ਪਟਿਆਲਾ: ਪਟਿਆਲਾ ਦੇ ਪਲੇਵੇ ਸੀਨੀਅਰ ਸੈਕੰਡਰੀ ਸਕੂਲ ਦੇ 350 ਵਿਦਿਆਰਥੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਵੇ ਸ਼ਹੀਦੀ ਦਿਵਸ ਮੌਕੇ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਹਰਿਆਣਾ ਸਰਕਾਰ ਵੱਲੋਂ ਕਰਵਾਏ ਗਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਮਾਗਮ ਵਿੱਚ ਸ਼ਬਦ ਕੀਰਤਨ ਕੀਤਾ ।

ਹਰਿਆਣਾ ਸਰਕਾਰ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮਹਿਮਾਨ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਨਤ ਮਸਤਕ ਹੁੰਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਲੇਵੇ ਸਕੂਲ ਦੇ 350 ਬੱਚਿਆਂ ਦੁਆਰਾ ਕੀਤਾ ਜਾ ਰਿਹਾ ਸ਼ਬਦ ਕੀਰਤਨ ਦਾ ਆਨੰਦ ਮਾਨਿਆ ਕਾਫੀ ਦੇਰ ਤੱਕ ਬੱਚਿਆਂ ਦੁਆਰਾ ਕੀਤੇ ਜਾ ਰਹੇ ਸ਼ਬਦ ਕੀਰਤਨ ਦਾ ਆਨੰਦ ਮਾਣਦੇ ਹੋਏ ਨਰਿੰਦਰ ਮੋਦੀ ਵੀ ਭਾਵ ਵਿਭੋਰ ਹੋ ਗਏ ।


ਇਹ ਪਹਿਲਾ ਮੌਕਾ ਸੀ ਕਿ ਜਦੋਂ ਕਿਸੇ ਚੀਸੇ ਇੰਨੇ ਵੱਡੇ ਪ੍ਰੋਗਰਾਮ ਵਿੱਚ, ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਇੰਨੇ ਵੱਡੇ ਕੌਮੀ ਸਮਾਗਮ ਵਿੱਚ ਪਟਿਆਲਾ ਦੇ 350 ਬੱਚਿਆਂ ਨੂੰ ਸਟੇਜ ਤੇ ਕੀਰਤਨ ਕਰਨ ਦਾ ਮੌਕਾ ਮਿਲਿਆ ਹੋਵੇ ਅਤੇ ਇਸ ਕੀਰਤਨ ਨੂੰ ਸਰਬਨ ਕਰਨ ਵਾਲਿਆਂ ਵਿੱਚ ਆਮ ਸਾਧ ਸੰਗਤ ਹੀ ਨਹੀਂ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਕੇਂਦਰੀ ਮੰਤਰੀ ਹਰਿਆਣਾ ਦੇ ਰਾਜਪਾਲ ਹਰਿਆਣਾ ਦੇ ਮੁੱਖ ਮੰਤਰੀ ਤੋਂ ਇਲਾਵਾ ਕਈ ਕੈਬਿਨੇਟ ਮੰਤਰੀ ਅਤੇ ਹਜ਼ਾਰਾਂ ਸਰੋਤੇ ਹਾਜ਼ਰ ਸਨ।


