• Login
Friday, July 17, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home SPORTS

ਟੀ-20 ਲੜੀ ਜਿੱਤਣ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਟੀਮ

admin by admin
in SPORTS
0
ਟੀ-20 ਲੜੀ ਜਿੱਤਣ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਟੀਮ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਕਾਰਡਿਫ – ਪਹਿਲੇ ਟੀ-20 ਵਿੱਚ ਸ਼ਾਨਦਾਰ ਜਿੱਤ ਦਰਜ ਕਰਨ ਵਾਲੀ ਭਾਰਤੀ ਟੀਮ ਭਲਕੇ ਇਥੇ ਖੇਡੇ ਜਾਣ ਵਾਲੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਫ਼ਿਰਕੀ ਤੋਂ ਖ਼ੌਫ਼ਜ਼ਦਾ ਇੰਗਲੈਂਡ ਨੂੰ ਹਰਾ ਕੇ ਲੜੀ ਆਪਣੇ ਨਾਂ ਕਰਨ ਦੇ ਇਰਾਦੇ ਨਾਲ ਉਤਰੇਗੀ। ਪਹਿਲੇ ਮੈਚ ਵਿੱਚ ਕੁਲਦੀਪ ਯਾਦਵ ਨੇ 24 ਦੌੜਾਂ ਬਦਲੇ ਪੰਜ ਵਿਕਟ ਲਏ ਜਦੋਂਕਿ ਕੇ.ਐਲ.ਰਾਹੁਲ ਨੇ ਨਾਬਾਦ ਸੈਂਕੜਾ ਜੜਿਆ। ਭਾਰਤ ਨੇ ਬਿਹਤਰੀਨ ਹਰਫ਼ਨਮੌਲਾ ਖੇਡ ਦਾ ਪ੍ਰਦਰਸ਼ਨ ਕਰਦਿਆਂ ਮੇਜ਼ਬਾਨ ਟੀਮ ਨੂੰ ਅੱਠ ਵਿਕਟਾਂ ਦੀ ਸ਼ਿਕਸਤ ਦਿੰਦਿਆਂ ਲੜੀ ’ਚ ਲੀਡ ਬਣਾ ਲਈ ਸੀ। ਭਲਕੇ ਦਾ ਮੈਚ ਜਿੱਤ ਕੇ ਵਿਰਾਟ ਕੋਹਲੀ ਐਂਡ ਕੰਪਨੀ ਲੜੀ ਆਪਣੀ ਝੋਲੀ ਵਿੱਚ ਪਾਉਣਾ ਚਾਹੇਗੀ। ਭਾਰਤੀ ਟੀਮ ਟੀ-20 ਕ੍ਰਿਕਟ ਵਿੱਚ ਲਗਾਤਾਰ ਛੇਵੀਂ ਲੜੀ ਜਿੱਤਣ ਦੀਆਂ ਬਰੂਹਾਂ ’ਤੇ ਹੈ। ਇਸ ਸਿਲਸਿਲੇ ਦਾ ਆਗਾਜ਼ ਨਵੰਬਰ 2017 ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਘਰੇਲੂ ਲੜੀ ਵਿੱਚ ਜਿੱਤ ਨਾਲ ਹੋਇਆ ਸੀ। ਉਸ ਮਗਰੋਂ ਭਾਰਤ ਨੇ ਇਕ ਵੀ ਦੁਵੱਲੀ ਟੀ-20 ਲੜੀ ਨਹੀਂ ਗੁਆਈ। ਭਾਰਤ ਜੇਕਰ ਲੜੀ ਨੂੰ 2-0 ਨਾਲ ਜਿੱਤਦਾ ਹੈ ਤਾਂ ਆਈਸੀਸੀ ਦਰਜਾਬੰਦੀ ਵਿੱਚ ਦੂਜੇ ਸਥਾਨ ’ਤੇ ਕਾਬਜ਼ ਆਸਟਰੇਲੀਆ ਨਾਲ ਫ਼ਾਸਲਾ ਥੋੜ੍ਹਾ ਘੱਟ ਜਾਵੇਗਾ। ਪਰ 3-0 ਦੀ ਜਿੱਤ ਨਾਲ ਉਸ ਨੂੰ ਪਾਕਿਸਤਾਨ ਮਗਰੋਂ ਦੂਜਾ ਸਥਾਨ ਮਿਲੇਗਾ। ਦੂਜੇ ਪਾਸੇ ਭਾਰਤ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਆਸਟਰੇਲੀਆ ਨੂੰ ਜ਼ਿੰਬਾਬਵੇ ਵਿੱਚ ਚੱਲ ਰਹੀ ਮੌਜੂਦਾ ਤਿਕੋਣੀ ਲੜੀ ਦੇ ਅਗਲੇ ਦੋ ਮੈਚਾਂ ’ਚ ਜਿੱਤ ਦਰਜ ਕਰਨੀ ਹੋਵੇਗੀ।

Post Views: 45
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਸਾਬਕਾ ਪੀ.ਐੱਮ. ਅੱਬਾਸੀ ਨੂੰ ਚੋਣ ਲੜਨ ਦੀ ਮਿਲੀ ਮਨਜ਼ੂਰੀ

Next Post

ਪਾਕਿ ਦੇ ਸਾਬਕਾ ਪੀ.ਐਮ ਨਵਾਜ਼ ਸ਼ਰੀਫ ਨੂੰ ਹੋਈ 10 ਸਾਲ ਦੀ ਸਜ਼ਾ

Next Post
ਪਾਕਿ ਦੇ ਸਾਬਕਾ ਪੀ.ਐਮ ਨਵਾਜ਼ ਸ਼ਰੀਫ ਨੂੰ ਹੋਈ 10 ਸਾਲ ਦੀ ਸਜ਼ਾ

ਪਾਕਿ ਦੇ ਸਾਬਕਾ ਪੀ.ਐਮ ਨਵਾਜ਼ ਸ਼ਰੀਫ ਨੂੰ ਹੋਈ 10 ਸਾਲ ਦੀ ਸਜ਼ਾ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.