ਮਾਨਵਤਾ ਦੇ ਦਰਦ ਮਿਟਾਉਂਣ ਲਈ ਕੁਰਬਾਨੀ ਅਤੇ ਟਾਕਰੇ ਨੂੰ ਜਨਮ ਦਿੱਤਾ ਗੁਰੂ ਜੀ ਨੇ। ਜਦੋਂ ਗੁਰੂ ਤੇਗ਼ ਬਹਾਦੁਰ ਜੀ ਨੇ ਕਸ਼ਮੀਰੀ ਪੰਡਤਾਂ ਦੇ ਅੱਥਰੂ ਆਪਣੇ ਰੁਮਾਲੇ ਨਾਲ ਸਾਫ ਕੀਤੇ। ਕਰੀਬ 20 /25 ਸਾਲ ਪਹਿਲਾਂ ਦਿੱਲੀ ਵਿਖੇ ਰਾਸ਼ਟਰੀ ਪੱਧਰ ਦੀ ਯੂੱਥ ਲੀਡਰਸ਼ਿਪ ਰੈੱਡ ਕਰਾਸ ਟਰੇਨਿੰਗ ਪ੍ਰੋਗਰਾਮ ਵਿਖ਼ੇ ਇੱਕ ਕਸ਼ਮੀਰੀ ਪੰਡਤ ਨੋਜਵਾਨ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਡਰੀ ਘਬਰਾਈ ਕਮਜ਼ੋਰ ਮਾਨਵਤਾ ਨੂੰ ਸਿੰਘ ਸ਼ੇਰ ਬਣਾਉਣ ਦੀ ਵਾਰਤਾ ਸੁਣਕੇ ਸੱਭ ਦੀਆਂ ਅੱਖਾਂ ਵਿੱਚੋਂ ਡਿੱਗਦੇ ਅਥਰੂਆਂ ਲਿਆ ਦਿੱਤੇ। 600 ਤੋਂ ਵੱਧ ਦੇਸ਼ ਦੇ ਚੁਣੇ ਹੋਏ ਨੋਜਵਾਨਾਂ ਵਿੱਚ ਕਸ਼ਮੀਰ ਦਾ ਇੱਕ ਬਹੁਤ ਸੁੰਦਰ ਸੋਹਣਾ ਸਮਝਦਾਰ ਗਿਆਨਵਾਨ ਆਗਿਆਕਾਰੀ ਨੋਜਵਾਨ ਨੂੰ ਸਾਰੇ ਕੈਪਰ ਬੋਦੀ ਅਤੇ ਤਿਲਕ ਵਾਲਾ ਪਹਾੜੀ ਕਹਿਕੇ ਬੁਲਾਉਂਦੇ ਸਨ। ਉਹ ਸਿਰ ਨੀਵਾਂ ਕਰਕੇ ਚੁੱਪਚਾਪ ਨਿਮਰਤਾ ਸ਼ਹਿਣਸ਼ੀਲਤਾ ਅਨੁਸ਼ਾਸਨ ਨਾਲ ਮੁਸਕੁਰਾਉਂਦੇ ਹੋਏ ਆਪਣੇ ਕਾਰਜਾਂ ਜ਼ੁਮੇਵਾਰੀਆਂ ਨਿਭਾਉਣ ਲਈ ਯਤਨਸ਼ੀਲ ਰਹਿੰਦਾ ਸੀ। ਨਿਯਮਾਂ ਅਨੁਸਾਰ ਸਟੇਜ ਤੇ ਉਸਦੀ ਬੋਲਣ ਦੀ ਵਾਰੀ ਆਈ ਤਾਂ ਉਸਨੇ ਕੇਸਰੀ ਕਪੜੇ ਨਾਲ ਸਿਰ ਢਕ ਕੇ ਸੱਭ ਨੂੰ ਜੈ ਹਿੰਦ ਅਤੇ ਸਤਿ ਸ੍ਰੀ ਆਕਾਲ ਉਰਦੂ ਵਿਚ ਨਮਸਕਾਰ ਬੁਲਾਈ ਅਤੇ ਨਿਮਰਤਾ ਨਾਲ ਬੋਲਣਾ ਸ਼ੁਰੂ ਕੀਤਾ ਕਿ ਵੱਧ ਕੈਪਰ ਭੈਣ ਭਰਾ ਮੈਨੂੰ ਬੋਦੀ ਵਾਲਾ ਤਿਲਕ ਵਾਲਾ ਪੰਡਤ ਕਹਿਕੇ ਛੇੜਦੇ ਹਨ ਕਿਉਂਕਿ ਮੈਂ ਸਿਰ ਤੇ ਬੋਦੀ ਅਤੇ ਮੱਥੇ ਤੇ ਤਿਲਕ ਲਗਾਇਆ ਹੁੰਦਾ ਹੈ। ਉਸਨੇ ਕਿਹਾ ਕਿ ਮੇਰੇ ਪੜਦਾਦਾ ਜੀ ਜਦੋਂ ਇਤਿਹਾਸ ਦੀਆਂ ਘਟਨਾਵਾਂ ਸੁਣਾਉਂਦੇ ਹਨ, ਤਾਂ ਮੈਨੂੰ ਇੱਕ ਦਿਨ ਕਿਹਾ ਸੀ ਕਿ ਬੇਟੇ ਕਦੇ ਵੀ ਕਿਸੇ ਵੀ ਹਾਲਾਤ ਵਿੱਚ ਬੋਦੀ ਨਾ ਕਟਵਾਈ ਅਤੇ ਹਰਰੋਜ ਤਿਲਕ ਜ਼ਰੂਰ ਲਗਾਉਣਾਂ ਹੈ ਕਿਉਂਕਿ ਇਸ ਤਿਲਕ ਜਨੇਊ ਅਤੇ ਬੋਦੀ ਨੂੰ ਬਚਾਉਣ ਲਈ ਧਰਤੀ ਮਾਤਾ ਦੀ ਗੋਦ ਵਿੱਚੋਂ ਆਏ ਦੋ ਅਵਤਾਰਾਂ ਨੇ ਆਪ, ਆਪਣੇ ਪਰਿਵਾਰਕ ਮੈਂਬਰਾਂ ਅਤੇ ਹਜ਼ਾਰਾਂ ਸੈਨਿਕਾਂ ਦੀਆਂ ਮਹਾਨ ਕੁਰਬਾਨੀਆਂ ਦਿੱਤੀਆਂ ਹਨ ਤਸੀਹੇ ਸਹਿਣ ਕੀਤੇ। ਉਸਨੇ ਅੱਖਾਂ ਵਿੱਚ ਆਏ ਅੱਥਰੂ ਸਾਫ਼ ਕਰਦੇ ਹੋਏ ਕਿਹਾ ਕਿ ਜਦੋਂ ਇਸ ਭਾਰਤਵਰਸ਼ ਦੇ ਪੰਡਿਤਾਂ ਅਤੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਸੀ ਤਾਂ ਕਸ਼ਮੀਰ ਦੇ ਪੰਡਤਾਂ ਨੇ ਆਪਣੇ ਬਚਾਅ ਮਦਦ ਲਈ ਭਗਤੀ ਪੂਜਾ ਪਾਠ ਹਵਨ ਯੱਗ ਕਰਵਾਏ ਤਾਂ ਜੋ ਪਰਮਾਤਮਾ ਜਾ ਦੇਵੀ ਦੇਵਤੇ ਪ੍ਰਗਟ ਹੋਕੇ ਰਖਿਆ ਕਰਨ ਪਰ ਜਦੋਂ ਕੁਝ ਨਹੀਂ ਹੋਇਆ ਭਗਤੀ ਪੂਜਾ ਪਾਠ ਹਵਨ ਯੱਗ ਮਨ ਨੂੰ ਸੁਧ ਤਾਂ ਕਰਦੇ ਹਨ ਪਰ ਦੇਵੀਂ ਦੇਵਤਿਆਂ ਨੂੰ ਪ੍ਰਗਟ ਨਹੀਂ ਕਰਦੇ, ਮਾਨਵਤਾ ਦੇ ਭਲੇ ਲਈ ਪਰਮਾਤਮਾ ਕੁਦਰਤ ਧਰਤੀ ਮਾਤਾ ਦੀ ਗੋਦ ਵਿੱਚੋਂ ਮਹਾਨ ਯੋਧੇ ਤਪੱਸਵੀ ਅਵਤਾਰ ਪ੍ਰਗਟ ਕਰਦੇ ਰਹਿੰਦੇ ਹਨ ਅਤੇ ਉਹ ਆਪਣੇ ਕਰਮ ਧਰਮ ਫਰਜ਼੍ਰ ਮਰਿਆਦਾਵਾ ਜ਼ੁਮੇਵਾਰੀਆਂ ਨਿਭਾਉਂਦੇ ਹੋਏ ਕੁਰਬਾਨੀਆਂ ਤਿਆਗ ਕਰਦੇ ਰਹਿੰਦੇ ਹਨ। ਅਤੇ ਉਨ੍ਹਾਂ ਪੰਡਤਾਂ ਨੂੰ ਕੋਈ ਵੀ ਬਚਾਉ ਮਦਦ ਦਾ ਰਸਤਾ ਨਹੀਂ ਮਿਲਿਆ ਤਾਂ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਪੰਜਾਬ ਦੀ ਧਰਤੀ ਅਨੰਦਪੁਰ ਸਾਹਿਬ ਵਿਖੇ ਪਰਮਾਤਮਾ ਦੇ ਮਹਾਨ ਅਵਤਾਰ ਰਹਿੰਦੇ ਹਨ ਪਰ ਉਹ ਨਾ ਪੰਡਤ ਹਨ ਅਤੇ ਨਾ ਉਹ ਤਿਲਕ ਲਗਾਉਂਦੇ ਹਨ ਅਤੇ ਨਾ ਜਨਯੂ ਪਾਉਂਦੇ ਹਨ ਉਨ੍ਹਾਂ ਨਾਲ ਸਾਡੇ ਨਾ ਧਰਮ ਦਾ ਰਿਸ਼ਤਾ ਹੈ ਅਤੇ ਨਾ ਖੂਨ ਦਾ, ਬੇਗਾਨੇ ਹੋਣ ਤੇ ਵੀ ਉਹ ਸਾਰੇ ਦੁਖੀਆ ਮੁਸੀਬਤਾਂ ਮਾਰਿਆ ਦੀ ਮਦਦ ਕਰਦੇ ਹਨ। ਪਰ ਫੇਰ ਵਿਚਾਰ ਕੀਤਾ ਕਿ ਹੋਰ ਕੋਈ ਰਸਤਾ ਵੀ ਨਹੀਂ ਸੀ ਅਤੇ 51 ਪੰਡਤ ਸੁਦਾਮਾ ਜੀ ਵਾਂਗ ਕੁਝ ਖਾਣ ਪੀਣ ਦੇ ਫਲ ਸਬਜ਼ੀਆਂ ਮੇਵੇ ਭੋਜਨ ਲੈਕੇ ਪੈਦਲ ਹੀ ਅਨੰਦਪੁਰ ਸਾਹਿਬ ਵਲ ਚਲ ਪਏ ਅਤੇ ਦੋ ਮਹੀਨਿਆਂ ਮਗਰੋਂ ਉਹ ਅਨੰਦਪੁਰ ਸਾਹਿਬ ਪਹੁੰਚੇ ਤਾਂ ਉਥੇ ਦੇ ਸਿੰਘਾਂ ਨੂੰ ਦੇਖਕੇ ਉਨ੍ਹਾਂ ਦੇ ਵਿਸ਼ਵਾਸ ਡੋਲ ਗਏ ਕਿ ਇਨ੍ਹਾਂ ਵਿਚ ਤਾਂ ਕੋਈ ਵੀ ਪੰਡਤ ਨਹੀਂ। ਪਰ ਅੰਦਰੋਂ ਵਿਸ਼ਵਾਸ ਦੀ ਆਸ ਜਾਗੀ ਰਹੀ ਸੀ।

ਲੰਗਰ ਖਾਕੇ ਉਹ ਉਥੇ ਹੀ ਸੋ ਗਏ, ਸਵੇਰੇ ਇਸ਼ਨਾਨ ਕਰਕੇ ਲੰਗਰ ਛੱਕਕੇ ਉਹ ਲਾਇਨਾਂ ਬਣਾਕੇ ਹੱਥ ਜੋੜਕੇ ਪਿਛੇ ਹੀ ਬੈਠ ਗਏ ਅਤੇ ਹੌਸਲੇ ਡੱਗ ਮਗਾ ਰਹੇ ਸਨ । ਗੁਰੂ ਜੀ ਦੇ ਆਉਂਣ ਤੇ ਉਨ੍ਹਾਂ ਨੂੰ ਗੁਰੂ ਜੀ ਅਗੇ ਬੁਲਾਇਆ ਗਿਆ। ਡਰਦੇ ਡਰਦੇ ਉਹ ਗੁਰੂ ਤੇਗ ਬਹਾਦਰ ਜੀ ਵਲ ਵਧੇ ਅਤੇ ਆਪਣੇ ਨਾਲ ਲਿਆਂਦੇ ਸਾਮਾਨ ਨੂੰ ਇੱਕ ਪਾਸੇ ਰੱਖਕੇ ਉਹ ਗੁਰੂ ਜੀ ਦੇ ਚਰਨਾਂ ਵਿੱਚ ਸਿਰ ਰਖਕੇ ਚੀਕਾਂ ਮਾਰ ਮਾਰਕੇ ਰੋਂਦੇ ਰਹੇ, ਗੁਰੂ ਜੀ ਨੇ ਉਨ੍ਹਾਂਨੂੰ ਜੱਫ਼ੀ ਵਿਚ ਲਿਆ, ਆਪਣੇ ਗਲੇ ਵਿੱਚ ਪਾਏ ਸੁੰਦਰ ਸੋਹਣੇ ਰੁਮਾਲੇ ਨਾਲ ਸੱਭ ਦੇ ਅੱਥਰੂ ਸਾਫ਼ ਕੀਤੇ, ਮਾਤਾ ਪਿਤਾ ਬਜ਼ੁਰਗਾਂ ਵਾਂਗ ਗਲੇ ਨਾਲ ਲਾਉਂਦਿਆਂ ਹੌਸਲੇ ਦਿੱਤੇ। ਜਦੋਂ ਰੋ ਰੋ ਕੇ ਥੱਕ ਗਏ ਤਾਂ ਹੱਥ ਜੋੜਕੇ ਗੂਰੂ ਦੀ ਨੂੰ ਆਪਣਾ ਹਮਦਰਦ ਸਮਝਦੇ ਹੋਏ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਅਤੇ ਦੇਸ਼ ਦੇ ਪੰਡਤਾਂ ਹਿੰਦੂਆਂ ਨੂੰ ਬਚਾਉ। ਉਸ ਲੜਕੇ ਨੇ ਕਿਹਾ ਕਿ ਕਸ਼ਮੀਰੀ ਪੰਡਿਤਾਂ ਦੀ ਗਲ ਸੁਣਕੇ ਗੁਰੂ ਜੀ ਸ਼ਾਂਤ ਹੋ ਗਏ, ਪੰਡਤਾਂ ਦੇ ਹੌਸਲੇ ਵਿਸ਼ਵਾਸ ਹਿਲ ਗਿਆ ਕਿ ਇਹ ਗੁਰੂ ਨਾ ਪੰਡਤ ਹਨ ਅਤੇ ਨਾ ਤਿਲਕ ਧਾਰੀ ਫੇਰ ਕਿਉਂ ਕਿਸੇ ਹੋਰ ਧਰਮ ਦੀ ਰਖਿਆ ਲਈ ਮਦਦ ਕਰਣਗੇ। ਫੇਰ ਉਹ ਬੋਲਿਆ ਕਿ ਸਾਡੇ ਬਜ਼ੁਰਗ ਦੱਸਦੇ ਸਨ ਕਿ ਪੰਡਾਲ ਵਿੱਚ ਪੂਰਨ ਸ਼ਾਂਤੀ ਸੀ, ਉਥੇ ਹੀ ਇੱਕ ਬਾਲਕ ਗੁਰੂ ਜੀ ਦੇ ਕੋਲ ਬੈਠੇ ਸਨ ਤਾਂ ਉਸ ਬੱਚੇ ਨੇ ਗੁਰੂ ਜੀ ਵਲ ਦੇਖਿਆ ਅਤੇ ਪੁਛਿਆ ਕਿ ਕੀ ਸੋਚ ਰਹੇ ਹੋ, ਤਾਂ ਗੁਰੂ ਜੀ ਨੇ ਗੰਭੀਰਤਾ ਨਾਲ ਕਿਹਾ ਕਿ ਸਮਸਿਆ ਗੰਭੀਰ ਹੈ ਕੁਰਬਾਨੀਆਂ ਵੀ ਮੰਗਦੀ ਹੈ ਅਤੇ ਟਾਕਰਾ ਵੀ। ਕਿਉਂਕਿ ਜ਼ਾਲਮ ਸ਼ਹਿਨਸ਼ਾਹ ਨੂੰ ਕੇਵਲ ਕੁਰਬਾਨੀਆਂ ਨਾਲ ਡਰਾਇਆ ਝੁਕਾਇਆ ਨਹੀਂ ਜਾ ਸਕਦਾ ਜਿਸ ਲਈ ਟਾਕਰਾ ਕਰਨ ਲਈ ਮਹਾਨ ਸ਼ਕਤੀਸ਼ਾਲੀ ਤਾਕਤਵਰ ਤਜਰਬੇਕਾਰ ਸੈਨਾ ਚਾਹੀਦੀ ਹੈ ਅਤੇ ਇਸ ਦੇਸ਼ ਦੇ ਕਮਜ਼ੋਰ ਰੋਂਦੇ ਕੁਰਲਾਉਂਦੇ ਡਰੇ ਲੋਕਾਂ ਨੂੰ ਜਗਾਉਣਾ ਪਵੇਗਾ, ਨਹੀਂ ਤਾਂ ਕੁਰਬਾਨੀਆਂ ਤਿਆਗ ਬੇਕਾਰ ਜਾਣਗੇ। ਉਸ ਨੋਜਵਾਨ ਨੇ ਕਿਹਾ ਕਿ ਉਨ੍ਹਾਂ ਦੇ ਬਜ਼ੁਰਗ ਦੱਸਦੇ ਸਨ ਕਿ ਉਸ ਬੱਚੇ ਨੇ ਕਿਹਾ ਸੀ ਕਿ ਕੁਰਬਾਨੀ ਤੁਸੀਂ ਦਿਓ ਅਤੇ ਕੌਮ ਨੂੰ ਮੈਂ ਜਗਾਵਾਂਗਾ ਅਤੇ ਫੇਰ ਨੋਜਵਾਨ ਨੇ ਕਿਹਾ ਕਿ ਇਸ ਤਿਲਕ ਅਤੇ ਬੋਦੀ ਨੂੰ ਬਚਾਉਣ ਲਈ ਗੁਰੂ ਜੀ ਨੇ ਕੁਰਬਾਨੀ ਦਿੱਤੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਜਗਾਇਆ ਅਤੇ ਡਰਦੇ ਕਮਜ਼ੋਰ ਲੋਕਾਂ ਨੂੰ ਸ਼ੇਰ ਬਣਾਇਆ ਪਰ ਹਿੰਦੂ ਧਰਮ ਦੀ ਰੱਖਿਆ ਲਈ ਉਨ੍ਹਾਂ ਨੂੰ ਆਪਣੇ ਬੱਚਿਆਂ, ਮਾਤਾ ਪਿਤਾ, ਪਰਿਵਾਰ ਦੇ ਮੈਂਬਰਾਂ ਦੇ ਨਾਲ਼ ਨਾਲ਼ ਹਜ਼ਾਰਾਂ ਸਿੰਘਾਂ ਦੀਆਂ ਸ਼ਹਾਦਤਾਂ ਦੇਣੀਆਂ ਪਈਆਂ ਹਨ ਜ਼ਾਲਮਾਂ ਨੇ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਵੀ ਤਸੀਹੇ ਦੇ ਕੇ ਕੰਧਾਂ ਵਿੱਚ ਜਿਉਂਦੇ ਜੀਅ ਸ਼ਹੀਦ ਕੀਤਾ ਅਤੇ ਫੇਰ ਉਹ ਰੋਂਦੇ ਰੋਂਦੇ ਕਹਿਣ ਲੱਗਾ ਕਿ ਅਸੀਂ ਕਿਵੇਂ ਤਿਆਗ ਦਈਏ ਇਸ ਤਿਲਕ ਬੋਦੀ ਨੂੰ ਜਿਸ ਨੂੰ ਬਚਾਉਣ ਲਈ ਗੁਰੂ ਜੀ ਨੇ ਸਿੱਖ ਧਰਮ ਬਣਾਇਆ ਅਤੇ ਆਪਣਾ ਪੂਰਾ ਜੀਵਨ ਘਰ ਪਰਿਵਾਰ ਸਾਰੀ ਸਿੱਖ ਕੌਮ ਨੂੰ ਸੰਕਟਾਂ ਵਿਚ ਪਾ ਲਿਆ ਅਤੇ ਫੇਰ ਉਹ ਅੱਖਾਂ ਸਾਫ ਕਰਦੇ ਹੋਏ ਹੱਥ ਜੋੜਕੇ ਬੋਲਿਆ ਕਿ ਉਹ ਆਪਣੇ ਫਰਜ਼ ਜ਼ੁਮੇਵਾਰੀਆਂ ਵਫ਼ਾਦਾਰੀਆਂ ਨਿਭਾ ਗਏ, ਸਾਡੇ ਲਈ ਖੁਸ਼ਹਾਲ ਸੁਰੱਖਿਅਤ ਸਿਹਤਮੰਦ ਤਦਰੁੰਸਤ ਜੀਵਨ ਦੇ ਗਏ ਪਰ ਅਸੀਂ ਆਪਣੇ ਸੰਵਾਦਾਂ ਖੁਸ਼ੀਆਂ ਅਨੰਦ ਇਛਾਵਾਂ ਖਾਹਿਸ਼ਾਂ ਦੀ ਪੂਰਤੀ ਲਈ ਗੁਰੂਆਂ ਸ਼ਹੀਦਾਂ ਬਜ਼ੁਰਗਾਂ ਮਾਪਿਆਂ ਵਲੋਂ ਸਾਡੇ ਲਈ ਕੀਤੀਆਂ ਕੁਰਬਾਨੀਆਂ ਤਿਆਗ ਸਖ਼ਤ ਮਹਿਨਤ ਆਪਣੇ ਅਨੰਦ ਆਜ਼ਾਦੀ ਸੁਖਾਂ ਲਈ ਭੁਲਾ ਰਹੇ ਹਾਂ ਕਿਉਂਕਿ ਸਾਨੂੰ ਬਿਨਾਂ ਕੁਰਬਾਨੀਆਂ ਤਿਆਗ ਸਖ਼ਤ ਮਿਹਨਤ ਇਮਾਨਦਾਰੀ ਤੋਂ ਸੱਭ ਕੁਝ ਮਿਲ ਰਹੇ ਹਨ ਜੇਕਰ ਅਸੀਂ ਆਪਣੇ ਸੁੱਖ ਸਹੂਲਤਾਂ ਸੰਵਾਦਾਂ ਖੁਸ਼ੀਆਂ ਅਨੰਦ ਸਤੁੰਸ਼ਟੀ ਲਈ ਗੁਰੂਆਂ ਦੇ ਤਿਆਗ ਕੁਰਬਾਨੀਆਂ ਵਫ਼ਾਦਾਰੀਆਂ ਨੂੰ ਯਾਦ ਨਹੀਂ ਰੱਖਦੇ ਤਾਂ ਇਸ ਧਰਤੀ ਮਾਤਾ ਇਸ ਰਾਸ਼ਟਰ ਸਮਾਜ ਘਰ ਪਰਿਵਾਰਾਂ ਮਾਨਵਤਾ ਤੇ ਫੇਰ ਨਵੀਆਂ ਕਿਸਮਾਂ ਦੇ ਸੰਕਟ ਵਿਪਤਾਵਾਂ ਤਬਾਹੀ ਬਰਬਾਦੀ ਮਹਾਂਮਾਰੀਆਂ ਆਫਤਾਵਾਂ ਆ ਸਕਦੀਆਂ ਹਨ ਇਸ ਲਈ ਫੇਰ ਉਹ ਹੱਥ ਜੋੜਕੇ ਰੋਂਦੇ ਰੋਂਦੇ ਸਟੇਜ ਤੇ ਹੀ ਬੇਹੋਸ਼ ਹੋ ਕੇ ਡਿਗ ਪਿਆ ਸੀ ਅਤੇ ਸਾਰੇ ਹਾਲ ਵਿਚ ਸੱਨਾਟਾ ਛਾ ਗਿਆ ਸੀ। ਕਿਉਂਕਿ ਸਾਰੇ ਨੋਜਵਾਨ ਆਪਣੇ ਗੁਰੂਆਂ ਅਵਤਾਰਾਂ ਰਿਸ਼ੀਆਂ ਮਾਪਿਆਂ ਦੀਆਂ ਸ਼ਹਾਦਤਾਂ ਕੁਰਬਾਨੀਆਂ ਤਿਆਗ ਇਨਸਾਨੀਅਤ ਪ੍ਰਤੀ ਪ੍ਰੇਮ ਹਮਦਰਦੀ ਫਰਜ਼ ਜ਼ੁਮੇਵਾਰੀਆਂ ਵਫ਼ਾਦਾਰੀਆਂ ਭੁੱਲ ਰਹੇ ਹਨ।

