ਪੰਜਾਬ ਦੀ ਹਰੀਕੇ ਝੀਲ ’ਚ ਹੁਣ ਤਕ 40 ਹਜ਼ਾਰ ਤੋਂ 50 ਹਜ਼ਾਰ ਤਕ ਵਿਦੇਸ਼ੀ ਪੰਛੀ ਪਹੁੰਚ ਚੁੱਕੇ ਹਨ। ਸਰਦੀ ਦ ਮੌਸਮ ਦੀ ਸ਼ੁਰੂਆਤ ’ਚ ਦੇਰੀ ਕਾਰਨ ਇਸ ਵਾਰ ਪਰਵਾਸੀ ਪੰਛੀ ਇਥੇ ਦੇਰ ਨਾਲ ਆਏ ਹਨ। ਸਾਈਬੇਰੀਆ, ਮੰਗੋਲੀਆ, ਉਜ਼ਬੇਕਿਸਤਾਨ, ਰੂਸ ਅਤੇ ਦੁਨੀਆਂ ਦੇ ਹੋਰਨਾਂ ਹਿੱਸਿਆਂ ਦੇ ਵੱਖ ਵੱਖ ਦੇਸ਼ਾਂ ਤੋਂ ਲਗਪਗ 90 ਹਜ਼ਾਰ ਵੱਖ ਵੱਖ ਨਸਲਾਂ ਦੇ ਵਿਦੇਸ਼ੀ ਪੰਛੀ ਇਥੇ ਹਰ ਸਾਲ ਸਰਦੀਆਂ ’ਚ ਪਹੁੰਚਦੇ ਹਨ।
