ਅੰਮ੍ਰਿਤਸਰ, 28-12-22 (Press Ki Taquat): ਮਜੀਠਾ ਰੋਡ ਦੇ ਚਾਂਦ ਐਵੀਨਿਊ ‘ਚ ਰਹਿਣ ਵਾਲੀ ਇਕ ਲੜਕੀ ਨੇ ਪਿਸਤੌਲ ਨਾਲ ਅੰਨ੍ਹੇਵਾਹ ਫਾਇਰਿੰਗ ਕੀਤੀ। ਦੱਸਿਆ ਜਾ ਰਿਹਾ ਹੈ ਕਿ ਗੋਲ਼ੀਆਂ ਚਲਾਉਣ ਵਾਲੀ ਲੜਕੀ ਨੇ ਇਹ ਵੀਡੀਓ ਆਪਣੇ ਮੋਬਾਈਲ ਤੋਂ ਖੁਦ ਤਿਆਰ ਕੀਤੀ ਹੈ।ਫਿਲਹਾਲ ਲੜਕੀ ਦੀ ਪਛਾਣ ਨਹੀਂ ਹੋ ਸਕੀ ਹੈ। ਉਧਰ, ਪੁਲਿਸ ਲੜਕੀ ਦੀ ਸ਼ਨਾਖਤ ਲਈ ਮਜੀਠਾ ਰੋਡ ਦੇ ਚਾਂਦ ਐਵੇਨਿਊ ‘ਤੇ ਛਾਪੇਮਾਰੀ ਕਰ ਰਹੀ ਹੈ। ਵਾਇਰਲ ਵੀਡੀਓ ‘ਚ ਇਕ ਲੜਕੀ ਹੱਥ ‘ਚ ਪਿਸਤੌਲ ਲੈ ਕੇ ਆਪਣੀ ਛੱਤ ‘ਤੇ ਜਾ ਰਹੀ ਹੈ ਅਤੇ ਤੇਜ਼ਧਾਰ ਹਥਿਆਰਾਂ ਨਾਲ ਫਾਇਰ ਕਰਦੀ ਨਜ਼ਰ ਆ ਰਹੀ ਹੈ। ਏ.ਸੀ.ਪੀ ਬਰਿੰਦਰ ਸਿੰਘ ਖੋਸਾ ਨੇ ਦਾਅਵਾ ਕੀਤਾ ਹੈ ਕਿ ਮੁਲਜ਼ਮਾਂ ਦੀ ਪਛਾਣ ਕਰ ਕੇ ਜਲਦ ਕਾਬੂ ਕਰ ਲਿਆ ਜਾਵੇਗਾ।ਪੰਜਾਬ ਵਿੱਚ ਗੰਨ ਕਲਚਰ ਨੂੰ ਖਤਮ ਕਰਨ ਲਈ ਸਰਕਾਰ ਨੇ ਹਥਿਆਰਾਂ ਦੀਆਂ ਵੀਡੀਓਜ਼ ਮੀਡੀਆ ‘ਤੇ ਪਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ।
