿਤਾੜਿਆ ਜਾਦਾ ਰਿਹਾ। ਅਤੇ ਉਨਾ ਲੀਡਰਾਂ ਦੇ ਵਾਰਸਾਂ ਅਨੁਸਾਰ ਰਾਜਨੀਤੀ ਦੇ ਵਿਉਪਾਰ ਸੱਭ ਤੋਂ ਉਤੱਮ ਹਨ, ਨਾ ਕੋਈ ਆਚਰਨ ਦੇਖਦਾ ਨਾ ਸਿਖਿਆਵਾਂ ਨਾ ਗਿਆਨ ਨਾ ਗੁਣ, ਨਾ ਲਿਆਕਤ, ਕੇਵਲ ਇਹ ਹੀ ਦੇਖਿਆ ਜਾਂਦਾ ਹੈ ਕਿ ਇਹ ਲੀਡਰ ਦਾ ਬੇਟਾ ਹੈ ਲੀਡਰ ਦੀ ਪਤਨੀ ਜਾ ਲੀਡਰ ਦੇ ਰਿਸ਼ਤੇਦਾਰ ਅਤੇ ਜਾ ਫੇਰ ਸਾਡੇ ਪਿਆਰੇ ਲੀਡਰ ਜੀ ਨੇ ਇਸ ਇਨਸਾਨ ਨੂੰ ਰਾਜ ਦੇਣ ਲਈ ਸਾਡੇ ਸਾਹਮਣੇ ਖੜਾ ਕੀਤਾ ਹੈ ਅਤੇ ਅਸੀਂ ਲੋਕ ਆਪਣੇ ਕੀਮਤੀ ਅਤੇ ਖਾਲਸ ਇਨਸਾਨ ਦੀ ਚੋਣ ਕਰਨ ਵਾਲੀਆਂ ਵੋਟਾਂ ਦੀ ਮਹੱਤਤਾ ਨਹੀ ਸਮਝੀ ਜਿਸ ਕਾਰਨ ਖਾਲਸ ਦੀ ਥਾਂ ਗੰਦੇ ਲੋਕਾਂ ਨੂੰ ਰਾਜ ਦਿੰਦੇ ਰਹੇ ਅਤੇ ਕਦੇ ਅਜਿਹੇ ਲੀਡਰਾਂ ਰਾਜਿਆ ਮੰਤਰੀਆਂ ਨੇ ਸਾਡੇ ਖਾਲਸ ਗੁਰੂਆਂ ਨੂੰ ਤੱਤੀ ਤਵੀਆ ਤੇ ਬਿਠਾਇਆ ਅਤੇ ਕਦੇ ਠੰਡੇ ਬੁਰਜਾ ਵਿਚ ਕੈਦ ਕੀਤਾ ਅਤੇ ਅੱਜ ਸਾਡੇ ਖਾਲਸ ਨੇਕ ਕਮਾਈ ਕਰਨ ਵਾਲੇ ਕਿਸਾਨਾਂ ਨੂੰ ਵੀ ਸਾਡੇ ਚੁਣੇ ਲੀਡਰ ਤੱਤੀਆ ਤਵੀਆ ਤੇ ਬੈਠਾਉਣ ਲਈ ਸਹੀਦ ਕਰਨ ਲਈ ਦਿਲੀ ਦੀਆ ਸੜਕਾਂ ਤੇ ਰੁਲਾ ਰਹੇ ਹਨ ਦੇਸ ਧਰੋਹੀ ਅੱਤਵਾਦੀ ਮੰਗਤੇ ਬੇਸਮਝ ਨਲਾਇਕ ਕਹਿਕੇ ਠੰਢ ਵਿੱਚ ਦਿਲੀ ਦੀਆਂ ਸੜਕਾਂ ਤੇ ਰੁਲਾ ਰਹੇ ਹਨ ਸਾਡੇ ਨੋਜਵਾਨਾਂ ਨੂੰ ਦੇਸ ਨਿਕਾਲੇ ਦੇ ਰਹੇ ਹਨ ਕਿ ਜਾਓ ਵਿਦੇਸ਼ਾ ਵਿੱਚ ਗੁਲਾਮੀ ਕਰੋ ਤੁਹਾਡੇ ਬਜੁਰਗਾਂ ਤੁਹਾਡੀਆਂ ਜਾਇਦਾਦਾਂ ਤੁਹਾਡੇ ਧੰਨ ਦੌਲਤ ਕਮਾਈਆਂ ਤੇ ਤਰਾ ਤਰਾ ਦੇ ਟੈਕਸ ਲਗਾਕੇ ਲੀਡਰ ਆਪਣੇ ਹੀ ਦੇਸ ਰਾਜ ਵਿੱਚ ਹੀ ਬੈਠੇ ਅੈਸ ਕਰ ਰਹੇ ਹਨ, ਅਤੇ ਸਾਡੇ ਰਾਜ ਕਰਦੇ ਲੀਡਰ ਸਿਹਤ, ਸੁਰੱਖਿਆ ਗੁਣਕਾਰੀ ਸਿੱਖਿਆ ਅਤੇ ਤੰਦਰੁਸਤੀ ਦੇਣ ਦੀ ਥਾ ਨਸਿਆ ਅਪਰਾਧਾ ਬਿਮਾਰੀਆ ਬੇਰੋਜਗਾਰੀ ਗਰੀਬੀ ਭੁੱਖਮਰੀ ਸਕੂਲਾਂ ਵਿੱਚ ਬਚਿਆ ਨੂੰ ਘਟੀਆ ਭੋਜਨ ਕਿਤਾਬਾਂ ਵਰਦੀਆ ਦੇਕੇ ਮੰਗਣ ਦੀ ਆਦਤ ਪਾਕੇ ਲੀਡਰਾਂ ਅਤੇ ਅਧਿਕਾਰੀਆਂ ਅਗੇ ਹਥ ਅੱਡਣ ਸੜਕਾਂ ਤੇ ਰੁੱਲਣ ਲਈ ਮੰਗਤੇ ਬਣਾ ਰਹੇ ਹਨ, ਦੇਸ ਦੇ ਗੁਰੂ ਅਧਿਆਪਕਾਂ ਅਤੇ ਨੌਕਰੀ ਕਰਨ ਵਾਲੇ ਜਾ ਨੌਕਰੀ ਦੇ ਹੱਕ ਮੰਗਣ ਵਾਲੇ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁਟਿਆ ਮਾਰਿਆ ਲਿਤਾੜਿਆ ਅਤੇ ਰੁਲਾਇਆ ਜਾਂਦਾ ਹੈ ਅਤੇ ਲੀਡਰ ਲੋਕ ਆਪ 4-5-6-7-8-9-10 ਵਾਰ ਲੀਡਰ ਬਣਕੇ ਮੋਟੀਆ ਪੈਨਸ਼ਨਾਂ ਤਾ ਲੈ ਹੀ ਰਹੇ ਹਨ ਨਾਲ ਹੀ ਦੇਸ ਦਾ ਧੰਨ ਜੋ ਲੋਕਾਂ ਵਲੋ ਟੈਕਸਾਂ ਦੇ ਰੂਪ ਵਿੱਚ ਸਰਕਾਰਾਂ ਇਕਠੇ ਕਰਦੀਆ ਹਨ, ਉਨਾਂ ਵਿੱਚੋ ਕਰੋੜਾ ਅਰਬਾਂ ਰੁਪਏ ਖਾਦੇ ਸਨ ਅਤੇ ਸਾਡੇ ਤੇ ਰਾਜ ਕਰਦੇ ਹਨ ਅਤੇ ਸਾਡੇ ਬਜੁਰਗਾਂ ਨੂੰ 750/- ਮਹੀਨਾ ਪੈਨਸ਼ਨ ਅਤੇ 32-35-36 ਸਾਲ ਨੌਕਰੀ ਕਰਨ ਵਾਲੇ ਨੂੰ ਇੱਕ ਪੈਨਸ਼ਨ ਦੇ ਰਹੇ ਹਨ ਅਤੇ ਹੁਣ ਤਾ 2004 ਤੋ ਉਹ ਵੀ ਬੰਦ ਕਰ ਦਿੱਤੀ ਹੈ ਕਿਉਂਕਿ ਅਸੀ ਖਾਲਸ ਨੂੰ ਰਾਜ ਦੇਣ ਦੀ ਥਾ ਬਾਬਾ ਨਾਨਕ ਜੀ ਦੇ ਉਪਦੇਸ਼ ਕਿ ਕੁਤਿਆ ਨੂੰ ਰਾਜ ਗੱਦੀ ਤੇ ਬਿਰਾਜਮਾਨ ਕਰਨ ਹਿਤ ਕੋਸਿ਼ਸਾ ਕਰਦੇ ਆ ਰਹੇ ਹਾਂ ਤਾ ਫੇਰ ਇਹ ਹੀ ਕਸਟ ਸਹਿਣ ਕਰਨੇ ਪੈਣਗੇ। ਬੇਇਮਾਨੀ ਹੇਰਾ-ਫੇਰੀ ਲਾਲਚੀ ਰਿਸ਼ਵਤਖੋਰ ਝੂਠ ਬੋਲਣ ਵਾਲੇ ਤੋ ਇਨਸਾਫ ਤਰਸ ਹਮਦਰਦੀ ਦੀ ਆਸ ਰੱਖਣੀ ਹੀ ਮਿਰਗ ਤਰਿਸਣਾ ਅਤੇ ਅੰਗੂਰ ਖੱਟੇ ਹਨ ਵਾਲੀ ਕਹਾਵਤਾ ਯਾਦ ਅੁਉਦੀਆ ਹਨ, ਆਪਣੀ ਪੱਗੜੀ ਅਤੇ ਦਾਹੜੀਆ ਇੱਜਤਾਂ ਅਤੇ ਸਨਮਾਨ ਲੀਡਰਾਂ ਦੇ ਹੱਥਾਂ ਵਿੱਚ ਦੇ ਕੇ ਅਸੀ ਤਮਾਸੇ ਦੇਖ ਰਹੇ ਹਾਂ ਸਾਡੇ ਵਲੋ ਹੀ ਵੋਟਾਂ ਪਾਕੇ ਗੱਦੀ ਤੇ ਬੈਠਾਏ ਅਧਰਮੀ ਲਾਲਚੀ ਬੇਈਮਾਨ ਮੰਤਰੀਆਂ ਅਗੇ ਸਾਰੇ ਦੇਸ ਦੇ ਕਿਸਾਨ ਮਜਦੂਰ, ਕਰਮਚਾਰੀ ਦੁਕਾਨਦਾਰ ਵਿਦਿਆਰਥੀ ਬਜੁਰਗ ਬੇਟੀਆਂ ਬੱਚੇ ਰਹਿਮ ਕਰਨ ਦੀ ਬੇਨਤੀਆਂ ਕਰ ਰਹੇ ਹਨ ਅਤੇ ਲੀਡਰ, ਸਾਡੇ ਹੀ ਚੁਣੇ ਅਨਪੜ੍ਹ ਬੇਈਮਾਨ ਚੋਰ ਲੁਟੇਰੇ ਲੀਡਰ ਸਾਰੇ ਦੇਸ ਦੇ ਲੋਕਾਂ ਨੂੰ ਦਸ ਰਹੇ ਹਨ ਕਿ ਉਹ ਸਿਆਣੇ ਹਨ ਸਮਝਦਾਰ ਹਨ। ਅਤੇ ਦੇਸ ਦੁਨੀਆਂ ਦੇ ਸਾਰੇ ਲੋਕ, ਬਜ਼ੁਰਗ ਗਿਆਨਵਾਨ ਵਿਦਵਾਨ ਸਿਖਿਆ ਸਾਸ਼ਤਰੀ ਨੇਕ ਦਿਲ ਸੇਵਾ ਮੁਕਤ ਅਧਿਕਾਰੀ ਨੋਜਵਾਨ ਮੁੱਰਖ ਹਨ । ਕੋਰੋਨਾ ਮਹਾਮਾਰੀ ਦੇ ਡਰ ਪੈਦਾ ਕਰਕੇ ਹਰੇਕ ਇਨਸਾਨ ਬੱਚੇ, ਬਜੁਰਗ, ਨੋਜਵਾਨ ਬਿਮਾਰ, ਵਿਦਿਆਰਥੀ ਖਿਡਾਰੀ, ਮਜਦੂਰ ਕਿਸਾਨਾਂ ਦੇ ਕੰਮਕਾਜ, ਇਨਸਾਫ, ਸਿੱਖਿਆ, ਬੋਲਣ, ਤੁਰਨ ਫਿਰਨ, ਰੋਜ਼ਗਾਰ, ਆਦਿ ਦੇ ਅਧਿਕਾਰ ਖੋਹ ਲਏ ਹਨ ਅਤੇ ਆਫਤ ਮਹਾਂਮਾਰੀ ਦੇ ਡਰ ਨਾਲ ਸਾਨੂੰ ਲਾਚਾਰ ਮਜਬੂਰ ਅਪਾਹਜ, ਬੇਰੋਜਗਾਰ, ਅਪਰਾਧੀ ਕਾਨੂੰਨ ਤੋੜਨ ਵਾਲੇ ਅੱਤਵਾਦੀ ਬਣਾ ਦਿਤਾ ਹੈ। ਪਰ ਪ੍ਰਮਾਤਮਾ ਅਤੇ ਕੁਦਰਤ ਨੇ ਜਿਥੇ ਵਾਤਾਵਰਣ ਪਾਣੀਆ ਹਵਾਵਾ ਨੂੰ ਇਸ ਸਾਲ ਸੁੱਧ ਸਾਫ ਕੀਤਾ ਹੁਣ ਕੁਦਰਤ ਰਾਜਨੀਤੀ ਲੁੱਟਮਾਰ ਬੇਇਮਾਨੀ ਹੇਰਾ-ਫੇਰੀ ਬੇਇਨਸਾਫੀ ਰਿਸ਼ਵਤਖੋਰੀ ਧੱਕੇਸ਼ਾਹੀਆਂ ਨੂੰ ਵੀ ਸੁੱਧ ਕਰਨ ਲਈ ਇਹ ਖੇਲ ਰਚਾ ਰਹੇ ਹਨ ਅਤੇ ਖਾਲਸ ਇਨਸਾਨਾ ਦੀ ਪਹਿਚਾਣ ਕਰਵਾ ਰਹੀ ਹੈ ਜਿਸ ਨਾਲ ਨਵੇ ਯੁੱਗ ਨਵੇ ਵਿਚਾਰਾਂ ਨਵੇ ਰਾਜ ਸਰਕਾਰਾਂ ਦੀ ਸ਼ੁਰੂਆਤ ਹੋਵੇਗੀ ਅਤੇ 2021 ਇੱਕ ਨਵਾ ਸੁੰਦਰ ਪ੍ਰੇਮ ਹਮਦਰਦੀ ਨਿਮਰਤਾ ਸਦਭਾਵਨਾ ਅਨੁਸ਼ਾਸਨ ਇਨਸਾਫ ਦਿਵਾਉਣ ਵਾਲਾ ਸਾਲ ਲੈਕੇ ਆਵੇਗਾ ਅਤੇ ਇੱਕ ਨਵੇ ਖਾਲਸ ਰਾਜ ਦਾ ਅਮ੍ਰਿਤ ਸੰਚਾਰ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਰਿਆਦਾ ਪ੍ਰਸ਼ੋਤਮ ਸ੍ਰੀ ਰਾਮ ਜੀ ਦੇ ਅਸ਼ੀਰਵਾਦ ਅਤੇ ਇਛਾਵਾਂ ਨਾਲ ਕੁਦਰਤ ਕਰਨ ਲਈ ਤਿਆਰ ਖੜੀ ਹੈ। ਵਲੋ : ਕਾਕਾ ਰਾਮ ਵਰਮਾ ਪਟਿਆਲਾ 9878612620

Post Views: 38
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

Development in colonial rule was only in interest of Britishers: Tharoor

Next Post

ਹਾਦਸਿਆਂ ਅਤੇ ਆਫਤਾਵਾ ਸਮੇ ਜਿੰਦਗੀ ਬਚਾਉਣ ਲਈ ਫਸਟ ਏਡ ਦਾ ਅਹਿਮ ਯੋਗਦਾਨ – ਅੈਸ ਅੈਸ ਪੀ।

Next Post
ਹਾਦਸਿਆਂ ਅਤੇ ਆਫਤਾਵਾ ਸਮੇ ਜਿੰਦਗੀ ਬਚਾਉਣ ਲਈ ਫਸਟ ਏਡ ਦਾ ਅਹਿਮ ਯੋਗਦਾਨ – ਅੈਸ ਅੈਸ ਪੀ।

ਹਾਦਸਿਆਂ ਅਤੇ ਆਫਤਾਵਾ ਸਮੇ ਜਿੰਦਗੀ ਬਚਾਉਣ ਲਈ ਫਸਟ ਏਡ ਦਾ ਅਹਿਮ ਯੋਗਦਾਨ - ਅੈਸ ਅੈਸ ਪੀ।

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.