Sunday, August 16, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਦੁਨੀਆ ਦਾ ਸਭ ਤੋਂ ਵੱਡਾ ‘ਮਹਾਕੁੰਭ’ ਮੇਲਾ ਅੱਜ ਤੋਂ

admin by admin
in BREAKING, COVER STORY, INDIA, National
0
ਦੁਨੀਆ ਦਾ ਸਭ ਤੋਂ ਵੱਡਾ ‘ਮਹਾਕੁੰਭ’ ਮੇਲਾ ਅੱਜ ਤੋਂ
0
SHARES
0
VIEWS
Share on FacebookShare on Twitter

ਪ੍ਰਯਾਗਰਾਜ, ਸਭ ਤੋਂ ਵੱਡੀ ਮਨੁੱਖੀ ਸਭਾ ਵਜੋਂ ਜਾਣਿਆ ਜਾਂਦਾ 45 ਰੋਜ਼ਾ ਮਹਾਕੁੰਭ ਭਲਕੇ 13 ਜਨਵਰੀ ਨੂੰ ਪੋਹ ਦੀ ਪੁੰਨਿਆ ਮੌਕੇ ਸੰਗਮ (ਗੰਗਾ, ਯਮੁਨ ਤੇ ਸਰਸਵਤੀ ਨਦੀਆਂ) ਨੇੜੇ ਪਹਿਲੇ ਪ੍ਰਮੁੱਖ ਧਾਰਮਿਕ ਕਾਰਜ ਜਾਂ ‘ਸ਼ਾਹੀ ਇਸ਼ਨਾਨ’ ਨਾਲ ਸ਼ੁਰੂ ਹੋਵੇਗਾ। ਮੌਜੂਦਾ ਕੁੰਭ 12 ਸਾਲਾਂ ਮਗਰੋਂ ਹੋਣ ਜਾ ਰਿਹਾ ਹੈ ਹਾਲਾਂਕਿ ਸਾਧ-ਸੰਤਾਂ ਅਨੁਸਾਰ 144 ਸਾਲ ਮਗਰੋਂ ਗ੍ਰਹਿਆਂ ’ਚ ਤਬਦੀਲੀ ਹੋ ਰਹੀ ਹੈ ਜਿਸ ਕਾਰਨ ਇਸ ਦਾ ਮਹੱਤਵ ਹੋਰ ਵੀ ਵੱਧ ਗਿਆ ਹੈ। ਉੱਤਰ ਪ੍ਰਦੇਸ਼ ਸਰਕਾਰ ਦਾ ਦਾਅਵਾ ਹੈ ਕਿ ਇਸ ਮੌਕੇ 35 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਪੁੱਜਣ ਦੀ ਉਮੀਦ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਸਮਾਗਮ ਦੀ ਰਸਮੀ ਸ਼ੁਰੂਆਤ ਤੋਂ ਪਹਿਲਾਂ ਹੀ 25 ਲੱਖ ਤੋਂ ਵੱਧ ਸ਼ਰਧਾਲੂ ਸੰਗਮ ’ਚ ਡੁਬਕੀ ਲਗਾ ਚੁੱਕੇ ਹਨ।

ਅਧਿਕਾਰੀਆਂ ਨੇ ਦੱਸਿਆ, ‘ਇਸ ਵਾਰ ਇਹ ਵਿਲੱਖਣ ਮਹਾਕੁੰਭ ਹੋਵੇਗਾ। ਅਧਿਆਤਮਿਕਤਾ ਦੇ ਨਾਲ ਨਾਲ ਇਹ ਆਧੁਨਿਕਤਾ ਦਾ ਪ੍ਰਦਰਸ਼ਨ ਵੀ ਕਰੇਗਾ ਕਿਉਂਕਿ ਇਸ ਵਾਰ ਇਹ ਇੱਕ ਤਰ੍ਹਾਂ ਦਾ ਡਿਜੀ-ਕੁੰਭ ਹੋਣ ਜਾ ਰਿਹਾ ਹੈ ਜਿਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਵੱਡੇ ਪੱਧਰ ’ਤੇ ਵਰਤੋਂ ਕੀਤੀ ਜਾਵੇਗੀ।’ ਦੁਨੀਆ ਭਰ ਤੋਂ ਵੱਡੀ ਗਿਣਤੀ ਸਾਧ-ਸੰਤ ਮਹਾਕੁੰਭ ਲਈ ਪਹੁੰਚ ਚੁੱਕੇ ਹਨ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪ੍ਰਯਾਗਰਾਜ ਦੀਆਂ ਆਪਣੀਆਂ ਕਈ ਯਾਤਰਾਵਾਂ ’ਚੋਂ ਇੱਕ ਦੌਰਾਨ ਕਿਹਾ ਸੀ ਕਿ 13 ਜਨਵਰੀ ਤੋਂ 26 ਫਰਵਰੀ ਤੱਕ ਹੋਣ ਵਾਲਾ ਮਹਾਕੁੰਭ ਭਾਰਤ ਦੀ ਪ੍ਰਾਚੀਨ ਸੱਭਿਅਤਾ ਤੇ ਧਾਰਮਿਕ ਰਵਾਇਤਾਂ ਨੂੰ ਆਲਮੀ ਪੱਧਰ ਤੱਕ ਪਹੁੰਚਾਏਗਾ। ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਮਨੋਜ ਕੁਮਾਰ ਸਿੰਘ ਨੇ ਕਿਹਾ ਕਿ ਸੰਗਮ ਨੇੜੇ ਹੋਣ ਵਾਲੇ 45 ਰੋਜ਼ਾ ਇੱਕ ਸਮਾਗਮ ’ਚ 35 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਮੌਨੀ ਮੱਸਿਆ ਦੌਰਾਨ ਅਨੁਮਾਨਤ 4-5 ਕਰੋੜ ਸ਼ਰਧਾਲੂਆਂ ਦੇ ਪ੍ਰਯਾਗਰਾਜ ਪੁੱਜਣ ਤੇ ਇਸ਼ਨਾਨ ’ਚ ਸ਼ਾਮਲ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਮਹਾਕੁੰਭ ਲਈ ਸੂਬੇ ਦਾ ਬਜਟ ਤਕਰੀਬਨ ਸੱਤ ਹਜ਼ਾਰ ਕਰੋੜ ਰੁਪਏ ਦਾ ਹੈ। ਉਨ੍ਹਾਂ ਕਿਹਾ, ‘ਪਿਛਲਾ ਕੁੰਭ ਸਵੱਛਤਾ ਲਈ ਜਾਣਿਆ ਜਾਂਦਾ ਸੀ। ਇਸ ਵਾਰ ਇਹ ਸਵੱਛਤਾ, ਸੁਰੱਖਿਆ ਤੇ ਡਿਜੀਟਲ ਕੁੰਭ ਹੈ।’ ਉਨ੍ਹਾਂ ਦੱਸਿਆ, ‘2019 ’ਚ ਕੁੰਭ ਹੋਇਆ ਸੀ। ਇਹ ਮਹਾਕੁੰਭ ਹੈ ਅਤੇ ਪਿਛੇ ਕੁੰਭ ’ਚ 24 ਕਰੋੜ ਸ਼ਰਧਾਲੂ ਆਏ ਸਨ ਜਦਕਿ ਇਸ ਵਾਰ 35 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ।’

Post Views: 191
Tags: kumbhkumbh 2025kumbh melakumbh mela 2025kumbh mela 2025 livekumbh mela 2025 prayagrajkumbh mela historykumbh mela indiakumbh mela livekumbh mela prayagrajkumbh mela prayagraj 2025maha kumbh 2025maha kumbh melamaha kumbh mela 2025maha kumbh mela at prayagraj in 2025maha kumbh mela prayagraj 2025mahakumbh mela 2025prayagraj kumbh 2025prayagraj kumbh melaprayagraj kumbh mela 2025prayagraj maha kumbh mela 2025
Previous Post

12 jan 2025 e-paper

Next Post

ਪੰਜਾਬ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਲਈ ਬਿਨੈ ਪੱਤਰ ਮੰਗੇ

Next Post
ਪਟਿਆਲਾ ਜ਼ਿਲ੍ਹੇ ’ਚ 14 ਸਤੰਬਰ ਨੂੰ ਲੱਗੇਗੀ ਕੌਮੀ ਲੋਕ ਅਦਾਲਤ

ਪੰਜਾਬ ਸਰਕਾਰ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਲਈ ਬਿਨੈ ਪੱਤਰ ਮੰਗੇ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800