ਪਟਿਆਲਾ, 10 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ)- ਪਟਿਆਲਾ ਦੇ ਫੁਹਾਰਾ ਚੌਕ ਨੇੜੇ ਮਸ਼ਹੂਰ ਸਿਨਮਾ ਹਾਲ “ਫੂਲ” ਦੇ ਬਾਹਰ ਅੱਜ – ਕੱਲ ਸ਼ਰੇਆਮ ਅਸ਼ਲੀਲ ਫਿਲਮੀ ਪੋਸਟਰ ਲੱਗਣੇ ਸ਼ੁਰੂ ਹੋ ਗਏ ਹਨ ਜੌ ਕਿ ਸਾਡੇ ਸਮਾਜ ਲਈ ਮੰਦਭਾਗਾ ਹੈ ਤੇ ਅੱਜ – ਕੱਲ ਪੰਜਾਬੀ ਫਿਲਮਾਂ ਚ ਸੱਭਿਆਚਾਰ ਤੇ ਦੇਸ਼ ਭਗਤੀ ਦਿਖਾਉਣ ਦੀ ਥਾਂ ਅਸ਼ਲੀਲਤਾ ਪਰੋਸੀ ਜਾ ਰਹੀ ਹੈ ਸਿਨਮਾ ਹਾਲ “ਫੂਲ” ਦੇ ਬਾਹਰ ਲੱਗਿਆ ਪੋਸਟਰ ਪੰਜਾਬੀ ਫਿਲਮ ਦਾ ਸੀ, ਜਿਸਦਾ ਨਾਂ ” ਚੰਡੀਗੜ੍ਹ ਕਰੇ ਆਸ਼ਕੀ” ਹੈ, ਇਸ ਤਰ੍ਹਾਂ ਦੀਆਂ ਫਿਲਮਾਂ ਕਾਰਨ ਹੀ ਅੱਜ ਦੀ ਨੌਜਵਾਨ ਪੀੜ੍ਹੀ ਕੁਰਾਹੇ ਪੈ ਰਹੀ ਹੈ ਮੈਨੂੰ ਹੈਰਾਨਗੀ ਹੁੰਦੀ ਹੈ ਕਿ ਫਿਲਮੀ ਸੈਂਟਰਲ
ਬੋਰਡ ਇਸ ਤਰ੍ਹਾਂ ਦੇ ਨਾਵਾਂ ਦੀਆ ਫਿਲਮਾਂ ਤੇ ਅਸ਼ਲੀਲਤਾ ਦਿਖਾਉਣ ਵਾਲੀਆ ਫਿਲਮਾਂ ਨੂੰ ਕਿਵੇਂ ਪਾਸ ਕਰ ਦਿੰਦੇ ਹਨ? ਇਹ ਸਿਨਮਾ ਹਾਲ “ਫੂਲ” ਫੁਹਾਰਾ ਚੌਕ ਦੇ ਨੇੜੇ ਹੈ ਜਿਸਦੇ ਨਾਲ ਹੈ ਗੁਰੂ ਦੁਆਰਾ ਸਾਹਿਬ ਸਿੰਘ ਸਭਾ ਹੈ ਤੇ ਕੁਝ ਹੀ ਦੂਰੀ ਤੇ ਮਸਜ਼ਿਦ ਤੇ ਕਾਲੀ ਦੇਵੀ ਦਾ ਮੰਦਰ ਹੈ, ਦਿਨ ਵਿਚ ਲੱਖਾਂ ਲੋਕਾਂ ਦਾ ਇਥੋਂ ਦੀ ਲੰਘਣਾਂ ਹੁੰਦਾ ਹੈ ਕੋਈ ਅਪਣੇ ਪਰਿਵਾਰ ਨਾਲ, ਮਾਂ ਨਾਲ, ਭੈਣ ਨਾਲ ਤੇ ਦੋਸਤਾਂ ਮਿੱਤਰਾਂ ਨਾਲ ਇਸ ਜਗ੍ਹਾ ਤੋਂ ਗੁਜ਼ਰਦੇ ਹਨ ਜਦੋਂ ਨਿਗਾਹ ਇਹੋ ਜਿਹੇ ਲੱਗੇ ਫਿਲਮੀ ਪੋਸਟਰਾਂ ਵੱਲ ਜਾਂਦੀ ਹੈ ਤਾਂ ਆਮ ਆਦਮੀ ਅਪਣੇ ਪਰਿਵਾਰ ਦੇ ਸਾਹਮਣੇ ਪਾਣੀ-ਪਾਣੀ ਹੋ ਜਾਂਦਾ ਹੈ ਤੇ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ। ਇਸ ਤਰ੍ਹਾਂ ਦੇ ਨਾਂ ਵਾਲੀਆ ਤੇ ਅਸ਼ਲੀਲਤਾ ਦਿਖਾਉਣ ਵਾਲੀਆ ਫਿਲਮਾਂ ਨੂੰ ਦੇਸ਼ ਵਿਚ ਤਾਂ ਕਿ ਪੂਰੇ ਵਿਚ (ਬੈਨ) ਪੂਰਨ ਬੰਦ ਹੋਣੀਆ ਚਾਹੀਦੀਆ ਹਨ ਤੇ ਅਸ਼ਲੀਲ ਪੋਸਟਰ ਲਗਾਉਣ ਵਾਲਿਆ ਤੇ ਫਿਲਮਾਂ ਦਿਖਾਉਣ ਵਾਲਿਆ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।ਇਕ ਜਿੰਮੇਦਾਰ ਨਾਗਰਿਕ ਹੋਣ ਨਾਤੇ ਮੈਂ ਇਸ ਏਰੀਆ ਅਧੀਨ ਪੈਂਦੇ ਥਾਣੇ ਡਿਵੀਜ਼ਨ 2 ਪਟਿਆਲਾ ਸ਼ਿਕਾਇਤ ਦਰਜ ਕਰਵਾਉਣ ਲਈ ਗਿਆ, ਉਥੇ ਦੇ ਥਾਣੇ ਦੇ ਮੁੱਖ ਮੁਨਸ਼ੀ ਨੇ ਮੇਰੀ ਸਾਰੀ ਗੱਲ ਸੁਣੀ ਤੇ ਸਕਾਇਤ ਸੁਣਨ ਤੋਂ ਬਾਅਦ,ਥਿਏਟਰ ਦੇ ਮੇਨੈਜ਼ਰ ਨੂੰ ਫੋਨ ਲਗਾਇਆ ਤਾਂ ਇਸ ਸਬੰਧੀ ਪੁੱਛਿਆ ਤਾਂ ਮੈਨੇਜਰ ਦਾ ਕਹਿਣਾ ਸੀ ਇਹ ਪੰਜਾਬੀ ਫਿਲਮ ਦਾ ਪੋਸਟਰ ਤੇ ਅਸੀ ਇਸ ਲਈ ਟੈਕਸ ਦਿੰਦੇ ਹਾਂ?…. ਪਰ ਇਸਦਾ ਇਹ ਮਤਲਬ ਤਾਂ ਨਹੀਂ ਤੁਸੀ ਅਸ਼ਲੀਲਤਾ ਭਰੇ ਗੈਰ ਸਮਾਜਿਕ ਪੋਸਟਰ ਜਨਤਕ ਥਾਵਾਂ ਤੇ ਲਗਾਓ। ਤੇ ਸਿਨਮਾ ਦੇ ਮੈਨੇਜਰ ਦਾ ਕਹਿਣਾ ਸੀ ਕਿ ਜੇਕਰ ਕਿਸੇ ਨੂੰ ਇਤਰਾਜ ਹੈ ਤਾਂ ਉਹ ਮੇਰੇ ਕੋਲ ਆ ਕੇ ਥਿਏਟਰ ਦੇ ਦਫਤਰ ਹੀ ਮੇਰੇ ਨਾਲ ਗੱਲ ਕਰੇ, ਗੱਲ ਕਰਨ ਤੋਂ ਬਾਅਦ ਥਾਣੇ ਦੇ ਮੁੱਖ ਮੁਨਸ਼ੀ ਸਤਿੰਦਰ ਜੀ ਨੇ ਮੇਰੀ ਹੌਸਲਾ ਅਫਜ਼ਾਈ ਕੀਤੀ ਤੇ ਮੈਨੂੰ ਮੈਨੇਜਰ ਨਾਲ ਜਾ ਕੇ ਗੱਲ ਕਰਨ ਲਈ ਕਿਹਾ ਕਿ ਜੇਕਰ ਉਹ ਪੋਸਟਰ ਨਹੀ ਹਟਾਉਂਦੇ ਤਾਂ ਅਸੀ ਫਿਰ ਬਣਦੀ ਕਾਰਵਾਈ ਕਰਾਂਗੇ। ਉਹਨਾ ਮੇਰੀ ਸ਼ਿਕਾਇਤ ਰੋਜ਼ ਨਾਮੇ ਚ ਲਿਖ ਲਈ। ਅਗਲੇ ਦਿਨ ਸਿਨਮਾ ਹਾਲ ਦੇ ਬਾਹਰ, ਲੱਗੇ ਪੋਸਟਰ ਦੀ ਅਸ਼ਲੀਲਤਾ ਲਕਾਉਣ ਲਈ ਇਕ ਛੋਟਾ ਪੋਸਟਰ ਲਗਾ ਦਿੱਤਾ ਗਿਆ ਪ੍ਰੰਤੂ ਪੋਸਟਰ ਨੂੰ ਨਹੀਂ ਹਟਾਇਆ ਗਯਾ। ਇਸ ਜਗਹ ਕੋਲੋ ਕਈ ਲੋਕ ਅਪਣੇ ਪਰਿਵਾਰ ਨਾਲ ਤੇ ਦੋਸਤਾ ਮਿੱਤਰਾ ਨਾਲ ਲੰਘਦੇ ਹਨ ਤੇ ਇਸ ਤਰ੍ਹਾਂ ਦੇ ਗੈਰ ਸਮਾਜਿਕ ਪੋਸਟਰ ਜਨਤਕ ਥਾਵਾਂ ਤੇ ਪੋਸਟਰ ਦੇਖ ਸ਼ਰਮਸ਼ਾਰ ਹੁੰਦੇ ਹਨ। ਸਾਡਾ ਇਤਿਹਾਸ ਯੋਧੇ, ਰਹਿਬਰ, ਕੁਰਬਾਨੀਆ, ਸਰਦਾਰ ਹਰੀ ਸਿੰਘ ਨਲੂਆ ਵਰਗੇ ਯੋਧਿਆ ਦਾ ਰਿਹਾ ਹੈ ਪਰ ਇਹ ਆਉਣ ਵਾਲੀ ਪੀੜ੍ਹੀ ਹੁਣ ਕਿੱਧਰ ਨੂੰ ਜਾ ਰਹੀ ਹੈ ਤੁਸੀਂ ਸਾਰੇ ਚੰਗੀ ਤਰ੍ਹਾਂ ਵਾਕਿਫ਼ ਹੋ, ਸਾਡਾ ਇੱਕ ਜਿੰਮੇਦਾਰ ਨਾਗਰਿਕ ਹੋਣ ਦੇ ਨਾਤੇ ਆਪਣੇ ਆਉਣ ਵਾਲੇ ਭਵਿੱਖ ਤੇ ਦੇਸ਼ ਪ੍ਰਤੀ ਕੁਝ ਜਿੰਮੇਦਾਰੀਆ ਬਣਦੀਆ ਹਨ। ਮੈਂ ਚਾਹੁੰਦਾ ਹਾਂ ਕਿ ਸਰਕਾਰ ਇਸ ਪਾਸੇ ਜ਼ਰੂਰ ਧਿਆਨ ਦੇਵੇ ਤੇ ਅਜਿਹੀਆ ਅਸ਼ਲੀਲਤਾ ਭਰੀਆ ਫਿਲਮਾਂ, ਵੈੱਬ ਸੀਰੀਜ਼, ਪੋਸਟਰ ਤੇ ਆਨ-ਲਾਈਨ ਅਸ਼ਲੀਲ ਸਮੱਗਰੀ ਵਾਲੀ ਹਰ ਇਕ ਚੀਜ਼ ਤੇ ਬੈਨ ਲਗਾ ਦੇਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੀ ਨੌਜਵਾਨ ਪੀੜ੍ਹੀ ਕੁਰਾਹੇ ਪੈਣ ਤੋਂ ਬੱਚ ਸਕੇ