• Login
Tuesday, July 14, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home INDIA

20 ਮਾਰਚ ਤੋਂ 22 ਮਾਰਚ ਤੱਕ ਆਸਟਰੇਲਿਆ ਵਿੱਚ ਕੌਮਾਂਤਰੀ ਗੀਤਾ ਮਹਾ ਉਤਸਵ ਦਾ ਪ੍ਰਬੰਧ ਕੀਤਾ ਜਾਵੇਗਾ

admin by admin
in INDIA
0
20 ਮਾਰਚ ਤੋਂ 22 ਮਾਰਚ ਤੱਕ ਆਸਟਰੇਲਿਆ ਵਿੱਚ ਕੌਮਾਂਤਰੀ ਗੀਤਾ ਮਹਾ ਉਤਸਵ ਦਾ ਪ੍ਰਬੰਧ ਕੀਤਾ ਜਾਵੇਗਾ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਨਵੀਂ ਦਿੱਲੀ, 01 ਦਸੰਬਰ (ਯਾਮੀਨ ਸ਼ਾਹ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਗੀਤਾ ਮਹਾ ਉਤਸਵ ਨੂੰ ਬਹੁਤ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ| ਇਸ ਕੜੀ ਵਿੱਚ 20 ਮਾਰਚ ਤੋਂ 22 ਮਾਰਚ ਤੱਕ ਆਸਟਰੇਲਿਆ ਵਿੱਚ ਕੌਮਾਂਤਰੀ ਗੀਤਾ ਮਹਾ ਉਤਸਵ ਦਾ ਪ੍ਰਬੰਧ ਕੀਤਾ ਜਾਵੇਗਾ| ਮੁੱਖ ਮੰਤਰੀ ਅੱਜ ਨਵੀਂ ਦਿੱਲੀ ਦੇ ਲਾਲ ਕਿਲਾ ਮੈਦਾਨ ਵਿੱਚ ਕੌਮਾਂਤਰੀ ਗੀਤਾ ਮਹਾ ਉਤਸਵ-2019 ਦੇ ਸੰਦਰਭ ਵਿੱਚ ਆਯੋਜਿਤ ਗੀਤਾ ਪ੍ਰੇਰਨਾ ਮਹਾ ਉਤਸਵ, 2019 ਵਿੱਚ ਵਿਸ਼ੇਸ਼ ਮਹਿਮਾਨ ਵਜੋ ਸੰਬੋਧਿਤ ਕਰ ਰਹੇ ਸਨ| ਲੋਕਸਭਾ ਸਪੀਕਰ ਸ੍ਰੀ ਓਮ ਬਿੜਲਾ, ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸਮਰਿਤੀ ਜੁਬਿਨ ਇਰਾਨੀ, ਹਰਆਿਣਾ ਦੇ ਰਾਜਪਾਲ ਸ੍ਰੀ ਸਤਯਦੇਵ ਨਰਾਇਣ ਆਰਿਆ, ਉੱਤਬ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਯੋਗੀ ਅਦਿਤਅਨਾਥ, ਯੋਗਗੁਰੂ ਬਾਬਾ ਰਾਮਦੇਵ ਤੇ ਸ੍ਰੀ ਮੋਰਾਰੀ ਬਾਪੂ ਨੇ ਗੀਤਾ ਪ੍ਰੇਰਣਾ ਮਹਾ ਉਤਸਵ, 2019 ਵਿਚ ਆਪਣੇ ਸੰਦੇਸ਼ ਪ੍ਰਸ਼ਿਤ ਕੀਤੇ| ਲਾਲ ਕਿਲਾ ਮੈਦਾਨ ਵਿਚ ਆਯੋਜਿਤ ਗੀਤਾ ਪ੍ਰੇਰਣਾ ਮਹਾ ਉਤਸਵ, 2019 ਦਾ ਉਦਘਾਟਨ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਤੇ ਗੀਤਾ ਮਨੀਸ਼ੀ ਸਵਾਮੀ ਸ੍ਰੀ ਗਿਆਨਾਨੰਦ ਜੀ ਮਹਾਰਾਜ ਨੇ ਦੀਪ ਪ੍ਰਜਵਲਿਤ ਕਰ ਕੀਤਾ|
ਮੁੱਖ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਨੂੰ ਕੌਮਾਂਤਰੀ ਪੱਧਰ ‘ਤੇ ਸੁੰਦਰ ਅਤੇ ਸ਼ਾਨਦਾਰ ਰੂਪ ਵਿੱਚ ਵਿਕਸਿਤ ਕੀਤੇ ਜਾਣ ਦੀ ਦਿਸ਼ਾ ਵਿੱਚ ਕਾਰਜ ਕੀਤਾ ਜਾ ਰਿਹਾ ਹੈ| ਧਰਮਕਸ਼ੇਤਰ ਕੁਰੂਕਸ਼ੇਤਰ ਦੇ 48 ਕੋਸ ਦੇ ਪ੍ਰਾਚੀਨ ਖੇਤਰ ਵਿੱਚ ਸਥਿਤ ਮਹਾਭਾਰਤ ਦੇ ਸਮੇਂ ਦੇ ਤੀਰਥ ਸਥਾਨਾਂ ਨੂੰ ਕ੍ਰਮਬੱਧ ਰੂਪ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ| ਪ੍ਰਾਚੀਨ ਸਰਸਵਤੀ ਨਦੀ ਦੇ ਥਾਂ ਅਤੇ ਪ੍ਰਵਾਹ ਰਸਤੇ ‘ਤੇ ਸਥਿਤ ਪ੍ਰਾਚੀਨ ਧਾਰਮਿਕ ਸਥਾਨਾਂ ਦਾ ਵੀ ਸੁਧਾਰੀਕਰਣ ਦੀ ਦਿਸ਼ਾ ਵਿੱਚ ਕਾਰਜ ਕੀਤਾ ਜਾ ਰਿਹਾ ਹੈ| ਤੇਲ ਅਤੇ ਕੁਦਰਤੀ ਗੈਸ ਨਿਗਮ ਦੇ ਸਹਿਯੋਗ ਨਾਲ ਪ੍ਰਾਚੀਨ ਸਰਸਵਤੀ ਨਦੀ ਦੇ ਭੂਮੀਗਤ ਪਾਣੀ ਚਸ਼ਮੇ ਦਾ ਪਾਣੀ ਕੱਢ ਕੇ ਧਰਤੀ ‘ਤੇ ਸਰਸਵਤੀ ਨਦੀ ਦੇ ਪ੍ਰਵਾਹ ਰਸਤੇ ਵਿੱਚ ਮੁੜ ਪਾਣੀ ਪ੍ਰਵਾਹ ਕੀਤੇ ਜਾਣ ਦੀ ਦਿਸ਼ਾ ਵਿੱਚ ਵੀ ਕਾਰਜ ਕੀਤਾ ਜਾ ਰਿਹਾ ਹੈ| ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮਾਰਿਸ਼ਸ ਅਤੇ ਯੂਨਾਇਟੇਡ ਕਿੰਗਡਮ ਵਿੱਚ ਵੀ ਕੌਮਾਂਤਰੀ ਗੀਤਾ ਮਹਾ ਉਤਸਵ ਆਯੋਜਿਤ ਕੀਤੇ ਗਏ|
ਮੁੱਖ ਮੰਤਰੀ ਨੇ ਕਿਹਾ ਕਿ ਕੁਰੂਕਸ਼ੇਤਰ ਵਿੱਚ ਜੀਓ ਗੀਤਾ ਵੱਲੋਂ ਇੱਕ ਅਨੁਸੰਧਾਨ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ| ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਕੁਰੂਕਸ਼ੇਤਰ ਵਿੱਚ ਧਾਰਮਿਕ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ| ਕੁਰੂਕਸ਼ੇਤਰ ਵਿੱਚ ਪੰਜ ਏਕੜ ਖੇਤਰ ਵਿੱਚ ਇੱਕ ਭਾਰਤ ਮਾਤਾ ਮੰਦਿਰ ਵੀ ਬਣਾਇਆ ਜਾਵੇਗਾ| ਕੁਰੂਕਸ਼ੇਤਰ ਵਿੱਚ ਸੂਰਜ ਗ੍ਰਹਿਣ ਦੇ ਮੌਕੇ ‘ਤੇ ਅਤੇ ਹੋਰ ਧਾਰਮਿਕ ਮੌਕਿਆਂ ‘ਤੇ ਸ਼ਰਧਾਂਲੂਆਂ ਦੀ ਵੱਧਦੀ ਗਿਣਤੀ ਦੇ ਮੱਦੇਨਜਰ ਉੱਥੇ ਸਹੂਲਤਾਂ ਦਾ ਵੀ ਵਿਸਥਾਰ ਕੀਤਾ ਜਾ ਰਿਹਾ ਹੈ|
ਲੋਕਸਭਾ ਪ੍ਰਧਾਨ ਸ੍ਰੀ ਓਮ ਬਿੜਲਾ ਨੇ ਆਪਣੇ ਸੰਬੋਧਨ ਵਿੱਚ ਗੀਤਾ ਦੇ ਪ੍ਰਸਾਰ ਦੀ ਦਿਸ਼ਾ ਵਿੱਚ ਸਵਾਮੀ ਸ੍ਰੀ ਗਿਆਨਾਨੰਦ ਜੀ ਮਹਾਰਾਜ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਗੀਤਾ ਵਿਸ਼ਵ ਧਰੋਹਰ ਹੈ ਅਤੇ ਗੀਤਾ ਦਰਸ਼ਨ ਹਮੇਸ਼ਾਂ ਪ੍ਰਸੰਗਿਕ ਹੈ| ਗੀਤਾ ਗਿਆਨ ਆਮ ਮਨੁੱਖ ਜੀਵਨ ਦਾ ਮਾਰਗ ਪ੍ਰਸ਼ਸਤ ਕਰਦੀ ਹੈ| ਸਾਨੂੰ ਆਪਣੇ ਜੀਵਨ ਵਿੱਚ ਗੀਤਾ ਨੂੰ ਅਪਨਾਉਣਾ ਚਾਹੀਦਾ ਹੈ|
ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਸਮਰਤੀ ਜੁਬਿਨ ਇਰਾਨੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਧੂ-ਸੰਤਾਂ ਅਤੇ ਵਿਦਵਾਨਾਂ ਦੇ ਸੰਬੋਧਨ ਨਾਲ ਹਮੇਸ਼ਾਂ ਸ਼੍ਰੇਸ਼ਟ ਪ੍ਰੇਰਨਾ ਮਿਲਦੀ ਹੈ| ਕੇਂਦਰੀ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਗਰਭਵਤੀ ਮਾਤਾਵਾਂ ਅਤੇ ਬੱਚਿਆਂ ਵਿੱਚ ਕੁਪੋਸ਼ਣ ਦੀ ਸਮੱਸਿਆ ਨੂੰ ਕੰਟਰੋਲ ਕਰਨ ਦੀ ਦਿਸ਼ਾ ਵਿੱਚ ਸੇਵਾ-ਸਹਿਯੋਗ ਕੀਤੇ ਜਾਣ ਦੀ ਅਪੀਲ ਕੀਤੀ| ਕੇਂਦਰੀ ਸੂਖਮ, ਛੋਟੇ ਅਤੇ ਮੱਧਮ ਉਦਯੋਗ ਰਾਜ ਮੰਤਰੀ ਸ੍ਰੀ ਪ੍ਰਤਾਪ ਚੰਦਰ ਸਾਰੰਗੀ ਨੇ ਕਿਹਾ ਕਿ ਪਵਿਤਰ ਗੀਤਾ ਦਾ ਦਰਸ਼ਨ ਸੰਪੂਰਣ ਮਨੁੱਖ ਜਾਤੀ ਦੇ ਭਲਾਈ ਦਾ ਸਰੋਤ ਹੈ|
ਹਰਿਆਣਾ ਦੇ ਰਾਜਪਾਲ ਸ੍ਰੀ ਸਤਅਦੇਵ ਨਰਾਇਣ ਆਰਿਆ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਯੋਗੀ ਆਦਿਤਅਨਾਥ, ਯੋਗਗੁਰੂ ਬਾਬਾ ਰਾਮਦੇਵ ਅਤੇ ਸ੍ਰੀ ਮੋਰਾਰੀ ਬਾਪੂ ਜੀ ਨੇ ਗੀਤਾ ਪ੍ਰੇਰਨਾ ਮਹਾ ਉਤਸਵ, 2019 ਵਿੱਚ ਆਪਣੇ ਸੰਦੇਸ਼ ਪ੍ਰਸ਼ਿਤ ਕੀਤੇ| ਲਾਲ ਕਿਲਾ ਮੈਦਾਨ ਵਿੱਚ ਆਯੋਜਿਤ ਗੀਤਾ ਪ੍ਰੇਰਨਾ ਮਹਾ ਉਤਸਵ,2019 ਦੇ ਮੁੱਖ ਮਹਿਮਾਨ ਅਤੇ ਰਾਸ਼ਟਰੀ ਸਵੈ ਸੇਵਕ ਦੇ ਮੈਂਬਰ ਸ਼੍ਰੀ ਮੋਹਨ ਭਾਗਵਤ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਵਿਤਰ ਗੀਤਾ ਸਾਡੀ ਵਿਰਾਸਤ ਹੈ ਅਤੇ ਵਿਸ਼ਵ ਵਿੱਚ ਪ੍ਰਸਾਰਿਤ ਕੀਤੇ ਜਾਣ ਦੀ ਦਿਸ਼ਾ ਵਿੱਚ ਸ਼ੁਰੂ ਕੀਤੇ ਗਏ ਇਸ ਉਪਕਰਮ ਨੂੰ ਵਿਸਥਾਰਿਤ ਕਰਣਾ ਹੈ| ਗੀਤਾ ਮਨੀਸ਼ੀ ਸਵਾਮੀ ਸ੍ਰੀ ਗਿਆਨਾਨੰਦ ਜੀ ਮਹਾਰਾਜ ਨੇ ਕਿਹਾ ਕਿ ਪਵਿਤਰ ਗੀਤਾ ਨੂੰ ਮਨੁੱਖਤਾ ਲਈ ਦਿਵਅ ਪ੍ਰੇਰਨਾ ਅਤੇ ਹਰੇਕ ਖੇਤਰ ਦੀ ਵਿਵਹਾਰਕ ਪਹਿਚਾਣ ਦੱਸਦੇ ਹੋਏ ਕਿਹਾ ਕਿ ਗੀਤਾ ਸਿੱਖਿਆ ਸ਼ਾਸਤਰ ਹੈ, ਨਿਆਂ ਸ਼ਾਸਤਰ ਹੈ, ਚਿਕਿਤਸਾ ਸ਼ਾਸਤਰ ਹੈ, ਮਨੋਬਲ ਵਧਾਉਣ ਦੀ ਪ੍ਰੇਰਨਾ ਖਾਸ ਤੌਰ ‘ਤੇ ਨੋਜੁਆਨਾਂ ਲਈ ਤਾਂ ਸੰਜੀਵਨੀ ਹੈ|
ਗੀਤਾ ਪ੍ਰੇਰਨਾ ਮਹਾ ਉਤਸਵ,2019 ਵਿੱਚ ਨੇਤਰਹੀਨ ਛਾਤਰਾਵਾਂ ਨੇ ਗੀਤਾ ਦੇ 18 ਅਧਿਆਏ ਨਾਲ ਸੰਕਲਿਤ 18 ਸ਼ਲੋਕਾਂ ਦਾ ਉਚਾਰਣ ਕੀਤਾ| ਮੁਸਲਮਾਨ ਵਿਦਿਆਰਥੀਆਂ ਨੇ ਗੀਤਾ ਦੇ 18 ਅਧਿਆਏ ਨਾਲ ਸੰਕਲਿਤ 18 ਸ਼ਲੋਕਾਂ ਦਾ ਉਰਦੂ ਅਨੁਵਾਦ ਪੇਸ਼ ਕੀਤਾ| ਗੀਤਾ ਪ੍ਰੇਰਨਾ ਮਹਾ ਉਤਸਵ, 2019 ਵਿੱਚ ਵੱਖ-ਵੱਖ ਦੇਸ਼ਾਂ ਤੋਂ ਕਾਫ਼ੀ ਗਿਣਤੀ ਵਿੱਚ ਆਏ ਭਾਰਤੀਆਂ ਨੇ ਵੀ ਭਾਗ ਲਿਆ|
ਗੀਤਾ ਪ੍ਰੇਰਨਾ ਮਹਾ ਉਤਸਵ, 2019 ਵਿੱਚ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਸ੍ਰੀ ਰਤਨਲਾਲ ਕਟਾਰਿਆ, ਹਰਿਆਣਾ ਵਿਧਾਨਸਭਾ ਸਪੀਕਰ ਸ੍ਰੀ ਗਿਆਨਾਨੰਦ ਗੁਪਤਾ, ਸੰਸਦ ਸ਼੍ਰੀ ਅਰਵਿੰਦ ਸ਼ਰਮਾ, ਸੰਸਦ ਸ਼੍ਰੀ ਸੰਜੈ ਭਾਟੀਆ, ਸੰਸਦ ਸ੍ਰੀਮਤੀ ਸੁਨੀਤਾ ਦੁੱਗਲ, ਹਰਿਆਣੇ ਦੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸ੍ਰੀ ਸੰਦੀਪ ਸਿੰਘ, ਵਿਧਾਇਕ ਸ੍ਰੀ ਸੁਭਾਸ਼ ਸੁਧਾ ਅਤੇ ਵਿਧਾਇਕ ਸ੍ਰੀ ਨਰੇਂਦਰ ਗੁਪਤਾ ਵੀ ਮੌਜੂਦ ਰਹੇ|

Post Views: 62
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

हरियाणा के सूचना, जनसंपर्क एवं भाषा विभाग के पांच और कर्मचारियों को पदोन्ति

Next Post

करतारपुर साहिब के दर्शनों के लिए श्रद्धालुओं से पैसा वसूलने सम्बन्धी सेवा केन्द्रों की कोई भी शिकायत सीधे तौर पर मुख्यमंत्री कार्यालय को की जाए : मुख्यमंत्री कैप्टन अमरिन्दर सिंह

Next Post
करतारपुर साहिब के दर्शनों के लिए श्रद्धालुओं से पैसा वसूलने सम्बन्धी सेवा केन्द्रों की कोई भी शिकायत सीधे तौर पर मुख्यमंत्री कार्यालय को की जाए : मुख्यमंत्री कैप्टन अमरिन्दर सिंह

करतारपुर साहिब के दर्शनों के लिए श्रद्धालुओं से पैसा वसूलने सम्बन्धी सेवा केन्द्रों की कोई भी शिकायत सीधे तौर पर मुख्यमंत्री कार्यालय को की जाए : मुख्यमंत्री कैप्टन अमरिन्दर सिंह

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.