No Result
View All Result
Tuesday, April 21, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਦਸਵੇਂ ਅੰਤਰ-ਰਾਸ਼ਟਰੀ ਯੋਗ ਦਿਵਸ ਮੌਕੇ ਪੋਲੋ ਗਰਾਊਂਡ ਵਿਖੇ ਪਟਿਆਲਵੀਆਂ ਨੇ ਕੀਤਾ ਯੋਗ

admin by admin
in BREAKING, COVER STORY, INDIA, National, PUNJAB
0
ਦਸਵੇਂ ਅੰਤਰ-ਰਾਸ਼ਟਰੀ ਯੋਗ ਦਿਵਸ ਮੌਕੇ ਪੋਲੋ ਗਰਾਊਂਡ ਵਿਖੇ ਪਟਿਆਲਵੀਆਂ ਨੇ ਕੀਤਾ ਯੋਗ
0
SHARES
0
VIEWS
Share on FacebookShare on Twitter
ਪਟਿਆਲਾ, 21 ਜੂਨ:
ਅੱਜ ਦਸਵੇਂ ਅੰਤਰ-ਰਾਸ਼ਟਰੀ ਯੋਗ ਦਿਵਸ ਮੌਕੇ ‘ਸਵੈ ਤੇ ਸਮਾਜ ਲਈ ਯੋਗਾ’ ਦੀ ਥੀਮ ਤਹਿਤ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੀ ਪ੍ਰਧਾਨਗੀ ਹੇਠ ਇੱਥੇ ਪੋਲੋ ਗਰਾਂਊਂਡ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੀ.ਐਮ. ਦੀ ਯੋਗਸ਼ਾਲਾ ਦੇ ਭਾਗੀਦਾਰਾਂ, ਵਿਦਿਆਰਥੀਆਂ, ਖਿਡਾਰੀਆਂ ਤੇ ਪਟਿਆਲਵੀਆਂ ਨੇ ਭਰਵਾਂ ਸਹਿਯੋਗ ਦੇ ਕੇ ਸਫ਼ਲ ਬਣਾਇਆ। ਇਸ ਦੌਰਾਨ ਸੀ.ਐਮ. ਦੀ ਯੋਗਸ਼ਾਲਾ ‘ਚ ਯੋਗਾ ਕਰਦੇ ਸ਼ਹਿਰੀਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਅਤੇ ਵੱਖ-ਵੱਖ ਥਾਵਾਂ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ। 
ਵਿਸ਼ੇਸ਼ ਤੌਰ ‘ਤੇ ਪੁੱਜੇ ਵਧੀਕ ਡਿਪਟੀ ਕਮਿਸ਼ਨਰ (ਜ) ਕੰਚਨ ਨੇ ਲੋਕਾਂ ਨੂੰ ਸੀ.ਐਮ. ਦੀ ਯੋਗਸ਼ਾਲਾ ਦਾ ਲਾਭ ਲੈਣ ਦੀ ਅਪੀਲ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਹੈ ਕਿ ਪੰਜਾਬ ਦੇਸ਼ ਦਾ ਸਭ ਤੋਂ ਸਿਹਤਮੰਦ ਰਾਜ ਬਣੇ, ਜਿਸ ਲਈ ਪੰਜਾਬ ਸਰਕਾਰ ਨੇ ਸੀ.ਐਮ. ਦੀ ਯੋਗਸ਼ਾਲਾ ਨੂੰ ਵਿਆਪਕ ਪੱਧਰ ‘ਤੇ ਸ਼ੁਰੂ ਕਰਵਾਇਆ ਹੈ, ਇਸ ਲਈ ਹਰੇਕ ਨਾਗਰਿਕ ਇਸ ਸੀ.ਐਮ. ਯੋਗਸ਼ਾਲਾ ਦਾ ਲਾਭ ਜਰੂਰ ਲਵੇ। ਏ.ਡੀ.ਸੀ ਨੇ ਲੋਕਾਂ ਨੂੰ ਨਿਰੋਗ ਰਹਿਣ ਲਈ ਯੋਗ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਮੌਜੂਦਾ ਤੇਜ ਰਫ਼ਤਾਰ ਜਿੰਦਗੀ ‘ਚ ਤਣਾਓ ਗ੍ਰਸਤ ਦਿਮਾਗ ਤੇ ਸਰੀਰ ਨੂੰ ਦਵਾਈਆਂ ਤੋਂ ਬਗੈਰ ਤੰਦਰੁਸਤ ਰੱਖਣ ਲਈ ਯੋਗਾ ਅਪਣਾਉਣਾ ਚਾਹੀਦਾ ਹੈ।
ਇਸੇ ਦੌਰਾਨ ਸੀ.ਐਮ. ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਭਾਰਤੀ ਭਾਵਨਾ ਤੇ ਡੀ.ਡੀ.ਐਫ. ਨਿਧੀ ਮਲਹੋਤਰਾ ਨੇ ਕਿਲਾ ਮੁਬਾਰਕ ਸਮੇਤ ਸ਼ਹਿਰ ਵਿੱਚ 5 ਥਾਵਾਂ ਵਿਖੇ ਸੀ.ਐਮ. ਦੀ ਯੋਗਸ਼ਾਲਾ ‘ਚ ਕਲਾਸਾਂ ਲਾਉਣ ਵਾਲੇ ਵੱਡੀ ਗਿਣਤੀ ਸ਼ਹਿਰੀਆਂ ਨੂੰ ਨਾਲ ਲੈਕੇ ਯੋਗ ਕੀਤਾ। ਸੀ.ਐਮ. ਯੋਗਸ਼ਾਲਾ ਦੇ ਮਾਹਰਾਂ ਨੇ ਕਿਹਾ ਕਿ ਯੋਗ ਕੇਵਲ ਯੋਗ ਦਿਵਸ ‘ਤੇ ਹੀ ਨਹੀਂ ਬਲਕਿ ਰੋਜ਼ਾਨਾ ਕਰਨਾ ਚਾਹੀਦਾ ਹੈ, ਇਸ ਲਈ ਸੀ.ਐਮ. ਦੀ ਯੋਗਸ਼ਾਲਾ ਆਮ ਲੋਕਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਰਹੀ ਹੈ, ਕਿਉਂਕਿ ਪਟਿਆਲਾ ਵਿਖੇ 217 ਸੀ.ਐਮ. ਦੀ ਯੋਗਸ਼ਾਲਾਵਾਂ ਚੱਲ ਰਹੀਆ ਹਨ। ਡੀ.ਡੀ.ਐਫ. ਨਿਧੀ ਮਲਹੋਤਰਾ ਨੇ ਦੱਸਿਆ ਕਿ ਕਿਲਾ ਮੁਬਾਰਕ ਸਮੇਤ ਸੈਂਟਰਲ ਬਲਾਕ ਪਾਰਕ, ਪਿੰਡ ਰਾਮਗੜ੍ਹ, ਰਾਜਪੁਰਾ, ਸਮਾਣਾ, ਪਾਤੜਾਂ, ਘੱਗਾ, ਸਨੌਰ ਤੇ ਭਾਦਸੋਂ ਵਿਖੇ 3500 ਤੋਂ ਵਧੇਰੇ ਲੋਕਾਂ ਨੇ ਸੀ.ਐਮ. ਦੀ ਯੋਗਸ਼ਾਲਾ ਨਾਲ ਮਿਲਕੇ ਯੋਗਾ ਦਿਵਸ ਮਨਾਇਆ।
ਸਮਾਰੋਹ ਮੌਕੇ ਨੋਡਲ ਅਫ਼ਸਰ ਜ਼ਿਲ੍ਹਾ ਆਯੁਰਵੈਦਿਕ ਤੇ ਯੁਨਾਨੀ ਅਫ਼ਸਰ ਡਾ. ਮੋਹਨ ਲਾਲ ਦੀ ਅਗਵਾਈ ਹੇਠ ਆਯੂਸ਼ ਵਿਭਾਗ ਦੇ ਯੋਗ ਮਾਹਰਾਂ ਡਾ. ਜਸਪ੍ਰੀਤ ਕੌਰ, ਡਾ. ਮਨਦੀਪ ਕੌਰ ਵਿਰਦੀ, ਡਾ. ਸ਼ਿਖੀ, ਡਾ. ਅੰਕਿਤਾ ਚੋਪੜਾ, ਡਾ. ਪੂਜਾ ਅਰੋੜਾ ਨੇ ਯੋਗਾ ਕਰਵਾਇਆ। ਡਾ. ਮਨੀਸ਼ਾ ਸਿੰਗਲਾ ਤੇ ਡਾ. ਅਮਨਦੀਪ ਕੌਰ ਨੇ ਯੋਗ ਦੇ ਫਾਇਦੇ ਗਿਣਾਉਂਦਿਆਂ ਪ੍ਰਾਣਾਯਾਮ, ਮੰਤਰ ਉਚਾਰਨ ਸਮੇਤ ਪੁਰਾਤਨ ਯੋਗ ਦੇ ਵੱਖ-ਵੱਖ ਯੋਗ ਆਸਣ ਕਰਵਾਏ।
ਸਮਾਰੋਹ ‘ਚ ਚੇਅਰਮੈਨ ਇੰਪਰੂਵਮੈਂਟ ਟਰੱਸਟ ਮੇਘ ਚੰਦ ਸ਼ੇਰਮਾਜਰਾ, ਆਪ ਆਗੂ ਸੁਖਦੇਵ ਸਿੰਘ, ਡੀ.ਐਸ.ਪੀ. ਮਨਦੀਪ ਕੌਰ, ਡੀ.ਐਸ.ਪੀ. ਟ੍ਰੈਫਿਕ ਕਰਨੈਲ ਸਿੰਘ ਸਮੇਤ ਵੱਡੀ ਗਿਣਤੀ ਹੋਰਨਾਂ ਸ਼ਖ਼ਸੀਅਤਾਂ ਨੇ ਵੀ ਹਿੱਸਾ ਲਿਆ। ਸਮਾਰੋਹ ਮੌਕੇ ਵਿਭਾਗ ਦੇ ਸੰਚਾਲਕ ਸੁਪਰਡੈਂਟ ਹਰੀਸ਼ ਮੋਹਨ, ਡਾ. ਵਨੀਤਾ ਸੂਦ, ਡਾ. ਰਜਨੀਸ਼ ਵਰਮਾ, ਉਪਵੈਦ ਸਚਿਨ ਤੇ ਜਸਪਾਲ ਸਿੰਘ ਨੇ ਪ੍ਰਬੰਧ ਨੇਪਰੇ ਚਾੜ੍ਹੇ।
ਸਮਾਰੋਹ ਨੂੰ ਸਫ਼ਲ ਬਣਾਉਣ ਲਈ ਡਾ. ਅਨਿਲ ਗਰਗ, ਪੂਰਨ ਚੰਦ ਬਾਲ ਨਿਕੇਤਨ ਅਨਾਥ ਆਸ਼ਰਮ ਤੋਂ ਉਰਮਿਲ ਪੁਰੀ, ਜ਼ਿਲ੍ਹਾ ਸਵੀਪ ਟੀਮ ਦੇ ਮੁਖੀ ਪ੍ਰੋ. ਸ਼ਵਿੰਦਰ ਰੇਖੀ ਤੇ ਮੋਹਿਤ ਕੌਸ਼ਲ ਸਮੇਤ ਸਟੇਟ ਬੈਂਕ ਆਫ਼ ਇੰਡੀਆ ਮਾਲ ਰੋਡ ਬਰਾਂਚ, ਰੈਡ ਕਰਾਸ, ਥਾਪਰ ਯੂਨੀਵਰਸਿਟੀ, ਡਾਬਰ ਇੰਡੀਆ, ਆਯੁਰਵੈਦਿਕ ਐਸੋਸੀਏਸ਼ਨ ਪਟਿਆਲਾ, ਆਯੁਰਵੈਦਿਕ ਮੈਨੂਫੈਕਰਿੰਗ ਯੂਨਿਟ ਪਟਿਆਲਾ ਤੇ ਵੇਰਕਾ ਪਟਿਆਲਾ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਤਾਇਕਵਾਂਡੋ ਕੋਚ ਸਤਵਿੰਦਰ ਸਿੰਘ ਤੇ ਵਿਪਨਦੀਪ ਸਿੰਘ ਥਾਪਰ ਯੋਗਾ ਐਕਸਪਰਟ ਦੇ ਵਿਦਿਆਰਥੀਆਂ ਦੀ ਟੀਮ ਨੇ ਮਿਊਜ਼ੀਕਲ ਯੋਗਾ ਦੇ ਦਿਲਚਸਪ ਕਰਤੱਬ ਦਿਖਾਏ। ਇਸ ਮੌਕੇ A@@@ ਦੇ ਕਰੀਬ ਬੱਚੇ, ਬਜ਼ੁਰਗਾਂ ਤੇ ਜਵਾਨਾਂ ਨੇ ਯੋਗ ਵਿੱਚ ਹਿੱਸਾ ਲਿਆ।
Post Views: 104
Tags: 10th international day of yoga10th international yoga day21 june international yoga dayinternational day of yogainternational day of yoga 2024international day of yoga 2024 themeinternational day of yoga 21 st juneinternational yoga dayinternational yoga day 2024international yoga day 2024 themeinternational yoga day dateinternational yoga day thementernational yoga day 2024
Previous Post

ਮਲੇਰਕੋਟਲਾ ਦੇ 185 ਅਨੁਸੂਚਿਤ ਜਾਤੀਆਂ ਦੇ ਲਾਭਪਾਤਰੀਆਂ ਨੂੰ 94.35 ਲੱਖ ਰੁਪਏ ਜਾਰੀ: ਡਾ.ਬਲਜੀਤ ਕੌਰ

Next Post

ਦਿਵਿਆਂਗ ਵਿਅਕਤੀਆਂ ਨੂੰ ਰੈੱਡ ਕਰਾਸ ਵੱਲੋਂ ਮੁਫ਼ਤ ਸਹਾਇਤਾ ਉਪਕਰਨ ਦੀ ਵੰਡ ਜੁਲਾਈ ’ਚ ਕੀਤੀ ਜਾਵੇਗੀ

Next Post

ਦਿਵਿਆਂਗ ਵਿਅਕਤੀਆਂ ਨੂੰ ਰੈੱਡ ਕਰਾਸ ਵੱਲੋਂ ਮੁਫ਼ਤ ਸਹਾਇਤਾ ਉਪਕਰਨ ਦੀ ਵੰਡ ਜੁਲਾਈ ’ਚ ਕੀਤੀ ਜਾਵੇਗੀ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800