• Login
Wednesday, June 24, 2026
No Result
View All Result
Press Ki Taquat
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US
No Result
View All Result
Press Ki Taquat
No Result
View All Result
Home PUNJAB

ਪੰਜਾਬ ਵਿੱਚ ਮੈਡੀਕਲ ਆਕਸੀਜਨ ਦੀ ਕੋਈ ਕਮੀ ਨਹੀਂ : ਬਲਬੀਰ ਸਿੱਧੂ

admin by admin
in PUNJAB
0
ਕੋਰੋਨਾ ਪੀੜਤ ਮਰੀਜ਼ਾਂ ਦੀ ਵਧ ਰਹੀ ਗਿਣਤੀ ਨੂੰ ਦੇਖਦਿਆਂ ਮਾਨਵਤਾ ਖਤਰੇ ਵਿੱਚ
0
SHARES
0
VIEWS
Share on FacebookShare on Twitter
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ, 11 ਸਤੰਬਰ (ਵਰਸ਼ਾ ਵਰਮਾ): ਕੋਵਿਡ ਮਹਾਂਮਾਰੀ ਦੇ ਦੌਰਾਨ ਸੂਬੇ ਭਰ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਮੈਡੀਕਲ ਆਕਸੀਜਨ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਰਾਜ ਸਰਕਾਰ ਨੇ ਆਕਸੀਜਨ ਸਿਲੰਡਰਾਂ ਦੇ ਉਤਪਾਦਨ ਅਤੇ ਮੁੜ ਭਰਾਈ ਲਈ ਵਿਸਥਾਰਤ ਪ੍ਰਬੰਧ ਕੀਤੇ ਹਨ।

ਵਧੇਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਲੁਧਿਆਣਾ ਜ਼ਿਲੇ ਦੇ ਹਸਪਤਾਲਾਂ ਨੂੰ ਮੈਡੀਕਲ ਆਕਸੀਜਨ ਦੀ ਸਪਲਾਈ ਯਕੀਨੀ ਬਣਾਉਣ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਨੇ ਲੋੜ ਅਨੁਸਾਰ ਹੋਰ ਜ਼ਿਲਿਆਂ ਨੂੰ ਆਕਸੀਜਨ ਦੀ ਸਪਲਾਈ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਹਨ। ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਠੋਸ ਯਤਨਾਂ ਸਦਕਾ ਲੁਧਿਆਣਾ ਵਿੱਚ ਰੋਜ਼ਾਨਾ 800 ਆਕਸੀਜਨ ਸਿਲੰਡਰਾਂ ਦੇ ਉਤਪਾਦਨ ਅਤੇ ਰੋਜ਼ਾਨਾ 3000 ਸਿਲੰਡਰਾਂ ਦੀ ਭਰਾਈ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ।

ਸ. ਸਿੱਧੂ ਨੇ ਕਿਹਾ ਕਿ ਲੁਧਿਆਣਾ ਸਭ ਤੋਂ ਵੱਡਾ ਅਤੇ ਸੂਬੇ ਦੇ ਕੋਵਿਡ ਨਾਲ ਸਭ ਤੋਂ ਵੱਧ ਪ੍ਰਭਾਵਿਤ ਜ਼ਿਲਿਆਂ ਵਿੱਚੋਂ ਇੱਕ ਹੈ। ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਹਸਪਤਾਲਾਂ ਨੂੰ ਮੈਡੀਕਲ ਆਕਸੀਜਨ ਦੀ ਸਪਲਾਈ ਤੁਰੰਤ ਸ਼ੁਰੂ ਕਰਨ ਲਈ ਲੁਧਿਆਣਾ ਦੇ ਉਦਯੋਗਪਤੀਆਂ ਨੂੰ ਕਿਹਾ ਹੈ । ਇਸ ਤੋਂ ਪਹਿਲਾਂ ਵੈਲਟੇਕ ਇਕਉਪਮੈਂਟਜ਼ ਐਂਡ ਇਨਫਰਾਸਟਰੱਕਚਰ ਲਿਮਟਿਡ ਦਾ ਗਿਆਸਪੁਰਾ ਪਿੰਡ ਵਿਖੇ ਸਥਾਪਤ ਇੱਕ ਪਲਾਂਟ ਸਿਰਫ ਉਦਯੋਗਾਂ ਲਈ ਆਕਸੀਜਨ ਪੈਦਾ ਕਰਦਾ ਸੀ। ਇਸੇ ਤਰਾਂ ਆਕਸੀਜਨ ਦੇ ਜ਼ਿਆਦਾਤਰ ਸਪਲਾਇਰਾਂ ਕੋਲ ਮੈਡੀਕਲ ਆਕਸੀਜਨ ਦੀ ਸਪਲਾਈ ਦਾ ਲਾਇਸੰਸ ਨਹੀਂ ਸੀ।

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਨਾਲ ਤਾਲਮੇਲ ਕਰਕੇ ਲੁਧਿਆਣਾ ਦੇ ਪੰਜ ਆਕਸੀਜਨ ਸਪਲਾਇਅਰਜ਼ (ਹਰਪ੍ਰੀਤ ਕ੍ਰਾਇਓਜੀਨਿਕਸ, ਜੀ.ਡੀ.ਆਰ. ਗੈਸਿਜ਼, ਵੈਲਟੇਕ ਇਕਉਪਮੈਂਟਜ਼, ਬੀਓਸੀ ਗੈਸਿਜ਼ ਅਤੇ ਅਪਰਨਾ ਗੈਸਿਜ਼) ਨੂੰ ਮੈਡੀਕਲ ਆਕਸੀਜਨ ਰੀਪੈਕਿੰਗ ਲਾਇਸੰਸ ਜਾਰੀ ਕੀਤੇ ਗਏ ਹਨ। ਮੈਸਰਜ਼ ਵੈਲਟੇਕ ਇਕਉਪਮੈਂਟਜ਼ ਐਂਡ ਇਨਫਰਾਸਟਰੱਕਚਰ ਲਿਮਟਿਡ ਦੀ ਇੱਕ ਨਿਰਮਾਣ ਇਕਾਈ ਨੂੰ ਮੈਡੀਕਲ ਆਕਸੀਜਨ ਦੇ ਉਤਪਾਦਨ ਲਈ ਲਾਇਸੈਂਸ ਜਾਰੀ ਕੀਤਾ ਗਿਆ ਹੈ। ਇਹ ਲੁਧਿਆਣਾ ਵਿੱਚ ਦਿੱਤਾ ਪਹਿਲਾ ਲਾਇਸੰਸ ਹੈ ਜਿਸ ਨਾਲ ਮੈਡੀਕਲ ਆਕਸੀਜਨ ਦੀ ਕਮੀ ਪੂਰੀ ਹੋਈ ਹੈ।

ਜ਼ਿਲਾ ਪ੍ਰਸ਼ਾਸਨ ਦੀ ਪ੍ਰੇਰਨਾ ਸਦਕਾ, ਵੈਲਟੇਕ ਇਕਉਪਮੈਂਟਜ਼ ਨੇ ’ਸੰਭਵ’ ਫਾਉਂਡੇਸ਼ਨ ਦੇ ਬੈਨਰ ਹੇਠ ਲੋੜਵੰਦ ਵਿਅਕਤੀਆਂ ਲਈ ਆਕਸੀਜਨ ਸਿਲੰਡਰਾਂ ਦੀ ਮੁਫ਼ਤ ਸਪਲਾਈ ਸ਼ੁਰੂ ਕੀਤੀ ਹੈ। ਲੋੜਵੰਦ ਇਸ ਮੁਫ਼ਤ ਸੇਵਾ ਦਾ ਲਾਭ ਲੈਣ ਲਈ ਮੋਬਾਈਲ ਨੰਬਰ 97799-18899 ਅਤੇ 98140-27317 ’ਤੇ ਸੰਪਰਕ ਕਰ ਸਕਦੇ ਹਨ।

ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਡਿਪਟੀ ਕਮਿਸ਼ਨਰ, ਲੁਧਿਆਣਾ ਅਤੇ ਨੋਡਲ ਅਫ਼ਸਰ ਮੈਡੀਕਲ ਆਕਸੀਜਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਸੋਲਨ (ਹਿਮਾਚਲ ਪ੍ਰਦੇਸ਼), ਪਾਣੀਪੱਤ (ਹਰਿਆਣਾ) ਅਤੇ ਦੇਹਰਾਦੂਨ (ਉੱਤਰਾਖੰਡ) ਦੇ ਡਿਪਟੀ ਕਮਿਸ਼ਨਰਾਂ ਨਾਲ ਲਗਾਤਾਰ ਸੰਪਰਕ ਵਿੱਚ ਹਨ ਤਾਂ ਜੋ ਕੋਰੋਨਾ ਦੇ ਮਰੀਜ਼ਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

Post Views: 65
  • Facebook
  • Twitter
  • WhatsApp
  • Telegram
  • Facebook Messenger
  • Copy Link
Previous Post

ਖੁਰਾਕ ਉਦਯੋਗ ਦੀਆਂ ਲੋੜੀਂਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪੰਜਾਬ ਦੀਆਂ ਖੋਜ ਸੰਸਥਾਵਾਂ ਨੂੰ ਐਸ.ਏ.ਈ.ਐਨ. ਤਹਿਤ ਫੰਡਿੰਗ ਪਾ੍ਰਪਤ ਹੋਈ

Next Post

ਹਰਿਆਣਾ ਸਰਕਾਰ ਨੇ ਐਚਸੀਐਸ ਅਧਿਕਾਰੀ ਸਤੀਸ਼ ਕੁਮਾਰ ਸਿੰਗਲਾ ਨੂੰ ਤੁਰੰਤ ਪ੍ਰਭਾਵ ਨਾਲ ਇਕ ਖਾਲੀ ਅਹੁਦੇ ‘ਤੇ ਸਕੱਤਰ, ਲੋਕਾਯੁਕਤ ਹਰਿਆਣਾ ਨਿਯੁਕਤ ਕੀਤਾ

Next Post
ਹਰਿਆਣਾ ਸਰਕਾਰ ਨੇ ਐਚਸੀਐਸ ਅਧਿਕਾਰੀ ਸਤੀਸ਼ ਕੁਮਾਰ ਸਿੰਗਲਾ ਨੂੰ ਤੁਰੰਤ ਪ੍ਰਭਾਵ ਨਾਲ ਇਕ ਖਾਲੀ ਅਹੁਦੇ ‘ਤੇ ਸਕੱਤਰ, ਲੋਕਾਯੁਕਤ ਹਰਿਆਣਾ ਨਿਯੁਕਤ ਕੀਤਾ

ਹਰਿਆਣਾ ਸਰਕਾਰ ਨੇ ਐਚਸੀਐਸ ਅਧਿਕਾਰੀ ਸਤੀਸ਼ ਕੁਮਾਰ ਸਿੰਗਲਾ ਨੂੰ ਤੁਰੰਤ ਪ੍ਰਭਾਵ ਨਾਲ ਇਕ ਖਾਲੀ ਅਹੁਦੇ 'ਤੇ ਸਕੱਤਰ, ਲੋਕਾਯੁਕਤ ਹਰਿਆਣਾ ਨਿਯੁਕਤ ਕੀਤਾ

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • EDUCATION
  • E-PAPER
  • CONTACT US

© 2023 presskitaquat.com - Powered by AMBIT SOLUTIONS.