No Result
View All Result
Tuesday, July 21, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home PUNJAB

ਜਲ, ਜੰਗਲ ਤੇ ਜ਼ਮੀਨ ਬਚਾਉਣ ਵਾਲੇ ਲੋਕਾਂ ਤੱਕ ਪਹੁੰਚਣ ਕੇਂਦਰ ਸਰਕਾਰ ਦੀਆਂ ਸਹੂਲਤਾਂ

admin by admin
in PUNJAB
0
ਜਲ, ਜੰਗਲ ਤੇ ਜ਼ਮੀਨ ਬਚਾਉਣ ਵਾਲੇ ਲੋਕਾਂ ਤੱਕ ਪਹੁੰਚਣ ਕੇਂਦਰ ਸਰਕਾਰ ਦੀਆਂ ਸਹੂਲਤਾਂ
0
SHARES
0
VIEWS
Share on FacebookShare on Twitter

ਸੁਲਤਾਨਪੁਰ ਲੋਧੀ:  ਰਾਜ ਸਭਾ ਵਿਚ ਪੇਸ਼ ਹੋਏ ਅਨੁਸੂਚਿਤ ਜਨਜਾਤੀਆਂ (ਚੌਥੀ ਸੋਧ) ਬਿੱਲ ਦੇ ਸਮਰਥਨ ਵਿੱਚ ਆਪਣੇ ਵਿਚਾਰ ਰੱਖਦੇ ਹੋਏ ਪੰਜਾਬ ਤੋਂ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਜਲ, ਜੰਗਲ ਤੇ ਜ਼ਮੀਨ ਨੂੰ ਬਚਾਉਣ ਲਈ ਲੱਗੇ ਹੋਏ ਲੋਕਾਂ ਦੇ ਲਈ ਲਿਆਂਦੇ ਗਏ ਰਾਖਵੇਂ ਕਰਨ ਦੀ ਉਹ ਹਮਾਇਤ ਕਰਦੇ ਹਨ। ਸੰਤ ਸੀਚੇਵਾਲ ਨੇ ਸੋਧ ਬਿੱਲ ਪੇਸ਼ ਕਰਨ ਵਾਲੇ ਕੇਂਦਰੀ ਮੰਤਰੀ ਅਰਜੁਨ ਮੁੰਡਾ ਦਾ ਧੰਨਵਾਦ ਕਰਦਿਆ ਕਿਹਾ ਕਿ ਇਹ ਬਿੱਲ ਉਨ੍ਹਾਂ  ਲੋਕਾਂ ਲਈ ਲੈ ਕੇ ਆਏ ਹਨ ਜਿਹਨਾਂ ਨੂੰ ਅੱਜ ਤੱਕ ਸਮਾਜ ਵਿੱਚ ਸਿਰਫ ਨੀਵੀਆਂ ਨਜ਼ਰ ਨਾਲ ਦੇਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਬਿੱਲ ਨਾਲ ਕਰਨਾਟਕਾ ਦੇ ਕਬਾਇਲੀ ਇਲਾਕਿਆਂ ਵਿੱਚ ਰਹਿਣ ਵਾਲੀਆਂ ਅਨੁਸੂਚਿਤ ਜਨਜਾਤੀਆਂ ਨੂੰ ਰਾਖਵਾਕਰਨ ਦਾ ਲਾਭ ਮਿਲੇਗਾ।
ਉਨ੍ਹਾਂ ਕਿਹਾ ਕਿ ਅੱਜ ਜਦੋਂ ਅਸੀਂ ਵਿਿਗਆਨਿਕ ਯੁੱਗ ਵਿੱਚ ਵੀ ਪਹੁੰਚ ਗਏ ਤਦ ਵੀ ਆਪਣੇ ਅੰਦਰੋਂ ਜਾਤਾਂ ਪਾਤਾਂ ਤੇ ਹੀਣ ਭਾਵਨਾ ਦੇ ਭੇਦ ਭਾਵ ਨੂੰ ਨਹੀ ਖਤਮ ਕਰ ਸਕੇ। ਉਨ੍ਹਾਂ ਕਿਹਾ ਕਿ 7 ਦਹਾਕਿਆਂ ਦੇ ਬੀਤ ਜਾਣ ਦੇ ਬਾਵਜੂਦ ਵੀ ਗਰੀਬੀ ਨਜ਼ਰ ਆ ਰਹੀ ਕਿਉਂਕਿ ਇਹਨਾਂ ਲੋਕਾਂ ਨੂੰ ਸਦੀਆਂ ਤੋਂ ਅਣਗੋਲਿਆ ਗਿਆ ਹੈ। ਸੰਤ ਸੀਚੇਵਾਲ ਨੇ ਸਿਸਟਮ ‘ਤੇ ਤਿੱਖੀ ਚੋਟ ਕਰਦਿਆ ਕਿਹਾ ਕਿ ਸਿਸਟਮ ਵੱਲੋਂ ਇੰਨ੍ਹਾਂ ਦੱਬੇ ਕੁਚਲੇ ਲੋਕਾਂ ਨੂੰ ਸਿਰਫ ਇੱਕ ਵੋਟ ਬੈਂਕ ਦਾ ਹਿੱਸਾ ਹੀ ਮੰਨਿਆ ਗਿਆ ਹੈ।
ਸੰਤ ਸੀਚੇਵਾਲ ਨੇ ਮੰਗ ਕੀਤੀ ਕਿ ਇਸ ਬਿੱਲ ਨਾਲ ਇਹਨਾਂ ਲੋਕਾਂ ਨੂੰ ਸਮਾਜ ਵਿਚ ਬਣਦਾ ਸਨਮਾਨ ਮਿਲਣਾ ਚਾਹੀਦਾ ਹੈ ਤੇ ਉਨ੍ਹਾਂ ਦੇ ਬੱਚਿਆਂ ਨੂੰ ਸਿੱਖਿਆ ਅਤੇ ਰੋਜ਼ਗਾਰ ਦੇਣ ਦੀ ਪਹਿਲ ਦਿੱਤੀ ਜਾਵੇ, ਕਿਉਂਕਿ ਇਹ ਲੋਕ ਨਾ ਤਾਂ ਅੰਦੋਲਨ ਕਰਦੇ ਹਨ ਤੇ ਨਾ ਹੀ ਰੋਸ ਜ਼ਾਹਿਰ ਕਰਦੇ ਹਨ ਕਿਉਂਕਿ ਇਹ ਆਪਣੇ ਪਰਿਵਾਰ ਸਮੇਤ ਉਸੇ ਵਿਚ ਖੁਸ਼ ਹਨ ਜੋ ਇਹਨਾਂ ਨੂੰ ਕੁਦਰਤ ਦਿੰਦੀ ਹੈ ਤੇ ਇਹੀ ਲੋਕ ਕੁਦਰਤ ਦੇ ਸਭ ਤੋਂ ਨੇੜੇ ਰਹਿੰਦੇ ਹਨ ਤੇ ਕੁਦਰਤ ਦਾ ਪੂਰਾ ਸਤਿਕਾਰ ਵੀ ਕਰਦੇ ਹਨ। ਸੰਤ ਸੀਚੇਵਾਲ ਨੇ ਕਿਹਾ ਕਿ ਗਰੀਬ ਲੋਕ ਇਮਾਨਦਾਰ ਤੇ ਕਿਰਤ ਕਰਨ ਵਾਲੇ ਹੁੰਦੇ ਹਨ। ਪਰ ਅੱਜ ਤੱਕ ਇਹਨਾਂ ਲੋਕਾਂ ਦਾ ਹਮੇਸ਼ਾ ਹੀ ਪੈਸੇੇ, ਬਹੁਬਲ ਅਤੇ ਰਾਜਨੀਤੀ ਨਾਲ ਇੰਨ੍ਹਾਂ ਦਾ ਸ਼ੋਸ਼ਣ ਹੁੰਦਾ ਰਿਹਾ ਹੈ। ਸੰਤ ਸੀਚੇਵਾਲ ਨੇ ਗੁਰਬਾਣੀ ਦੇ ਹਵਾਲਿਆਂ ਨਾਲ ਕਿਹਾ ਕਿ ਇੰਨ੍ਹਾਂ ਲੋਕਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਬਰਾਬਰੀ ਦਾ ਹੱਕ ਦਿੰਦਾ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਇਹ ਕਾਨੂੰਨ ਜਿਹਨਾਂ ਲਈ ਬਣਾਏ ਜਾ ਰਹੇ ਹਨ ਉਹਨਾਂ ਤੱਕ ਜ਼ਰੂਰ ਪਹੁੰਚਣਗੇ ਅਤੇ ਸਿਹਤ ਤੇ ਸਿੱਖਿਆ ਸਹੂਲਤਾਂ ਵਿਚ ਉਹ ਵੀ ਸਭ ਦੇ ਨਾਲ ਰਲਣਗੇ। ਜੇਕਰ ਉਹਨਾਂ ਨੂੰ ਕੁੱਲੀ ਗੁੱਲੀ ਤੇ ਜੁੁੱਲੀ ਮਿਲੇਗੀ ਤਾਂ ਹੀ ਇਹ ਕਾਨੂੰਨ ਬਣਾਉਣ ਦਾ ਫਾਇਦਾ ਹੈ। ਦੇਸ਼ ਵਿੱਚੋਂ ਗਰੀਬੀ ਉਸ ਵੇਲੇ ਹੀ ਖਤਮ ਹੋਵੇਗੀ ਜਿਸ ਦਿਨ ਹਕੀਕਤ ਵਿੱਚ ਇੰਨ੍ਹਾਂ ਲੋਕਾਂ ਨੂੰ ਸਹੂਲਤਾਂ ਮਿਲਣ ਲੱਗ ਪੈਣਗੀਆਂ।

Post Views: 104
Previous Post

ਡੀਪੀਈ ਬੇਰੁਜ਼ਗਾਰ ਅਧਿਆਪਕ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ ਪੰਜਾਬ ਸਰਕਾਰ ਵੱਲੋਂ TET ਪਾਸ ਦੀ ਸ਼ਰਤ ਰੱਖਣ ਤੋਂ ਹੈ ਨਾਰਾਜ਼

Next Post

ਕਾਨਪੁਰ ‘ਚ ਚੋਰਾਂ ਨੇ ਬੈਂਕ ”ਚੋਂ ਇਕ ਕਰੋੜ ਦਾ ਸੋਨਾ ਕੀਤਾ ਚੋਰੀ

Next Post
ਕਾਨਪੁਰ ‘ਚ ਚੋਰਾਂ ਨੇ ਬੈਂਕ ”ਚੋਂ ਇਕ ਕਰੋੜ ਦਾ ਸੋਨਾ ਕੀਤਾ ਚੋਰੀ

ਕਾਨਪੁਰ 'ਚ ਚੋਰਾਂ ਨੇ ਬੈਂਕ ''ਚੋਂ ਇਕ ਕਰੋੜ ਦਾ ਸੋਨਾ ਕੀਤਾ ਚੋਰੀ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800