Wednesday, June 24, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home PUNJAB

ਬਾਜ਼ਾਰ ’ਚ ਪਾਈਪਾਂ ਖੁੱਲ੍ਹਵਾਉਣ ਸਬੰਧੀ ਨਹੀਂ ਦਿੱਤੇ ਕੋਂਈ ਲਿਖਤੀ ਆਦੇਸ਼: ਡਿਪਟੀ ਕਮਿਸ਼ਨਰ

admin by admin
in PUNJAB
Reading Time: 1 min read
A A
0
ਬਾਜ਼ਾਰ ’ਚ ਪਾਈਪਾਂ ਖੁੱਲ੍ਹਵਾਉਣ ਸਬੰਧੀ ਨਹੀਂ ਦਿੱਤੇ ਕੋਂਈ ਲਿਖਤੀ ਆਦੇਸ਼: ਡਿਪਟੀ ਕਮਿਸ਼ਨਰ
0
SHARES
0
VIEWS
Share on FacebookShare on Twitter
ADVERTISEMENT

RelatedPosts

22 June 2026 Hindi weekly

0

21 June 2026

0

20 June 2026

0

19 June 2026

0

18 June 2026

0

17 June 2026

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link
ਬਰਨਾਲਾ, 20 ਮਈ (ਰਾਕੇਸ਼ ਗੋਇਲ/ਰਾਹੁਲ ਬਾਲੀ):- ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰੰਘ ਫੂਲਕਾ ਨੇ ਸਪਸ਼ਟ ਕੀਤਾ ਕਿ ਬਰਨਾਲਾ ਸ਼ਹਿਰ ਵਿਚ ਕੁਝ ਅਹਿਮ ਰਸਤੇ ਖੁੱਲ੍ਹਵਾਏ ਜਾ ਚੁੱਕੇ ਹਨ ਅਤੇ ਹੋਰ ਕੋਈ ਰਸਤਿਆਂ ’ਚੋਂ ਪਾਈਪਾਂ ਖੁੱਲ੍ਹਵਾਉਣ ਦੇ ਆਦੇਸ਼ ਉਨ੍ਹਾਂ ਵੱਲੋਂ ਨਹੀਂ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਕੁਝ ਰਸਤਿਆਂ ’ਤੇ ਪਾਈਪਾਂ ਟ੍ਰੈਫਿਕ ਪੁਲੀਸ ਵੱਲੋਂ ਸੁਚਾਰੂ ਆਵਾਜਾਈ ਲਈ ਲਾਈਆਂ ਗਈਆਂ ਹਨ ਤੇ ਜੇਕਰ ਕਿਸੇ ਨੂੰ ਕੋਈ ਮੁਸ਼ਕਲ ਆ ਰਹੀ ਹੈ ਤਾਂ ਉਸ ਦਾ ਹੱਲ ਕੱਢ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਉੁਨ੍ਹਾਂ ਕੁਝ ਮੀਡੀਆ ਰਿਪੋਰਟਾਂ ਦਾ ਖੰਡਨ ਕਰਦਿਆਂ, ਜਿਨ੍ਹਾਂ ਵਿਚ ਆਖਿਆ ਗਿਆ ਕਿ ਡਿਪਟੀ ਕਮਿਸ਼ਨਰ ਵੱਲੋਂ ਪਾਈਪਾਂ ਖੁੱਲ੍ਹਵਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ, ਕਿਹਾ ਕਿ ਅਜਿਹੇ ਕੋਈ ਲਿਖਤੀ ਆਦੇਸ਼ ਜਾਰੀ ਨਹੀਂ ਕੀਤੇ ਗਏ ਹਨ। ਉਨ੍ਹਾਂ ਆਖਿਆ ਕਿ ਕਰੋਨਾ ਵਾਇਰਸ ਦੇ ਮੱਦੇਨਜ਼ਰ ਬਾਜ਼ਾਰਾਂ ਵਿਚ ਜ਼ਿਆਦਾ ਭੀੜ ਨਾ ਹੋਣ ਦੇਣ ਦੇ ਮਕਸਦ ਨਾਲ ਕੁਝ ਥਾਈਂ ਪੁਲੀਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ। ਜੇਕਰ ਇਸ ਨਾਲ ਵਪਾਰੀਆਂ ਜਾਂ ਆਮ ਜਨਤਾ ਨੂੰ ਕੋਈ ਮੁਸ਼ਕਲ ਪੇਸ਼ ਆ ਰਹੀ ਹੈ ਤਾਂ ਇਸ ਸਬੰਧੀ ਮੀਟਿੰਗ ਕਰ ਕੇ ਮਸਲੇ ਦਾ ਹੱਲ ਜ਼ਰੂਰ ਕੱਢਿਆ ਜਾਵੇਗਾ।
ਉੁਨ੍ਹਾਂ ਜ਼ਿਲ੍ਹਾ ਵਾਸੀਆਂ ਅਤੇ ਹੋਰ ਸਾਰੀਆਂ ਧਿਰਾਂ ਨੂੰ ਅਪੀਲ ਕੀਤੀ ਕਿ ਇਸ ਘੜੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ, ਕਿਉਂਕਿ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਵਾਸੀਆਂ ਦੀ ਸੁਰੱਖਿਆ ਅਤੇ ਸਹੂੂਲਤਾਂ ਹਿੱਤ ਹੀ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ।
ਬੌਕਸ ਲਈ ਪ੍ਰਸਤਾਵਿਤ
ਕਰੋਨਾ ਤੋਂ ਬਚਾਅ ਲਈ ਸਾਰੇ ਇਹਤਿਆਤ ਵਰਤਣ ਦੀ ਅਪੀਲ
ਇਸ ਦੌਰਾਨ ਡਿਪਟੀ ਕਮਿਸ਼ਨਰ ਵੱੱਲੋਂ ਕਰੋਨਾ ਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਜ਼ਿਲ੍ਹਾ ਵਾਸੀਆਂ ਨੂੰ ਸਾਰੇ ਇਹਤਿਆਤ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬਹੁਤ ਹੀ ਜ਼ਰੂਰੀ ਕੰਮਾਂ ਲਈ ਹੀ ਲੋਕ ਬਾਜ਼ਾਰਾਂ ਵਿਚ ਜਾਣ ਅਤੇ ਇਸ ਦੌਰਾਨ ਮਾਸਕ ਤੇ ਹੋਰ ਸਾਵਧਾਨੀਆਂ ਦਾ ਜ਼ਰੂਰ ਖਿਆਲ ਰੱਖਣ। ਉਨ੍ਹਾਂ ਦੁਕਾਨਦਾਰਾਂ ਅਤੇ ਹੋਰ ਅਦਾਰਿਆਂ ਦੇ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਜ਼ਰੂਰੀ ਇਹਤਿਆਤਾਂ ਦੀ ਪਾਲਣਾ ਹਰ ਹਾਲਤ ਵਿਚ ਯਕੀਨੀ ਬਣਾਉਣ।
Post Views: 75
  • Facebook
  • Twitter
  • WhatsApp
  • Telegram
  • Facebook Messenger
  • Copy Link
ShareTweetPin
Previous Post

ਪੰਜਾਬ ਦੇ ਮੈਡੀਕਲ ਕਾਲਜ ਤੇ ਯੂਨੀਵਰੀਸਟੀਆਂ ਹੁਣ ਐਮ.ਡੀ/ਐਮ.ਐਸ. (ਕਲੀਨੀਕਲ) ਕੋਰਸ ਲਈ 6.50 ਲੱਖ ਤੋਂ ਵੱਧ ਫੀਸ ਨਹੀਂ ਲੈ ਸਕਣਗੇ

Next Post

ਬਾਜ਼ਾਰ ’ਚ ਪਾਈਪਾਂ ਖੁੱਲ੍ਹਵਾਉਣ ਸਬੰਧੀ ਨਹੀਂ ਦਿੱਤੇ ਕੋਂਈ ਲਿਖਤੀ ਆਦੇਸ਼: ਡਿਪਟੀ ਕਮਿਸ਼ਨਰ

Related Posts

BREAKING

22 June 2026 Hindi weekly

0
BREAKING

21 June 2026

0
BREAKING

20 June 2026

0
BREAKING

19 June 2026

0
BREAKING

18 June 2026

0
BREAKING

17 June 2026

0
Next Post
ਖਰੀਦਦਾਰੀ ਕਰਨ ਵੇਲੇ ਜ਼ਰੂਰੀ ਇਹਤਿਆਤਾਂ ਦਾ ਖਿਆਲ ਰੱਖਣ ਗਾਹਕ: ਤੇਜ ਪ੍ਰਤਾਪ ਸਿੰਘ ਫੂਲਕਾ

ਬਾਜ਼ਾਰ ’ਚ ਪਾਈਪਾਂ ਖੁੱਲ੍ਹਵਾਉਣ ਸਬੰਧੀ ਨਹੀਂ ਦਿੱਤੇ ਕੋਂਈ ਲਿਖਤੀ ਆਦੇਸ਼: ਡਿਪਟੀ ਕਮਿਸ਼ਨਰ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

© 2023 presskitaquat.com - Powered by AMBIT SOLUTIONS+917488039982