ਜਲੰਧਰ, 28-12-22 (Press Ki Taquat): ਥਾਣਾ 1 ਅਧੀਨ ਆਉਂਦੇ ਕਬੀਰ ਨਗਰ ‘ਚ ਬੀਤੀ ਰਾਤ ਦੋ ਵਿਦਿਆਰਥੀਆਂ ਦੇ ਝਗੜੇ ਦੌਰਾਨ ਇਕ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਦਾ ਨਿਜੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਥਾਣਾ 1 ਦੇ ਥਾਣੇਦਾਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਡੇਵੀਏਟ ‘ਚ ਬੀ ਟੈੱਕ ਕਰ ਰਿਹਾ ਪਟਨਾ ਸਾਹਿਬ ਦਾ ਰਹਿਣ ਵਾਲਾ ਵਿਦਆਰਥੀ ਭਾਰਤ ਕਿਸ਼ੋਰ ਕਬੀਰ ਨਗਰ ਦੀ ਗਲੀ ਨੰਬਰ 8 ਵਿਚ ਰਹਿੰਦੇ ਆਪਣੇ ਮਿੱਤਰ ਨੂੰ ਰਾਤ ਸਮੇਂ ਮਿਲਣ ਗਿਆ ਸੀ। ਉਥੇ ਮਿੱਤਰ ਕਮਰੇ ‘ਚ ਮੌਜੂਦ ਨਾ ਹੋਣ ਕਰਕੇ ਜਦ ਉਹ ਵਾਪਸ ਆਉਣ ਲੱਗਾ ਤਾਂ ਉਸ ਦੇ ਨਾਲ ਵਾਲੇ ਕਮਰੇ ‘ਚ ਰਹਿੰਦੇ ਵਿਦਿਆਰਥੀ ਅਨੀਕੇਤ ਨਾਲ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋਵਾਂ ਦਾ ਝਗੜਾ ਹੋ ਗਿਆ।
ਗੁੱਸੇ ‘ਚ ਆਏ ਅਨੀਕੇਤ ਨੇ ਉਸ ਦੇ ਸਿਰ ‘ਤੇ ਲੋਹੇ ਦੀ ਰਾਡ ਮਾਰ ਦਿੱਤੀ ਜਿਸ ਵਿਤ ਭਾਰਤ ਕਿਸ਼ੋਰ ਗੰਭੀਰ ਜ਼ਖ਼ਮੀ ਹੋ ਕਰਕੇ ਬੇਹੋਸ਼ ਹੋ ਗਿਆ। ਉਸ ਨੂੰ ਇਲਾਜ ਲਈ ਹੋਰ ਵਿਦਿਆਰਥੀ ਨਜ਼ਦੀਕ ਡਾਕਟਰ ਕੋਲ ਲੈ ਕੇ ਗਏ ਜਿਸ ਦੀ ਸਥਿਤੀ ਗੰਭੀਰ ਦੇਖ ਕੇ ਡਾਕਟਰ ਵੱਲੋਂ ਕਾਲਜ ਦੇ ਹੋਸਟਲ ਵਾਰਡਨ ਨੂੰ ਸੂਚਿਤ ਕੀਤਾ ਗਿਆ। ਹੋਸਟਲ ਵਾਰਡਨ ਦਾ ਕਹਿਣਾ ਹੈ ਕਿ ਜਦ ਉਹ ਮੌਕੇ ‘ਤੇ ਪੁੱਜਾ ਤਾਂ ਉਸਨੇ ਗੰਭੀਰ ਜ਼ਖ਼ਮੀ ਵਿਦਿਆਰਥੀ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ। ਉਸਦੇ ਪਰਿਵਾਰ ਨੂੰ ਸੂਚਨਾ ਦਿੱਤੀ। ਪਟਨਾ ਸਾਹਿਬ ਤੋਂ ਆਏ ਉਸ ਦੇ ਭਰਾ ਨੇ ਦੱਸਿਆ ਕਿ ਜਦ ਝਗੜਾ ਹੋ ਰਿਹਾ ਸੀ ਤਾਂ ਉਸ ਵਕਤ ਭਾਰਤ ਕਿਸ਼ੋਰ ਉਸ ਨੂੰ ਪਹਿਲਾਂ ਹੀ ਫੋਨ ਕਰ ਰਿਹਾ ਸੀ ਤਾਂ ਉਸੇ ਦੌਰਾਨ ਝਗੜੇ ਦੀਆਂ ਆਵਾਜ਼ਾਂ ਆ ਰਹੀਆਂ ਸਨ ਤੇ ਉਹ ਮਦਦ ਲਈ ਕਹਿ ਰਿਹਾ ਸੀ। ਥਾਣੇਦਾਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਆਪਸੀ ਰੰਜਿਸ਼ ਦੌਰਾਨ ਹੋਏ ਝਗੜੇ ‘ਚ ਜ਼ਖਮੀ ਵਿਦਿਆਰਥੀ ਭਾਰਤ ਕਿਸ਼ੋਰ ਦੇ ਬਿਆਨ ਉਪਰੰਤ ਅਨੀਕੇਤ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
