Thursday, September 10, 2026
Press Ki Taquat
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US
No Result
View All Result
Press Ki Taquat
No Result
View All Result
ADVERTISEMENT
Home PUNJAB

ਕੈਪ ਵੱਲੋਂ ਮੋਬਾਈਲ ਐਪ ਅਤੇ ਵੈੱਬ ਪੋਰਟਲ ‘ਪੀ.ਆਰ. ਇਨਸਾਈਟ’ ਦੀ ਸ਼ੁਰੂਆਤ

admin by admin
in PUNJAB
Reading Time: 1 min read
A A
0
ਕੈਪ ਵੱਲੋਂ ਮੋਬਾਈਲ ਐਪ ਅਤੇ ਵੈੱਬ ਪੋਰਟਲ ‘ਪੀ.ਆਰ. ਇਨਸਾਈਟ’ ਦੀ ਸ਼ੁਰੂਆਤ
0
SHARES
0
VIEWS
Share on FacebookShare on Twitter
ADVERTISEMENT

RelatedPosts

गैंगस्टरों ते वार का 173वां दिन: पंजाब पुलिस की 1074 स्थानों पर छापेमारी; 911 काबू

विजिलेंस ब्यूरो ने सहायक उप-निरीक्षक तथा एसएचओ के रीडर को 1,00,000 रुपये की रिश्वत लेते हुए रंगे हाथ काबू किया

0
पंजाब शिक्षा क्रांति: रिकॉर्ड NEET, JEE नतीजों के लिए भगवंत मान सरकार ने 300 से अधिक प्रिंसिपलों को सम्मानित किया

भगवंत मान सरकार द्वारा अमृतसर में बेहतर स्वच्छता सेवाएँ सुनिश्चित करने के लिए 60 एम.एल.डी. सीवरेज ट्रीटमेंट प्लांट को मंज़ूरी, जल्द शुरू होगा काम

0
श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?

श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?

0
गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।

गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।

0
ई-20 पेट्रोल से वाहनों के नुकसान का मुद्दा पंजाब विधानसभा में गूंजा

ई-20 पेट्रोल से वाहनों के नुकसान का मुद्दा पंजाब विधानसभा में गूंजा

0
कल का पंचांग

दैनिक पंचांग

0
ADVERTISEMENT
  • Facebook
  • Twitter
  • WhatsApp
  • Telegram
  • Facebook Messenger
  • Copy Link

ਚੰਡੀਗੜ੍ਹ, 23 ਦਸੰਬਰ : ਵਰਸ਼ਾ, ਅਸ਼ੋਕ ਵਰਮਾ – 
ਡਿਜੀਟਲ ਪੰਜਾਬ ਪ੍ਰਤੀ ਇਕ ਹੋਰ ਵੱਡੀ ਪੁਲਾਂਘ ਪੁੱਟਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ‘ਪੀ.ਆਰ. ਇਨਸਾਈਟ’ (ਲੋਕ ਸੰਪਰਕ ਦਾ ਝਰੋਖਾ) ਦੇ ਨਾਮ ਦੀ ਮੋਬਾਈਲ ਐਪ ਅਤੇ ਵੈੱਬ ਪੋਰਟਲ ਦੀ ਸ਼ੁਰੂਆਤ ਕੀਤੀ ਜਿਸ ਨਾਲ ਫੀਡਬੈਕ ਦਾ ਨਿਰੀਖਣ ਕਰਨ ਅਤੇ ਉਸ ਦੇ ਆਧਾਰ ‘ਤੇ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਸੁਧਾਰ ਲਿਆਂਦਾ ਜਾ ਸਕੇਗਾ ਤਾਂ ਕਿ ਸੂਬੇ ਵਿੱਚ ਲੋਕ ਪੱਖੀ ਅਤੇ ਪਾਰਦਰਸ਼ੀ ਸ਼ਾਸਨ ਯਕੀਨੀ ਬਣਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ‘ਪੀ.ਆਰ. ਇਨਸਾਈਟ’ ਨੂੰ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਵਿਕਸਤ ਕੀਤਾ ਗਿਆ ਹੈ ਤਾਂ ਕਿ ਸੂਬੇ ਦੀਆਂ ਸਾਰੀਆਂ ਖਬਰਾਂ ਅਤੇ ਸੋਸ਼ਲ ਮੀਡੀਆ ਸਮੱਗਰੀ ਦਾ ਇਕੋ ਪਲੇਟਫਾਰਮ ਅਤੇ ਡੈਸ਼ਬੋਰਡ ਮੁਹੱਈਆ ਕਰਵਾਇਆ ਜਾ ਸਕੇ। 31 ਮੋਹਰੀ ਖਬਰ ਏਜੰਸੀਆਂ/ਪੋਰਟਲਾਂ ਨੂੰ ਪੀ.ਆਰ. ਇਨਸਾਈਟ ਐਪ ਅਤੇ ਪੋਰਟਲ ਨਾਲ ਆਨਲਾਈਨ ਜੋੜਿਆ ਗਿਆ ਹੈ ਅਤੇ ਸੂਬੇ ਦੇ ਸਮੂਹ ਵਿਭਾਗਾਂ ਦੀਆਂ ਖਬਰਾਂ/ਲੇਖਾਂ ਨੂੰ ਇਨ੍ਹਾਂ ਨਿਊਜ਼ ਏਜੰਸੀਆਂ ਪਾਸੋਂ ਤੁਰੰਤ ਲੈ ਲਿਆ ਜਾਂਦਾ ਹੈ। ਖਬਰਾਂ ਅਤੇ ਸੋਸ਼ਲ ਮੀਡੀਆ ਸਮੱਗਰੀ ਦੇ ਇਕ ਪਲੇਟਫਾਰਮ ਨੂੰ ਬਾਅਦ ਵਿੱਚ ਆਧੁਨਿਕ ਅਤੇ ਵਿਚਾਰਕ ਅਧਿਐਨ ਟੂਲਜ਼ ਦੀ ਵਰਤੋਂ ਰਾਹੀਂ ਪੜਚੋਲਿਆ ਜਾਂਦਾ ਹੈ ਤਾਂ ਕਿ ਸਰਕਾਰ ਦੀਆਂ ਨੀਤੀਆਂ ਬਾਰੇ ਨਾਗਰਿਕਾਂ ਦੀ ਫੀਡਬੈਕ ਸਮਝਣ ਦੇ ਨਾਲ-ਨਾਲ ਸ਼ਾਸਨ ਬਾਰੇ ਵੀ ਨਾਗਰਿਕਾਂ ਦੀ ਧਾਰਨਾ ਦਾ ਪਤਾ ਲੱਗ ਸਕੇ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਨਿਵੇਕਲੀ ਐਪ/ਪੋਰਟਲ ਲੋਕਾਂ ਦੀ ਫੀਡਬੈਕ ਦੀ ਕਾਰਗਰ ਢੰਗ ਨਾਲ ਪੜਚੋਲ ਕਰਨ ਲਈ ਮਹੱਤਵਪੂਰਨ ਸਿੱਧ ਹੋਵੇਗਾ ਜਿਸ ਨਾਲ ਸੂਬਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਪੱਖੀ ਨੀਤੀਆਂ ਅਤੇ ਪ੍ਰੋਗਰਾਮਾਂ ਵਿੱਚ ਊਣਤਾਈਆਂ ਦੂਰ ਕਰਨ ਵਿੱਚ ਮਦਦ ਮਿਲੇਗੀ।
ਇਸ ਨਿਰਾਲੇ ਉੱਦਮ ਲਈ ਲੋਕ ਸੰਪਰਕ ਵਿਭਾਗ ਦੇ ਸ਼ਾਨਦਾਰ ਉਪਰਾਲੇ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ‘ਪੀ.ਆਰ. ਇਨਸਾਈਟ’ ਐਪ ਸੂਬਾਈ ਪ੍ਰਸ਼ਾਸਨ ਨੂੰ ਆਪਣੇ ਕੰਮਕਾਜ ਵਿੱਚ ਹੋਰ ਕੁਸ਼ਲਤਾ ਲਿਆਉਣ ਤੋਂ ਇਲਾਵਾ ਨਾਗਰਿਕ ਕੇਂਦਰਿਤ ਸੇਵਾਵਾਂ ਸੁਚਾਰੂ ਢੰਗ ਨਾਲ ਮੁਹੱਈਆ ਕਰਵਾ ਕੇ ਲੋਕਾਂ ਦੀਆਂ ਖਾਹਿਸ਼ਾਂ ਦੀ ਪੂਰਤੀ ਕਰਨ ਵਿੱਚ ਯਕੀਨਨ ਤੌਰ ‘ਤੇ ਮਦਦਗਾਰ ਸਾਬਤ ਹੋਵੇਗੀ।
ਇਸੇ ਦੌਰਾਨ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ‘ਪੀ.ਆਰ. ਇਨਸਾਈਟ’ ਮੋਬਾਈਲ ਐਪ ਅਤੇ ਪੋਰਟਲ ਸਰਕਾਰ ਨੂੰ ਆਪਣੀਆਂ ਨੀਤੀਆਂ ਹੋਰ ਵਧੇਰੇ ਉਪਯੋਗੀ ਬਣਾਉਣ ਵਿੱਚ ਸਹਾਈ ਹੋਣਗੇ ਜਿਨ੍ਹਾਂ ਨੂੰ ਵਿਸ਼ੇਸ਼ ਸਰੋਕਾਰਾਂ ਦੇ ਹੱਲ, ਕਿਸੇ ਤਰ੍ਹਾਂ ਦੀ ਗਲਤਫਹਿਮੀ ਨੂੰ ਸਪੱਸ਼ਟ ਕਰਨ ਲਈ ਸੰਚਾਰ ਅਤੇ ਲੋਕਾਂ ਤੱਕ ਪਹੁੰਚ ਕਰਨ ਦੇ ਪ੍ਰੋਗਰਾਮਾਂ ਵਿੱਚ ਤਬਦੀਲੀ ਲਿਆਉਣ ਤੋਂ ਇਲਾਵਾ ਸਰਕਾਰ ਨੂੰ ਇਹ ਸਮਝਣ ਵਿੱਚ ਵੀ ਪਤਾ ਲਾਏਗਾ ਕਿ ਸਬੰਧਤ ਸਾਰੀਆਂ ਪ੍ਰਮੁੱਖ ਧਿਰਾਂ ਉਸ ਦੇ ਪ੍ਰੋਗਰਾਮਾਂ ਅਤੇ ਉਪਰਾਲਿਆਂ ਨੂੰ ਕਿਸ ਨਜ਼ਰੀਏ ਤੋਂ ਦੇਖਦੀਆਂ ਹਨ। ਇਹ ਐਪ ਸਰਕਾਰ ਨੂੰ ਸਾਕਾਰਤਮਕ ਨਜ਼ਰੀਏ ਵਾਲੇ ਪ੍ਰੋਗਰਾਮਾਂ ਦੇ ਬਿਹਤਰ ਅਮਲਾਂ ਦੀ ਸ਼ਨਾਖਤ ਕਰਨ ਅਤੇ ਇਨ੍ਹਾਂ ਨੂੰ ਹੋਰਾਂ ਉਪਰ ਵੀ ਲਾਗੂ ਕਰਨ, ਪ੍ਰਭਾਵਸ਼ਾਲੀ ਕਾਰਗੁਜ਼ਾਰੀ ਵਾਲਾ ਮਾਡਲ ਉਲੀਕਣ ਅਤੇ ਵਿਆਪਕ ਤੌਰ ‘ਤੇ ਸਮਾਜਿਕ ਵਪਾਰਕ ਰਣਨੀਤੀ ਘੜਨ ਦੇ ਯੋਗ ਬਣਾਏਗੀ।
ਸਕੱਤਰ ਨੇ ਅੱਗੇ ਕਿਹਾ ਕਿ ਬੀਤੇ ਸਾਲ ਤੱਕ ਖਬਰਾਂ ਨੂੰ ਇਕੱਤਰ ਕਰਨ ਦੀ ਪ੍ਰਕ੍ਰਿਆ ਹੱਥੀਂ ਕੀਤੀ ਜਾਂਦੀ ਸੀ ਜਿੱਥੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਵਿਸ਼ੇਸ਼ ਟੀਮ ਪ੍ਰਕਾਸ਼ਿਤ ਖਬਰਾਂ ਦੀਆਂ ਕਲੀਪਿੰਗ ਦਾ ਅਧਿਐਨ ਕਰਦੀ ਸੀ ਅਤੇ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਗਹਿਰਾਈ ਨਾਲ ਪੜਚੋਲ ਕਰਨ ਲਈ ਕਲੀਪਿੰਗਜ਼ ਤਿਆਰ ਕੀਤੀਆਂ ਜਾਂਦੀਆਂ ਸਨ। ਸਕੱਤਰ ਨੇ ਦੱਸਿਆ ਕਿ ਹੱਥੀਂ ਖਬਰਾਂ ਦਾ ਸੈੱਟ ਤਿਆਰ ਕਰਨ, ਅਖਬਾਰਾਂ ਤੋਂ ਖਬਰਾਂ ਕੱਟਣ/ਚਿਪਕਾਉਣ ਅਤੇ ਸਬੰਧਤ ਅਧਿਕਾਰੀਆਂ ਨੂੰ ਭੇਜਣ ਦੀ ਪ੍ਰਕ੍ਰਿਆ ਦੀ ਕੁਸ਼ਲਤਾ ਵਿੱਚ ਸੁਧਾਰ ਲਿਆਉਣ ਦੇ ਮੱਦੇਨਜ਼ਰ ‘ਪੀ.ਆਰ. ਇਨਸਾਈਟ’ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਐਪ ਖਬਰਾਂ ਨੂੰ ਇਕੱਤਰ ਕਰਨ, ਖਬਰਾਂ ਦੀ ਪੜਚੋਲ ਅਤੇ ਵਿਚਾਰਕ ਅਧਿਐਨ ਦਾ ਕਾਰਜ ਖੁਦ-ਬੁ-ਖੁਦ ਕਰੇਗੀ।
ਇਸ ਐਪ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸਦਿਆਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਰਵੀ ਭਗਤ ਨੇ ਦੱਸਿਆ ਕਿ ਇਹ ਵਿਲੱਖਣ ਪਲੇਟਫਾਰਮ 31 ਨਿਊਜ਼ ਏਜੰਸੀਆਂ ਤੋਂ ਸਮੂਹ ਵਿਭਾਗਾਂ ਦੀਆਂ ਖਬਰਾਂ ਅਤੇ ਖਬਰਾਂ ਨੂੰ ਇਕੱਤਰ ਕਰਨ ਲਈ ਇਕੋ ਪੋਰਟਲ ਹੈ। ਇਸ ਪੋਰਟਲ ਨਾਲ ਹਾਂ-ਪੱਖੀ, ਨਾਂਹ-ਪੱਖੀ ਤੇ ਨਿਰਪੱਖ ਖਬਰਾਂ ਨੂੰ ਆਪਣੇ ਆਪ ਅਲਹਿਦਾ ਕਰਨ, ਖਬਰਾਂ ਦੀ ਪ੍ਰਕਾਸ਼ਨਾ, ਜ਼ਿਲ੍ਹਾ ਅਤੇ ਵਿਭਾਗ ਵਾਰ ਆਪਣੇ ਆਪ ਸ਼੍ਰੇਣੀਬੱਧ ਕਰਨ ਤੋਂ ਇਲਾਵਾ ਵਿਚਾਰਕ ਅਧਿਐਨ ਲਈ ਸੋਸ਼ਲ ਮੀਡੀਆ (ਟਵਿੱਟਰ ਅਤੇ ਫੇਸਬੁੱਕ) ਦੇ ਏਕੀਕਰਨ ਅਤੇ ਖਬਰ ਏਜੰਸੀਆਂ ਨੂੰ ਨਾਂਹ-ਪੱਖੀ ਖਬਰਾਂ ਲਈ ਆਨਲਾਈਨ ਫੀਡਬੈਕ ਦਾ ਵਿਧੀ-ਵਿਧਾਨ ਮੁਹੱਈਆ ਹੋਵੇਗਾ।
ਸ੍ਰੀ ਭਗਤ ਨੇ ਦੱਸਿਆ ਕਿ ਲੋਕ ਸੰਪਰਕ ਵਿਭਾਗ ਦੇ ਸਾਰੇ ਅਧਿਕਾਰੀਆਂ ਨੂੰ ਡੈਸ਼ਬੋਰਡ, ਖਬਰਾਂ ਦੀਆਂ ਸਮੀਖਿਆ, ਖਬਰਾਂ ਦੀ ਪੜਚੋਲ ਅਤੇ ਅੰਤਿਮ ਤਸਦੀਕ ਕਰਨ ਦੀ ਪ੍ਰਕ੍ਰਿਆ ਬਾਰੇ ਸਿਖਲਾਈ ਦਿੱਤੀ ਜਾ ਚੁੱਕੀ ਹੈ। ਸਮੇਂ ਅਤੇ ਸਾਧਨ ਬਾਰੇ ਗਿਆਨ ਨਾਲ ਮਜ਼ਬੂਤ ਪ੍ਰਣਾਲੀ ਵਿਕਸਤ ਕੀਤੀ ਜਾਵੇਗੀ ਜਿਸ ਨਾਲ ਖਬਰਾਂ ਦਾ ਮਿਲਾਨ, ਖਬਰਾਂ ਦਾ ਅਧਿਐਨ, ਖਬਰਾਂ ਨੂੰ ਸ਼੍ਰੇਣੀਬੱਧ ਕਰਨ ਅਤੇ ਵਿਚਾਰਕ ਪੜਚੋਲ ਦੀ ਸਮੁੱਚੀ ਸਮਰਥਾ ਵਿੱਚ ਸੁਧਾਰ ਹੋਵੇਗਾ। ਸਮੂਹ ਵਿਭਾਗਾਂ ਨੂੰ ਯੂਜ਼ਰਨੇਮ (ਕੰਪਿਊਟਰ ਦੇ ਵਰਤੋਂਕਾਰ ਦਾ ਨਾਂ) ਅਤੇ ਪਾਸਵਰਡ ਮੁਹੱਈਆ ਕਰਵਾਇਆ ਜਾਵੇਗਾ ਜਿਸ ਨਾਲ ਉਹ ਆਪਣੇ ਪੱਧਰ ‘ਤੇ ਖਬਰਾਂ ਅਤੇ ਸੋਸ਼ਲ ਮੀਡੀਆ ਕਵਰੇਜ ਨੂੰ ਦੇਖ ਸਕਣਗੇ। ਉਨ੍ਹਾਂ ਅੱਗੇ ਦੱਸਿਆ ਕਿ ਨਾਗਰਿਕਾਂ ਵੱਲੋਂ ਜਿੱਥੇ ਵੀ ਖਬਰ ਜਾਂ ਸੋਸ਼ਲ ਮੀਡੀਆ ਪੋਸਟ ਵਿਰੁੱਧ ਤੱਥਾਂ ਨੂੰ ਸਪੱਸ਼ਟ ਕਰਨ ਦੀ ਲੋੜ ਹੋਵੇਗੀ ਤਾਂ ਸਬੰਧਤ ਵਿਭਾਗਾਂ ਨੂੰ ਇਸ ਬਾਰੇ ਫੀਡਬੈਕ ਮੁਹੱਈਆ ਕਰਵਾਉਣ ਦੀ ਖੁੱਲ੍ਹ ਹੋਵੇਗੀ।
ਜ਼ਿਕਰਯੋਗ ਹੈ ਕਿ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਵੀ ਸਰਕਾਰੀ ਵਿਭਾਗਾਂ ਦੇ ਸੋਸ਼ਲ ਮੀਡੀਆ ਅਧਿਐਨ ਲਈ ‘ਪੀ.ਆਰ. ਇਨਸਾਈਟ’ ਐਪ ਦੀ ਵਰਤੋਂ ਕੀਤੀ ਜਾਵੇਗੀ। ਪੀ.ਆਰ. ਇਨਸਾਈਟ ਨਾਲ ਸਰਕਾਰ ਦੇ ਸੋਸ਼ਲ ਮੀਡੀਆ ਹੈਂਡਲਜ਼ ਦਾ ਰਲੇਵਾਂ ਕਰਨ ਲਈ ਆਧੁਨਿਕ ਵਿਚਾਰਕ ਪੜਚੋਲ ਦੇ ਸਾਧਨਾਂ ਨੂੰ ਵਰਤੋਂ ਵਿੱਚ ਲਿਆਂਦਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਬਿਹਤਰੀਨ ਸ਼ਾਸਨ ਮੁਹੱਈਆ ਕਰਵਾਉਣ ਲਈ ਨਾਗਰਿਕਾਂ ਦੀ ਨਬਜ਼ ਨਿਰੰਤਰ ਟੋਹੀ ਜਾਇਆ ਕਰੇਗੀ ਅਤੇ ਸੋਸ਼ਲ ਮੀਡੀਆ ਦੇ ਵਿਚਾਰਕ ਅਧਿਐਨ ਟੂਲ ਦੀ ਵਰਤੋਂ ਕੀਤੀ ਜਾਵੇਗੀ ਤਾਂ ਕਿ ਇਹ ਸਮਝਿਆ ਜਾ ਸਕੇ ਕਿ ਸਰਕਾਰ ਦੇ ਪ੍ਰੋਗਰਾਮਾਂ ਅਤੇ ਨੀਤੀਆਂ ਬਾਰੇ ਨਾਗਰਿਕ ਕਿਵੇਂ ਮਹਿਸੂਸ ਕਰਦੇ ਹਨ। ਇਸੇ ਤਰ੍ਹਾਂ ਸਰਕਾਰੀ ਏਜੰਸੀਆਂ ਵੱਲੋਂ ਖਬਰਾਂ ਅਤੇ ਸੋਸ਼ਲ ਮੀਡੀਆ ਦੀ ਸਮੱਗਰੀ ਦੇ ਵਿਚਾਰਕ ਅਧਿਐਨ ਨੂੰ ਧਿਆਨਗੋਚਰੇ ਰੱਖਿਆ ਜਾਵੇਗਾ।

Post Views: 53
  • Facebook
  • Twitter
  • WhatsApp
  • Telegram
  • Facebook Messenger
  • Copy Link
ShareTweetPin
Previous Post

Information and Public Relations Department, Punjab Punjab and Haryana Bar Association honoured O P Soni

Next Post

ਵਿਜੈ ਇੰਦਰ ਸਿੰਗਲਾ ਨੇ ਕਿਸਾਨਾਂ ਦੇ ਹੱਕ ਵਿਚ ਕੀਤੀ ਭੁੱਖ ਹੜਤਾਲ

Related Posts

गैंगस्टरों ते वार का 173वां दिन: पंजाब पुलिस की 1074 स्थानों पर छापेमारी; 911 काबू
BREAKING

विजिलेंस ब्यूरो ने सहायक उप-निरीक्षक तथा एसएचओ के रीडर को 1,00,000 रुपये की रिश्वत लेते हुए रंगे हाथ काबू किया

0
पंजाब शिक्षा क्रांति: रिकॉर्ड NEET, JEE नतीजों के लिए भगवंत मान सरकार ने 300 से अधिक प्रिंसिपलों को सम्मानित किया
BREAKING

भगवंत मान सरकार द्वारा अमृतसर में बेहतर स्वच्छता सेवाएँ सुनिश्चित करने के लिए 60 एम.एल.डी. सीवरेज ट्रीटमेंट प्लांट को मंज़ूरी, जल्द शुरू होगा काम

0
श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?
BREAKING

श्रीलंका टेस्ट सीरीज से पहले केएल राहुल ने गीली/सीली पिच पर स्पिन का सामना करने का अभ्यास क्यों किया?

0
गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।
BREAKING

गीतकार और संवाद लेखक मनोज मुंतशिर ने फिल्म ‘आदिपुरुष’ को एक ‘असफल प्रयास’ (Failed Attempt) स्वीकार करते हुए कहा है कि इसकी तुलना नितेश तिवारी की आगामी फिल्म ‘रामायण’ से नहीं की जानी चाहिए।

0
ई-20 पेट्रोल से वाहनों के नुकसान का मुद्दा पंजाब विधानसभा में गूंजा
BREAKING

ई-20 पेट्रोल से वाहनों के नुकसान का मुद्दा पंजाब विधानसभा में गूंजा

0
कल का पंचांग
BREAKING

दैनिक पंचांग

0
Next Post
ਵਿਜੈ ਇੰਦਰ ਸਿੰਗਲਾ ਨੇ ਕਿਸਾਨਾਂ ਦੇ ਹੱਕ ਵਿਚ ਕੀਤੀ ਭੁੱਖ ਹੜਤਾਲ

ਵਿਜੈ ਇੰਦਰ ਸਿੰਗਲਾ ਨੇ ਕਿਸਾਨਾਂ ਦੇ ਹੱਕ ਵਿਚ ਕੀਤੀ ਭੁੱਖ ਹੜਤਾਲ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • CAREER
  • EDUCATION
  • DHARAM
  • E-Paper
  • CONTACT US

Follow Us