No Result
View All Result
Friday, July 11, 2025
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਭਾਰਤ ਜਿੱਤ ਦੇ ਛੱਕੇ ਨਾਲ ਸੈਮੀਫਾਈਨਲ ਦੀ ਦਹਿਲੀਜ਼ ’ਤੇ

admin by admin
in BREAKING, COVER STORY, INDIA, National, SPORTS, WORLD
0

Chennai: India's Ravindra Jadeja celebrates the wicket of Australia's batter Marnus Labuschagne during the ICC Men's Cricket World Cup match between India and Australia, at the MA Chidambaram Stadium, in Chennai, Sunday, Oct. 8, 2023. (PTI Photo/R Senthil Kumar)(PTI10_08_2023_000254A)

  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link

ਕਪਤਾਨ ਰੋਹਤਿ ਸ਼ਰਮਾ ਦੇ ਸ਼ਾਨਦਾਰ ਨੀਮ ਸੈਂਕੜੇ ਤੇ ਮੁਹੰਮਦ ਸ਼ਮੀ ਦੀ ਸਟੀਕ ਗੇਂਦਬਾਜ਼ੀ ਸਦਕਾ ਭਾਰਤ ਨੇ ਅੱਜ ਇੱਥੇ ਇੰਗਲੈਂਡ ਨੂੰ 100 ਦੌੜਾਂ ਨਾਲ ਹਰਾ ਕੇ ਕ੍ਰਿਕਟ ਵਿਸ਼ਵ ਕੱਪ ’ਚ ਲਗਾਤਾਰ ਛੇਵੀਂ ਜਿੱਤ ਦਰਜ ਕਰਦਿਆਂ ਸੈਮੀਫਾਈਨਲ ਦੀ ਦਹਿਲੀਜ਼ ’ਤੇ ਦਸਤਕ ਦੇ ਦਿੱਤੀ ਹੈ।

ਭਾਰਤੀ ਟੀਮ ਛੇ ਮੈਚਾਂ ’ਚ 12 ਅੰਕਾਂ ਨਾਲ ਸੂਚੀ ਵਿਚ ਸਿਖਰ ’ਤੇ ਪਹੁੰਚ ਗਈ ਹੈ। ਇੰਗਲੈਂਡ ਦੀ ਟੀਮ ਜਿੱਤ ਲਈ ਮਿਲੇ 230 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 34.5 ਓਵਰਾਂ ’ਚ ਸਿਰਫ 129 ਦੌੜਾਂ ’ਤੇ ਹੀ ਆਊਟ ਹੋ ਗਈ। ਭਾਰਤ ਵੱਲੋਂ ਮੁਹੰਮਦ ਸ਼ੰਮੀ ਨੇ ਸਭ ਤੋਂ ਵੱਧ ਚਾਰ ਵਿਕਟਾਂ ਜਦਕਿ ਜਸਪ੍ਰੀਤ ਬੁਮਰਾਹ ਨੇ 3 ਅਤੇ ਕੁਲਦੀਪ ਯਾਦਵ ਨੇ ਦੋ ਵਿਕਟਾਂ ਲਈਆਂ। ਰਵਿੰਦਰ ਜਡੇਜਾ ਨੂੰ ਇੱਕ ਵਿਕਟ ਮਿਲੀ।

ਭਾਰਤ ਨੇ ਪਹਿਲਾਂ ਖੇਡਦਿਆਂ ਖਰਾਬ ਸ਼ੁਰੂਆਤ ਦੇ ਬਾਵਜੂਦ ਕਪਤਾਨ ਰੋਹਤਿ ਸ਼ਰਮਾ ਦੀਆਂ 87 ਦੌੜਾਂ, ਸੂਰਿਆਕੁਮਾਰ ਯਾਦਵ 49 ਅਤੇ ਕੇ.ਐੱਲ. ਰਾਹੁਲ ਦੀਆਂ 39 ਦੌੜਾਂ ਦੀ ਬਦੌਲਤ 50 ਓਵਰਾਂ ’ਚ 9 ਵਿਕਟਾਂ ਦੇ ਨੁਕਸਾਨ ਨਾਲ 229 ਦੌੜਾਂ ਬਣਾਈਆਂ। ਸਚਨਿ ਤੇਂਦੁਲਕਰ ਦੇ 49 ਸੈਂਕੜਿਆਂ ਦੀ ਬਰਾਬਰੀ ਦਾ ਪਿੱਛਾ ਕਰ ਰਿਹੈ ਵਿਰਾਟ ਕੋਹਲੀ ਖਾਤਾ ਵੀ ਨਾ ਖੋਲ੍ਹ ਸਕਿਆ। ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੇ ਉਪਰਲੇ ਕ੍ਰਮ ਦੇ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਅੱਗੇ ਨਾ ਟਿਕ ਸਕੇ ਅਤੇ 52 ਦੌੜਾਂ ’ਤੇ ਹੀ ਅੱਧੀ ਇੰਗਲਿਸ਼ ਟੀਮ ਪੈਵਿਲੀਅਨ ਪਰਤ ਗਈ। ਮੌਜੂਦਾ ਚੈਂਪੀਅਨ ਇੰਗਲੈਂਡ ਦੀ ਛੇ ਮੈਚਾਂ ਵਿੱਚੋਂ ਇਹ ਪੰਜਵੀਂ ਹਾਰ ਹੈ।

ਕਪਤਾਨ ਜੋਸ ਬਟਲਰ ਦੀ ਅਗਵਾਈ ਵਾਲੀ ਟੀਮ ਦੇ ਸੈਮੀਫਾਈਨਲ ’ਚ ਪਹੁੰਚਣ ਦੀਆਂ ਸੰਭਾਵਨਾਵਾਂ ਲਗਪਗ ਖਤਮ ਹੋ ਗਈਆਂ ਹਨ।

ਲਿਆਮ ਲਿਵਿੰਗਸਟੋਨ 27 ਦੌੜਾਂ ਨਾਲ ਟੀਮ ਲਈ ਟੌਪ ਸਕੋਰਰ ਰਿਹਾ। ਰੋਹਤਿ ਸ਼ਰਮਾ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਇਸ ਦੌਰਾਨ ਰੋਹਤਿ ਸ਼ਰਮਾ ਨੇ ਕੌਮਾਂਤਰੀ ਕ੍ਰਿਕਟ ਮੈਚਾਂ ’ਚ ਅੱਜ ਆਪਣੀਆਂ 18,000 ਦੌੜਾਂ ਵੀ ਪੂਰੀਆਂ ਕੀਤੀਆਂ। ਉਸ ਨੇ ਇੱਕ ਰੋਜ਼ਾ ਮੈਚਾਂ ’ਚ ਆਪਣਾ 54ਵਾਂ ਨੀਮ ਸੈਂਕੜਾ ਜੜਿਆ।

ਬਿਸ਼ਨ ਸਿੰਘ ਬੇਦੀ ਦੀ ਯਾਦ ’ਚ ਬਾਂਹ ’ਤੇ ਕਾਲੀ ਪੱਟੀ ਬੰਨ੍ਹ ਕੇ ਖੇਡੀ ਭਾਰਤੀ ਟੀਮ
ਲਖਨਊ: ਭਾਰਤੀ ਕ੍ਰਿਕਟ ਟੀਮ ਅੱਜ ਇਥੇ ਇੰਗਲੈਂਡ ਖ਼ਿਲਾਫ਼ ਮੈਚ ’ਚ ਵਿੱਚ ਮਹਾਨ ਸਪਿੰਨਰ ਅਤੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦੀ ਯਾਦ ’ਚ ਬਾਹਾਂ ’ਤੇ ਕਾਲੀ ਪੱਟੀ ਬੰਨ੍ਹ ਕੇ ਖੇਡੀ। ਬੇਦੀ ਦਾ ਲੰਘੀ 23 ਅਕੂਤਬਰ ਨੂੰ ਦੇਹਾਂਤ ਹੋ ਗਿਆ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮੈਚ ਸ਼ੁਰੂ ਹੋਣ ਤੋਂ ਫੌਰਨ ਬਾਅਦ ਇੱਕ ਬਿਆਨ ’ਚ ਕਿਹਾ, ‘‘ਭਾਰਤੀ ਟੀਮ ਅੱਜ ਦੇ ਮੈਚ ਵਿੱਚ ਬਿਸ਼ਨ ਸਿੰਘ ਬੇਦੀ (77) ਜਨਿ੍ਹਾਂ ਦਾ 23 ਅਕਤੂਬਰ ਨੂੰ ਦੇਹਾਂਤ ਹੋ ਗਿਆ, ਦੀ ਯਾਦ ’ਚ ਬਾਹਾਂ ’ਤੇ ਕਾਲੀ ਪੱਟੀ ਬੰਨ੍ਹ ਕੇ ਖੇਡੇਗੀ।’’ ਦੱਸਣਯੋਗ ਹੈ ਕਿ ਬਿਸ਼ਨ ਸਿੰਘ ਬੇਦੀ ਨੇ 1976 ਤੋਂ 1978 ਤੱਕ 22 ਟੈਸਟ ਮੈਚਾਂ ’ਚ ਭਾਰਤ ਦੀ ਅਗਵਾਈ ਕੀਤੀ। ਉਨ੍ਹਾਂ ਨੇ 1967 ਤੋਂ 1979 ਦੌਰਾਨ ਕੁੱਲ 67 ਟੈਸਟ ਮੈਚ ਅਤੇ 10 ਇਕ ਰੋਜ਼ਾ ਮੈਚਾਂ ’ਚ ਦੇਸ਼ਾਂ ਦੀ ਨੁਮਾਇੰਦਗੀ ਤੇ 4 ਇੱਕ ਦਿਨਾਂ ਮੈਚਾਂ ’ਚ ਟੀਮ ਦੀ ਕਪਤਾਨੀ ਵੀ ਕੀਤੀ।

 

Post Views: 81
  • Facebook
  • Twitter
  • WhatsApp
  • Telegram
  • Facebook Messenger
  • LinkedIn
  • Copy Link
Tags: ind vs nz semifinalIndiaindia 2007 t20 worldcup semi finalindia best wins in cricketindia cricketindia cricket highlightsindia final over winindia new zealand semi finalindia new zealand semi final highlightsindia victoryindia vs australiaindia vs englandIndia vs New Zealandindianpakistan vs india semi finalsemifinalsemifinalsyuvraj singh six ball six sixes reactionyuvraj singh six ball six sixes videoyuvraj singh six sixes
Previous Post

ਗਾਜ਼ਾ ’ਚ ਮੌਤਾਂ ਦੀ ਗਿਣਤੀ 8 ਹਜ਼ਾਰ ਤੋਂ ਪਾਰ

Next Post

ਕੈਟਰੀਨਾ ਕੈਫ ਨੇ ਪੀਲੀ ਸਾੜ੍ਹੀ ’ਚ ਸਾਂਝੀਆਂ ਕੀਤੀਆਂ ਤਸਵੀਰਾਂ

Next Post
ਕੈਟਰੀਨਾ ਕੈਫ ਨੇ ਪੀਲੀ ਸਾੜ੍ਹੀ ’ਚ ਸਾਂਝੀਆਂ ਕੀਤੀਆਂ ਤਸਵੀਰਾਂ

ਕੈਟਰੀਨਾ ਕੈਫ ਨੇ ਪੀਲੀ ਸਾੜ੍ਹੀ ’ਚ ਸਾਂਝੀਆਂ ਕੀਤੀਆਂ ਤਸਵੀਰਾਂ

Press Ki Taquat

© 2023 presskitaquat.com - Powered by AMBIT SOLUTIONS+917488039982

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2023 presskitaquat.com - Powered by AMBIT SOLUTIONS+917488039982

Welcome Back!

Login to your account below

Forgotten Password?

Retrieve your password

Please enter your username or email address to reset your password.

Log In