ਚੰਡੀਗੜ੍ਹ – ਬੇਅਦਬੀ ਕਾਂਡ ‘ਚ ਰਾਮ ਰਹੀਮ ਨੂੰ ਮਾਫੀਨਾਮੇ ਮਾਮਲੇ ‘ਚ ਸਵਾਲਾਂ ਦੇ ਘੇਰੇ ਵਿਚ ਆਏ ਅਕਾਲ ਤਖਤ ਜਥੇਦਾਰ ਗੀਆਨੀ ਗੁਰਬਚਨ ਸਿੰਘ ਬੀਤੇ ਕੁਝ ਦਿਨਾਂ ਤੋਂ ਮੀਡੀਆ ਸਾਹਮਣੇ ਨਹੀਂ ਆਏ ਸਨ। ਅਕਾਲ ਤਖ਼ਤ ਦੇ ਸਕੱਤਰ ਮੁਤਾਬਕ ਗਿਆਨੀ ਗੁਰਬਚਨ ਸਿੰਘ ਕਿਧਰੇ ਬਾਹਰ ਗਏ ਸਨ ਪਰ ਹਾਲ ਹੀ ਵਿੱਚ ਸੂਤਰਾਂ ਮੁਤਾਬਕ ਸ਼ੁੱਕਰਵਾਰ ਤੜਕੇ ਸਵੇਰੇ 2 ਕੁ ਵਜੇ ਜਥੇਦਾਰ ਅਕਾਲ ਤਖਤ ਦੇਸ਼ ਵਿਚ ਪਰਤ ਆਏ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਨੂੰ ਏਅਰਪੋਰਟ ਤੋਂ ਲੈਣ ਵਾਸਤੇ ਐਸਜੀਪੀਸੀ ਦੀ ਟਾਸਕ ਫੋਰਸ ਪੂਰੀ ਤਿਆਰੀ ਕਰਕੇ ਪਹੁੰਚੀ। ਸੂਤਰਾਂ ਮੁਤਾਬਕ ਜਥੇਦਾਰ ਅਕਾਲ ਤਖਤ ਅੱਜ ਅੰਮ੍ਰਿਤਸਰ ਵਿਚ ਪਹੁੰਚ ਜਾਣਗੇ ਅਤੇ ਉਹ ਦਿੱਲੀ ਤੋਂ ਟਾਸਕ ਫੋਰਸ ਨਾਲ ਅੰਮ੍ਰਿਤਸਰ ਵੱਲ੍ਹ ਕੂਚ ਕਰ ਚੁੱਕੇ ਹਨ।
