ਪਟਿਆਲਾ (ਪੀਤੰਬਰ ਸ਼ਰਮਾ) : ਸ਼ਿਵ ਸੈਨਾ ਹਿੰਦੂਸਤਾਨ ਦੇ ਕੋਮੀ ਪ੍ਰਧਾਨ ਪਵਨ ਗੁਪਤਾ ਪਿਛਲੇ ਕੁਝ ਦਿਨਾਂ ਤੋਂ ਖਾਂਸੀ ਅਤੇ ਬੁਖਾਰ ਦੇ ਚਲਦਿਆਂ ਕਾਫੀ ਬੀਮਾਰ ਸਨ, ਨੂੰ ਪਟਿਆਲਾ ਦੇ ਵਰਧਮਾਨ ਹਸਪਤਾਲ ਵਿਚ ਬੀਤੀ ਰਾਤ ਦਾਖਲ ਕਰਵਾਇਆ ਗਿਆ ਹੈ. ਉਹਨਾਂ ਦਾ ਇਲਾਜ ਕਰ ਰਹੀ ਡਾਕਰਟਰਾਂ ਦੀ ਟੀਮ ਦੇ ਸੰਚਾਲਕ ਡਾ. ਸੋਰਭ ਜੈਨ ਦਾ ਕਹਿਣਾ ਹੈ ਕਿ ਪਵਨ ਗੁਪਤਾ ਦੀ ਹਾਲਤ ਵਿਚ ਤੇਜੀ ਨਾਲ ਸੁਧਾਰ ਹੋ ਰਿਹਾ ਹੈ. ਡਾ. ਸੋਰਭ ਜੈਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਵਨ ਗੁਪਤਾ ਨੂੰ ਇੱਕ ਦੋ ਦਿਨਾਂ ਵਿਚ ਛੁੱਟੀ ਦਿੱਤੀ ਜਾ ਸਕਦੀ ਹੈ. ਉੱਥੇ ਹੀ ਸ਼ਿਵ ਸੈਨਾ ਹਿੰਦੂਸਤਾਨ ਦੇ ਆਗੂ ਪੰਜਾਬ ਵਿਚ ਵੱਖ ਵੱਖ ਥਾਵਾਂ *ਤੇ ਉਹਨਾਂ ਦੀ ਸਿਹਤਯਾਬੀ ਦੀ ਪ੍ਰਾਰਥਣਾ ਕਰ ਰਹੇ ਹਨ.
ADVERTISEMENT