ਖਰੜ, 27 ਦਸੰਬਰ(Press Ki Taquat): ਲਗਾਤਾਰ ਕਈ ਸਾਲਾਂ ਤੋਂ ਬੜੌਦੀ ਟੋਲ ਪਲਾਜ਼ਾ ਵਿਖੇ ਗੁਰੂਆਂ, ਰਹਿਬਰਾਂ ਦੇ ਸੰਬੰਧੀ ਦਿਹਾੜੇ ਮੌਕੇ ਕੋਈ ਨਾ ਕੋਈ ਪ੍ਰੋਗਰਾਮ ਉਲੀਕਿਆ ਜਾਂਦਾ ਰਿਹਾ ਹੈ। ਇਸ ਵਾਰ ਫਿਰ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਤੇ ਸਿੰਘ ਸਿੰਘਣੀਆਂ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਤੇ ਉਹਨਾਂ ਦੀ ਮਿੱਠੀ ਯਾਦ ਵਿੱਚ ਲੋਕ ਹਿੱਤ ਮਿਸ਼ਨ ਪੰਜਾਬ ਸਮੂਹ ਸੰਗਤਾਂ ਵੱਲੋਂ ਬੜੋਦੀ ਟੋਲ ਪਲਾਜ਼ਾ ਵਿਖੇ ਗੁਰੂ ਕਾ ਲੰਗਰ ਲਗਾਇਆ ਗਿਆ। ਅੱਜ ਦੇ ਸਮਾਗਮ ਵਿੱਚ ਭਾਈ ਸੁਖਵਿੰਦਰ ਸਿੰਘ ਸੁੱਖਾ ਦੇ ਢਾਡੀ ਜਥੇ ਨੇ ਵੀਰਰਸ ਤੇ ਬੈਰਾਗਮਈ ਗਾਥਾਵਾਂ ਨਾਲ ਸਮਾਗਮਾਂ ਵਿੱਚ ਸ਼ਾਮਲ ਸੰਗਤਾਂ ਨੂੰ ਨਿਹਾਲ ਕੀਤਾ। ਇਹਨਾਂ ਗੁਰੂ ਕੇ ਲੰਗਰਾਂ ਵਿੱਚ ਮਾਇਆ ਦੀ ਸੇਵਾ ਇਲਾਕੇ ਦੇ ਨੌਜਵਾਨਾਂ ਤੇ ਸਮਾਜਸੇਵੀ ਸਿਕੰਦਰ ਸਿੰਘ ਚੱਕਲਾ , ਸਵਰਨਜੀਤ ਸਿੰਘ , ਸੇਵਾ ਬਾਬੇ ਦਾ ਢਾਬਾ ਵਾਲੇ, ਰਣਵੀਰ ਸਿੰਘ ਬਾਬਾ,ਹਰਮਨਜੀਤ ਸਿੰਘ ਫਾਟਵਾ , ਸੇਵਾ ਰਣਜੋਧ ਸਿੰਘ ਟੋਲ ਪਲਾਜ਼ਾ ਬੜੋਦੀ, ਮੋਹਣ ਸਿੰਘ, ਗੁਰਦੀਪ ਸਿੰਘ ਬੈਸਟ ਪਰਾਪਟੀਜ ਵਾਲੇ, ਸੁਦਾਗਰ ਸਿੰਘ ਢੋਡੇ ਮਾਜਰਾ ਵੱਲੋਂ ਵੀ ਕੀਤੀ ਗਈ। ਇਹਨਾਂ ਸਮਾਗਮਾਂ ਦੀ ਜਾਣਕਾਰੀ ਦਿੰਦਿਆਂ ਸੇਵਾਦਾਰ ਦਲਵਿੰਦਰ ਸਿੰਘ ਬੈਨੀਪਾਲ, ਗੁਰਪ੍ਰੀਤ ਸਿੰਘ ਕਾਦੀਮਾਜਰਾ,ਲਖਵੀਰ ਸਿੰਘ ਜੰਟੀ, ਜਗਜੀਤ ਜੱਗੀ ਕਾਦੀਮਾਜਰਾ, ਮੇਵਾ ਸਿੰਘ ਖਿਜ਼ਰਾਬਾਦ, ਕਰਨ ਕੁਮਾਰ ਚੰਦਪੁਰ,ਨੇ ਦੱਸਿਆ ਕਿ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਤਿੰਨ ਦਿਨਾਂ ਢਾਡੀ ਦਰਬਾਰ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਜਾਣਗੇ। ਅੱਜ ਦੇ ਸਮਾਗਮ ਵਿੱਚ ਸਵੇਰੇ ਸੁਖਮਨੀ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਉਪਰੰਤ ਢਾਡੀ ਜੱਥਾ ਸੁਖਵਿੰਦਰ ਸਿੰਘ ਸੁੱਖਾ ਤੇ ਅੰਦਹੇੜੀ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕਰੇਗਾ। ਇਹ ਸਮਾਗਮ ਇਸੇ ਤਰ੍ਹਾਂ ਹੀ 28 ਦਸੰਬਰ ਤੱਕ ਚੱਲਣਗੇ। ਲੋਕ ਹਿੱਤ ਪੰਜਾਬ ਦੇ ਮੈਂਬਰਾ ਵੱਲੋਂ ਇਹਨਾਂ ਸਮਾਗਮਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
