Monday, August 10, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

ਬਿਨਾਂ GST ਨੰਬਰ ਤੋਂ ਘਰ ਵਿਚ ਚੱਲ ਰਿਹਾ ਸੀ ਸ਼ੋਅਰੂਮ, 50 ਲੱਖ ਦੀ ਕੀਮਤ ਦਾ ਰੈਡੀਮੈਂਟਸ ਗਾਰਮੈਂਟਸ ਦਾ ਸਟਾਕ ਫੜਿਆ

admin by admin
in BREAKING, National, PUNJAB
0
ਬਿਨਾਂ GST ਨੰਬਰ ਤੋਂ ਘਰ ਵਿਚ ਚੱਲ ਰਿਹਾ ਸੀ ਸ਼ੋਅਰੂਮ, 50 ਲੱਖ ਦੀ ਕੀਮਤ ਦਾ ਰੈਡੀਮੈਂਟਸ ਗਾਰਮੈਂਟਸ ਦਾ ਸਟਾਕ ਫੜਿਆ
0
SHARES
0
VIEWS
Share on FacebookShare on Twitter

ਜਲੰਧਰ,28-12-22(Press Ki Taquat) –ਜੀ. ਐੱਸ. ਟੀ. ਮਹਿਕਮੇ ਵੱਲੋਂ ਸਰਦੀਆਂ ਦੇ ਮੌਸਮ ਨੂੰ ਮੱਦੇਨਜ਼ਰ ਰੱਖਦਿਆਂ ਘੱਟ ਬਿਲਿੰਗ ਕਰਨ ਵਾਲਿਆਂ ’ਤੇ ਫੋਕਸ ਕੀਤਾ ਜਾ ਰਿਹਾ ਹੈ ਪਰ ਮੰਗਲਵਾਰ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਬਿਨਾਂ ਜੀ. ਐੱਸ. ਟੀ. ਨੰਬਰ ਦੇ ਸ਼ੋਅਰੂਮ ਚਲਾਇਆ ਜਾ ਰਿਹਾ ਸੀ। ਸੈਦਾਂ ਗੇਟ ਨਾਲ ਜੁੜੇ ਖੋਦਿਆਂ ਮੁਹੱਲਾ ਵਿਚ ਘਰ ਦੇ ਅੰਦਰ ਚੱਲ ਰਹੇ ਬਿੱਲਾ ਬਾਬਾ ਗਾਰਮੈਂਟਸ ਨਾਂ ਦੇ ਇਕ ਸ਼ੋਅਰੂਮ ਵਿਚ ਅੰਦਾਜ਼ਨ 50 ਲੱਖ ਦੀ ਕੀਮਤ ਦਾ ਰੈਡੀਮੈਂਟਸ ਗਾਰਮੈਂਟਸ ਦਾ ਸਟਾਕ ਫੜਿਆ ਗਿਆ ਹੈ। ਮਾਲ ਦੀ ਡਿਲਿਵਰੀ ਕੀਤੇ ਜਾਣ ਸਮੇਤ ਕਈ ਤੱਥਾਂ ’ਤੇ ਵਿਭਾਗੀ ਜਾਂਚ ਸ਼ੁਰੂ ਹੋ ਗਈ ਹੈ, ਜਿਸ ਵਿਚ ਮਾਲ ਵੇਚਣ ਵਾਲੇ ਕਈ ਵੱਡੇ ਵਪਾਰੀ ਜਾਂਚ ਦੇ ਘੇਰੇ ਵਿਚ ਆ ਸਕਦੇ ਹਨ।

ਡੀ. ਸੀ. ਐੱਸ. ਟੀ. (ਡਿਪਟੀ ਕਮਿਸ਼ਨਰ ਆਫ ਸਟੇਟ ਟੈਕਸ) ਅਜੇ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜਲੰਧਰ-2 ਦੀ ਟੀਮ ਵੱਲੋਂ ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ’ਤੇ ਫੋਕਸ ਕਰਦੇ ਹੋਏ ਕਈ ਸ਼ੋਅਰੂਮ ਸ਼ਾਰਟਲਿਸਟ ਕੀਤੇ ਗਏ ਹਨ, ਜਿਸ ਦੇ ਆਧਾਰ ’ਤੇ ਇਹ ਕਾਰਵਾਈ ਹੈ। ਅਸਿਸਟੈਂਟ ਕਮਿਸ਼ਨਰ ਜਲੰਧਰ-2 ਸ਼ੁਭੀ ਆਂਗਰਾ ਨੇ ਬਿੱਲਾ ਬਾਬਾ ਗਾਰਮੈਂਟਸ ਦੇ ਨਾਂ ’ਤੇ ਚੱਲ ਰਹੇ ਉਕਤ ਸ਼ੋਅਰੂਮ ਬਾਰੇ ਮਿਲੇ ਇਨਪੁੱਟ ਦੇ ਆਧਾਰ ’ਤੇ ਇਹ ਕਾਰਵਾਈ ਕਰਵਾਈ ਹੈ। ਖੁਫ਼ੀਆ ਢੰਗ ਨਾਲ ਪਹੁੰਚੀ ਟੀਮ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਸ਼ੋਅਰੂਮ ਵਿਚ ਟਰੈਕ ਸੂਟ ਖਰੀਦਣ ਲਈ ਭੇਜਿਆ ਪਰ ਸ਼ੋਅਰੂਮ ਨੇ ਵੇਚੇ ਗਏ ਸੂਟ ਦਾ ਜੀ. ਐੱਸ. ਟੀ. ਵਾਲਾ ਕੋਈ ਬਿੱਲ ਨਹੀਂ ਦਿੱਤਾ, ਜਿਸ ਤੋਂ ਬਾਅਦ ਮਹਿਕਮੇ ਨੇ ਸੈਕਸ਼ਨ 67 ਤਹਿਤ ਕਾਰਵਾਈ ਦੀ ਯੋਜਨਾ ਬਣਾਈ।

ਐੱਸ. ਟੀ. ਓ. (ਸਟੇਟ ਟੈਕਸ ਆਫਿਸਰ) ਕੁਲਵਿੰਦਰ ਸਿੰਘ ਦੀ ਅਗਵਾਈ ਵਿਚ ਦੁਪਹਿਰ 2.30 ਵਜੇ ਦੇ ਲਗਭਗ ਛਾਪੇਮਾਰੀ ਕਰਦੇ ਹੋਏ ਸਰਚ ਸ਼ੁਰੂ ਕਰਵਾਈ ਗਈ। ਅਧਿਕਾਰੀਆਂ ਨੇ ਕਿਹਾ ਕਿ ਸ਼ੋਅਰੂਮ ਵਿਚ ਰਾਕੇਸ਼ ਕੁਮਾਰ ਨਾਂ ਦੇ ਵਿਅਕਤੀ ਤੋਂ ਜੀ. ਐੱਸ. ਟੀ. ਨੰਬਰ ਬਾਰੇ ਪੁੱਛਿਆ ਗਿਆ ਤਾਂ ਪਤਾ ਲੱਗਾ ਕਿ ਉਕਤ ਫਰਮ ਕੋਲ ਜੀ. ਐੱਸ. ਟੀ. ਨੰਬਰ ਮੌਜੂਦ ਨਹੀਂ ਹੈ। ਇਹ ਸ਼ੋਅਰੂਮ ਘਰ ਵਿਚ ਚੱਲ ਰਿਹਾ ਹੈ, ਜਦੋਂ ਕਿ ਉਪਰਲੀ ਮੰਜ਼ਿਲ ’ਤੇ ਰਿਹਾਇਸ਼ ਹੈ। ਉਕਤ ਸ਼ੋਅਰੂਮ ਚਾਲਕ ਬਿਨਾਂ ਬਿੱਲ ਦੇ ਲੱਖਾਂ ਰੁਪਏ ਦਾ ਮਾਲ ਵੇਚ ਰਿਹਾ ਹੈ, ਜਿਸ ਨਾਲ ਵਿਭਾਗ ਨੂੰ ਵੱਡੇ ਪੱਧਰ ’ਤੇ ਜੀ. ਐੱਸ. ਟੀ. ਦਾ ਚੂਨਾ ਲੱਗ ਰਿਹਾ ਹੈ। ਇਸ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਮਾਲ ਦੀ ਖਰੀਦ ਵੀ ਬਿਨਾਂ ਬਿੱਲਾਂ ਦੇ ਕੀਤੀ ਜਾ ਰਹੀ ਹੈ, ਜਿਸ ਕਾਰਨ ਵਿਭਾਗ ਨੂੰ ਦੋਤਰਫਾ ਜੀ. ਐੱਸ. ਟੀ. ਦਾ ਨੁਕਸਾਨ ਹੋ ਰਿਹਾ ਹੈ।

ਇਹ ਮਾਲ ਲੁਧਿਆਣਾ ਸਮੇਤ ਕਈ ਵੱਡੇ ਸ਼ਹਿਰਾਂ ਤੋਂ ਖਰੀਦ ਕੇ ਲਿਆਂਦਾ ਜਾ ਰਿਹਾ ਹੈ ਅਤੇ ਛਾਪੇਮਾਰੀ ਵਿਚ ਚੱਲੀ ਜਾਂਚ ਦੌਰਾਨ ਇਸਦੇ ਬਿੱਲ ਪੇਸ਼ ਨਹੀਂ ਕੀਤੇ ਗਏ। ਵਿਭਾਗ ਨੇ ਅੰਦਰ ਪਈਆਂ ਕੱਚੀਆਂ ਪਰਚੀਆਂ ਅਤੇ ਰਜਿਸਟਰ ਸਮੇਤ ਅਹਿਮ ਦਸਤਾਵੇਜ਼ ਜ਼ਬਤ ਕਰ ਲਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅੰਦਰ ਪਏ ਮਾਲ ਦੀ ਕੀਮਤ 50 ਲੱਖ ਤੋਂ ਵੱਧ ਜਾਪਦੀ ਹੈ। ਵਿਭਾਗ ਵੱਲੋਂ ਇਸ ਦੀ ਮਾਰਕੀਟ ਵੈਲਿਊ ਪਤਾ ਕਰਵਾਈ ਜਾਵੇਗੀ। ਐੱਸ. ਟੀ. ਓ. ਸ਼ੈਲੇਂਦਰ ਸਿੰਘ, ਪਰਮਿੰਦਰ ਕੁਮਾਰ, ਇੰਦਰਬੀਰ ਸਿੰਘ, ਧਰਮਿੰਦਰ ਸਿੰਘ, ਇੰਸ. ਸਿਮਰਨਪ੍ਰੀਤ ਸਿੰਘ, ਜ਼ੋਰਾਵਰ ਸਿੰਘ ਸਮੇਤ ਪੁਲਸ ਫੋਰਸ ਨਾਲ ਪਹੁੰਚੀ ਟੀਮ ਨੂੰ ਅੰਦਰ ਦਾ ਸਟਾਕ ਨੋਟ ਕਰਨ ਵਿਚ ਕਈ ਘੰਟੇ ਦਾ ਸਮਾਂ ਲੱਗਾ। ਛਾਪੇਮਾਰੀ ਕਾਰਨ ਆਲੇ-ਦੁਆਲੇ ਦੇ ਇਲਾਕੇ ਵਿਚ ਹੜਕੰਪ ਮਚ ਗਿਆ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸ਼ੋਅਰੂਮ ਵਿਚ ਜਾਂਚ ਦੌਰਾਨ ਬਿਨਾਂ ਜੀ. ਐੱਸ. ਟੀ. ਦੇ ਵਪਾਰ ਕੀਤਾ ਜਾਣਾ ਸਭ ਤੋਂ ਹੈਰਾਨੀ ਵਾਲਾ ਤੱਥ ਬਣ ਕੇ ਸਾਹਮਣੇ ਆਇਆ ਹੈ। ਅੰਦਰੋਂ ਮਿਲੇ ਮਾਲ ਅਤੇ ਪਿਛਲੇ ਸਮੇਂ ਦੌਰਾਨ ਹੋਈ ਸੇਲ ’ਤੇ ਮੋਟਾ ਜੁਰਮਾਨਾ ਲੱਗਣਾ ਤੈਅ ਹੈ। ਇਸ ਵਿਚ 50 ਹਜ਼ਾਰ ਰੁਪਏ ਜੀ. ਐੱਸ. ਟੀ. ਨੰਬਰ ਨਾ ਲੈਣ ਕਾਰਨ ਅਦਾ ਕਰਨੇ ਪੈਣਗੇ, ਉਥੇ ਹੀ ਸਟਾਕ ’ਤੇ ਟੈਕਸ ਅਤੇ ਪੈਨਲਟੀ ਪਾਈ ਜਾਵੇਗੀ, ਜਿਹੜੀ ਕਿ 200 ਫ਼ੀਸਦੀ ਤੱਕ ਬਣੇਗੀ। ਇਸ ਜੁਰਮਾਨੇ ਰਾਸ਼ੀ ’ਤੇ ਵਿਆਜ ਵੀ ਪਾਏ ਜਾਣ ਦੀ ਵਿਵਸਥਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੋਅਰੂਮ ਕਿੰਨੇ ਸਮੇਂ ਤੱਕ ਚਲਾਇਆ ਜਾ ਰਿਹਾ ਹੈ, ਇਹ ਜਾਂਚ ਦਾ ਵਿਸ਼ਾ ਹੈ। ਅਗਲੀ ਕਾਰਵਾਈ ਦੌਰਾਨ ਕਈ ਤਰ੍ਹਾਂ ਦੇ ਤੱਥ ਜੁਟਾਏ ਜਾਣਗੇ, ਜਿਨ੍ਹਾਂ ਦੇ ਆਧਾਰ ’ਤੇ ਕਾਰਵਾਈ ਹੋਵੇਗੀ।

Post Views: 132
Previous Post

ਸਪੇਨ ”ਚ ਸੇਪਲਾ ਯੂਨੀਅਨ ਦੇ ਪਾਇਲਟਾਂ ਦੀ ਹੜਤਾਲ ਕਾਰਨ 37 ਉਡਾਣਾਂ ਰੱਦ

Next Post

ਦੋ ਵਿਦਿਆਰਥੀਆਂ ਦੇ ਝਗੜੇ ਦੌਰਾਨ ਸਿਰ ‘ਚ ਰਾਡ ਮਾਰ ਕੇ ਕੀਤਾ ਗੰਭੀਰ ਜ਼ਖ਼ਮੀ

Next Post
ਦੋ ਵਿਦਿਆਰਥੀਆਂ ਦੇ ਝਗੜੇ ਦੌਰਾਨ ਸਿਰ ‘ਚ ਰਾਡ ਮਾਰ ਕੇ ਕੀਤਾ ਗੰਭੀਰ ਜ਼ਖ਼ਮੀ

ਦੋ ਵਿਦਿਆਰਥੀਆਂ ਦੇ ਝਗੜੇ ਦੌਰਾਨ ਸਿਰ 'ਚ ਰਾਡ ਮਾਰ ਕੇ ਕੀਤਾ ਗੰਭੀਰ ਜ਼ਖ਼ਮੀ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800