ਫਿਰੋਜ਼ਪੁਰ 11 ਅਕਤੂਬਰ (ਸੰਦੀਪ ਟੰਡਨ )- ਪੇਰੂ ਦੀ ਰਾਜਧਾਨੀ ਲੀਮਾ ਵਿੱਚ ਜੂਨੀਅਰ ਵਰਲਡ ਚੈਂਪੀਅਨਸਪਿ ਵਿਚ ਫਿਰੋਜ਼ਪੁਰ ਦੀ ਹੋਣਹਾਰ ਧੀ ਹਿਤਾਸ਼ਾ ਨੇ ਨਿਸ਼ਨੇਬਾਜ਼ੀ ਵਿਚ ਸ਼ਨਦਾਰ ਕਾਰਗੁਜਾਰੀ ਦਿਖਾਉਂਦਿਆਂ ਕਾਂਸੀ ਦਾ ਤਗਮਾ ਜਿੱਤਿਆ। ਹਿਤਾਸ਼ਾ ਚੌਹਾਨ ਪੁੱਤਰੀ ਰਵੀ ਚੌਹਾਨ ਅਤੇ ਮਾਤਾ ਨੀਨਾ ਚੌਹਾਨ ਦੀ ਹੋਣਹਾਰ ਧੀ ਹੈ ਜਿਸ ਦੀਆਂ ਪ੍ਰਾਪਤੀਆਂ ਦੀ ਲਿਸਟ ਲੰਬੀ ਹੈ। ਹਿਤਾਸ਼ਾ ਨੇ ਸਟੇਟ ਤੇ ਨੈਸ਼ਨਲ ਪੱਧਰ ਤੇ ਬਹੁਤ ਸਾਰੇ ਮੈਡਲ ਪ੍ਰਾਪਤ ਕਰਕੇ ਚੌਹਾਨ ਪਰਿਵਾਰ ਦਾ ਨਾਮ ਰੌੋਸ਼ਨ ਕੀਤਾ ਹੈ। ਇਸ ਲਈ ਜਿੱਥੇ ਬੇਟੀ ਦੀ ਮਿਹਨਤ ਨੇ ਰੰਗ ਲਿਆਂਦਾ ਉੱਥੇ ਹੀ ਰਵੀ ਚੌਹਾਨ ਦੀ ਪਿਛਲੇ 6 ਸਾਲ ਦੀ ਮਿਹਨਤ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਚੌਹਾਨ ਪਰਿਵਾਰ ਸਮਾਜ ਲਈ ਇਕ ਮਿਸਾਲ ਹੈ, ਜਿਨ੍ਹਾਂ ਨੇ ਬੇਟੀ ਨੂੰ ਸਾਰੀਆਂ ਸਹੂਲਤਾਂ ਦੇ ਕੇ ਬੇਟੀ ਨੂੰ ਕੋਈ ਔਖ ਨਹੀਂ ਆਉਣ ਦਿੱਤੀ। ਇਥੇ ਜ਼ਿਕਰਯੋਗ ਹੈ ਕਿ ਹਿਤਾਸ਼ ਨੇ ਆਪਣਾ ਸ਼ੂਟਿੰਗ ਦਾ ਕੈਰੀਅਰ ਡਿਸਟ੍ਰਿਕਟ ਰਾਇਫਲ ਐਸੋਸੀਏਸ਼ਨ ਫਿਰੋਜ਼ਪੁਰ ਤੋਂ ਸ਼ੁਰੂ ਕਰਕੇ ਆਪਣੀ ਸ਼ੂਟਿੰਗ ਰੇਂਜ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੱਕ ਚਮਕਾ ਦਿੱਤਾ। ਹਿਤਾਸ਼ਾ ਚੌਹਾਨ ਨੇ ਆਪਣੀ ਡਬਲ ਟ੍ਰੈਪ ਸੂਟਿੰਗ ਆਪਣੇ ਪਿਤਾ ਤੋਂ ਹੀ ਸਿੱਖੀ । ਉਸ ਦਾ ਭਰਾ ਕੇਸਵ ਚੌਹਾਨ ਵੀ ਰਾਸ਼ਟਰ ਪੱਧਰ ਦਾ ਨਿਸ਼ਾਨੇਬਾਜ਼ ਹੈ। ਹਿਤਾਸ਼ਾ ਦੇ ਪਿਤਾ ਐੱਚਐੱਮ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਵਿਖੇ ਅਧਿਆਪਕ ਹਨ ਜੋ ਕਿ ਡੀਏਵੀ ਮੈਨੇਜਮੈਂਟ ਅਧੀਨ ਆਉਂਦਾ ਹੈ। ਫਿਰੋਜ਼ਪੁਰ ਪ੍ਰਸ਼ਾਸਨ, ਡੀਏ ਵੀ ਮੈਨੇਜਮੈਂਟ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਦਾ ਸਹਿਯੋਗ ਹਮੇਸ਼ਾ ਇਸ ਬੇਟੀ ਤੇ ਬਣਿਆ ਰਿਹਾ ਹੈ। ਐੱਚਐੱਮ ਸੀਨੀਅਰ ਸੈਕੰਡਰੀ ਸਕੂਲ ਫਿਰੋਜਪੁਰ ਦਾ ਸਟਾਫ, ਚੌਹਾਨ ਪਰਿਵਾਰ ਤੇ ਮਾਣ ਮਹਿਸੂਸ ਕਰ ਰਿਹਾ ਹੈ ਕਿ ਹਿਤਾਸ਼ ਚੌਹਾਨ ਨਿਸਾਨੇਬਾਜ਼ੀ ਵਿਚ ਮੈਡਲ ਪ੍ਰਾਪਤ ਕਰਕੇ ਜਿੱਥੇ ਚੌਹਾਨ ਪਰਿਵਾਰ ਦਾ ਨਾਮ ਉੱਚਾ ਕੀਤਾ ਹੈ ਉਥੇ ਹੋਰਨਾਂ ਧੀਆਂ ਨੂੰ ਆਪਣੇ ਜੀਵਨ ਵਿੱਚ ਅੱਗੇ ਵਧਣ ਲਈ ਉਤਸਾਹਿਤ ਕੀਤਾ ਹੈ।