ਪਟਨਾ— ਪਟਨਾ ਹਾਈਕੋਰਟ ਨੇ ਪਟਨਾ ਸ਼ਹਿਰ ਨੂੰ ਲੈ ਕੇ ਟਿੱਪਣੀ ਕੀਤੀ ਹੈ। ਕੋਰਟ ਨੇ ਪਟਨਾ ਨੂੰ ਦੇਸ਼ ਦਾ ਸਭ ਤੋਂ ਗੰਦਾ ਸ਼ਹਿਰ ਕਰਾਰ ਦਿੰਦੇ ਹੋਏ ਕਿਹਾ ਕਿ ਇਥੇ ਨਾਗਰਿਕ ਸਹੂਲਤਾਂ ਨਾਂਹ ਦੇ ਬਰਾਬਰ ਹਨ। ਨਾ ਡ੍ਰੇਨਜ ਸਿਸਟਮ ਹੈ ਅਤੇ ਨਾ ਹੀ ਸਾਫ-ਸਫਾਈ। ਟ੍ਰੈਫਿਕ ਵਿਵਸਥਾ ਦੀ ਗੱਲ ਕਰਨਾ ਆਪਣੇ-ਆਪ ਵਿਚ ਬੇਈਮਾਨੀ ਹੋਵੇਗੀ।
ਜੱਜ ਅਜੇ ਕੁਮਾਰ ਤ੍ਰਿਪਾਠੀ ਅਤੇ ਜੱਜ ਨੀਲੂ ਅਗਰਵਾਲ ਦੀ ਬੈਂਚ ਨੇ ਬੁਲਾਰੇ ਸ਼ੰਭੂ ਸ਼ਰਣ ਸਿੰਘ ਵਲੋਂ ਦਾਇਰ ਅਰਜ਼ੀ ‘ਤੇ ਸੁਣਵਾਈ ਦੌਰਾਨ ਪਟਨਾ ਦੀ ਸਾਫ-ਸਫਾਈ, ਟ੍ਰੈਫਿਕ ਆਦਿ ਦੀ ਵਿਵਸਥਾ ‘ਤੇ ਹਾਈਕੋਰਟ ਨੇ ਇਹ ਟਿੱਪਣੀ ਕੀਤੀ। ਪਟਨਾ ਹਾਈਕੋਰਟ ਵਿਚ ਹਾਜ਼ਰ ਨਗਰ ਕਮਿਸ਼ਨਰ ਦੇ ਜਵਾਬ ‘ਤੇ ਕੋਰਟ ਨੇ ਕਿਹਾ ਕਿ ਵਿਕਾਸ ਦੇ ਨਾਂ ‘ਤੇ ਖੁੱਲ੍ਹੀ ਲੁੱਟ ਹੈ। ਪਿਛਲੇ 20 ਸਾਲਾਂ ਤੋਂ ਅਦਾਲਤ ਹੁਕਮ ‘ਤੇ ਹੁਕਮ ਦੇਈ ਜਾ ਰਹੀ ਹੈ ਪਰ ਨਿਗਮ ਦਾ ਕੰਮ ਸਾਰਿਆਂ ਦੇ ਸਾਹਮਣੇ ਹੈ। ਨਿਗਮ ਦਾ ਇਤਿਹਾਸ ਹੈ ਕਿ ਕੰਮ ਕਰਨ ਵਾਲੇ ਅਧਿਕਾਰੀ ਜ਼ਿਆਦਾ ਸਮੇਂ ਤੱਕ ਨਹੀਂ ਟਿਕਦੇ ਹਨ।
