Monday, August 10, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਹਰਿਆਣਾ ’ਚ 9 ਲੱਖ 60 ਹਜ਼ਾਰ 235 ਪਰਿਵਾਰਾਂ ਨੂੰ ਬੀਪੀਐੱਲ, ਏਏਵਾਈ ਤੇ ਹੋਰਾਂ ਦੀ ਮੌਜੂਦਾ ਸੂਚੀ ’ਚੋਂ ਹੋਏ ਬਾਹਰ, ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦਿੱਤੀ ਜਾਣਕਾਰੀ

admin by admin
in BREAKING, CHANDIGARH, HARYANA, National, POLITICS
0
ਹਰਿਆਣਾ ’ਚ 9 ਲੱਖ 60 ਹਜ਼ਾਰ 235 ਪਰਿਵਾਰਾਂ ਨੂੰ ਬੀਪੀਐੱਲ, ਏਏਵਾਈ ਤੇ ਹੋਰਾਂ ਦੀ ਮੌਜੂਦਾ ਸੂਚੀ ’ਚੋਂ ਹੋਏ ਬਾਹਰ, ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦਿੱਤੀ ਜਾਣਕਾਰੀ
0
SHARES
0
VIEWS
Share on FacebookShare on Twitter

ਚੰਡੀਗੜ੍ਹ 27-12-22 (Press Ki Taquat): ਹਰਿਆਣਾ ’ਚ ਪਰਿਵਾਰ ਪਛਾਣ ਪੱਤਰ (ਪੀਪੀਪੀ) ’ਚ ਦਰਜ ਸਾਲਾਨਾ ਕਮਾਈ ਦੇ ਆਧਾਰ ’ਤੇ ਕਰੀਬ 10 ਲੱਖ ਪਰਿਵਾਰ ਗ਼ਰੀਬਾਂ ਦੀ ਸੂਚੀ ’ਚੋਂ ਬਾਹਰ ਹੋ ਗਏ ਹਨ। ਜੇ ਕਿਸੇ ਯੋਗ ਵਿਅਕਤੀ ਨੇ ਆਪਣੀ ਪਾਤਰਤਾ ’ਚ ਤਬਦੀਲੀ ਕਰਵਾਉਣੀ ਹੈ ਤਾਂ ਵਧੀਕ ਡਿਪਟੀ ਕਮਿਸ਼ਨਰ ਨੂੰ ਹਲਫ਼ਨਾਮਾ ਦੇ ਕੇ ਦਰੁਸਤ ਕਰਵਾ ਸਕਦਾ ਹੈ। ਪਰਿਵਾਰ ਪਛਾਣ ਸੰਖਿਆ ਡੇਟਾਬੇਸ ਦੇ ਅੰਕੜਿਆਂ ਅਨੁਸਾਰ ਇਸ ਸਮੇਂ ਸੂਬੇ ’ਚ 30 ਲੱਖ 38 ਹਜ਼ਾਰ 942 ਪਰਿਵਾਰਾਂ ਦੀ ਆਮਦਨ ਇਕ ਲੱਖ 80 ਹਜ਼ਾਰ ਤੋਂ ਘੱਟ ਹੋਣ ਦੀ ਵੈਰੀਫਿਕੇਸ਼ਨ ਹੋਈ ਹੈ। ਇਸ ਤਰ੍ਹਾਂ ਇਨ੍ਹਾਂ ਪਰਿਵਾਰਾਂ ਦੇ ਕੁੱਲ ਇਕ ਕਰੋੜ 21 ਲੱਖ 57 ਹਜ਼ਾਰ 298 ਲੋਕ ਗ਼ਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ। ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਮੰਗਲਵਾਰ ਨੂੰ ਵਿਧਾਨ ਸਭਾ ’ਚ ਇਕ ਸਵਾਲ ਦੇ ਜਵਾਬ ’ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੋਈ ਵੀ ਯੋਗ ਵਿਅਕਤੀ ਬੀਪੀਐੱਲ ਦਾ ਕਾਰਡ ਬਣਵਾਉਣ ਤੋਂ ਵਾਂਝਾ ਨਹੀਂ ਰਹੇਗਾ। ਸਾਰੇ ਯੋਗ ਪਰਿਵਾਰਾਂ ਨੂੰ ਬੀਪੀਐੱਲ ਦੀ ਸ਼੍ਰੇਣੀ ਦੇ ਰਾਸ਼ਨ ਕਾਰਡ ਜਾਰੀ ਕੀਤੇ ਜਾਣਗੇ। ਪਰਿਵਾਰ ਪਛਾਣ ਪੱਤਰ ’ਚ ਵੈਰੀਫਿਕੇਸ਼ਨ ਹੋਈ ਆਮਦਨ ਦੇ ਆਧਾਰ ’ਤੇ 9 ਲੱਖ 60 ਹਜ਼ਾਰ 235 ਪਰਿਵਾਰਾਂ ਨੂੰ ਬੀਪੀਐੱਲ, ਏਏਵਾਈ ਤੇ ਹੋਰਾਂ ਦੀ ਮੌਜੂਦਾ ਸੂਚੀ ’ਚੋਂ ਬਾਹਰ ਕਰ ਦਿੱਤਾ ਗਿਆ ਹੈ।

Post Views: 87
Previous Post

ਅਟਾਰੀ ਸਰਹੱਦ ’ਤੇ ਦੇਸ਼ ਦਾ ਸਭ ਤੋਂ ਉੱਚਾ ਰਾਸ਼ਟਰੀ ਝੰਡਾ ਲਾਉਣ ਦਾ ਕੰਮ ਸ਼ੁਰੂ

Next Post

ਜੰਮੂ-ਕਸ਼ਮੀਰ ”ਚ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਵਿਚ ਹੋਈ ਭਿਆਨਕ ਗੋਲੀਬਾਰੀ ,ਮੁਕਾਬਲੇ ”ਚ 3 ਅੱਤਵਾਦੀ ਕੀਤੇ ਢੇਰ

Next Post
ਜੰਮੂ-ਕਸ਼ਮੀਰ ”ਚ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਵਿਚ ਹੋਈ ਭਿਆਨਕ ਗੋਲੀਬਾਰੀ ,ਮੁਕਾਬਲੇ ”ਚ 3 ਅੱਤਵਾਦੀ ਕੀਤੇ ਢੇਰ

ਜੰਮੂ-ਕਸ਼ਮੀਰ ''ਚ ਸੁਰੱਖਿਆ ਦਸਤਿਆਂ ਅਤੇ ਅੱਤਵਾਦੀਆਂ ਵਿਚ ਹੋਈ ਭਿਆਨਕ ਗੋਲੀਬਾਰੀ ,ਮੁਕਾਬਲੇ ''ਚ 3 ਅੱਤਵਾਦੀ ਕੀਤੇ ਢੇਰ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800