ਅਮਿ੍ਰੰਤਸਰ -: ਅੱਜ ਦਾ ਦਿਨ ਸੂਬੇ ਲਈ ਕਾਲਾ ਦਿਨ ਸਾਬਿਤ ਹੋਇਆ ਕਿ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੇ ਸਰਕਾਰ ਦੀਆ ਮਾੜੀਆ ਨੀਤੀਆ ਤੋਂ ਦੁਖੀ ਹੋ ਕੇ ਅੱਜ ਆਪਣੇ ਬੱਚੇ ਮੰਤਰੀਆ ਨੂੰ ਸੋਂਪਣ ਉਨਾਂ ਦੇ ਘਰ ਪੁੱਜੇ।ਇਹ ਹੁਣ ਤੱਕ ਦੇ ਇਤਿਹਾਸ ਵਿਚ ਪਹਿਲੀ ਵਾਰ ਹੀ ਹੋਇਆ ਹੈ ਕਿ ਕੱਚੇ ਤੇ ਸੁਵਿਧਾ ਮੁਲਾਜ਼ਮ ਆਪਣੇ ਬੱਚੇ ਮੰਤਰੀਆ ਨੂੰ ਸੋਂਪਣ ਪੁੱਜੇ ਹੋਣ।ਅੱਜ ਇਥੇ ਮੁਲਾਜ਼ਮ ਆਪਣੇ ਬੱਚਿਆ ਸਮੇਤ ਇਕੱਠੇ ਹੋਣ ਉਪਰੰਤ ਮਾਰਚ ਕਰਦੇ ਹੋਏ ਸਿੱਖਿਆ ਮੰਤਰੀ ਓ.ਪੀ ਸੋਨੀ ਦੇ ਘਰ ਪੁੱਜੇ। ਸੰਬੋਧਨ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਅਸ਼ੀਸ਼ ਜੁਲਾਹਾ, ਰਜਿੰਦਰ ਸਿੰਘ ਸੰਧਾ, ਵਿਕਾਸ ਕੁਮਾਰ, ਹਰਿੰਦਰਪਾਲ ਜੋਸਨ, ਸਤਪਾਲ ਸਿੰਘ, ਬਲਜਿੰਦਰ ਸਿੰਘ, ਬਲਜੀਤ ਸਿੰਘ, ਜਗਵੀਰ ਸਿੰਘ, ਜਸਬੀਰ ਸਿੰਘ, ਪਰਮ ਵਸ਼ਿਸ਼ਟ, ਬਲਵੀਰ ਸਿੰਘ, ਵਿਲਸਨ ਗੁਰਦਾਸਪੁਰ,ਪ੍ਰਵੀਨ ਸ਼ਰਮਾਂ,ਰਾਕੇਸ਼ ਕੁਮਾਰ, ਇਮਰਾਨ ਭੱਟੀ,ਰਣਜੀਤ ਸਿੰਘ ਰਾਣਵਾਂ, ਅਮ੍ਰਿੰਤਪਾਲ ਸਿੰਘ, ਸੰਜੀਵ ਕਾਕੜਾ, ਰਣਧੀਰ ਸਿੰਘ, ਗੁਰਪ੍ਰੀਤ ਸਿੰਘ,ਰਾਜ ਕੁਮਾਰ, ਦਲਜਿੰਦਰ ਸਿੰਘ ਆਦਿ ਨੇ ਕਿਹਾ ਕਿ ਸਰਕਾਰ 18 ਮਹੀਨਿਆ ਦੋਰਾਨ ਹੀ ਧੱਕੇਸ਼ਾਹੀ ਤੇ ਉਤੱਰ ਆਈ ਹੈ ਅਤੇ ਸਰਕਾਰ ਦਾ ਕੋਈ ਵੀ ਮੰਤਰੀ ਜਾ ਨੁੰਮਾਇੰਦਾ ਮੁਲਾਜ਼ਮਾਂ ਦੀ ਗੱਲ ਸੁਨਣ ਨੂੰ ਤਿਆਰ ਨਹੀ ਹੈ।

