• Login
Thursday, July 16, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਸਿੱਧੂ ਨੇ ਸਰਕਾਰੀਆ ਤੋਂ ਕਿਸਾਨਾਂ ਦੀਆਂ ਲੈਂਡ ਪੂਿਗ ਸਣੇ ਹੋਰ ਅਹਿਮ ਮੰਗਾਂ ਮੰਨਵਾਈਆਂ

admin by admin
in PUNJAB
0
ਸਿੱਧੂ ਨੇ ਸਰਕਾਰੀਆ ਤੋਂ ਕਿਸਾਨਾਂ ਦੀਆਂ ਲੈਂਡ ਪੂਿਗ ਸਣੇ ਹੋਰ ਅਹਿਮ ਮੰਗਾਂ ਮੰਨਵਾਈਆਂ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਐਸ.ਏ.ਐਸ. ਨਗਰ, 27 ਨਵੰਬਰ (ਪ੍ਰੈਸ ਕੀ ਤਾਕਤ ਬਿਊਰੋ): ਮੁਹਾਲੀ ਨੇੜਲੇ ਪਿੰਡਾਂ ਦੇ ਕਿਸਾਨਾਂ ਦੀਆਂ ਲੈਂਡ ਪੂਿਗ ਸਣੇ ਹੋਰ ਅਹਿਮ ਮੰਗਾਂ ਅਤੇ ਸ਼ਹਿਰ ਦੇ ਵੱਖ ਵੱਖ ਸੈਕਟਰਾਂ ਤੇ ਪਿੰਡਾਂ ਦੇ ਬਸ਼ਿੰਦਿਆਂ ਦੀਆਂ ਬੁਨਿਆਦੀ ਸਹੂਲਤਾਂ ਸਬੰਧੀ ਸਮੱਸਿਆਵਾਂ ਦਾ ਹੱਲ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਮਕਾਨ ਉਸਾਰੀ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਨਾਲ ਕਰੀਬ ਢਾਈ ਘੰਟੇ ਚੱਲੀ ਮੀਟਿੰਗ ਦੌਰਾਨ ਕਰਵਾਇਆ।
ਇੱਥੇ ਫ਼ੇਜ਼-8 ਵਿੱਚ ਗਮਾਡਾ ਦਫ਼ਤਰ ਵਿੱਚ ਹੋਈ ਮੀਟਿੰਗ ਦੌਰਾਨ ਸ. ਸਿੱਧੂ ਦੀ ਅਗਵਾਈ ਵਿੱਚ ਵੱਖ ਵੱਖ ਪਿੰਡਾਂ ਦੇ ਸੈਂਕੜੇ ਕਿਸਾਨਾਂ ਅਤੇ ਸ਼ਹਿਰ ਵਾਸੀਆਂ ਨੇ ਮਕਾਨ ਉਸਾਰੀ ਮੰਤਰੀ ਅੱਗੇ ਮੰਗਾਂ ਰੱਖੀਆਂ, ਜਿਨਾਂ ਉਪਰ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਸਰਵਜੀਤ ਸਿੰਘ ਅਤੇ ਐਸ.ਏ.ਐਸ. ਨਗਰ ਦੇ ਡਿਪਟੀ ਕਮਿਸ਼ਨਰ-ਕਮ-ਮੁੱਖ ਪ੍ਰਸ਼ਾਸਕ ਗਮਾਡਾ ਸ੍ਰੀ ਗਿਰੀਸ਼ ਦਿਆਲਨ, ਸੀਨੀਅਰ ਟਾੳੂਨ ਪਲਾਨਰ ਗਮਾਡਾ ਸ੍ਰੀ ਪੰਕਜ ਬਾਵਾ ਅਤੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਅਤੇ ਹੋਰਨਾਂ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਹੋਈ ਇਸ ਮੀਟਿੰਗ ਦੌਰਾਨ ਕੈਬਨਿਟ ਮੰਤਰੀਆਂ ਨੂੰ ਨੰਬਰਦਾਰ ਲਖਨੌਰ ਜਸਵਿੰਦਰ ਸਿੰਘ ਗਿੱਲ, ਬੂਟਾ ਸਿੰਘ ਸੋਹਾਣਾ, ਤਾਰਾ ਸਿੰਘ, ਦਵਿੰਦਰ ਸਿੰਘ, ਜਗਤਾਰ ਸਿੰਘ ਸਰਪੰਚ ਬਾਕਰਪੁਰ, ਹਰੀ ਸਿੰਘ ਪੰਚ, ਸਰਬਜੀਤ ਸਿੰਘ ਦੀ ਅਗਵਾਈ ਵਿੱਚ ਮਿਲੇ ਵਫ਼ਦ ਨੇ ਈਕੋ ਸਿਟੀ ਦੀ ਤਰਜ਼ ਉਤੇ ਏਅਰੋਸਿਟੀ, ਆਈ.ਟੀ. ਸਿਟੀ ਅਤੇ 88-89 ਸੈਕਟਰਾਂ ਵਿੱਚ ‘ਪ੍ਰਾਈਮ ਲੋਕੇਸ਼ਨ ਚਾਰਜਿਜ਼’ ਮੁਆਫ਼ ਕਰਨ ਦੀ ਮੰਗ ਕੀਤੀ, ਜਿਸ ਉਤੇ ਦੋਵਾਂ ਮੰਤਰੀਆਂ ਨੇ ਸਹਿਮਤੀ ਪ੍ਰਗਟਾਈ। ਇਸ ਤੋਂ ਇਲਾਵਾ ਕੈਬਨਿਟ ਮੰਤਰੀਆਂ ਨੇ ਪਿੰਡ ਬਾਕਰਪੁਰ ਦੇ ਕਿਸਾਨਾਂ ਨੂੰ ਏਅਰੋਸਿਟੀ ਦੇ ਸੀ ਤੇ ਡੀ ਬਲਾਕ ਵਿੱਚ 100 ਗਜ਼ ਕਵਰਡ ਏਰੀਆ ਵਾਲੇ ਕਮਰਸ਼ੀਅਲ ਪਲਾਟ ਦੇਣ ਦਾ ਵੀ ਫੈਸਲਾ ਕੀਤਾ ਗਿਆ। ਇਸ ਤੋਂ ਪਹਿਲਾਂ ਸਰਕਾਰ ਵੱਲੋਂ ਪਾਰਕਿੰਗ ਸਮੇਤ 121 ਵਰਗ ਗਜ਼ ਦਾ ਕਮਰਸ਼ੀਅਲ ਪਲਾਟ ਦਿੱਤਾ ਜਾ ਰਿਹਾ ਸੀ, ਜਿਸ ਵਿੱਚੋਂ ਕਵਰਡ ਏਰੀਆ ਤਕਰੀਬਨ 60 ਗਜ਼ ਹੀ ਬਣਦਾ ਸੀ।
ਈਕੋ ਸਿਟੀ ਕਿਸਾਨ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਅਜੀਤ ਸਿੰਘ ਤੇ ਹੋਰਾਂ ਵੱਲੋਂ ਰੱਖੀ ਮੰਗ ਉਤੇ ਲੈਂਡ ਪੂਿਗ ਦੇ ਪਲਾਟਾਂ ਦੇ ਪਰਿਵਾਰਕ ਤਬਾਦਲੇ ਦੌਰਾਨ ਨਿਰਮਾਣ ਸਮੇਂ ਵਿੱਚ ਰਿਆਇਤ ਤਿੰਨ ਦੀ ਥਾਂ ਪੰਜ ਸਾਲ ਕਰਨ ਦਾ ਫੈਸਲਾ ਹੋਇਆ। ਸ. ਸਰਕਾਰੀਆ ਨੇ ਲੈਂਡ ਪੂਿਗ ਪਲਾਟਾਂ ਦੀ ਰਜਿਸਟਰੇਸ਼ਨ ਅਤੇ ਹੋਰ ਖਰਚਿਆਂ ’ਤੇ 3 ਫ਼ੀਸਦੀ ਫ਼ੀਸ ਨੂੰ ਵੀ ਮੁਆਫ਼ ਕਰਨ ਉਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਪਿੰਡ ਬਾਕਰਪੁਰ, ਸੋਹਾਣਾ, ਮੌਲੀ ਬੈਦਵਾਣ, ਲਖਨੌਰ ਤੇ ਚਾਚੋ ਮਾਜਰਾ ਵਿੱਚ ਸੀਵਰੇਜ ਦਾ ਪੱਧਰ ਨਵੇਂ ਸੈਕਟਰਾਂ ਮੁਤਾਬਕ ਕਰਨ ਤੇ ਹੋਰ ਬੁਨਿਆਦੀ ਸਹੂਲਤਾਂ ਦੇਣ ਦਾ ਵੀ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਪ੍ਰਾਪਰਟੀ ਡੀਲਰਾਂ ਦੀਆਂ ਵੱਖ ਵੱਖ ਐਸੋਸੀਏਸ਼ਨਾਂ ਦੇ ਵਫ਼ਦ ਨੇ ਹਰਿਆਣਾ ਦੀ ਤਰਜ਼ ਉਤੇ ਸ਼ਹਿਰ ਦੇ 3370 ਬੂਥ ਤੇ ਸਿੰਗਲ ਸਟੋਰੀ ਦੁਕਾਨਾਂ ਉਤੇ ਪਹਿਲੀ ਮੰਜ਼ਿਲ ਬਣਾਉਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ, ਜਿਸ ਲਈ ਉਨਾਂ ਬਣਦੀ ਫੀਸ ਵੀ ਸਰਕਾਰ ਨੂੰ ਦੇਣ ਲਈ ਵੀ ਸਹਿਮਤੀ ਪ੍ਰਗਟਾਈ। ਇਸ ਮੰਗ ਉਤੇ ਮਕਾਨ ਉਸਾਰੀ ਮੰਤਰੀ ਨੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਮੰਤਰੀਆਂ ਨੇ ਸ਼ਹਿਰ ਵਾਸੀਆਂ ਦੀ ਮੰਗ ’ਤੇ ਅਕਾਲ ਆਸ਼ਰਮ ਕਾਲੋਨੀ ਅਤੇ ਗਰੀਨ ਐਨਕਲੇਵ ਨੂੰ ਵੀ ਰੈਗੂਲਰ ਕਰਨ ਉਤੇ ਵੀ ਚਰਚਾ ਕੀਤੀ।
ਪਿੰਡ ਚਿੱਲਾ ਦੇ ਸਰਪੰਚ ਨਿਰਮਲ ਸਿੰਘ ਦੀ ਅਗਵਾਈ ਵਿੱਚ ਮਿਲੇ ਵਫ਼ਦ ਨੇ ਮਾੜੀ ਲਈ ਥਾਂ, ਸ਼ਮਸ਼ਾਨਘਾਟ ਦੀ ਸਮੱਸਿਆ ਤੇ ਸੀਵਰੇਜ ਦਰੁਸਤ ਕਰਨ ਅਤੇ ਬਰਸਾਤੀ ਪਾਣੀ ਦਾ ਨਿਕਾਸ ਦੀ ਵਿਵਸਥਾ ਕਰਨ ਲਈ ਕਿਹਾ। ਇਸ ਉਤੇ ਸ. ਸਰਕਾਰੀਆ ਨੇ ਇਹ ਮੰਗ ਤੁਰੰਤ ਪੂਰੀ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ। ਸ. ਸਰਕਾਰੀਆ ਤੇ ਸ. ਸਿੱਧੂ ਨੇ ਅਧਿਕਾਰੀਆਂ ਨੂੰ ਮੁਹਾਲੀ ਸ਼ਹਿਰ ਵਿੱਚੋਂ ਲੰਘਦੇ ਗੰਦੇ ਨਾਲੇ ਦੀ ਸਫ਼ਾਈ ਕਰਵਾਉਣ ਲਈ ਆਖਿਆ। ਉਨਾਂ ਪਾਣੀ ਦੇ ਬਿੱਲਾਂ ਵਿੱਚ ਇਕਸਾਰਤਾ ਲਿਆਉਣ ਲਈ ਕਿਹਾ।
ਕੈਬਨਿਟ ਮੰਤਰੀਆਂ ਨੇ ਪੰਚਮ ਸੁਸਾਇਟੀ ਵਿਚਲੇ ਫਲੈਟਾਂ ਦੇ ਬਸ਼ਿੰਦਿਆਂ ਨੂੰ ਸਾਲ 2006 ਤੋਂ ਰਹਿੰਦਾ ਸਰਕਾਰੀ ਬਕਾਇਆ ਭਰਨ ਮਗਰੋਂ ਮਾਲਕਾਨਾ ਹੱਕ ਦੇਣ ਦਾ ਵੀ ਭਰੋਸਾ ਦਿਵਾਇਆ। ਇਸ ਦੌਰਾਨ ਵੱਖ ਵੱਖ ਸੈਕਟਰਾਂ ਦੀਆਂ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦੀਆਂ ਸਮੱਸਿਆਵਾਂ ਨੂੰ ਵੀ ਪਹਿਲ ਦੇ ਆਧਾਰ ਉਤੇ ਹੱਲ ਕਰਨ ’ਤੇ ਵਿਚਾਰ ਕੀਤੀ ਗਈ। ਇਸ ਮੌਕੇ ਤਜਿੰਦਰ ਪੂਨੀਆ, ਭਗਤ ਸਿੰਘ ਨਾਮਧਾਰੀ, ਹਰਦਿਆਲ ਚੰਦ ਬਡਬਰ, ਪੰਚਮ ਸੁਸਾਇਟੀ ਦੇ ਵਿਨੀਤ ਮਲਿਕ, ਅਮਨਪ੍ਰੀਤ ਵਿਕਟਰ ਅਤੇ ਸੁੱਚਾ ਸਿੰਘ ਕਲੌੜ ਹਾਜ਼ਰ ਸਨ।

Post Views: 53
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

नासा में टॉयलेट काम नहीं कर रहे , अंतरिक्ष यात्रियों को डायपर का इस्तेमाल करने की सलाह

Next Post

ਈ.ਸੀ.ਈ. ਵਿਭਾਗ ਦੇ ਕਲਚਰ ਕਲੱਬ ਵੱਲੋਂ ਸਾਇੰਓਨਾਰਾ-2019 ਪ੍ਰੋਗਰਾਮ ਆਯੋਜਿਤ

Next Post
ਈ.ਸੀ.ਈ. ਵਿਭਾਗ ਦੇ ਕਲਚਰ ਕਲੱਬ ਵੱਲੋਂ ਸਾਇੰਓਨਾਰਾ-2019 ਪ੍ਰੋਗਰਾਮ ਆਯੋਜਿਤ

ਈ.ਸੀ.ਈ. ਵਿਭਾਗ ਦੇ ਕਲਚਰ ਕਲੱਬ ਵੱਲੋਂ ਸਾਇੰਓਨਾਰਾ-2019 ਪ੍ਰੋਗਰਾਮ ਆਯੋਜਿਤ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.