Thursday, September 17, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home INDIA

ਰਾਸ਼ਟਰੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ ਦੇ ਰਾਜ ਪੱਧਰੀ ਪ੍ਰੋਗਰਾਮ ਦੀ ਸ਼ੁਰੂਆਤ

admin by admin
in INDIA, WORLD
0
ਰਾਸ਼ਟਰੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ ਦੇ ਰਾਜ ਪੱਧਰੀ ਪ੍ਰੋਗਰਾਮ ਦੀ ਸ਼ੁਰੂਆਤ
0
SHARES
0
VIEWS
Share on FacebookShare on Twitter

– 73.68 ਲੱਖ ਬੱਚਿਆਂ ਨੂੰ ਐਲਬੈਂਡਾਜ਼ੋਲ ਦੀ ਗੋਲੀ ਖੁਆਈ ਜਾਵੇਗੀ – ਬਲਬੀਰ ਸਿੰਘ ਸਿੱਧੂ

ਐਸ.ਏ.ਐਸ. ਨਗਰ (ਮੋਹਾਲੀ), (ਪੈ੍ਰਸ ਕੀ ਤਾਕਤ ਬਿਊਰੋ) : ਪੇਟ ਦੇ ਕੀੜੀਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਦੀ ਰਾਜ ਪੱਧਰੀ ਸ਼ੁਰੂਆਤ ਅੱਜ ਸਰਕਾਰੀ ਐਲੀਮੈਂਟਰੀ ਸਕੂੂਲ ਲਾਂਡਰਾਂ ਤੋਂ ਕੀਤੀ ਗਈ। ਇਸ ਦੌਰਾਨ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ. ਬਲਬੀਰ ਸਿੰਘ ਸਿੱਧੂ ਵੱਲੋਂ ਬੱਚਿਆਂ ਨੂੰ ਗੋਲੀ ਖੁਆ ਕੇ ਕੀਤੀ ਗਈ। ਇਸ ਮੌਕੇ ਤੇ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੂਰੇ ਦੇਸ਼ ਵਿੱਚ ਨੈਸ਼ਨਲ ਹੈਲਥ ਮਿਸ਼ਨ ਅਧੀਨ ਪੇਟ ਦੇ ਕੀੜੀਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਨੂੰ ਫਰਵਰੀ ਤੇ ਅਗਸਤ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਮੁਕਤੀ, ਇਨਫੈਕਸ਼ਨ ਤੋਂ ਬਚਾਅ ਅਤੇ ਤੰਦਰੁਸਤ ਸਿਹਤ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ।

ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵੱਲੋਂ 1 ਤੋਂ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਐਲਬੇਂਡਾਜ਼ੋਲ ਦੀਆਂ ਗੋਲੀਆਂ ਖੁਆਈਆਂ ਜਾ ਰਹੀ ਹੈ। ਪੰਜਾਬ ਦੇ 73.68 ਲੱਖ ਬੱਚਿਆਂ ਨੂੰ ਕਵਰ ਕਰਨ ਦਾ ਟੀਚਾ ਹੈ। ਇਹ ਗੋਲੀ (ਚਬਾ ਕੇ ਖਾਣ ਵਾਲੀ) ਸਾਰੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਮੁਫ਼ਤ ਉਪਲਬੱਧ ਕਰਵਾਈਆਂ ਗਈਆਂ ਹਨ। ਇਸ ਦੇ ਨਾਲ ਗੈਰ ਰਜਿਸਟਰਡ ਅਤੇ ਸਕੂਲ ਨਾ ਜਾਣ ਵਾਲੇ ਬੱਚਿਆਂ ਨੂੰ ਵੀ ਇਹ ਦਵਾਈਆਂ ਮੁਫ਼ਤ ਉਪਲਬੱਧ ਕਰਵਾਈਆਂ ਗਈਆਂ ਹਨ। ਜੋ ਬੱਚੇ ਕਿਸੇ ਕਾਰਣ ਦਵਾਈ ਨਹੀਂ ਖਾ ਸਕੇ ਉਨ੍ਹਾਂ ਨੂੰ ਮੋਪ-ਅਪ ਦਿਵਸ ਮੌਕੇ ਤੇ 19 ਫਰਵਰੀ, 2020 ਨੂੰ ਖ਼ੁਆਈ ਜਾਵੇਗੀ।

ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੇਟ ਵਿੱਚ ਕੀੜਿਆਂ ਦੀ ਸਮੱਸਿਆ ਦੇ ਕਾਰਣ ਬੱਚਿਆਂ ਵਿੱਚ ਅਨੀਮਿਆ, ਕੁਪੋਸ਼ਣ, ਦਿਮਾਗੀ ਤੇ ਸ਼ਰੀਰਿਕ ਵਿਕਾਸ ਵਿੱਚ ਕਮੀ ਆ ਜਾਂਦੀ ਹੈ। ਖ਼ੂਨ ਦੀ ਕਮੀ ਦੇ ਕਾਰਣਾਂ ਵਿੱਚੋਂ ਮੁੱਖ ਕਾਰਣ ਸੰਤੁਲਿਤ ਖ਼ੁਰਾਕ ਦੀ ਘਾਟ, ਕੁਪੋਸ਼ਣ ਅਤੇ ਪੇਟ ਦੇ ਕੀੜੇ ਹੁੰਦੇ ਹਨ। ਖ਼ੂਨ ਦੀ ਕਮੀ ਕਾਰਣ ਬੱਚੇ ਥੱਕੇ-ਥੱਕੇ ਮਹਿਸੂਸ ਕਰਦੇ ਹਨ। ਬੱਚਿਆਂ ਵਿੱਚ ਚਿੜ-ਚਿੜਾਪਨ ਆ ਜਾਂਦਾ ਹੈ ਅਤੇ ਜਲਦੀ ਖਿੱਝ ਜਾਂਦੇ ਹਨ। ਬੱਚਿਆਂ ਦਾ ਪੜ੍ਹਾਈ ਵਿੱਚ ਮਨ ਨਹੀਂ ਲਗਦਾ ਅਤੇ ਯਾਦ-ਦਾਸ਼ਤ ਕਮਜ਼ੋਰ ਹੋਣ ਲੱਗਦੀ ਹੈ। ਬੱਚਿਆਂ ਦਾ ਸ਼ਰੀਰਿਕ ਵਿਕਾਸ ਰੁੱਕ ਜਾਂਦਾ ਹੈ ਅਤੇ ਕੰਮ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ। ਖ਼ੂਨ ਦੀ ਕਮੀ ਨਾਲ ਬੱਚਿਆਂ ਦੇ ਪੂਰੇ ਜੀਵਨ ਤੇ ਬੁਰਾ ਪ੍ਰਭਾਵ ਪੈਂਦਾ ਹੈ।

ਇਸ ਮੌਕੇ ਤੇ ਸ. ਬਲਬੀਰ ਸਿੰਘ ਸਿੱਧੂ ਦੇ ਸਿਆਸੀ ਸਕੱਤਰ ਸ੍ਰੀ ਹਰਕੇੇੇਸ਼ ਚੰਦ ਸ਼਼ਰਮਾ ਮੱੱਛਲੀ ਕਲਾਂ , ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਰੀਟਾ ਭਾਰਦਵਾਜ, ਸਿਵਲ ਸਰਜਨ ਐਸ.ਏ.ਐਸ. ਨਗਰ (ਮੋਹਾਲੀ) ਡਾ. ਮਨਜੀਤ ਸਿੰਘ, ਓ ਐਸ ਡੀ ਡਾ . ਬਲਵਿੰਦਰ ਸਿੰਘ, ਕਾਰਜਕਾਰੀ ਡਾਇਰੈਕਟਰ ਸਵੱਛ ਫਾਊਂਡੇਸ਼ਨ ਡਾ . ਵਿਜੇ ਸ਼ਰਮਾ (ਡਬਲਯੂ ਐਚ ਓ ਤੋਂ ਸੇਵਾਮੁਕਤ), ਕੰਵਰਜੋਤ ਸਿੰਘ ਰਾਜਾ ਮੋਹਾਲੀ, ਪ੍ਰੋਗਰਾਮ ਅਫ਼ਸਰ-ਆਰਕੇਐਸਕੇ ਡਾ. ਸੁਖਦੀਪ ਕੌਰ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨਾ ਜਰੇਵਾਲ, ਅਸਿਸਟੈਂਟ ਪ੍ਰੋਗਰਾਮ ਅਫ਼ਸਰ ਡਾ. ਯੋਗੇਸ਼ ਕੁਮਾਰ ਰਾਏ ਤੇ ਹੋਰ ਅਧਕਾਰੀ ਮੌਜੂਦ ਸਨ।

Post Views: 103
Previous Post

ਪਟਿਆਲਾ ਤੀਜੀ ਵਾਰ ਕਰੇਗਾ ‘ਹੈਰੀਟੇਜ਼ ਫੈਸਟੀਵਲ’ ਦੀ ਮੇਜ਼ਬਾਨੀ-ਕੁਮਾਰ ਅਮਿਤ

Next Post

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਪਿੰਡ ਹਸਨਪੁਰ ਪਰੋਹਤਾਂ ਵਿਖੇ ਮਨਾਇਆ ਵਿਸ਼ਵ ਦਾਲ ਦਿਵਸ

Next Post
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਪਿੰਡ ਹਸਨਪੁਰ ਪਰੋਹਤਾਂ ਵਿਖੇ ਮਨਾਇਆ ਵਿਸ਼ਵ ਦਾਲ ਦਿਵਸ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਪਿੰਡ ਹਸਨਪੁਰ ਪਰੋਹਤਾਂ ਵਿਖੇ ਮਨਾਇਆ ਵਿਸ਼ਵ ਦਾਲ ਦਿਵਸ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800