ਨਵੀਂ ਦਿੱਲੀ, 18 ਫਰਵਰੀ (ਪੈ੍ਰਸ ਕੀ ਤਾਕਤ ਬਿਊਰੋ) : – ਬੀ. ਸੀ. ਸੀ. ਆਈ. ਨੇ ਅੱਜ ਆਈ. ਪੀ. ਐੱਲ. 2020 ਦਾ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। 29 ਮਾਰਚ ਤੋਂ ਸ਼ੁਰੂ ਹੋਣ ਵਾਲੇ ਆਈ. ਪੀ. ਐੱਲ. ਦੇ 13ਵੇਂ ਸੀਜ਼ਨ ਦਾ ਫਾਈਨਲ ਮੁਕਾਬਲਾ 24 ਮਈ ਨੂੰ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਪਹਿਲਾ ਮੈਚ ਸਾਬਕਾ ਚੈਂਪੀਅਨ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ 29 ਮਾਰਚ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾਵੇਗਾ। ਸ਼ਨੀਵਾਰ ਅਤੇ ਐਤਵਾਰ ਨੂੰ ਹੋਣ ਵਾਲੇ ਦੋ ਮੁਕਾਬਲਿਆਂ ਦੀ ਗਿਣਤੀ ਘਟਾ ਦਿੱਤੀ ਗਈ ਹੈ, ਇਸ ਵਾਰ ਸਭ ਤੋਂ ਘੱਟ 6 ਡਬਲ ਹੈਡਰ ਹੋਣਗੇ, ਜਿਨ੍ਹਾਂ ਦੀ ਵਜ੍ਹਾ ਕਾਰਨ ਟੂਰਨਾਮੈਂਟ 57 ਦਿਨਾਂ ਤੱਕ ਚੱਲੇਗਾ। ਲੀਗ ਸਟੇਜ ਦੇ ਸਾਰੇ ਮੈਚ 17 ਮਈ ਨੂੰ ਖ਼ਤਮ ਹੋ ਜਾਣਗੇ।

