ਪਟਿਆਲਾ – ਡਿਟੋਲ ਸਿਟੀ ਸ਼ੀਡਲ ਵਲੋਂ ਐਸ.ਓ.ਕੈਮ ਫਾਊਡੇਸ਼ਨ ਫਾਰ ਕਾਰਪੋਰੇਟ ਸ਼ੋਸ਼ਲ ਰਿਪਾਸੇਬਿਲਿਟੀ (ਏ ਐਫ ਸੀ ਐਸ ਆਰ) ਵਲੋਂ ਕਰਵਾਏ ਗਏ ਪ੍ਰੋਗਰਾਮ, ਜਿਸ ਵਿਚ ਸ੍ਰੀ ਮੋਹਿਤ ਅਗਰਵਾਲ, ਮੁਖ ਮਹਿਮਾਨ ਸਨ, ਸਵੱਛ ਹਵਾ ਵਾਸਤੇ ਇਕ ਹਸਤਾਖਰ ਮੁਹਿੰਮ ਆਰੰਭ ਕੀਤੀ ਗਈ। ਇਸ ਸਮਾਗਮ ਦੌਰਾਨ ਉਨ੍ਹਾਂ ਵਲੋਂ ਵਿਦਿਆਰਥੀਆਂ ਨੂੰ ਇਕ ਰਚਨਾਤਮਕ ਅਤੇ ਊਰਜਾ ਦੇ ਸਰੋਤ ਵਜੋਂ ਪ੍ਰੋਤਸਾਹਿਤ ਕੀਤਾ ਗਿਆ ਜੋ ਪ੍ਰਦੂਸ਼ਿਤ ਹਵਾ ਤੇ ਸਵੱਛ ਹਵਾ ਦੀ ਜਾਗਰੂਕਤਾ ਦਾ ਸੰਦੇਸ਼ ਸਮਾਜ ਵਿਚ ਬਹੁਤ ਡੂੰਘੇ ਤੱਕ ਲਿਜਾ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਾਯੂ ਦੂਤ ਬਣਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਜ਼ੋਰ ਦੇ ਕੇ ਇਹ ਸੁੰਹ ਚੁਕਣ ਲਈ ਕਿਹਾ : “ਕੋਈ ਵੀ ਰੁੱਖ ਨਾ ਕਟੇ, ਵਾਤਾਵਰਣ ਨੂੰ ਸਵੱਛ ਰੱਖੇ ਅਤੇ ਪਰਾਲੀ ਨਾ ਫੂਕੇ**। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵਿਦਿਆਰਥੀਆਂ ਅਤੇ ਸ਼ਮੂਲੀਅਤ ਕਰਨ ਵਾਲਿਆਂ ਨਾਲ ਮਿਲ ਕੇ ਇਕ ਨਾਅਰਾ ਲਾਇਆ “ਜਬ ਹੋੋਗੀ ਹਰ ਸਾਸ ਸਵੱਛ ਤਬੀ ਬਨੇਗਾ ਭਾਰਤ ਸਵੱਛ**।
ਪਟਿਆਲਾ ਜ਼ਿਲ੍ਹੇ ਦੇ ਪਿੰਡ ਲੰਗ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਇੰਦਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਸਵੱਛ ਹਵਾ ਦੀ ਚੁਣੌਤੀ ਕਬੂਲ ਕਰਨ ਲਈ ਕਿਹਾ। ਜਿਸ ਵਿਚ ਉਹ ਆਪਣੇ ਨਜ਼ਦੀਕੀ ਸਮਾਜ ਦੇ ਘਟੋ ਘਟ 10 ਵਿਅਕਤੀਆਂ ਨੂੰ ਸਿਹਤ ਅਤੇ ਵਾਤਾਵਰਣ ਉਤੇ ਹਵਾ ਪ੍ਰਦੂਸ਼ਣ ਦੇ ਅਸਰ ਬਾਰੇ ਜਾਗਰੂਕ ਕਰਨਗੇ। ਉਨ੍ਹਾਂ ਵਲੋਂ ਰੁੱਖਾਂ ਦੇ ਮਹੱਤਵ ਬਾਰੇ ਵੀ ਗੱਲ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਖੁਦ ਰੁਖ ਲਗਾਉਣ ਅਤੇ ਹੋਰਾਂ ਨੂੰ ਪ੍ਰੇਰਿਤ ਕਰਨ ਲਈ ਕਿਹਾ।
ਇੱਕ ਰੋਜ਼ਾ ਪ੍ਰੋਗਰਾਮ ਦੇ ਦੌਰਾਨ ਏ ਐਸ ਸੀ ਐਸ ਆਰ ਦੀ ਟੀਮ ਵਲੋਂ 29 ਅਗਸਤ 2018 ਦਿਨ ਬੁੱਧਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪਿੰਡ ਲੰਗ ਵਿਖੇ ਕਈ ਗਤੀਵਿਧੀਆਂ ਚਲਾਈਆਂ ਗਈਆਂ। ਇਨ੍ਹਾਂ ਗਤੀਵਿਧੀਆਂ ਵਿਚ ਸਵੱਛ ਅਤੇ ਤੰਦਰੁਸਤ ਹਵਾ ਹਿਤ ਹਸਤਾਖਰ ਮੁਹਿੰਮ ਅਤੇ 3 ਕਿਲੋਮੀਟਰ ਦੀ ਦੌੜ ਸ਼ਾਮਲ ਸੀ। ਜਿਸ ਵਿਚ ਸਕੂਲ ਦੇ ਲੜਕਿਆਂ, ਲੜਕੀਆਂ, ਪੁਰਸ਼ਾਂ ਅਤੇ ਇਸਤਰੀਆਂ ਅਤੇ ਨੇੜਲੇ ਪਿੰਡਾਂ ਦੇ ਵਿਅਕਤੀ ਕਿਸਾਨਾਂ ਸਮੇਤ ਸ਼ਾਮਲ ਹੋਏ।ਇਸ ਤੋਂ ਇਲਾਵਾ ਕੁਝ ਹੋਰ ਗਤੀਵਿਧੀਆਂ ਦਾ ਆਯੋਜਨ ਵੀ ਕੀਤਾ ਗਿਆ ਜਿਨ੍ਹਾਂ ਵਿਚ ਸਥਾਨਕ ਸਭਿਆਚਾਰਕ ਖੇਡਾਂ ਅਤੇ ਖੇਡ ਗਤੀਵਿਧੀਆਂ ਵੀ ਸ਼ਾਮਲ ਸਨ। ਜਿਸ ਵਿਚ ਵਿਦਿਆਰਥੀਆਂ ਦੇ ਨਾਲ ਨਾਲ ਪੇਂਡੂ ਭਾਈਚਾਰੇ ਨੇ ਭਾਗ ਲਿਆ, ਚਿੱਤਰਕਾਰੀ ਅਤੇ ਨਾਅਰਾ ਲਿਖਣਾ, ਨਿਬੰਧ ਲਿਖਣ, ਸਿਹਤ ਅਤੇ ਵਾਤਾਵਰਣ ਉਤੇ ਹਵਾ ਪ੍ਰਦੂਸ਼ਣ ਦੇ ਪ੍ਰਭਾਵ ਉੱਤੇ ਕਵਿਤਾ ਲੇਖਣ, ਹਵਾ ਪ੍ਰਦੂਸ਼ਣ ਅਤੇ ਪਰਾਲੀ ਫੂਕਣ ਦੇ ਪ੍ਰਭਾਵ ਬਾਰੇ ਨਾਟਕ ਮੁਕਾਬਲਾ ਅਤੇ ਜਾਗਰੂਕਤਾ ਫੈਲਾਉਣ ਲਈ ਵਿਦਿਆਰਥੀਆਂ ਵਲੋਂ ਵਾਯੂ ਦੂਤ ਵਜੋਂ ਸਹੁੰ ਚੁਕਣਾ ਸ਼ਾਮਲ ਸੀ।
ਇਸ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਵਿਦਿਆਰਥੀ, ਅਧਿਆਪਨ ਅਤੇ ਗੈਰ ਅਧਿਆਪਨ ਸਟਾਫ, ਕਿਸਾਨ ਅਤੇ ਪੇਡੂ ਭਾਈਚਾਰੇ ਦੇ ਰੂਪ ਵਿਚ 800 ਤੋਂ ਵੱਧ ਵਿਅਕਤੀ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿਚ 100 ਵਾਯੂ ਦੂਤ ਬਣਾਉਣ ਵਿਚ ਸਫਲਤਾ ਪ੍ਰਾਪਤ ਹੋਈ ਜੋ ਹਵਾ ਪ੍ਰ਼ਦੂਸ਼ਣ ਅਤੇ ਸਮਾਜ ਵਿਚ ਸਿਹਤ ਅਤੇ ਵਾਤਾਵਰਣ ਉਤੇ ਇਸ ਦੇ ਅਸਰ ਬਾਰੇ ਜਾਗਰੂਕਤਾ ਫੈਲਾ ਕੇ ਇਸ ਮੁਹਿੰਮ ਨੂੰ ਮਜਬੂਤ ਬਣਾਉਣਗੇ।
ਸ੍ਰੀ ਮੋਹਿਤ ਅਗਰਵਾਲ ਅਤੇ ਸ੍ਰੀਮਤੀ ਇੰਦਰਜੀਤ ਕੌਰ, ਪ੍ਰੋਗਰਾਮ ਵਿਚ ਮੌਜੂਦ ਪਤਵੰਤੇ ਮਹਿਮਾਨਾਂ ਵਲੋਂ ਏ ਐਫ ਸੀ ਐਸ ਆਰ ਟੀਮ ਨੂੰ ਹਵਾ ਪ੍ਰ਼ਦੂਸ਼ਣ ਅਤੇ ਸਮਾਜ ਵਿਚ ਸਿਹਤ ਅਤੇ ਵਾਤਾਵਰਣ ਉਤੇ ਕੀਤੇ ਜਾ ਰਹੇ ਉਪਰਾਲਿਆਂ ਲਈ ਸਨਮਾਨ ਅਤੇ ਪ੍ਰਸੰਸਾ ਵਜੋਂ ਸ਼ੀਲਡ ਦਿੱਤੀ ਗਈ।

