ਪਟਿਆਲਾ – ਸਾਂਝੇ ਅਧਿਆਪਕ ਮੋਰਚੇ ਵੱਲੋਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸਾਬਕਾ ਐਮ.ਐਲ.ਏ ਲਾਲ ਸਿੰਘ ਦੀ ਗੁਰੂਦੁਆਰਾ ਦੁਖਨਿਵਾਰਨ ਸਾਹਿਬ ਨਜਦੀਕ ਸਰਕਾਰੀ ਕੋਠੀ ਦੇ ਗੇਟ ਤੱਕ ਮਸ਼ਾਲ ਮਾਰਚ ਕੀਤਾ ਗਿਆ,ਅਧਿਆਪਕ ਆਪਣੀਆਂ ਮੰਗਾਂ ਨੂੰ ਕਾਂਗਰਸ ਦੇ ਸਭ ਤੋਂ ਪੁਰਾਣੇ ਐਮ.ਐਲ.ਏ ਤੱਕ ਪੁਹਚਾਉਣ ਦੀ ਆਸ ਨਾਲ ਸਮਾਣਾ ਦੇ ਐਮ.ਐਲ.ਏ.ਦੇ ਪਿਤਾ ਦੇ ਦਰਵਾਜੇ ਤੱਕ ਗਏ ਸਨ,ਪਰ ਲੱਗਪੱਗ ਅੱਧਾ ਘੰਟਾ ਬੈਠਣ ਤੋਂ ਬਾਅਦ ਉਹਨਾਂ ਨੂੰ ਬੇਰੰਗ ਹੀ ਮੁੜਨਾ ਪਿਆ ਜਿਸ ਕਾਰਨ ਉਹਨਾਂ ਵੱਲੋ ਸਥਾਨਕ 21 ਨੰਬਰ ਫਾਟਕ ਚੌਂਕ ਤੱਕ ਮਾਰਚ ਕਰਕੇ ਆਪਣੀਆਂ ਮਸ਼ਾਲਾਂ ਨੂੰ ਅਰਾਮ ਦਿੱਤਾ ਗਿਆ । ਦੇਖਣ ਵਾਲੀ ਗੱਲ ਇਹ ਹੈ ਲਾਲ ਸਿੰਘ ਕਿਸੇ ਸਮੇ ਵਜ਼ੀਰ ਵੀ ਰਹੇ ਅਤੇ ਕਾਗਰਸ ਦੇ ਵਡੇ ਲੀਡਰ ਵੀ ਹਨ ਪਰ ਜਰਾ ਜਿੰਨੀ ਵੀ ਸਿਮਭਤੀ ਨਹੀਂ ਦਿਖਾਈ ਗਈ ਲੋਕ ਦਾ ਮਾਨ ਵੀ ਨਹੀਂ ਰੱਖਿਆ

