ਸੁਨਾਮ ਊਧਮ ਸਿੰਘ ਵਾਲਾ, 6 ਜਨਵਰੀ : ਭਾਜਪਾ ਯੁਵਾ ਮੋਰਚਾ ਸ਼ੁਸਾਸਨ ਯਾਤਰਾ ਦੌਰਾਨ ਗੁਜਰਾਤ ਦੇ ਵਿਚ ਕਈ ਅਹਿਮ ਸਥਾਨਾਂ ਦੇ ਯੁਵਾ ਮੋਰਚਾ ਆਗੂਆਂ ਨੇ ਕਈ ਸਮਾਰੋਹਾ ਚ ਭਾਗ ਲਿੱਤਾ
ਇਸ ਮੌਕੇ ਗੁਜਰਾਤ ਤੋਂ ਦਿੱਲੀ ਪਰਤੇ ਭਾਜਪਾ ਯੂਥ ਕੌਮੀ ਆਗੂ ਐਡਵੋਕੇਟ ਅਕਸ਼ੈ ਜਨਾਲੀਆਂ ਨੇ ਕਿਹਾ ਕਿ ਪ੍ਰਮੁਖ ਸਵਾਮੀ ਮਹਾਰਾਜ ਜੀ ਦੀ ਜਨਮ ਸ਼ਤਾਬਦੀ ਸਮਾਰੋਹ ਚ ਸ਼ਾਮਿਲ ਹੋਣਾ ਮੰਨ ਦੀ ਅਧਿਆਤਮਿਕ ਯਾਤਰਾ ਤਰਾ ਰਿਹਾ ,ਇੱਥੇ ਦਾ ਵਾਤਾਵਰਣ ਹੀ ਭਾਰਤ ਦੀ ਭੂਮੀ ਦਾ ਮੁੱਲ ਹੈ
ਇਸ ਮੌਕੇ ਐਡਵੋਕੇਟ ਅਕਸ਼ੈ ਜਨਾਲੀਆਂ ਨੇ ਕਿਹਾ ਕਿ ਸੁਸ਼ਾਸਨ ਯਾਤਰਾ ਦੌਰਾਨ ਉਨ੍ਹਾਂ ਨੂੰ ਕਈ ਅਹਿਮ ਚੀਜ਼ਾਂ ਦੇਖਣ ਅਤੇ ਸਿੱਖਣ ਨੂੰ ਮਿਲਿਆ ਇਸ ਮੌਕੇ ਉਨ੍ਹਾਂ ਦੇ ਨਾਲ ਕੌਮੀ ਯੂਥ ਪ੍ਰਧਾਨ ਤੇਜਸਵੀ ਸੂਰੀਆ, ਗੋਤਮ ਅਡਾਨੀ ਦੇ ਪੁਤਰ ਅਤੇ ਅਡਾਨੀ ਗਰੁਪ ਦੇ ਸੀਈਓ ਕਰਨ ਅਡਾਨੀ ਅਤੇ ਕਈ ਹੋਰ ਪ੍ਰਮੁੱਖ ਸਖਸ਼ੀਅਤਾ ਨਾਲ ਮੌਜੂਦ ਸੀ
ਗੁਜਰਾਤ ਵਿੱਚ ਬੜੀ ਬੜੀ ਇੰਡਸਟਰੀਆਂ ਲਗ ਰਹੀਆਂ ਹਨ ਅਤੇ ਉਥੇ ਬਹੁਤ ਹੀ ਜ਼ਿਆਦਾ ਰੁਜ਼ਗਾਰ ਦੇ ਸਾਧਨ ਹਨ ਅਤੇ ਵੱਡੀ ਗਿਣਤੀ ਦੇ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਰਹੇ ਹਨ
ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿਚ ਇੰਡਸਟਰੀ ਵੱਡੀ ਗਿਣਤੀ ਦੇ ਵਿੱਚ ਭਾਜਪਾ ਦੇ ਮੁੱਖ ਮੰਤਰੀ ਆਦਿਤਆ ਜੋਗੀ ਦੀ ਸਰਕਾਰ ਦੀ ਅਗਵਾਈ ਦੇ ਵਿੱਚ ਯੂਪੀ ਵਿੱਚ ਜਾ ਰਹੀਆਂ ਹਨ, ਜਿਸ ਨਾਲ ਪੰਜਾਬ ਦੇ ਵਿਚ ਬੇਰੁਜ਼ਗਾਰੀ ਹੋਰ ਵਧੇਗੀ ਇਥੇ ਦੀ ਸਰਕਾਰ ਪੂਰੀ ਤਰਾਂ ਨਾਕਾਮ ਹੋ ਚੁਕੀ
ਭਾਜਪਾ ਸ਼ਾਸ਼ਿਤ ਪ੍ਰਦੇਸ਼ਾਂ ਦੇ ਵਿੱਚ ਇੰਡਸਟਰੀ ਵਧ ਰਹੀ ਹੈ , ਰੋਜ਼ਗਾਰ ਵਧ ਰਿਹਾ ਹੈ ,ਕਰਾਈਮ ਘੱਟ ਰਿਹਾ ਹੈ

