• Login
Thursday, July 16, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਰਾਸ਼ਟਰੀ ਜਯੋਤੀ ਕਲਾ ਮੰਚ ਹਰ ਸਾਲ ਡਾ. ਸਵਰਾਜ ਸਿੰਘ ਦਾ ਜਨਮ ਦਿਨ ਮਨਾਏਗੀ

admin by admin
in PUNJAB
0
ਰਾਸ਼ਟਰੀ ਜਯੋਤੀ ਕਲਾ ਮੰਚ ਹਰ ਸਾਲ ਡਾ. ਸਵਰਾਜ ਸਿੰਘ ਦਾ ਜਨਮ ਦਿਨ ਮਨਾਏਗੀ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ, 1 ਫਰਵਰੀ (ਪਰੈੱਸ ਕੀ ਤਾਕਤ ਬਿਊਰੋ) : ਰਾਸ਼ਟਰੀ ਜਯੋਤੀ ਕਲਾ ਮੰਚ ਨੇ ਫੈਸਲਾ ਕੀਤਾ ਹੈ ਕਿ ਉਹ ਹਰ ਸਾਲ ਡਾ. ਸਵਰਾਜ ਸਿੰਘ ਦਾ ਜਨਮ ਦਿਨ ਰੰਗਾਰੰਗ ਸ਼ਾਮ ਵਜੋਂ ਮਨਾਏਗੀ। ਇਸ ਫੈਸਲੇ ਤਹਿਤ ਰਾਸ਼ਟਰੀ ਜਯੋਤੀ ਕਲਾ ਮੰਚ ਨੇ ਨੂਪੁਰ ਡਾਂਸ ਅਕੈਡਮੀ ਤੇ ਪਟਿਆਲਾ ਹੈਂਡੀਕਰਾਫਟ ਦੇ ਸਹਿਯੋਗ ਨਾਲ ਸੈਂਟਰਲ ਸਟੇਟ ਲਾਇਬ੍ਰੇਰੀ ਵਿੱਚ ਰੰਗਾ ਰੰਗ ਪ੍ਰੋਗਰਾਮ ਆਯੋਜਿਤ ਕੀਤਾ। ਜਿਸ ਦੀ ਸਰਪ੍ਰਸਤੀ ਤ੍ਰਿਭਵਨ ਗੁਪਤਾ ਪ੍ਰਧਾਨ ਰਾਮਨੋਮੀ ਸ਼ੋਭਾ ਯਾਤਰਾ ਕਮੇਟੀ ਦੀ ਨਿਗਰਾਨੀ ਹੇਠ ਹੋਈ। ਇਸ ਵਿੱਚ ਉਚ ਕੋਟੀ ਦੇ ਕਲਾਕਾਰ ਕਮਲਦੀਪ ਟਿੰਮੀ, ਰੂਬਲਪ੍ਰੀਤ ਕੌਰ, ਵਿਜੇ ਸਾਗਰ, ਸਟਾਰ ਮਾਨ ਅਤੇ ਹੋਰ ਕਲਾਕਾਰਾਂ ਵੱਲੋਂ ਸੰਗੀਤ, ਲੋਕ ਨਾਚ ਅਤੇ ਹੋਰ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ।
ਡਾ. ਸਵਰਾਜ ਸਿੰਘ ਨੇ ਕਿਹਾ ਕਿ ਸਾਹਿਤ ਅਤੇ ਕੋਮਲ ਕਲਾਵਾਂ ਜਿਵੇਂ ਸੰਗੀਤ, ਨਾਚ ਅਤੇ ਨਾਟਕ ਆਦਿ ਸਭ ਮਨੁੱਖ ਵਿੱਚੋਂ ਖੱਪਤਕਾਰੀ ਸਭਿਆਚਾਰ ਦੇ ਪ੍ਰਭਾਵ ਹੇਠ ਖਤਮ ਹੋ ਰਹੇ ਮਨੁੱਖੀ ਤੱਤ ਨੂੰ ਬਹਾਲ ਕਰਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੇ ਹਨ। ਅੱਜ ਮਨੁੱਖ ਨੂੰ ਮਸ਼ੀਨ ਜਾਂ ਡੀਜੀਟਲ ਬਟਨ ਤੋਂ ਰੋਕਣ ਲਈ ਇਨ੍ਹਾਂ ਕਲਾਵਾਂ ਨੂੰ ਪ੍ਰੋਤਸਾਹਿਤ ਕਰਨਾ ਬਹੁਤ ਜਰੂਰੀ ਹੈ। ਅੱਜ ਪੰਜਾਬ ਵਿਚੋਂ ਵੱਡੇ ਪੱਧਰ ਤੇ ਹੋ ਰਿਹਾ ਪ੍ਰਵਾਨ ਇਨ੍ਹਾਂ ਰੁਚੀਆਂ ਤੋਂ ਹੀ ਪ੍ਰਭਾਵਿਤ ਹੈ ਅਤੇ ਮਨੁੱਖ ਦੀ ਹੋਂਦ ਨੂੰ ਸਿਰਫ ਪੈਸਾ ਇਕੱਠਾ ਕਰਨ ਵਾਲੀਆਂ ਮਸ਼ੀਨਾਂ ਬਣਾਉਣ ਲਈ ਉਤੇਜਿਤ ਕਰਨ ਦੇ ਯਤਨਾਂ ਤੋਂ ਵੀ ਪ੍ਰਭਾਵਿਤ ਹੈ। ਸਾਹਿਤਕਾਰਾਂ ਅਤੇ ਕਲਾਕਾਰਾਂ ਦਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਮਨੁੱਖਤਾ ਨੂੰ ਇਸ ਅਮਾਨਵੀਕਰਨ ਤੋਂ ਬਚਾਉਣ। ਏ.ਆਈ.ਜੀ. ਗੁਰਦੀਪ ਸਿੰਘ, ਐਨ.ਐਸ.ਆਈ. ਐਲ.ਆਰ. ਗੁਪਤਾ, ਭਾਰਤ ਭੂਸ਼ਨ ਸ਼ਰਮਾ, ਐਸ.ਪੀ. ਕਾਂਸਲ, ਅਮਰਜੀਤ ਸਿੰਘ, ਪ੍ਰਿੰਸੀਪਲ ਅਨੀਤਾ ਗੁਪਤਾ, ਇੰਜੀ: ਨਰਿੰਦਰ ਸਿੰਘ, ਰੂਬਲਪ੍ਰੀਤ ਕੌਰ, ਗੁਰਵਿੰਦਰ ਕੌਰ, ਰੇਨੂੰ ਖਤਰੀ, ਜਾਹਨਵੀ ਮਿਸ਼ਰਾ, ਤਰਨਜੀਤ ਸਿੰਘ ਤੱਪੂ, ਪਿੰਕੀ, ਨੇ ਵੀ ਵਿਚਾਰ ਪ੍ਰਗਟ ਕੀਤੇ। ਰਾਕੇਸ਼ ਠਾਕੁਰ ਡਾਇਰੈਕਟਰ ਰਾਸ਼ਟਰੀ ਕਲਾ ਮੰਚ ਨੇ ਸਭ ਦਾ ਧੰਨਵਾਦ ਕੀਤਾ। ਸ੍ਰੀ ਨਵਲ ਕਿਸ਼ੋਰ ਅਤੇ ਧਰਮਿੰਦਰ ਸੰਧੂ ਨੇ ਸਟੇਜ ਦਾ ਸੰਚਾਲਣ ਬਹੁਤ ਅਸਰਦਾਰ ਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ।

Post Views: 57
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਵਸੰਤਦਾਦਾ ਸ਼ੂਗਰ ਇੰਸਟੀਚਿਊਟ ਪੰਜਾਬ ਦੀਆਂ ਖੰਡ ਮਿੱਲਾਂ ਨੂੰ ਮੁੜ ਸੁਰਜੀਤ ਕਰਨ ‘ਚ ਤਕਨੀਕੀ ਮੱਦਦ ਕਰੇਗਾ: ਰੰਧਾਵਾ

Next Post

ਜੀਵਨ ਜਿਉਣ ਵਿੱਚ ਅਸਾਨੀ ਕੇਂਦਰੀ ਬਜਟ 2020-21 ਦੀ ਮੁੱਖ ਵਿਸ਼ਾ ਵਸਤੂ ; ਸੇਵਾਵਾਂ ਦੀ ਲਗਾਤਾਰ ਸਹੂਲਤ ਦੇਣਾ, ਜੀਵਨ ਦੇ ਭੌਤਿਕ ਗੁਣਵੱਤਾ ਨੂੰ ਬੇਹਤਰ ਬਣਾਉਣਾ, ਆਪਦਾ ਜੋਖ਼ਮ ਨੂੰ ਘਟਾਉਣਾ ਅਤੇ ਸਮਾਜਿਕ ਸੁਰੱਖਿਆ ਨੂੰ ਵਧਾਉਣਾ ਆਦਿ ਨੂੰ ਹਾਸਲ ਕਰਨਾ ਬਜਟ ਦਾ ਟੀਚਾ

Next Post
ਜੀਵਨ ਜਿਉਣ ਵਿੱਚ ਅਸਾਨੀ ਕੇਂਦਰੀ ਬਜਟ 2020-21 ਦੀ ਮੁੱਖ ਵਿਸ਼ਾ ਵਸਤੂ  ; ਸੇਵਾਵਾਂ ਦੀ ਲਗਾਤਾਰ ਸਹੂਲਤ ਦੇਣਾ, ਜੀਵਨ ਦੇ ਭੌਤਿਕ ਗੁਣਵੱਤਾ ਨੂੰ ਬੇਹਤਰ ਬਣਾਉਣਾ, ਆਪਦਾ ਜੋਖ਼ਮ ਨੂੰ ਘਟਾਉਣਾ ਅਤੇ ਸਮਾਜਿਕ ਸੁਰੱਖਿਆ ਨੂੰ ਵਧਾਉਣਾ ਆਦਿ ਨੂੰ ਹਾਸਲ ਕਰਨਾ ਬਜਟ ਦਾ ਟੀਚਾ

ਜੀਵਨ ਜਿਉਣ ਵਿੱਚ ਅਸਾਨੀ ਕੇਂਦਰੀ ਬਜਟ 2020-21 ਦੀ ਮੁੱਖ ਵਿਸ਼ਾ ਵਸਤੂ ; ਸੇਵਾਵਾਂ ਦੀ ਲਗਾਤਾਰ ਸਹੂਲਤ ਦੇਣਾ, ਜੀਵਨ ਦੇ ਭੌਤਿਕ ਗੁਣਵੱਤਾ ਨੂੰ ਬੇਹਤਰ ਬਣਾਉਣਾ, ਆਪਦਾ ਜੋਖ਼ਮ ਨੂੰ ਘਟਾਉਣਾ ਅਤੇ ਸਮਾਜਿਕ ਸੁਰੱਖਿਆ ਨੂੰ ਵਧਾਉਣਾ ਆਦਿ ਨੂੰ ਹਾਸਲ ਕਰਨਾ ਬਜਟ ਦਾ ਟੀਚਾ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.