No Result
View All Result
Monday, July 20, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਕਸ਼ਮੀਰ ’ਚ ਠੰਡ ਕਰਨ ਜੰਮ ਗਈ ਡਲ ਝੀਲ

admin by admin
in BREAKING
0
ਕਸ਼ਮੀਰ ’ਚ ਠੰਡ ਕਰਨ ਜੰਮ ਗਈ ਡਲ ਝੀਲ
0
SHARES
0
VIEWS
Share on FacebookShare on Twitter

ਜੰਮੂ : ਕਸ਼ਮੀਰ ਵਿਚ ਚਿੱਲੇ ਕਲਾਂ ਦੌਰਾਨ ਪੈ ਰਹੀ ਕੜਾਕੇ ਦੀ ਠੰਡ ਵਿਚ ਵਿਸ਼ਵ ਪ੍ਰਸਿੱਧ ਡਲ ਝੀਲ ਦੀ ਉਪਰੀ ਸਤ੍ਹਾ ’ਤੇ ਬਰਫ ਜੰਮ ਗਈ ਹੈ। ਵੀਰਵਾਰ ਨੂੰ ਘੱਟੋ-ਘੱਟ ਤਾਪਮਾਨ ਮਾਈਨਸ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਔਸਤ ਤਾਪਮਾਨ ਨਾਲੋਂ 3 ਡਿਗਰੀ ਘੱਟ ਹੈ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੌਸਮ ਖੁਸ਼ਕ ਰਹਿਣ ਨਾਲ ਪਹਾੜੀ ਇਲਾਕਿਆਂ ਤੋਂ ਇਲਾਵਾ ਮੈਦਾਨੀ ਇਲਾਕਿਆਂ ਵਿਚ ਵੀ ਕੜਾਕੇ ਦੀ ਠੰਡ ਪੈ ਰਹੀ ਹੈ। ਵੀਰਵਾਰ ਨੂੰ ਪਹਿਲਗਾਮ ਵਿਚ ਰਾਤ ਨੂੰ ਤਾਪਮਾਨ ਮਾਈਨਸ 6.8 ਡਿਗਰੀ, ਕੁਪਵਾੜਾ ਵਿਚ ਮਾਈਨਸ 5.1, ਗੁਲਮਰਗ ਵਿਚ ਮਾਈਨਸ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਉਥੇ ਹੀ ਡਲ ਝੀਲ ਦੀ ਉਪਰੀ ਸਤ੍ਹਾ ’ਤੇ ਬਰਫ ਜੰਮਣ ਨਾਲ ਸ਼ਿਕਾਰਾ ਅਤੇ ਛੋਟੀ ਕਿਸ਼ਤੀ ਵਿਚ ਸਾਮਾਨ ਵੇਚਣ ਵਾਲੇ ਮਲਾਹਾਂ ਨੂੰ ਬਰਫ ਤੋੜ ਕੇ ਆਪਣੀ ਮੰਜ਼ਿਲ ਤੱਕ ਪੁੱਜਣਾ ਪੈ ਰਿਹਾ ਹੈ। ਤਾਪਮਾਨ ਵਿਚ ਹੋਰ ਗਿਰਾਵਟ ਹੋਣ ’ਤੇ ਡਲ ਝੀਲ ਦੇ ਅੰਦਰ ਤੱਕ ਵੀ ਪਾਣੀ ਜੰਮ ਜਾਵੇਗਾ। ਓਧਰ, ਲੇਹ ਵਿਚ ਮਾਈਨਸ 12 ਅਤੇ ਕਾਰਗਿਲ ਵਿਚ ਮਾਈਨਸ 12.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ।

ਜੰਮੂ ਡਵੀਜ਼ਨ ਦੇ ਮੈਦਾਨੀ ਇਲਾਕੇ ਕੋਹਰੇ ਦੇ ਲਪੇਟ ਵਿਚ ਆ ਜਾਣ ਨਾਲ ਠੰਡ ਵਧ ਗਈ ਹੈ। ਪਹਾੜਾਂ ’ਤੇ ਬਰਫੀਲੀਆਂ ਹਵਾਲਾਂ ਚੱਲਣ ਨਾਲ ਵੀਰਵਾਰ ਨੂੰ ਦਿਨ ਦਾ ਤਾਪਮਾਨ 17 ਡਿਗਰੀ ਤੱਕ ਪੁੱਜ ਗਿਆ, ਜੋ ਔਸਤ ਨਾਲੋਂ 3 ਡਿਗਰੀ ਘੱਟ ਹੈ। ਇਸੇ ਤਰ੍ਹਾਂ ਬਨਿਹਾਲ, ਬਟੋਤ, ਕੱਟੜਾ ਵਿਚ ਵੀ ਦਿਨ ਦੇ ਤਾਪਮਾਨ ਵਿਚ ਗਿਰਾਵਟ ਹੋਣ ਨਾਲ ਕੜਾਕੇ ਦੀ ਠੰਡ ਪੈ ਰਹੀ ਹੈ, ਜਿਸ ਕਾਰਨ ਸਕੂਲਾਂ ਵਿਚ ਸਰਦੀਆਂ ਦੀਆਂ ਛੁੱਟੀਆਂ ਐਲਾਨ ਕਰ ਦਿੱਤੀਆਂ ਗਈਆਂ ਹਨ। ਮੌਸਮ ਵਿਭਾਗ ਮੁਤਾਬਕ 26 ਦਸੰਬਰ ਨੂੰ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ’ਤੇ ਪਹਾੜਾਂ ’ਤੇ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ਵਿਚ ਮੀਂਹ ਪੈਣ ਨਾਲ ਖੁਸ਼ਕ ਮੌਸਮ ਤੋਂ ਨਿਜਾਤ ਮਿਲੇਗੀ।

Post Views: 126
Previous Post

ਨੇਜ਼ਲ ਵੈਕਸੀਨ ਬੂਸਟਰ ਡੋਜ਼ ਵਜੋਂ ਲੱਗੇਗੀ, ਪਹਿਲਾਂ ਪ੍ਰਾਈਵੇਟ ਹਸਪਤਾਲਾਂ ‘ਚ ਮਿਲੇਗੀ, ਸਰਕਾਰ ਨੇ ਦਿੱਤੀ ਮਨਜ਼ੂਰੀ

Next Post

ਮਾਨਸਿਕ ਰੂਪ ਨਾਲ ਬੀਮਾਰ ਵਿਅਕਤੀ ਨੇ ਮਾਂ ਸਮੇਤ 3 ਲੋਕਾਂ ਦਾ ਕੀਤਾ ਕਤਲ

Next Post
ਮਾਨਸਿਕ ਰੂਪ ਨਾਲ ਬੀਮਾਰ ਵਿਅਕਤੀ ਨੇ ਮਾਂ ਸਮੇਤ 3 ਲੋਕਾਂ ਦਾ ਕੀਤਾ ਕਤਲ

ਮਾਨਸਿਕ ਰੂਪ ਨਾਲ ਬੀਮਾਰ ਵਿਅਕਤੀ ਨੇ ਮਾਂ ਸਮੇਤ 3 ਲੋਕਾਂ ਦਾ ਕੀਤਾ ਕਤਲ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800