• Login
Wednesday, May 6, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਕਿਸਾਨ ਸੰਘਰਸ਼ ਕਮੇਟੀ ਨੇ 41 ਮੈਂਬਰੀ ਇਕਾਈ ਦਾ ਕੀਤਾ ਗਠਨ

admin by admin
in PUNJAB
0
ਕਿਸਾਨ ਸੰਘਰਸ਼ ਕਮੇਟੀ ਨੇ 41 ਮੈਂਬਰੀ ਇਕਾਈ ਦਾ ਕੀਤਾ ਗਠਨ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link
ਭਿੱਖੀਵਿੰਡ, 20 ਸਤੰਬਰ (ਰਣਬੀਰ ਸਿੰਘ)- ਕਿਸਾਨ ਮਜ਼ਦੂਰ ਸ਼ੰਘਰਸ਼ ਕਮੇਟੀ (ਪੰਜਾਬ) ਵੱਲੋਂ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਕਾਮਯਾਬ ਕਰਨ ਲਈ ਪਿੰਡਾ ਵਿੱਚ ਜਥੇਬੰਦੀ ਦਾ ਵਧਾਰਾ ਪਸਾਰਾ ਨਿਰੰਤਰ ਜਾਰੀ ਹੈ । ਇਸੇ ਲੜੀ ਤਹਿਤ ਕਿਸਾਨ ਸੰਘਰਸ਼ ਕਮੇਟੀ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜ਼ੋਨ ਭਿੱਖੀਵਿੰਡ ਵੱਲੋਂ ਪਿੰਡ ਭੈਣੀ ਮੱਸਾ ਸਿੰਘ ਵਿਖੇ 41 ਮੈਬਰੀ ਇਕਾਈ ਗਠਿਤ ਕੀਤੀ ਗਈ । ਇਸ ਮੌਕੇ ਕਮੇਟੀ ਆਗੂਆਂ ਨੂੰ ਸੰਬੋਧਨ ਕਰਦਿਆਂ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨੋ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਸਾਰਾ ਭਾਰਤ ਇੱਕਜੁੱਟ ਹੋ ਗਿਆ ਹੈ ਤੇ ਲੋਕ ਲਗਾਤਾਰ ਜਥੇਬੰਦਕ ਹੋ ਕੇ ਕਿਸਾਨੀ ਸੰਘਰਸ਼ ਦੀ ਕਾਮਯਾਬੀ ਲਈ ਦਿੱਲੀ ਅੰਦੋਲਨ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਥੇ ਇਸ ਮੌਕੇ ਜ਼ੋਨ ਪ੍ਰਧਾਨ ਮਹਿਲ ਸਿੰਘ ਮਾੜੀ ਮੇਘਾ ਤੇ ਦਿਲਬਾਗ ਸਿੰਘ ਪਹੂਵਿੰਡ  ਨੇ ਕਿਹਾ ਕਿ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ  ਫ਼ਸਲਾਂ ਦਾ ਰੇਟ 2  ਫ਼ੀਸਦੀ ਹੀ ਵਧਾਇਆ ਗਿਆ ਹੈ ਜਦ ਕਿ ਮਹਿੰਗਾਈ ਹਰ ਸਾਲ 7-8 ਫੀਸਦੀ ਵੱਧ ਰਹੀ ਹੈ । ਜਿਸ ਨਾਲ ਕਿਸਾਨ ਨੂੰ  ਹਰ ਸਾਲ 6 ਫ਼ੀਸਦੀ ਨੁਕਸਾਨ ਸਹਿਣਾ ਪੈ ਰਿਹਾ ਹੈ।  ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਾਰੀਆਂ ਹੀ ਫ਼ਸਲਾਂ ਦੀ ਐੱਮ.ਐੱਸ.ਪੀ “ਚ ਵਾਧਾ ਕਰਨਾ ਚਾਹੀਦਾ ਸੀ ਤਾ ਕੇ ਕਿਸਾਨ ਨੂੰ ਕੁੱਝ ਫਾਇਦਾ ਹੋ ਸਕੇ । ਜਿਕਰਯੋਗ ਹੈ ਕਿ ਪਿਛਲੇ ਦਿਨੀਂ ਸੈਂਟਰ ਸਰਕਾਰ ਨੇ  ਚਾਲੂ ਫ਼ਸਲ 2021-22 ਲਈ ਕਣਕ ਦਾ ਘੱਟੋ  ਘੱਟ ਸਮਰਥਨ ਮੁੱਲ 40 ਵਧਾ ਕੇ 2015 ਕੀਤਾ ਹੈ ਜੋ ਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ । ਇਸ ਮੌਕੇ ਪ੍ਰੈੱਸ ਸਕੱਤਰ ਰਣਜੀਤ ਸਿੰਘ ਚੀਮਾ ਤੇ ਪੂਰਨ ਸਿੰਘ ਮੱਦਰ ਨੇ ਕਿਹਾ ਕਿ 25 ਸਤੰਬਰ ਨੂੰ ਹਰੀਕੇ ਤੋਂ  ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ 29ਵਾਂ ਜਥਾ ਜਿਸ ਵਿੱਚ ਹਜ਼ਾਰਾ ਕਿਸਾਨ ਮਜ਼ਦੂਰ ਤੇ ਬੀਬੀਆ ਦਿੱਲੀ ਮੋਰਚੇ ਲਈ ਰਵਾਨਾ ਹੋਣਗੇ । ਉਨ੍ਹਾਂ  ਕਿਹਾ ਕਿ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਤੱਕ ਸਾਡਾ ਸੰਘਰਸ਼ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗਾ । ਇਸ ਮੌਕੇ ਪਿੰਡ ਦੀ ਇਕਾਈ ਵਿੱਚ ਪ੍ਰਧਾਨ ਜਗਜੀਤ ਸਿੰਘ, ਸੁਖਵਿੰਦਰ ਸਿੰਘ, ਹੀਰਾ ਸਿੰਘ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ, ਗੁਰਜੀਤ ਸਿੰਘ, ਰਾਮ ਸਿੰਘ , ਸਤਪਾਲ ਸਿੰਘ, ਰਾਜਨਦੀਪ ਸਿੰਘ, ਪ੍ਰਭਦੀਪ ਸਿੰਘ, ਹਰਚੰਦ ਸਿੰਘ, ਕਾਬਲ ਸਿੰਘ,ਸਤਨਾਮ ਸਿੰਘ,ਸੁਖਦੇਵ ਸਿੰਘ,, ਕੁਲਦੀਪ ਸਿੰਘ,ਸੰਦੀਪ ਸਿੰਘ, ਜਸਕਰਨ ਸਿੰਘ, ਲੱਖਾ ਸਿੰਘ, ਦਿਲਬਾਗ ਸਿੰਘ ਨੰਬਰਦਾਰ, ਪ੍ਰਗਟ ਸਿੰਘ, ਜਸਵਿੰਦਰ ਸਿੰਘ,ਕਾਬਲ ਸਿੰਘ, ਹਰਜੀਤ ਸਿੰਘ, ਹੀਰਾ ਸਿੰਘ,ਸਤਨਾਮ ਸਿੰਘ,ਲਖਵਿੰਦਰ ਸਿੰਘ, ਧਲਵਿੰਦਰ ਸਿੰਘ, ਜਗਬੀਰ ਸਿੰਘ,ਗੁਰਲਾਲ ਸਿੰਘ,ਦਵਿੰਦਰ ਸਿੰਘ,ਜਗਜੀਤ ਸਿੰਘ,ਅਜਮੇਰ ਸਿੰਘ,ਮਹਿੰਦਰ ਸਿੰਘ, ਹਰਚੰਦ ਸਿੰਘ,ਬਿੱਲਾ ਸਿੰਘ, ਰਣਜੀਤ ਸਿੰਘ, ਗੁਰਸੇਵਕ ਸਿੰਘ, ਮਾਹਬੀਰ ਸਿੰਘ, ਦਲਜੀਤ ਸਿੰਘ ਆਦਿ ਪਿੰਡ ਵਾਸੀਆ ਨੂੰ ਅਹੁਦੇਦਾਰ ਚੁਣਿਆ ਗਿਆ।
Post Views: 110
  • Facebook
  • Twitter
  • WhatsApp
  • Telegram
  • Facebook Messenger
  • Copy Link
Tags: 41 subscription itemsFor the current crop 2021-22Kisan Mazdoor Sangharsh CommitteeMentionedMSPOrganizations in the villages to make the ongoing peasant movement in Delhi a successPeasant struggleRecentlyRepeal of black lawsthe central governmentThe villagers were elected office bearersTo benefit
Previous Post

उन आप विधायकों का क्या होगा जिन्हें ‘कैप्टन’ ने कांग्रेस में शामिल किया है?

Next Post

ਮੰਡੀ ਪੰਜੇ ਕੇ ਉਤਾੜ ਤੋਂ 41ਵਾਂ ਜਥਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਝੰਡੇ ਹੇਠ ਦਿੱਲੀ ਰਵਾਨਾ

Next Post
ਮੰਡੀ ਪੰਜੇ ਕੇ ਉਤਾੜ ਤੋਂ 41ਵਾਂ ਜਥਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਝੰਡੇ ਹੇਠ ਦਿੱਲੀ ਰਵਾਨਾ

ਮੰਡੀ ਪੰਜੇ ਕੇ ਉਤਾੜ ਤੋਂ 41ਵਾਂ ਜਥਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਝੰਡੇ ਹੇਠ ਦਿੱਲੀ ਰਵਾਨਾ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.