Sunday, August 9, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਸਕੂਲਾਂ ਦੇ ਹਜ਼ਾਰਾਂ ਅਧਿਆਪਕਾਂ ਤੇ ਪੈਨਸ਼ਨਰਾਂ ਵਲੋਂ ਛੇਵੇਂ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਸ਼ਾ ਲਾਗੂ ਕਰਵਾਉਣ ਲਈ ਦਿੱਤਾ ਧਰਨਾ

admin by admin
in BREAKING, CHANDIGARH, Education, National, PUNJAB
0
ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਸਕੂਲਾਂ ਦੇ ਹਜ਼ਾਰਾਂ ਅਧਿਆਪਕਾਂ ਤੇ ਪੈਨਸ਼ਨਰਾਂ ਵਲੋਂ ਛੇਵੇਂ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਸ਼ਾ ਲਾਗੂ ਕਰਵਾਉਣ ਲਈ ਦਿੱਤਾ ਧਰਨਾ
0
SHARES
0
VIEWS
Share on FacebookShare on Twitter
ਪਟਿਆਲਾ: 27 ਦਸੰਬਰ ( Press Ki Taquat): ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਅਤੇ ਪੰਜਾਬ ਏਡਿਡ ਸਕੂਲ ਪੈਨਸ਼ਨਰ ਐਸੋਸੀਏਸ਼ਨ ਦੇ ਸੱਦੇ ਤੇ ਅੱਜ ਸੂਬੇ ਹਜ਼ਾਰਾਂ ਅਧਿਆਪਕਾਂ ਤੇ ਪੈਨਸ਼ਨਰਾਂ ਨੇ ਡੀ.ਪੀ.ਆਈ (ਸ.ਸ) ਦਫਤਰ ਮੂਹਰੇ ਛੇਵੇ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਨੂੰ ਲਾਗੂ ਕਰਵਾਉਣ ਲਈ ਰੋਸ ਧਰਨਾ ਦਿੱਤਾ।ਇਸ ਮੌਕੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਕਿ ਯੂਨੀਅਨ ਦੇ ਸੂਬਾ ਪ੍ਰਧਾਨ ਐਨ.ਐਨ.ਸੈਣੀ ਅਤੇ ਪੈਨਸ਼ਨਰ ਐਸ਼ੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਲ ਨੇ ਕਿਹਾ ਕਿ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਪੈਨਸ਼ਨਰਾਂ ਨੂੰ ਕਾਨੂੰਨੀ ਪੈਰਿਟੀ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਹਾਲੇ ਤੱਕ ਉਹਨਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦਾ ਲਾਭ ਨਹੀ ਦਿੱਤਾ ਗਿਆ।ਉਹਨਾਂ ਆਖਿਆ ਕਿ ਸਰਕਾਰ ਹਰ ਪੱਧਰ ਤੇ ਏਡਿਡ ਸਕੂਲਾਂ ਦੇ ਅਧਿਆਪਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ।ਯੂਨੀਅਨ ਆਗੂਆਂ ਨੇ ਕਿਹਾ ਕਿ ਚੋਣਾਂ ਦੌਰਾਨ ਆਪ ਆਦਮੀ ਪਾਰਟੀ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਵੀ ਏਡਿਡ ਸਕੂਲਾਂ ਦੇ ਸਟਾਫ ਨੂੰ ਸਰਕਾਰੀ ਸਕੂਲਾਂ ਵਾਲੀਆਂ ਸਾਰੀਆਂ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਸੀ।
ਪਰ ਇਸ ਦੇ ਬਾਵਜੂਦ ਵੀ ਸਰਕਾਰ ਨੇ ਹਾਲੇ ਤੱਕ ਨਾ ਤਾਂ ਤਨਖਾਹ ਕਮਿਸ਼ਨ ਅਨੁਸਾਰ ਤਨਖਾਹਾਂ ਦਿੱਤੀਆਂ ਅਤੇ ਨਾ ਹੀ ਦੋ ਸਾਲਾਂ ਤੋਂ ਡੀ.ਪੀ.ਆਈ (ਸ) ਦਫਤਰ ਵਿਖੇ ਰੁਲਦੇ ਪੈਨਸ਼ਨ ਕੇਸਾਂ ਦਾ ਨਿਪਟਾਰਾ ਕੀਤਾ।ਉਹਨਾਂ ਦੱਸਿਆਂ ਕਿ ਯੂਨੀਅਨ ਵਲੋਂ ਸਿੱਖਿਆ ਮੰਤਰੀ ਸਮੇਤ ਸਮੂਹ ਆਪ ਦੇ ਵਿਧਾਇਕਾਂ ਨੂੰ ਮੰਗ ਪੱਤਰ ਦਿੱਤੇ ਜਾਣ ਦੇ ਬਾਵਜੁੂਦ ਵੀ ਸਰਕਾਰ ਨੇ ਮੰਗਾਂ ਤੇ ਕੋਈ ਗੌਰ ਨਹੀ ਕੀਤਾ।ਉਹਨਾਂ ਆਖਿਆ ਪਿਛਲੀ ਕਾਂਗਰਸ ਸਰਕਾਰ ਨੇ ਵੀ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਪੈਨਸ਼ਨਰਾਂ ਨੂੰ ਛੇਵੇ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਸ਼ਾ ਲਾਗੂ ਕਰਨ ਦੇ ਝੂਠੇ ਇਸ਼ਤਿਹਾਰ ਅਖਬਾਰਾਂ ਵਿਚ ਦਿੱਤੇ ਸਨ।ਹੁਣ ਮੌਜੂਦਾ ਸਰਕਾਰ ਵੀ ਮੰਗਾਂ ਨੂੰ ਅਣਗੋਲੇ ਕਰ ਰਹੀ ਹੈ।ਜਿਸ ਕਰਕੇ ਯੂਨੀਅਨ ਨੂੰ ਮਜਬੂਰਨ ਠੰਡ ਤੇ ਸ਼ਹੀਦੀ ਦਿਹਾੜਿਆਂ ਵਿਚ ਸੜਕਾਂ ਤੇ ਉਤਰਨਾ ਪਿਆ ਹੈ।ਇਸ ਮੌਕੇ ਆਗੂਆਂ ਨੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਅਪੀਲ ਕੀਤੀ ਕਿ ਉਹ ਯੂਨੀਅਨ ਨੂੰ ਮੀਟਿੰਗ ਦਾ ਸਮਾਂ ਦੇ ਕੇ ਛੇਵੇ ਤਨਖਾਹ ਕਮਿਸ਼ਨ ਦੀਆਂ ਸ਼ਿਫਾਰਸ਼ਾ ਦਾ ਲਾਭ ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਸਮੇਤ ਪੈਨਸ਼ਨਰਾਂ ਨੂੰ

ਸਕੂਲਾਂ ਦੇ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਸਮੇਤ ਪੈਨਸ਼ਨਰਾਂ ਨੂੰ ਦੇਣ ਦਾ ਐਲਾਨ ਕਰਨ।ਆਗੂਆਂ ਨੇ ਦੱਸਿਆ ਕਿ ਸੀ ਐਂਡ ਵੀ ਤੇ ਡਰਾਇੰਗ ਅਧਿਆਪਕਾਂ ਦੀ ਆਪਸ਼ਨ ਦੇ ਕੇਸ ਅਤੇ ਪੈਨਸ਼ਨਾ ਦੇ ਕੇਸ ਵੀ ਡੀ.ਪੀ.ਆਈ ਦਫਤਰ ਵਿਖੇ 2 ਸਾਲਾਂ ਤੋਂ ਰੁਕੇ ਪਏ ਹਨ।ਸਰਕਾਰ ਨੇ ਏਡਿਡ ਤੋਂ ਏਡਿਡ ਸਕੂਲ ਟਰਾਂਸਫਰ ਨੀਤੀ ਬਾਰੇ ਵੀ ਕੋਈ ਕਰਵਾਈ ਨਹੀ ਕੀਤੀ ਹੈ ਜਿਸ ਕਰਕੇ ਏਡਿਡ ਸਕੂਲ ਤਰਸਯੋਗ ਹਾਲਤ ਵਿਚ ਹਨ।ਯੂਨੀਅਨ ਆਗੂਆਂ ਨੇ ਕਿਹਾ ਕਿ ਅਗਰ ਸਰਕਾਰ ਉਹਨਾਂ ਨੂੰ ਗੱਲਬਾਤ ਦਾ ਸਮਾਂ ਤੇ ਮੰਗਾਂ ਨਾ ਮੰਨੀਆਂ ਤਾਂ 7 ਜਨਵਰੀ ਮੁਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਵੱਡਾ ਰੋਸ ਧਰਨਾ ਦਿੱਤਾ ਜਾਵੇਗਾ।ਇਸ ਮੌਕੇ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ ਆਏ ਅਧਿਆਪਕਾਂ ਤੇ ਪੈਨਸ਼ਨਰਾਂ ਖਾਸਕਰ ਔਰਤ ਅਧਿਆਪਕਾ ਨੇ ਜੰਮ ਕੇ ਪੰਜਾਬ ਸਰਕਾਰ ਖਿਲਾਫ ਆਪਣਾ ਗੁੱਸਾ ਕੱਢਿਆ।ਰੋਸ ਧਰਨੇ ਨੂੰ ਡਾ.ਗੁਰਮੀਤ ਸਿੰਘ ਨਵਾਂ ਸ਼ਹਿਰ, ਗੁਰਮੀਤ ਸਿੰਘ ਮਦਨੀਪੁਰ ਲੁਧਿਆਣਾ, ਰੁਪਿੰਦਰ ਸਿੰਘ ਹੁਸ਼ਿਆਰਪੁਰ, ਅਸ਼ੋਕ ਵਡਹੇਰਾ ਫਿਰੋਜ਼ਪੁਰ, ਕੇ.ਕੇ. ਜੋਸ਼ੀ ਲੁਧਿਆਣਾ, ਪਿੰ੍ਰ. ਚਮਕੌਰ ਸਿੰਘ ਲੁਧਿਆਣਾ, ਰਮੇਸ਼ ਚੰਦ ਸ਼ਾਸ਼ਤਰੀ ਅਨੰਦਪੁਰ ਸਾਹਿਬ, ਬੀ.ਐਸ ਰਾਣਾ ਮੋਗਾ, ਖਜ਼ਾਨ ਸਿੰਘ,ਸ਼ਰਨਜੀਤ ਸਿੰਘ ਮੁਹਾਲੀ, ਦਲਜੀਤ ਸਿੰਘ ਖਰੜ,ਯਾਦਵਿੰਦਰ ਕੁਮਾਰ ਕੁਰਾਲੀ, ਰਾਜ ਕੁਮਾਰ ਮਿਸ਼ਰਾ,ਹਰਦੀਪ ਸਿੰਘ, ਪਟਿਆਲਾ ਜਿਲਾ ਪ੍ਰਧਾਨ ਅਸ਼ਵਨੀ ਮਦਾਨ, ਜਨਰਲ ਸਕੱਤਰ ਹਰਵਿੰਦਰ ਪਾਲ, ਦਿਨੇਸ਼ ਸ਼ਰਮਾ ਅਤੇ ਸੂਬਾ ਕਾਰਜਕਾਰਨੀ ਮੈਂਬਰ ਅਨਿਲ ਕੁਮਾਰ ਭਾਰਤੀ ਸਮੇਤ ਹੋਰਨਾਂ ਆਗੂਆਂ ਨੇ ਵੀ ਸੰਬੋਧਨ ਕੀਤਾ।

Post Views: 100
Previous Post

ਟਰੇਨਿੰਗ ਪ੍ਰੋਗਰਾਮ ਵਿਖ਼ੇ ਇੱਕ ਕਸ਼ਮੀਰੀ ਪੰਡਤ ਨੋਜਵਾਨ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਡਰੀ ਘਬਰਾਈ ਕਮਜ਼ੋਰ ਮਾਨਵਤਾ ਨੂੰ ਸਿੰਘ ਸ਼ੇਰ ਬਣਾਉਣ ਦੀ ਵਾਰਤਾ ਸੁਣਕੇ ਸੱਭ ਦੀਆਂ ਅੱਖਾਂ ਵਿੱਚੋਂ ਡਿੱਗਦੇ ਅਥਰੂਆਂ

Next Post

ਅਮਰੀਕਾ ਚ’ ਮਨਾਇਆ ਭਾਰਤੀ-ਅਮਰੀਕੀ ਭਾਈਚਾਰੇ ਨੇ ‘ਵੀਰ ਬਾਲ ਦਿਵਸ’

Next Post
ਅਮਰੀਕਾ ਚ’ ਮਨਾਇਆ ਭਾਰਤੀ-ਅਮਰੀਕੀ ਭਾਈਚਾਰੇ ਨੇ ‘ਵੀਰ ਬਾਲ ਦਿਵਸ’

ਅਮਰੀਕਾ ਚ' ਮਨਾਇਆ ਭਾਰਤੀ-ਅਮਰੀਕੀ ਭਾਈਚਾਰੇ ਨੇ 'ਵੀਰ ਬਾਲ ਦਿਵਸ'

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800