ਜੰਮੂ- ਜੰਮੂ, 28-12-22(Press Ki Taquat)-ਕਸ਼ਮੀਰ ਦੀ ਸਰਦ ਰੁੱਤ ਰਾਜਧਾਨੀ ਜੰਮੂ ਦੇ ਬਾਹਰੀ ਇਲਾਕੇ ਵਿਚ ਸਿਧਰਾ ਇਲਾਕੇ ਦੇ ਨੇੜੇ ਅੱਤਵਾਦੀਆਂ ਦੇ ਸਮੂਹ ਅਤੇ ਸੁਰੱਖਿਆ ਦਸਤਿਆਂ ਵਿਚਾਲੇ ਤੜਕੇ ਹੋਏ ਮੁਕਾਬਲੇ ਵਿਚ ਭਿਆਨਕ ਗੋਲੀਬਾਰੀ ਹੋਈ। ਇਸ ਮੁਕਾਬਲੇ ਵਿਚ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।
ਪੁਲਿਸ ਨੇ ਦੱਸਿਆ ਕਿ 2 ਤੋਂ 3 ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ‘ਤੇ ਸਿਧਰਾ ਇਲਾਕੇ ਵਿਚ ਸੁਰੱਖਿਆ ਦਸਤਿਆਂ ਦੀ ਸਾਂਝੀ ਟੀਮ ਨੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਪੁਲਿਸ ਮੁਤਾਬਕ ਕਿ ਉੱਥੇ ਲੁਕੇ ਹੋਏ ਅੱਤਵਾਦੀਆਂ ਨੇ ਸੁਰੱਖਿਆ ਦਸਤਿਆਂ ‘ਤੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ਵਿਚ ਮੁਕਾਬਲਾ ਸ਼ੁਰੂ ਹੋਇਆ, ਜਿਸ ਵਿਚ 3 ਅੱਤਵਾਦੀ ਮਾਰੇ ਗਏ। ਮੁਕਾਬਲੇ ਨੂੰ ਵੇਖਦੇ ਹੋਏ ਸਿਧਰਾ-ਨਰਵਾਲ ਬਾਈਪਾਸ ‘ਤੇ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ।
