Friday, August 21, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home Ambala

ਜਦੋਂ ਮੁੱਖ ਮੰਤਰੀ ਦੇ ਦਰਵਾਜ਼ੇ ‘ਤੇ ਪਹੁੰਚਦੀ ਹੈ ਉਮੀਦ, ਤਾਂ ਸਰਕਾਰ ਦੀਆਂ ਯੋਜਨਾਵਾਂ ਨੂੰ ਮਿਲਦੀ ਹੈ ਨਵੀਂ ਰਫ਼ਤਾਰ

admin by admin
in Ambala, BREAKING, CAREER, CHANDIGARH, COVER STORY, CRIME, HARYANA, Himachal, home, INDIA, POLITICS, PUNJAB, RAJASTHAN, UTTARAKHAND, VIRAL, WORLD
0
ਜਦੋਂ ਮੁੱਖ ਮੰਤਰੀ ਦੇ ਦਰਵਾਜ਼ੇ ‘ਤੇ ਪਹੁੰਚਦੀ ਹੈ ਉਮੀਦ, ਤਾਂ ਸਰਕਾਰ ਦੀਆਂ ਯੋਜਨਾਵਾਂ ਨੂੰ ਮਿਲਦੀ ਹੈ ਨਵੀਂ ਰਫ਼ਤਾਰ
0
SHARES
0
VIEWS
Share on FacebookShare on Twitter

ਹਰਿਆਣਾ ਦੀਆਂ ਮਹਿਲਾਵਾਂ ਲਈ ‘ਦੀਨਦਿਆਲ ਲਾਡੋ ਲਕਸ਼ਮੀ ਯੋਜਨਾ’ ਆਰਥਿਕ ਆਤਮਨਿਰਭਰਤਾ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਬਣ ਕੇ ਸਾਹਮਣੇ ਆਈ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਯੋਜਨਾ ਦਾ ਦਾਇਰਾ ਵਧਾਉਂਦੇ ਹੋਏ ਯੋਗਤਾ ਲਈ ਸਾਲਾਨਾ ਆਮਦਨ ਦੀ ਸੀਮਾ 1 ਲੱਖ ਰੁਪਏ ਤੋਂ ਵਧਾ ਕੇ 1.80 ਲੱਖ ਰੁਪਏ ਕਰਨ ਦਾ ਐਲਾਨ ਕੀਤਾ ਹੈ। ਇਹ ਬਦਲਾਅ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਆਮਦਨ ਸੀਮਾ ਵਧਣ ਨਾਲ ਵੱਡੀ ਗਿਣਤੀ ਵਿੱਚ ਵਾਧੂ ਮਹਿਲਾਵਾਂ ਯੋਜਨਾ ਦੇ ਦਾਇਰੇ ਵਿੱਚ ਆ ਸਕਣਗੀਆਂ। ਯੋਜਨਾ ਤਹਿਤ ਮੌਜੂਦਾ ਸਮੇਂ ਵਿੱਚ ਲਗਭਗ 10 ਲੱਖ ਮਹਿਲਾਵਾਂ ਨੂੰ ਪ੍ਰਤੀ ਮਹੀਨਾ 2,100 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ।

ਸਰਕਾਰ ਲਈ ਹੁਣ ਸਿਰਫ਼ ਸਹਾਇਤਾ ਦੇਣ ਤੱਕ ਸੀਮਤ ਰਹਿਣਾ ਨਹੀਂ ਹੈ, ਸਗੋਂ ਇਹ ਯਕੀਨੀ ਬਣਾਉਣਾ ਵੀ ਹੈ ਕਿ ਕੋਈ ਵੀ ਯੋਗ ਮਹਿਲਾ ਜਾਣਕਾਰੀ, ਦਸਤਾਵੇਜ਼ ਜਾਂ ਅਰਜ਼ੀ ਪ੍ਰਕਿਰਿਆ ਦੀ ਗੁੰਝਲਤਾ ਕਾਰਨ ਲਾਭ ਤੋਂ ਵਾਂਝੀ ਨਾ ਰਹਿ ਜਾਵੇ। ਇਸੇ ਉਦੇਸ਼ ਤਹਿਤ ਯੋਗ ਮਹਿਲਾਵਾਂ ਦਾ ਡਾਟਾ ਇਕੱਠਾ ਕਰਨ, ਬੈਂਕ ਖਾਤਿਆਂ ਦੀ ਤਸਦੀਕ, ਅਰਜ਼ੀ ਪ੍ਰਣਾਲੀ ਵਿੱਚ ਜ਼ਰੂਰੀ ਬਦਲਾਅ ਅਤੇ ਵਿਆਪਕ ਜਨ-ਜਾਗਰੂਕਤਾ ਮੁਹਿੰਮ ਦੀ ਕਾਰਜਯੋਜਨਾ ਤਿਆਰ ਕੀਤੀ ਗਈ ਹੈ। ਇਸ ਪਹਿਲ ਦੇ ਪਿੱਛੇ ਸੰਦੇਸ਼ ਸਾਫ਼ ਹੈ, ਮਹਿਲਾ ਸਸ਼ਕਤੀਕਰਨ ਦਾ ਅਰਥ ਸਿਰਫ਼ ਯੋਜਨਾਵਾਂ ਵਿੱਚ ਨਾਮ ਜੋੜਨਾ ਨਹੀਂ, ਸਗੋਂ ਮਹਿਲਾਵਾਂ ਨੂੰ ਆਰਥਿਕ ਫ਼ੈਸਲੇ ਲੈਣ ਵਿੱਚ ਵਧੇਰੇ ਸਮਰੱਥ ਬਣਾਉਣਾ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਇਹ ਕਹਿ ਕੇ ਵਿਰੋਧੀ ਧਿਰ ਦੇ ਗੁਮਰਾਹਕੁੰਨ ਪ੍ਰਚਾਰ ‘ਤੇ ਰੋਕ ਲਾਈ ਹੈ ਕਿ ਦੀਨਦਿਆਲ ਲਾਡੋ ਲਕਸ਼ਮੀ ਯੋਜਨਾ ਦਾ ਲਾਭ ਲੈ ਰਹੀ ਕਿਸੇ ਵੀ ਮਾਂ-ਭੈਣ ਜਾਂ ਧੀ ਨੂੰ ਹੋਰ ਕਿਸੇ ਵੀ ਯੋਜਨਾ ਦੇ ਲਾਭ ਤੋਂ ਵਾਂਝਾ ਨਹੀਂ ਰੱਖਿਆ ਜਾਵੇਗਾ।

ਬਜ਼ੁਰਗਾਂ ਲਈ ਸਰਕਾਰ ਹੁਣ ਘਰ ਤੱਕ ਪਹੁੰਚਾਏਗੀ ਦੇਖਭਾਲ :

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਮਾਜ ਦੀ ਸਭ ਤੋਂ ਤਜ਼ਰਬੇਕਾਰ ਪੀੜ੍ਹੀ ਲਈ ਵੀ ਨਵੀਂ ਸੋਚ ਨਾਲ ਕਦਮ ਪੁੱਟਿਆ ਹੈ। ਸੀਨੀਅਰ ਸਿਟੀਜ਼ਨਾਂ ਲਈ ਘਰ ਵਿੱਚ ਦੇਖਭਾਲ ਅਤੇ ਮੁੱਢਲੀ ਡਾਕਟਰੀ ਸਹਾਇਤਾ ਦੀ ਵਿਵਸਥਾ ਨੂੰ ਮਜ਼ਬੂਤ ਕਰਨ ਦੀ ਪਹਿਲ ਕਰਦਿਆਂ ਪ੍ਰਦੇਸ਼ ਵਿੱਚ 1,000 ਕੇਅਰ ਗੀਵਰਸ (ਦੇਖਭਾਲ ਸਹਾਇਕ) ਤਿਆਰ ਕੀਤੇ ਜਾਣਗੇ। ਇਹ ਪਹਿਲ ਉਸ ਬਦਲਦੀ ਸਮਾਜਿਕ ਸਥਿਤੀ ਦਾ ਜਵਾਬ ਹੈ, ਜਿੱਥੇ ਕਈ ਸੀਨੀਅਰ ਸਿਟੀਜ਼ਨਾਂ ਨੂੰ ਘਰ ਵਿੱਚ ਹੀ ਨਿਯਮਤ ਦੇਖਭਾਲ ਅਤੇ ਸਹਿਯੋਗ ਦੀ ਲੋੜ ਹੁੰਦੀ ਹੈ।

ਇਸ ਦੇ ਨਾਲ ਹੀ ਪ੍ਰਦੇਸ਼ ਵਿੱਚ ‘ਸੀਨੀਅਰ ਸਿਟੀਜ਼ਨ ਵੈਲਫੇਅਰ ਕਲੱਬ’ ਸਥਾਪਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਦੇਸ਼ ਸਿਰਫ਼ ਸਿਹਤ ਸੰਬੰਧੀ ਸਹਾਇਤਾ ਦੇਣਾ ਨਹੀਂ, ਸਗੋਂ ਸੀਨੀਅਰ ਸਿਟੀਜ਼ਨਾਂ ਨੂੰ ਸਮਾਜਿਕ ਜੁੜਾਅ, ਸਨਮਾਨ ਅਤੇ ਸੁਰੱਖਿਆ ਦਾ ਬਿਹਤਰ ਮਾਹੌਲ ਮੁਹੱਈਆ ਕਰਵਾਉਣਾ ਹੈ। ਮੁੱਖ ਮੰਤਰੀ ਦਾ ਸੰਦੇਸ਼ ਸਪੱਸ਼ਟ ਹੈ—ਸੀਨੀਅਰ ਸਿਟੀਜ਼ਨ ਸਮਾਜ ‘ਤੇ ਬੋਝ ਨਹੀਂ, ਸਗੋਂ ਤਜ਼ਰਬੇ ਅਤੇ ਸੰਸਕਾਰਾਂ ਦੀ ਅਨਮੋਲ ਧਰੋਹਰ ਹਨ।

ਦੇਖਭਾਲ ਕਰਨ ਵਾਲੇ ਹੱਥ ਕੀਤੇ ਜਾਣਗੇ ਸਿਖਲਾਈ ਪ੍ਰਾਪਤ:

ਸੀਨੀਅਰ ਸਿਟੀਜ਼ਨਾਂ ਦੀ ਦੇਖਭਾਲ ਦੀ ਇਸ ਨਵੀਂ ਵਿਵਸਥਾ ਨੂੰ ਮਜ਼ਬੂਤ ਆਧਾਰ ਦੇਣ ਲਈ ਵਿਸ਼ਵਕਰਮਾ ਸਕਿੱਲ ਯੂਨੀਵਰਸਿਟੀ ਅਤੇ ਓ.ਪੀ. ਜਿੰਦਲ ਯੂਨੀਵਰਸਿਟੀ ਨੂੰ ਸਿਖਲਾਈ ਸੰਸਥਾਵਾਂ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ। ਇਨ੍ਹਾਂ ਸੰਸਥਾਵਾਂ ਵਿੱਚ ਦੋ ਪੜਾਵਾਂ ਵਿੱਚ 500-500 ਸਿਖਿਆਰਥੀਆਂ ਨੂੰ ਤਿਆਰ ਕਰਨ ਦੀ ਯੋਜਨਾ ਬਣਾਈ ਗਈ ਹੈ। ਸਿਖਲਾਈ ਵਿੱਚ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਪਹਿਲ ਦਿੱਤੀ ਜਾਵੇਗੀ। ਯਾਨੀ ਇੱਕ ਪਹਿਲ ਨਾਲ ਦੋ ਉਦੇਸ਼ ਪੂਰੇ ਕਰਨ ਦੀ ਕੋਸ਼ਿਸ਼ ਹੈ—ਸੀਨੀਅਰ ਸਿਟੀਜ਼ਨਾਂ ਨੂੰ ਸਿਖਲਾਈ ਪ੍ਰਾਪਤ ਦੇਖਭਾਲਕਰਤਾ ਉਪਲਬਧ ਕਰਵਾਉਣਾ ਅਤੇ ਨੌਜਵਾਨਾਂ ਅਤੇ ਮਹਿਲਾਵਾਂ ਲਈ ਨਵੇਂ ਹੁਨਰ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ।

ਨਸ਼ੇ ਵਿਰੁੱਧ ਲੜਾਈ ਹੁਣ ਇਲਾਜ ਤੋਂ ਮੁੜ-ਵਸੇਬੇ ਤੱਕ:

ਨਸ਼ੇ ਦੀ ਸਮੱਸਿਆ ਤੋਂ ਪ੍ਰਭਾਵਿਤ ਲੋਕਾਂ ਲਈ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਿਰਫ਼ ਕਾਰਵਾਈ ਅਤੇ ਰੋਕਥਾਮ ਤੱਕ ਸੀਮਤ ਰਹਿਣ ਦੀ ਬਜਾਏ ਇਲਾਜ, ਮੁੜ-ਵਸੇਬੇ ਅਤੇ ਸਮਾਜਿਕ ਮੁੜ-ਸਥਾਪਨਾ ਦੇ ਨਵੇਂ ਆਯਾਮਾਂ ਤੱਕ ਪਹੁੰਚਾਉਣ ਦੀ ਪਹਿਲ ਕੀਤੀ ਹੈ। ਮੁੱਖ ਮੰਤਰੀ ਨੇ ਜਨਤਕ-ਨਿੱਜੀ ਭਾਈਵਾਲੀ ਮਾਡਲ ਰਾਹੀਂ ਨਸ਼ਾ ਮੁਕਤੀ ਲਈ ਉੱਤਮਤਾ ਕੇਂਦਰ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਇਸ ਲਈ ਕੁਰੂਕਸ਼ੇਤਰ ਵਿੱਚ ਸਥਾਨ ਦਾ ਨਿਰੀਖਣ ਕੀਤਾ ਜਾ ਚੁੱਕਾ ਹੈ ਅਤੇ ਆਧੁਨਿਕ ਸਹੂਲਤਾਂ ਨਾਲ ਯੁਕਤ ਕੇਂਦਰ ਵਿਕਸਤ ਕਰਨ ਦੀ ਦਿਸ਼ਾ ਵਿੱਚ ਕੰਮ ਅੱਗੇ ਵਧਾਇਆ ਜਾ ਰਿਹਾ ਹੈ।

ਇਸ ਕੇਂਦਰ ਦਾ ਉਦੇਸ਼ ਨਸ਼ੇ ਤੋਂ ਪ੍ਰਭਾਵਿਤ ਵਿਅਕਤੀਆਂ ਨੂੰ ਇਲਾਜ ਮੁਹੱਈਆ ਕਰਵਾਉਣ ਦੇ ਨਾਲ ਉਨ੍ਹਾਂ ਨੂੰ ਦੁਬਾਰਾ ਆਮ ਸਮਾਜਿਕ ਜੀਵਨ ਨਾਲ ਜੋੜਨਾ ਹੋਵੇਗਾ। ਇਹ ਸੋਚ ਬਦਲਾਅ ਦਾ ਸੰਕੇਤ ਹੈ, ਨਸ਼ੇ ਤੋਂ ਪ੍ਰਭਾਵਿਤ ਵਿਅਕਤੀ ਨੂੰ ਸਿਰਫ਼ ਸਮੱਸਿਆ ਦੇ ਰੂਪ ਵਿੱਚ ਨਹੀਂ, ਸਗੋਂ ਇਲਾਜ ਅਤੇ ਮੌਕੇ ਦੇ ਹੱਕਦਾਰ ਵਿਅਕਤੀ ਵਜੋਂ ਦੇਖਣ ਦੀ।

ਯੋਜਨਾਵਾਂ ਤੋਂ ਅੱਗੇ, ਲਾਭਪਾਤਰੀ ਤੱਕ ਪਹੁੰਚਣ ਦੀ ਚੁਣੌਤੀ:

ਕਿਸੇ ਵੀ ਸਰਕਾਰ ਲਈ ਸਭ ਤੋਂ ਵੱਡੀ ਸਫ਼ਲਤਾ ਸਿਰਫ਼ ਯੋਜਨਾ ਦਾ ਐਲਾਨ ਕਰਨਾ ਨਹੀਂ, ਸਗੋਂ ਇਹ ਯਕੀਨੀ ਬਣਾਉਣਾ ਹੈ ਕਿ ਇਸ ਦਾ ਲਾਭ ਸਹੀ ਵਿਅਕਤੀ ਤੱਕ ਪਹੁੰਚੇ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਇਸੇ ਆਖਰੀ ਛੋਰ ‘ਤੇ ਵਿਸ਼ੇਸ਼ ਜ਼ੋਰ ਦੇ ਰਹੇ ਹਨ। ਯੋਗ ਲਾਭਪਾਤਰੀਆਂ ਦਾ ਡਾਟਾ ਇਕੱਠਾ ਕਰਨਾ, ਬੈਂਕ ਖਾਤਿਆਂ ਦੀ ਤਸਦੀਕ, ਅਰਜ਼ੀ ਪ੍ਰਕਿਰਿਆ ਨੂੰ ਸਰਲ ਬਣਾਉਣਾ ਅਤੇ ਜਨ-ਜਾਗਰੂਕਤਾ ਵਧਾਉਣਾ ਇਸੇ ਦਿਸ਼ਾ ਵਿੱਚ ਚੁੱਕੇ ਜਾ ਰਹੇ ਕਦਮ ਹਨ।

ਸਰਕਾਰ ਦਾ ਯਤਨ ਹੈ ਕਿ ਸਰਕਾਰੀ ਯੋਜਨਾ ਅਤੇ ਲਾਭਪਾਤਰੀ ਵਿਚਕਾਰ ਦੀ ਦੂਰੀ ਲਗਾਤਾਰ ਘੱਟ ਹੋਵੇ:

ਨਾਇਬ ਸਿੰਘ ਸੈਣੀ ਦਾ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਨਿਵਾਸ ‘ਤੇ ਦੇਰ ਰਾਤ ਤੱਕ ਆਮ ਜਨਤਾ ਨੂੰ ਮਿਲਣ ਦਾ ਦ੍ਰਿਸ਼ ਅਤੇ ਦੂਜੇ ਪਾਸੇ ਪ੍ਰਦੇਸ਼ ਭਰ ਵਿੱਚ ਲਾਗੂ ਕੀਤੀਆਂ ਜਾ ਰਹੀਆਂ ਲੋਕ-ਭਲਾਈ ਯੋਜਨਾਵਾਂ, ਦੋਵਾਂ ਨੂੰ ਵੱਖ-ਵੱਖ ਨਹੀਂ ਦੇਖਿਆ ਜਾ ਸਕਦਾ। ਇੱਕ ਪਾਸੇ ਮੁੱਖ ਮੰਤਰੀ ਸਿੱਧੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ, ਤਾਂ ਦੂਜੇ ਪਾਸੇ ਸਰਕਾਰ ਉਨ੍ਹਾਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਨੀਤੀਆਂ ਅਤੇ ਯੋਜਨਾਵਾਂ ਤਿਆਰ ਕਰ ਰਹੀ ਹੈ।

ਮਹਿਲਾਵਾਂ ਨੂੰ ਆਰਥਿਕ ਸਹਾਰਾ, ਸੀਨੀਅਰ ਸਿਟੀਜ਼ਨਾਂ ਨੂੰ ਘਰ ਵਿੱਚ ਦੇਖਭਾਲ, ਨੌਜਵਾਨਾਂ ਨੂੰ ਹੁਨਰ ਸਿਖਲਾਈ ਅਤੇ ਨਸ਼ੇ ਤੋਂ ਪ੍ਰਭਾਵਿਤ ਲੋਕਾਂ ਨੂੰ ਮੁੜ-ਵਸੇਬੇ ਦਾ ਮੌਕਾ, ਇਨ੍ਹਾਂ ਪਹਿਲਾਂ ਵਿੱਚ ਇੱਕ ਸਾਂਝਾ ਸੂਤਰ ਦਿਖਾਈ ਦਿੰਦਾ ਹੈ, ਸਰਕਾਰ ਦਾ ਫੋਕਸ ਸਿਰਫ਼ ਸਹਾਇਤਾ ਦੇਣ ‘ਤੇ ਨਹੀਂ, ਸਗੋਂ ਲੋਕਾਂ ਨੂੰ ਸਨਮਾਨਜਨਕ ਅਤੇ ਬਿਹਤਰ ਜੀਵਨ ਦੇਣ ‘ਤੇ ਹੈ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਵਿਜ਼ਨ ਵੀ ਇਸੇ ਵਿਆਪਕ ਸੋਚ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਦਾ ਟੀਚਾ ਸਾਲ 2047 ਦੇ ਵਿਕਸਤ ਭਾਰਤ ਦੇ ਸੰਕਲਪ ਨਾਲ ਹਰਿਆਣਾ ਨੂੰ ਵੀ ਇੱਕ ਵਿਕਸਤ ਅਤੇ ਸਸ਼ਕਤ ਰਾਜ ਵਜੋਂ ਅੱਗੇ ਲਿਜਾਣਾ ਹੈ ਅਤੇ ਇਸ ਯਾਤਰਾ ਵਿੱਚ ਵਿਕਾਸ ਦਾ ਅਰਥ ਸਿਰਫ਼ ਸੜਕ, ਇਮਾਰਤ ਅਤੇ ਉਦਯੋਗ ਤੱਕ ਨਹੀਂ, ਸਗੋਂ ਅਜਿਹਾ ਸਮਾਜ ਵੀ ਹੈ ਜਿੱਥੇ ਮਹਿਲਾ ਆਰਥਿਕ ਤੌਰ ‘ਤੇ ਮਜ਼ਬੂਤ ਹੋਵੇ, ਬਜ਼ੁਰਗ ਸਨਮਾਨ ਨਾਲ ਜੀਵਨ ਜਿਊ ਸਕੇ ਅਤੇ ਨਸ਼ੇ ਤੋਂ ਪ੍ਰਭਾਵਿਤ ਨੌਜਵਾਨ ਨੂੰ ਵਾਪਸ ਮੁੱਖ ਧਾਰਾ ਵਿੱਚ ਪਰਤਣ ਦਾ ਮੌਕਾ ਮਿਲੇ। ਇਹੀ ਉਹ ਬਦਲਾਅ ਹੈ, ਜਿੱਥੇ ਸਰਕਾਰੀ ਘੋਸ਼ਣਾ ਕਾਗਜ਼ ਤੋਂ ਨਿਕਲ ਕੇ ਕਿਸੇ ਪਰਿਵਾਰ ਦੀ ਜ਼ਿੰਦਗੀ ਵਿੱਚ ਉਮੀਦ ਬਣਦੀ ਹੈ ਅਤੇ ਲੋਕ-ਭਲਾਈ, ਅਸਲ ਵਿੱਚ ਜਨਤਾ ਦੇ ਜੀਵਨ ਦੀ ਭਲਾਈ ਬਣਦੀ ਹੈ

#ਮੁੱਖ_ਮੰਤਰੀ #ਪੰਜਾਬ_ਸਰਕਾਰ #ਜਨ_ਸੇਵਾ #ਨਵੀਂ_ਰਫ਼ਤਾਰ #ਲੋਕ_ਭਲਾਈ

Post Views: 3
Tags: #ਆਰਥਿਕ_ਆਤਮਨਿਰਭਰਤਾ#ਹਰਿਆਣਾ_ਸਰਕਾਰ#ਦੀਨਦਿਆਲ_ਲਾਡੋ_ਲਕਸ਼ਮੀ_ਯੋਜਨਾ#ਨਾਇਬ_ਸਿੰਘ_ਸੈਣੀ#ਮਹਿਲਾ_ਸਸ਼ਕਤੀਕਰਨ
Previous Post

*’ਹਮਾਰੇ ਰਾਮ’ ਨਾਟਕ ਦੇ ਮੰਚਨ ਦੀ ਸ਼ੁਰੂਆਤ ਮੋਹਾਲੀ ਤੋਂ ਹੋਈ; ਪੰਜਾਬ ਸਰਕਾਰ ਪੂਰੇ ਸੂਬੇ ਵਿੱਚ 41 ਸ਼ੋਅ ਕਰਵਾਏਗੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ*

Next Post

ਅੱਜ ਦਾ ਪੰਚਾਂਗ

Next Post
ਕੱਲ੍ਹ ਦਾ ਪੰਚਾਂਗ

ਅੱਜ ਦਾ ਪੰਚਾਂਗ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800