• Login
Monday, July 13, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home WORLD

ਸੰਸਾਰ ਵਿਚੋਂ ਸਭ ਤੋਂ ਵੱਧ ਭਾਰਤੀ ਕੈਨੇਡਾ ਪੁੱਜੇ

admin by admin
in WORLD
0
ਕੈਨੇਡਾ ਸਰਕਾਰ ਲੋਕਾਂ ਨੂੰ ਫਰਜੀ ਏਜੰਟਾਂ ਦੇ ਚੰਗੁਲ ਬਚਾਉਣ ਲਈ ਚੁੱਕ ਸਕਦੀ ਹੈ ਕਦਮ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਵੈਨਕੂਵਰ , 12 ਫਰਵਰੀ (ਅਮ੍ਰਿਤ ਪਾਲ ਸਿੰਘ ਸਾਹਨੀ) : -ਕੈਨੇਡਾ ਸਰਕਾਰ ਤੋਂ ਪ੍ਰਾਪਤ ਹੋਏ ਤਾਜ਼ਾ ਅੰਕੜਿਆਂ ਅਨੁਸਾਰ ਸਾਰੇ ਸਾਲ ਦੌਰਾਨ ਦੁਨੀਆ ਦੇ ਕਈ ਦੇਸ਼ਾਂ ਤੋਂ ਲੋਕ ਪੱਕੇ ਤੌਰ ‘ਤੇ ਕੈਨੇਡਾ ਪੁੱਜਦੇ ਰਹਿੰਦੇ ਹਨ ਪਰ ਉਨ੍ਹਾਂ ‘ਚ ਭਾਰਤ ਦੇ ਨਾਗਰਿਕਾਂ ਦੀ ਗਿਣਤੀ ਸਭ ਤੋਂ ਵੱਧ ਹੋ ਗਈ ਹੈ¢ ਇਹ ਵੀ ਕਿ ਕੈਨੇਡਾ ਨੂੰ ਅਪਣਾਉਣ ਵਾਲੇ ਭਾਰਤੀਆਂ ਵਿਚ ਪੰਜਾਬੀਆਂ ਦਾ ਨੰਬਰ ਚੋਟੀ ‘ਤੇ ਹੈ¢ ਭਾਰਤ ‘ਚ ਕੈਨੇਡਾ ਪ੍ਰਤੀ ਦਿਲਚਸਪੀ ਏਨੀ ਵੱਧ ਚੁੱਕੀ ਹੈ ਕਿ ਚੀਨ ਬਹੁਤ ਪਿੱਛੇ ਰਹਿ ਗਿਆ ਹੈ | 2019 ਦੌਰਾਨ ਵੱਖ-ਵੱਖ ਦੇਸ਼ਾਂ ਤੋਂ ਕੈਨੇਡਾ ਵਿਚ 341000 ਪੱਕੇ ਪ੍ਰਵਾਸੀ ਪੁੱਜੇ, ਜਿਨ੍ਹਾਂ ਵਿਚ 25 ਫ਼ੀਸਦੀ ਤੋਂ ਵੱਧ ਸਿਰਫ਼ ਭਾਰਤ ਤੋਂ ਸਨ¢ ਕੁਲ 85585 ਭਾਰਤੀਆਂ ਨੂੰ ਪੱਕੀ ਇਮੀਗ੍ਰੇਸ਼ਨ ਮਿਲੀ ਜੋ ਕੁਲ ਗਿਣਤੀ ਦੇ ਚੌਥੇ ਹਿੱਸੇ ਤੋਂ ਕੁਝ ਵੱਧ ਹਨ¢ ਇਹ ਵੀ ਕਿ ਕੈਨੇਡਾ ‘ਚ ਇਮੀਗ੍ਰੇਸ਼ਨ ਵਾਸਤੇ ਦੁਨੀਆ ਭਰ ‘ਚੋਂ ਭਾਰਤ ਮੋਹਰੀ ਦੇਸ਼ ਬਣ ਚੁੱਕਾ ਹੈ¢
1911, 1913 ਅਤੇ 2018 ਤੋਂ ਬਾਅਦ ਪਹਿਲੀ ਵਾਰ ਇਕ ਸਾਲ ਵਿਚ ਤਿੰਨ ਲੱਖ ਤੋਂ ਵੱਧ ਲੋਕ ਕੈਨੇਡਾ ਵਿਚ ਪੱਕਾ ਵਸੇਬਾ ਕਰਨ ਪੁੱਜੇ ਹਨ¢ 2019 ਤੋਂ 2021 ਤੱਕ ਕੈਨੇਡਾ ਸਰਕਾਰ ਨੇ ਹਰੇਕ ਸਾਲ ਵਿਦੇਸ਼ੀਆਂ ਨੂੰ 330800 ਪੱਕੇ ਵੀਜ਼ੇ ਜਾਰੀ ਕਰਨ ਦਾ ਟੀਚਾ ਮਿਥਿਆ ਹੋਇਆ ਹੈ ਜਿਸ ਨੂੰ 2019 ਵਿਚ ਪੂਰਾ ਹੀ ਨਹੀਂ ਕੀਤਾ ਗਿਆ ਸਗੋਂ ਟੀਚੇ ਤੋਂ ਵੱਧ ਪੱਕੇ ਵੀਜ਼ੇ ਜਾਰੀ ਕੀਤੇ ਗਏ¢ ਉਨ੍ਹਾਂ ਵਿਚੋਂ 58 ਫ਼ੀਸਦੀ ਅਜਿਹੇ ਪ੍ਰਵਾਸੀ ਹਨ ਜੋ ਆਪਣੀ ਵਿਦਿਅਕ ਯੋਗਤਾ ਅਤੇ ਕਿੱਤੇ ਦੇ ਤਜਰਬੇ ਦੇ ਆਧਾਰ ‘ਤੇ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਾਪਤ ਕਰਨ ਵਿਚ ਸਫਲ ਰਹੇ¢
27 ਫ਼ੀਸਦੀ ਲੋਕ ਪਰਿਵਾਰਕ ਕੈਟਾਗਰੀ ਵਿਚ ਗਏ ਅਤੇ 15 ਫ਼ੀਸਦੀ ਸ਼ਰਨਾਰਥੀ ਹਨ¢ ਭਾਰਤ ਤੋਂ ਬਾਅਦ ਦੂਸਰੇ ਨੰਬਰ ‘ਤੇ ਚੀਨ ਤੋਂ (30260) ਲੋਕ ਕੈਨੇਡਾ ਗਏ ਜੋ ਪ੍ਰਤੀਸ਼ਤ ਪੱਖੋਂ ਮਹਿਜ਼ 9 ਫ਼ੀਸਦੀ (ਭਾਰਤੀ 25 ਫ਼ੀਸਦੀ) ਹੈ¢ 8 ਫ਼ੀਸਦੀ ਨਾਲ਼ ਫਿਲੀਪਾਈਨ ਤੀਸਰੇ ਨੰਬਰ ‘ਤੇ ਹੈ¢ ਨਾਈਜੀਰੀਆ (12595), ਅਮਰੀਕਾ (10800), ਪਾਕਿਸਤਾਨ (10790), ਸੀਰੀਆ (10120), ਏਰੀਟਰੀਆ (7025), ਦੱਖਣੀ ਕੋਰੀਆ (6110), ਅਤੇ ਈਰਾਨ (6055) ਪਹਿਲੇ ਦਸ ਅਜਿਹੇ ਦੇਸ਼ ਹਨ ਜਿੱਥੋਂ ਬੀਤੇ ਸਾਲ ਸਭ ਤੋਂ ਵਧ ਲੋਕ ਕੈਨੇਡਾ ਚ ਪੱਕੇ ਤੌਰ ‘ਤੇ ਰਹਿਣ ਗਏ¢ ਕੈਨੇਡਾ ਵਿਚ ਪੁੱਜ ਕੇ ਉਨ੍ਹਾਂ ‘ਚੋਂ ਸਭ ਤੋਂ ਵੱਧ ਇਮੀਗ੍ਰਾਂਟਾਂ ਨੇ ਰਹਿਣ ਵਾਸਤੇ (45 ਫ਼ੀਸਦੀ) ਉਂਟਾਰੀਓ ਪ੍ਰਾਂਤ ਦੀ ਚੋਣ ਕੀਤੀ¢ ਬਿ੍ਟਿਸ਼ ਕੋਲੰਬੀਆ ਅਤੇ ਅਲਬਰਟਾ ਦਾ ਦੂਸਰਾ ਅਤੇ ਤੀਸਰਾ ਨੰਬਰ ਹੈ ਜਦ ਕਿ ਮੈਨੀਟੋਬਾ ਵੀ ਇਮੀਗ੍ਰਾਂਟਾਂ ਦਾ ਚਹੇਤਾ ਪ੍ਰਾਂਤ ਬਣ ਚੁੱਕਾ ਹੈ ਜਿੱਥੇ 2019 ਦੌਰਾਨ ਰਹਿਣ ਵਾਸਤੇ 19000 ਦੇ ਕਰੀਬ ਇਮੀਗ੍ਰਾਂਟ ਗਏ¢ ਪਿਛਲੇ ਸਾਲ ਸਸਕਾਚਵਾਨ ਵਿਚ 16000 ਨੋਵਾ ਸਕੋਸ਼ੀਆ ਵਿਚ 7500 ਅਤੇ ਨਿਊ ਬਰੰਸਵਿਕ ਵਿਚ 6000 ਦੇ ਕਰੀਬ ਨਵੇਂ ਇਮੀਗ੍ਰਾਂਟ ਰਹਿਣ ਵਾਸਤੇ ਪੁੱਜੇ¢

Post Views: 80
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਪਟਿਆਲਾ ਫਾਊਂਡੇਸ਼ਨ ਦੇ ਸੰਕਲਪ ”ਚਿਲਡਰਨ ਚਲਾਨ ਬੁੱਕ” ਨੂੰ ਮਿਲੀ ਰਾਸ਼ਟਰੀ ਮਾਨਤਾ

Next Post

ਸੰਘਰਸ਼ ਦਾ ਹੈ ਵਕਤ ਤੇ ਅਸੀਂ ਸੰਘਰਸ਼ ਲਈ ਤਿਆਰ – ਪ੍ਰਿਅੰਕਾ ਗਾਂਧੀ

Next Post
ਸੰਘਰਸ਼ ਦਾ ਹੈ ਵਕਤ ਤੇ ਅਸੀਂ ਸੰਘਰਸ਼ ਲਈ ਤਿਆਰ – ਪ੍ਰਿਅੰਕਾ ਗਾਂਧੀ

ਸੰਘਰਸ਼ ਦਾ ਹੈ ਵਕਤ ਤੇ ਅਸੀਂ ਸੰਘਰਸ਼ ਲਈ ਤਿਆਰ - ਪ੍ਰਿਅੰਕਾ ਗਾਂਧੀ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.