Sunday, August 16, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਨਵੇਂ ਵਰ੍ਹੇ ’ਤੇ ਹੁਸ਼ਿਆਰਪੁਰੀਆਂ ਨੂੰ ਮਿਲੇਗੀ ਅਤਿ-ਆਧੁਨਿਕ ਵੈਕਿਊਮ ਕਲੀਨਿੰਗ ਮਸ਼ੀਨ – ਕੈਬਨਿਟ ਮੰਤਰੀ ਜਿੰਪਾ ਦੀ ਮੌਜੂਦਗੀ ‘ਚ ਮਸ਼ੀਨ ਦਾ ਹੋਇਆ ਸਫਲ ਟ੍ਰਾਇਲ

admin by admin
in BREAKING, CHANDIGARH, National, POLITICS, PUNJAB
0
ਨਵੇਂ ਵਰ੍ਹੇ ’ਤੇ ਹੁਸ਼ਿਆਰਪੁਰੀਆਂ ਨੂੰ ਮਿਲੇਗੀ ਅਤਿ-ਆਧੁਨਿਕ ਵੈਕਿਊਮ ਕਲੀਨਿੰਗ ਮਸ਼ੀਨ – ਕੈਬਨਿਟ ਮੰਤਰੀ ਜਿੰਪਾ ਦੀ ਮੌਜੂਦਗੀ ‘ਚ ਮਸ਼ੀਨ ਦਾ ਹੋਇਆ ਸਫਲ ਟ੍ਰਾਇਲ
0
SHARES
0
VIEWS
Share on FacebookShare on Twitter

ਚੰਡੀਗੜ੍ਹ, 29 ਦਸੰਬਰ : ਪੰਜਾਬ ਦੇ ਸ਼ਹਿਰਾਂ ਨੂੰ ਸਾਫ ਸੁਥਰਾ ਰੱਖਣ ਦੇ ਟੀਚੇ ਨੂੰ ਧਿਆਨ ਵਿਚ ਰੱਖਦਿਆਂ ਦੋਆਬੇ ਦੇ ਪ੍ਰਮੁੱਖ ਸ਼ਹਿਰ ਹੁਸ਼ਿਆਰਪੁਰ ਨੂੰ ਨਵੇਂ ਸਾਲ ਵਿਚ ਅਤਿ-ਆਧੁਨਿਕ ਵੈਕਿਊਮ ਕਲੀਨਿੰਗ ਮਸ਼ੀਨ ਮਿਲੇਗੀ। ਇਸ ਮਸ਼ੀਨ ਦਾ ਸਫਲ ਟ੍ਰਾਇਲ ਬੀਤੀ ਸ਼ਾਮ ਕੈਬਨਿਟ ਮੰਤਰੀ ਅਤੇ ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਦੀ ਹਾਜ਼ਰੀ ਵਿਚ ਕੀਤਾ ਗਿਆ।
ਜਿੰਪਾ ਨੇ ਦੱਸਿਆ ਕਿ ਸੂਬੇ ਨੂੰ ਸਾਫ਼-ਸੁਥਰਾ ਤੇ ਸੁੰਦਰ ਬਣਾਉਣ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿਚ ਹੁਸ਼ਿਆਰਪੁਰੀਆਂ ਨੇ ਇਕ ਕਦਮ ਅੱਗੇ ਵਧਾਇਆ ਹੈ। ਉਨ੍ਹਾਂ ਕਿਹਾ ਕਿ ਟਰੱਕ ਸਮੇਤ ਇਸ ਮਸ਼ੀਨ ਦੀ ਖਰੀਦ ਕਰੀਬ 55-60 ਲੱਖ ਰੁਪਏ ਹੋਵੇਗੀ। ਬੱਸ ਸਟੈਂਡ ਚੌਕ ਹੁਸ਼ਿਆਰਪੁਰ ਤੋਂ ਵੈਕਿਊਮ ਕਲੀਨਿੰਗ ਮਸ਼ੀਨ ਦੇ ਟ੍ਰਾਇਲ ਦੀ ਸ਼ੁਰੂਆਤ ਕਰਦਿਆਂ ਜਿੰਪਾ ਨੇ ਦੱਸਿਆ ਕਿ ਇਹ ਮਸ਼ੀਨ ਜਲਦ ਹੀ ਹੁਸ਼ਿਆਰਪੁਰ ਦੀ ਸਫ਼ਾਈ ਲਈ ਉਪਲੱਬਧ ਹੋਵੇਗੀ। ਇਸ ਮਸ਼ੀਨ ਦੀ ਖਰੀਦ ਤੋਂ ਬਾਅਦ ਹੁਸ਼ਿਆਰਪੁਰ ਪੰਜਾਬ ਦੇ ਉਨ੍ਹਾਂ ਚੁਨਿੰਦੇ ਸ਼ਹਿਰਾਂ ਵਿਚ ਸ਼ਾਂਮਲ ਹੋ ਜਾਵੇਗਾ ਜਿੱਥੋਂ ਦੀ ਸਾਫ-ਸਫਾਈ ਅਜਿਹੀ ਅਤਿ ਆਧੁਨਿਕ  ਮਸ਼ੀਨਾਂ ਨਾਲ ਹੋ ਰਹੀ ਹੈ।

 


ਉਨ੍ਹਾਂ ਦੱਸਿਆ ਕਿ ਨਵੇਂ ਸਾਲ ਦੇ ਆਗਮਨ ’ਤੇ ਸ਼ਹਿਰ ਵਾਸੀਆਂ ਨੂੰ ਇਹ ਤੋਹਫ਼ਾ ਦਿੱਤਾ ਗਿਆ ਹੈ ਤਾਂ ਕਿ ਬਿਨਾਂ ਮਿੱਟੀ-ਘੱਟਾ ਉੜੇ ਸ਼ਹਿਰ ਨੂੰ ਸਾਫ਼ ਕੀਤਾ ਜਾ ਸਕੇ। ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਹੁਸ਼ਿਆਰਪੁਰ ਨੂੰ ਡੰਪ ਫਰੀ ਸ਼ਹਿਰ ਬਣਾਇਆ ਜਾਵੇ ਅਤੇ ਇਸ ਦੇ ਲਈ ਯਤਨ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਸ਼ਆਰਪੁਰ ਦੇ ਵਿਕਾਸ ਲਈ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਆਉਣ ਵਾਲੇ ਸਮੇਂ ਵਿਚ ਵਿਕਾਸ ਦੀ ਗਤੀ ਹੋਰ ਤੇਜ਼ ਕੀਤੀ ਜਾਵੇਗੀ।

Post Views: 104
Previous Post

ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਬਿਹਾਰ ਦੇ ਮੁੱਖ ਮੰਤਰੀ ਨਾਲ ਪੰਜਾਬੀ ਭਾਈਚਾਰੇ ਨਾਲ ਸਬੰਧਿਤ ਵੱਖ ਵੱਖ ਮੁੱਦਿਆਂ ’ਤੇ ਵਿਚਾਰ ਚਰਚਾ

Next Post

ਸੰਤ ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲਿਆਂ ਦੇ ਜਥੇ ਅਤੇ ਵਲੰਟੀਅਰਾਂ ਵੱਲੋਂ ਸ਼ਹੀਦੀ ਸਭਾ ਦੌਰਾਨ ਲਗਾਤਾਰ ਸਫ਼ਾਈ ਮੁਹਿੰਮ ਚਲਾਈ ਗਈ

Next Post
ਸੰਤ ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲਿਆਂ ਦੇ ਜਥੇ ਅਤੇ ਵਲੰਟੀਅਰਾਂ ਵੱਲੋਂ ਸ਼ਹੀਦੀ ਸਭਾ ਦੌਰਾਨ ਲਗਾਤਾਰ ਸਫ਼ਾਈ ਮੁਹਿੰਮ ਚਲਾਈ ਗਈ

ਸੰਤ ਬਾਬਾ ਕਸ਼ਮੀਰਾ ਸਿੰਘ ਭੂਰੀ ਵਾਲਿਆਂ ਦੇ ਜਥੇ ਅਤੇ ਵਲੰਟੀਅਰਾਂ ਵੱਲੋਂ ਸ਼ਹੀਦੀ ਸਭਾ ਦੌਰਾਨ ਲਗਾਤਾਰ ਸਫ਼ਾਈ ਮੁਹਿੰਮ ਚਲਾਈ ਗਈ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800