• Login
Friday, July 17, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਸਕੂਲੀ ਬੱਚਿਆਂ ਨੂੰ ਲੈਣ ਜਾ ਰਿਹਾ ਆਟੋ ਪਲਟਿਆ

admin by admin
in PUNJAB
0
ਸਕੂਲੀ ਬੱਚਿਆਂ ਨੂੰ ਲੈਣ ਜਾ ਰਿਹਾ ਆਟੋ ਪਲਟਿਆ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਪਟਿਆਲਾ( ਕੁਲਦੀਪ ਸਿੰਘ ) – ਪਟਿਆਲਾ ਵਿਖੇ ਟੌਲ ਰੋਡ ‘ਤੇ ਸਕੂਲੀ ਬੱਚਿਆਂ ਨੂੰ ਲੈਣ ਜਾ ਰਿਹਾ ਆਟੋ ਅੱਜ ਪਲਟ ਗਿਆ। ਹਾਲਾਂਕਿ ਇਸ ਆਟੋ ਵਿਚ ਅਜੇ ਸਕੂਲੀ ਬੱਚੇ ਨਹੀਂ ਸਨ ਪਰ ਆਟੋ ਦੇ ਡਰਾਈਵਰ ਤੇਜਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹਨ।

ਪ੍ਰਸ਼ਾਸਨ ਦੀ ਲਾਪਰਵਾਹੀ ਇਸ ਕਦਰ ਦਿਖਾਈ ਦੇ ਰਹੀ ਹੈ ਕਿ ਚੰਡੀਗੜ੍ਹ ਜਾਂ ਰਾਜਪੁਰਾ ਤੋਂ ਪਟਿਆਲਾ ਆਉਣ ਵਾਲਾ ਸਾਰਾ ਟਰੈਫ਼ਿਕ ਅਰਬਨ ਅਸਟੇਟ ਫੇਜ਼ -1 ਰਾਹੀਂ ਆਉਂਦਾ ਹੈ। ਪਰ ਇਸ ਸੜਕ ਉੱਪਰ ਦਿਨ ਦਿਹਾੜੇ ਹਾਦਸੇ ਹੋ ਰਹੇ ਹਨ। ਭਾਈ ਰਾਮ ਕ੍ਰਿਸ਼ਨ ਸਕੂਲ ਨਜ਼ਦੀਕ ਇਸ ਨਵ ਨਿਰਮਾਣਤ ਟੌਲ ਰੋਡ ‘ਤੇ ਖੱਡੇ ਪਏ ਹਨ ਜਿਸ ਕਾਰਨ ਰਾਹਗੀਰ ਅਤੇ ਅਰਬਨ ਅਸਟੇਟ ਦੇ ਵਸਨੀਕ ਬਹੁਤ ਪਰੇਸ਼ਾਨ ਹਨ।

ਦੁਪਹਿਰ ਕਰੀਬ 2 ਵਜੇ ਸਕੂਲ ਦੇ ਬੱਚਿਆਂ ਲਈ ਜਾ ਰਿਹਾ ਆਟੋ ਅੱਜ ਪਲਟਿਆ ਜਿਸ ਕਾਰਨ ਆਵਾਜਾਈ ਵਿਚ ਵੀ ਕੁਝ ਦੇਰ ਲਈ ਵਿਘਨ ਪਿਆ। ਪਰ ਜ਼ਿੰਮੇਵਾਰ ਟੌਲ ਪਲਾਜ਼ਾ ਦਾ ਕੋਈ ਵੀ ਅਧਿਕਾਰੀ ਜਾਂ ਰਾਹਤ ਕਰਮੀ ਮੌਕੇ ‘ਤੇ ਨਹੀਂ ਪਹੁੰਚਿਆ।

ਇਸ ਹਾਦਸੇ ਵਿਚ ਆਟੋ ਰਿਕਸ਼ਾ ਚਾਲਕ ਡਰਾਈਵਰ ਤੇਜਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖਮੀ ਹੋਇਆ ਤੇ ਇਸ ਵਕਤ ਇਕ ਨਿੱਜੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਤੇਜਿੰਦਰ ਦੇ ਸਿਰ ਦੇ ਨਾਲ ਨਾਲ ਲੱਤਾਂ ਤੇ ਪਿੱਠ ‘ਤੇ ਸੱਟਾਂ ਲੱਗੀਆਂ ਨੇ। ਡਰਾਈਵਰ ਤੇਜਿੰਦਰ ਦੀ ਇਕ ਮੋਢੇ ਦੀ ਹੱਡੀ ਵੀ ਇਸ ਹਾਦਸੇ ਵਿਚ ਟੁੱਟ ਗਈ।

 

ਤੇਜਿੰਦਰ ਦੇ ਭਰਾ ਗੁਰਮੀਤ ਸਿੰਘ ਨੇ ਦੱਸਿਆ ਕਿ ਪਟਿਆਲਾ – ਰਾਜਪੁਰਾ ਰੋਡ ਲਈ ਮੋਟਾ ਟੌਲ ਭਰਨ ਤੋਂ ਬਾਅਦ ਵੀ ਰਾਹਗੀਰ ਪਰੇਸ਼ਾਨ ਹਨ ਤੇ ਨਿੱਤ ਦਿਨ ਉਹਨਾਂ ਨੂੰ ਹਾਦਸਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੁਰਮੀਤ ਨੇ ਕਿਹਾ ਕਿ ਬਰਸਾਤ ਦੇ ਮਹੀਨੇ ਵਿਚ ਇਸ ਸੜਕ ਦਾ ਬਹੁਤ ਹੀ ਮਾੜਾ ਹਾਲ ਹੋ ਗਿਆ ਸੀ। ਉਸ ਤੋਂ ਬਾਅਦ ਸੜਕ ਦੇ ਦੋਵੇਂ ਪਾਸੇ ਕੰਕਰੀਟ ਦੀ ਸਲੈਬ ਪਾਈ ਗਈ ਗਈ ਪਰ ਉਹ ਇਤਨੀ ਉੱਚੀ ਨੀਵੀਂ ਹੈ ਕਿ ਅਣਜਾਣ ਵਿਅਕਤੀ ਇੱਥੇ ਅਕਸਰ ਹਾਦਸੇ ਦਾ ਸ਼ਿਕਾਰ ਹੁੰਦੇ ਹਨ।

ਅਰਬਨ ਅਸਟੇਟ ਵੈਲਫੇਅਰ ਐਸੋਸਿਏਸ਼ਨ ਦੇ ਮੈਂਬਰ ਤੇਜਿੰਦਰ ਸਿੰਘ ਤੇਜੀ ਨੇ ਅੱਜ ਦੇ ਹਾਦਸੇ ਤੋਂ ਬਾਅਦ ਟੌਲ ਪਲਾਜ਼ਾ ਕੰਪਨੀ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਜੇ ਕਰ ਫੇਜ਼ 1 ਵਿਚੋਂ ਜਾ ਰਹੀ ਸੜਕ ਦਾ ਧਿਆਨ ਨਹੀਂ ਕੀਤਾ ਜਾਵੇਗਾ ਤਾਂ ਜਲਦ ਹੀ ਨੀਤੀ ਉਲੀਕ ਕੇ ਇਸ ਸੜਕ ‘ਤੇ ਹੋਰ ਸਮਾਜ ਸੇਵੀ ਸੰਸਥਾਵਾਂ ਨਾਲ ਰਲਕੇ ਚੱਕਾ ਜਾਮ ਕੀਤਾ ਜਾਵੇਗਾ। ਗੁਰਦਵਾਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ ਫੇਜ਼ -1 ਦੇ ਪ੍ਰਧਾਨ ਇੰਦਰਜੀਤ ਸਿੰਘ ਨੇ ਵੀ ਪ੍ਰਸ਼ਾਸਨ ਨੂੰ ਇਸ ਮਾਮਲੇ ਵਿਚ ਗੰਭੀਰਤਾ ਨਾਲ ਜਲਦ ਕੋਈ ਕਦਮ ਚੁੱਕਣ ਬਾਰੇ ਕਿਹਾ ਹੈ। ਉਹਨਾਂ ਕਿਹਾ ਕਿ ਇਸ ਸੜਕ ਕਰਕੇ ਅਰਬਨ ਅਸਟੇਟ ਦੇ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਬਾਰੇ ਰਾਜਨੀਤਕ ਸ਼ਖਸੀਅਤਾਂ ਨੂੰ ਖ਼ਾਸ ਤੌਰ ‘ਤੇ ਲੋਕ ਹਿੱਤਾਂ ਵਿਚ ਉਚਿਤ ਕਦਮ ਚੁੱਕਣੇ ਚਾਹੀਦੇ ਹਨ।

 

 

Post Views: 36
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਮਹਾਤਮਾ ਗਾਂਧੀ ਦੇ 150 ਸਾਲਾ ਜਨਮ ਦਿਵਸ’ ਮਨਾਇਆ ਗਿਆ

Next Post

ਰਾਫ਼ਾਲ ਬਾਜ਼ੀ ਪਲਟਣ ਵਾਲਾ ਸਾਬਿਤ ਹੋਵੇਗਾ – ਬੀ ਐਸ ਧਨੋਆ

Next Post
ਰਾਫ਼ਾਲ ਬਾਜ਼ੀ ਪਲਟਣ ਵਾਲਾ ਸਾਬਿਤ ਹੋਵੇਗਾ – ਬੀ ਐਸ ਧਨੋਆ

ਰਾਫ਼ਾਲ ਬਾਜ਼ੀ ਪਲਟਣ ਵਾਲਾ ਸਾਬਿਤ ਹੋਵੇਗਾ - ਬੀ ਐਸ ਧਨੋਆ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.