ਰਾਜਨੀਤਕ ਜ਼ਮੀਨ ਖੋਹ ਚੁੱਕੇ ਸੁਖਬੀਰ ਸਿੰਘ ਬਾਦਲ ਦੁਆਰਾ ਭਾਰਤੀਯ ਜਨਤਾ ਪਾਰਟੀ ਖ਼ਿਲਾਫ਼ ਬੋਲੇ ਗਏ ਮਾੜੇ ਸ਼ਬਦਾਂ ਨੂੰ ਲੈ ਕੇ ਭਾਜਪਾ ਵੱਲੋਂ ਕੜਾ ਵਿਰੋਧ ਕੀਤਾ ਜਾ ਰਿਹਾ ਹੈ ,ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਅਗਰਵਾਲ ਨੇ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਰਾਜਨੀਤਿਕ ਅਤੇ ਰਾਸ਼ਟਰਵਾਦੀ ਪਾਰਟੀ ਭਾਰਤੀਯ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬਿਆਨ ਬੇਹੱਦ ਨਿੰਦਣਯੋਗ ਹੈ,ਅਗਰਵਾਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਭਾਜਪਾ ਟੁਕੜੇ ਟੁਕੜੇ ਗੈਂਗ ਹੈ,ਉਹ ਇਹਨਾਂਤੋਂ ਪੁੱਛਣਾ ਚਾਹੁੰਦੇ ਨੇ ਕਿ ਜੇਕਰ ਭਾਜਪਾ ਅਜਿਹੀ ਪਾਰਟੀ ਹੈ ,ਤਾਂ ਉਨ੍ਹਾਂ ਨੇ 25 ਸਾਲ ਤੋਂ ਵੱਧ ਦਾ ਸਮਾਂ ਭਾਜਪਾ ਨਾਲ ਗੱਠਜੋੜ ਕਿਉਂ ਰੱਖਿਆ ਅਤੇ ਸ਼ਾਇਦ ਸੁਖਬੀਰ ਸਿੰਘ ਬਾਦਲ ਭੁੱਲ ਰਹੇ ਹਨ ਕਿ ਉਨ੍ਹਾਂ ਨੇ ਆਪਣੇ ਚੌਣ ਪ੍ਰਚਾਰ ਦੌਰਾਨ ਵੀ ਦੇਸ਼ ਦੇ ਸਭ ਤੋਂ ਲੋਕਪ੍ਰਿਆ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇ ਨਾਮ ਤੇ ਹੀ ਚੋਣ ਜਿੱਤ ਕੇ ਸਾਂਸਦ ਬਣੇ ਹਨ ਅਤੇ ਕੇਂਦਰ ਵਿਚ ਬਠਿੰਡਾ ਦੀ ਸਾਂਸਦ ਹਰਸਿਮਰਤ ਕੌਰ ਬਾਦਲ ਵੀ ਇਸੇ ਭਾਜਪਾ ਨਾਲ ਹੀ ਕੇਂਦਰੀ ਮੰਤਰੀ ਰਹੀ ਹੈ ਅਤੇ ਸੱਤਾ ਦਾ ਸੁੱਖ ਭੋਗਿਆ ਹੈ,ਸੰਦੀਪ ਅਗਰਵਾਲ ਨੇ ਕਿਹਾ ਕਿ ਆਪਣੀ ਰਾਜਨੀਤਿਕ ਜ਼ਮੀਨ ਲੱਭ ਰਹੇ ਅਕਾਲੀ ਦਲ ਵਲੋਂ ਕੁਝ ਸਮਾਂ ਪਹਿਲਾਂ ਤੱਕ ਮਾਣਯੋਗ ਪ੍ਰਕਾਸ਼ ਸਿੰਘ ਬਾਦਲ ਹਰਸਿਮਰਤ ਕੌਰ ਬਾਦਲ ਹਰ ਜਗ੍ਹਾ ਕਿਸਾਨ ਬਿੱਲਾਂ ਦੇ ਹੱਕ ਚ ਪ੍ਰਚਾਰ ਕਰ ਰਹੇ ਸਨ ਅਤੇ ਭਾਜਪਾ ਦੀ ਵਧਦੀ ਲੋਕਪ੍ਰਿਅਤਾ ਨੂੰ ਦੇਖ ਕੇ ਘਬਰਾਉਂਦੇ ਹੋਏ ਇਕਦਮ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਉਤਰ ਆਏ,ਜਿਸ ਤੋਂ ਸਾਫ ਹੁੰਦਾ ਹੈ ਕਿ ਇਹਨਾਂ ਦਾ ਉਦੇਸ਼ ਭਾਜਪਾ ਦਾ ਵਧਦਾ ਹੋਇਆ ਜਨਾਧਾਰ ਰੋਕਣਾ ਅਕਾਲੀ ਦਲ ਦਾ ਮੁੱਖ ਟੀਚਾ ਹੈ, ਅਗਰਵਾਲ ਨੇ ਕਿਹਾ ਕਿ ਜਿਵੇਂ ਹੀ ਭਾਜਪਾ ਦੀ ਕੇਂਦਰੀ ਟੀਮ ਵੱਲੋਂ ਪੂਰੇ ਪੰਜਾਬ ਵਿਚ ਸਾਰੀਆਂ ਸੀਟਾਂ ਤੇ ਚੋਣ ਲੜਨ ਦਾ ਐਲਾਨ ਕੀਤਾ ਗਿਆ,ਉਦੋਂ ਹੀ ਅਕਾਲੀ ਦਲ ਨੇ ਅੰਦੋਲਨ ਨੂੰ ਹਵਾ ਦੇਣੀ ਸ਼ੁਰੂ ਕਰ ਦਿੱਤੀ, ਜਿਸ ਚ ਸੰਬੰਧੀ ਅਕਾਲੀ ਦਲ ਦੇ ਨੇਤਾ ਖ਼ੁਦ ਬਿਆਨ ਦੇ ਚੁੱਕੇ ਹਨ,ਉਨ੍ਹਾਂ ਕਿਹਾ ਭਾਰਤੀ ਜਨਤਾ ਪਾਰਟੀ ਸਭ ਦਾ ਸਾਥ ਸਭ ਦਾ ਸਾਥ ਵਿਕਾਸ ਅਤੇ ਸਭ ਦਾ ਵਿਸਵਾਸ਼ ਵਾਲੀ ਪਾਰਟੀ ਹੈ,ਜਿਸ ਨੂੰ ਪੂਰੀ ਦੁਨੀਆਂ ਮੰਨਦੀ ਹੈ ਅਤੇ ਅਕਾਲੀ ਦਲ ਦੇ ਪ੍ਰਧਾਨ ਪ੍ਰਧਾਨ ਵੱਲੋਂ ਭਾਜਪਾ ਲਈ ਦਿੱਤੇ ਗਏ ਬਿਆਨ ਲਈ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਅਕਾਲੀ ਦਲ ਨੂੰ ਬਚਾਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਪਹਿਲਾਂ ਹੀ ਇਨ੍ਹਾਂ ਦੀ ਪਾਰਟੀ ਦੇ ਉੱਘੇ ਨੇਤਾ ਛੱਡ ਚੁੱਕੇ ਹਨ ਅਤੇ ਅਤੇ ਹੁਣ ਪੰਜਾਬ ਨੂੰ ਇਹ ਗੁੰਮਰਾਹ ਨਹੀਂ ਕਰ ਸਕਦੇ ਅਤੇ ਆਉਣ ਵਾਲੇ ਸਮੇਂ ਵਿੱਚ ਭਾਜਪਾ ਪੰਜਾਬ ਨੂੰ ਡਰ ਅਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਵੇਗੀ।

