Monday, August 10, 2026
Press Ki Taquat
No Result
View All Result
  • Login
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US
No Result
View All Result
Press Ki Taquat
No Result
View All Result
Home BREAKING

‘ਵੀਰਤਾ ਅਤੇ ਵਿਕਾਸ ਦੀ ਗਾਥਾ’ ਵਿਸ਼ੇ ‘ਤੇ ਚਾਰ ਰੋਜ਼ਾ ਫੋਟੋ ਪ੍ਰਦਰਸ਼ਨੀ ਦੇਸ਼ ਭਗਤੀ ਦੇ ਜੋਸ਼ ਨਾਲ ਸਮਾਪਤ

admin by admin
in BREAKING, National, POLITICS, PUNJAB
0
‘ਵੀਰਤਾ ਅਤੇ ਵਿਕਾਸ ਦੀ ਗਾਥਾ’ ਵਿਸ਼ੇ ‘ਤੇ ਚਾਰ ਰੋਜ਼ਾ ਫੋਟੋ ਪ੍ਰਦਰਸ਼ਨੀ ਦੇਸ਼ ਭਗਤੀ ਦੇ ਜੋਸ਼ ਨਾਲ ਸਮਾਪਤ
0
SHARES
0
VIEWS
Share on FacebookShare on Twitter

ਫਤਹਿਗੜ੍ਹ ਸਾਹਿਬ, ਮਿਤੀ: 28/12/22 (Press Ki Taquat): ‘ਵੀਰਤਾ ਅਤੇ ਵਿਕਾਸ ਦੀ ਗਾਥਾ’ ਸਿਰਲੇਖ ਵਾਲੀ ਚਾਰ ਰੋਜ਼ਾ ਫੋਟੋ ਪ੍ਰਦਰਸ਼ਨੀ ਅੱਜ ਦੇਸ਼ ਭਗਤੀ ਦੇ ਜਜ਼ਬੇ ਨਾਲ ਸਫਲਤਾਪੂਰਵਕ ਸਮਾਪਤ ਹੋ ਗਈ। ਇਨ੍ਹਾਂ ਦਿਨਾਂ ਦੌਰਾਨ ਇੱਥੇ ਆਏ ਸੈਂਕੜੇ ਸੈਲਾਨੀਆਂ ਨੂੰ ਕੇਂਦਰ ਸਰਕਾਰ ਦੀਆਂ ਵੱਖ-ਵੱਖ ਪ੍ਰਾਪਤੀਆਂ ਅਤੇ ਲੋਕ ਭਲਾਈ ਪ੍ਰੋਗਰਾਮਾਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਭਾਰਤੀ ਫੌਜ ਦੇ ਮਹਾਂਨਾਇਕਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਕੇਂਦਰੀ ਸੰਚਾਰ ਬਿਊਰੋ (ਸੀ.ਬੀ.ਸੀ.) ਜਲੰਧਰ ਵੱਲੋਂ ਫਤਹਿਗੜ੍ਹ ਸਾਹਿਬ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਥਾਨਕ ਅੰਬੇਡਕਰ ਭਵਨ ਵਿਖੇ ਭਾਰਤ ਸਰਕਾਰ ਦੀਆਂ ਵੱਖ-ਵੱਖ ਪ੍ਰਮੁੱਖ ਸਕੀਮਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਫੋਟੋਆਂ ਅਤੇ ਇਨਫੋਗ੍ਰਾਫਿਕਸ ਪ੍ਰਦਰਸ਼ਿਤ ਕੀਤੇ ਗਏ ਸਨ।

ਇਸ ਪ੍ਰਦਰਸ਼ਨੀ ਦੌਰਾਨ ਨੌਜਵਾਨਾਂ ਸਮੇਤ ਆਮ ਲੋਕਾਂ ਨੂੰ ਅਟਲ ਟਿੰਕਰਿੰਗ ਲੈਬ, ਡਿਜੀਟਲ ਲੈਣ-ਦੇਣ ਅਤੇ ਆਪਣੇ ਸਰਕਾਰੀ ਦਸਤਾਵੇਜ਼ਾਂ ਨੂੰ ਸੁਰੱਖਿਅਤ ਰੱਖਣ ਲਈ ਡਿਜੀ-ਲਾਕਰ ਆਦਿ ਬਾਰੇ ਜਾਣਕਾਰੀ ਦਿੱਤੀ ਗਈ । ਪ੍ਰਦਰਸ਼ਨੀ ਨੂੰ ਦੇਖਣ ਵਾਲਿਆਂ ਨੂੰ ਸਾਈਬਰ ਕ੍ਰਾਈਮ ਤੋਂ ਬਚਣ ਲਈ ਵੀ ਕਿਹਾ ਗਿਆ ਅਤੇ ਕਿਸੇ ਵੀ ਸੰਵੇਦਨਸ਼ੀਲ ਸੰਦੇਸ਼ ਨੂੰ ਚੈੱਕ ਕੀਤੇ ਬਿਨਾਂ ਅੱਗੇ ਭੇਜਣ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਤਾਂ ਜੋ ਸਾਡੇ ਸਮਾਜ ਵਿੱਚ ਕਿਸੇ ਕਿਸਮ ਦੀ ਭਰਮ ਪੈਦਾ ਕਰਨ ਵਾਲੀ ਜਾਣਕਾਰੀ ਨਾ ਫ਼ੈਲੇ ।

ਭਾਰਤੀ ਹਥਿਆਰਬੰਦ ਸੈਨਾਵਾਂ ਦੇ ਸਾਬਕਾ ਸੈਨਿਕਾਂ ਅਤੇ ਵੀਰ ਨਾਰੀਆਂ ਲਈ ਇੱਕ ਵਿਸ਼ੇਸ਼ ਸੈਸ਼ਨ ਵਿੱਚ ਜਿੱਥੇ ਉਨ੍ਹਾਂ ਦੀ ਮੌਜੂਦਗੀ ਨੇ ਪ੍ਰਦਰਸ਼ਨੀ ਦੀ ਰੌਣਕ ਵਿੱਚ ਵਾਧਾ ਕੀਤਾ, ਉੱਥੇ ਉਨ੍ਹਾਂ ਨੇ ਵੀ 1971 ਦੀ ਭਾਰਤ-ਪਾਕਿ ਜੰਗ ਨਾਲ ਸਬੰਧਤ ਤਸਵੀਰਾਂ ਦੇਖ ਕੇ ਮਾਣ ਮਹਿਸੂਸ ਕੀਤਾ। ਇਸ ਮੌਕੇ ‘ਤੇ ਵਿਸ਼ੇਸ਼ ਸੈਸ਼ਨ ਦੇ ਮੁੱਖ ਮਹਿਮਾਨ ਮੇਜਰ ਐਮ.ਐਸ.ਸੌਹਲ (ਸੇਵਾਮੁਕਤ) ਸਨ ਅਤੇ ਸ਼ੌਰਿਆ ਚੱਕਰ ਐਵਾਰਡੀ ਆਨਰੇਰੀ ਕੈਪਟਨ ਸ਼ੇਰ ਸਿੰਘ (ਸੇਵਾਮੁਕਤ) ਵਿਸ਼ੇਸ਼ ਮਹਿਮਾਨ ਸਨ। ਜਦਕਿ 1971 ਦੀ ਜੰਗ ਦੇ ਸਾਬਕਾ ਸੈਨਿਕ ਮੇਵਾ ਸਿੰਘ ਦੀ ਵਿਧਵਾ ਵੀਰ ਨਾਰੀ ਸ੍ਰੀਮਤੀ ਗੁਰਦਿਆਲ ਕੌਰ ਸਤਿਕਾਰਯੋਗ ਮਹਿਮਾਨ ਸਨ । ਇਸ ਮੌਕੇ ਉਨ੍ਹਾਂ ਸਮੇਤ ਸਮੂਹ ਸਾਬਕਾ ਫੌਜੀਆਂ ਅਤੇ ਵੀਰ ਨਾਰੀਆਂ ਨੂੰ ਸਨਮਾਨਿਤ ਕੀਤਾ ਗਿਆ।

ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਦੇਸ਼ ਦੀ ਤਰੱਕੀ ਲਈ ਕੀਤੇ ਜਾ ਰਹੇ ਵੱਖ-ਵੱਖ ਯਤਨਾਂ ਅਤੇ ਚਲਾਈਆਂ ਜਾ ਰਹੀਆਂ ਵੱਖੋ ਵੱਖਰੀਆਂ ਲੋਕ ਭਲਾਈ ਸਕੀਮਾਂ ਨਾਲ ਜਾਣੂ ਕਰਵਾਇਆ ਗਿਆ।

ਖੇਤਰੀ ਪ੍ਰਚਾਰ ਅਧਿਕਾਰੀ ਰਾਜੇਸ਼ ਬਾਲੀ ਨੇ ਦੱਸਿਆ ਕਿ ਕੇਂਦਰ ਸਰਕਾਰ ਨਾਲ ਸਬੰਧਤ ਪ੍ਰਦਰਸ਼ਨੀ ਨੇ ਆਮ ਲੋਕਾਂ ਨੂੰ ਕੌਮੀ ਏਕਤਾ ਅਤੇ ਦੇਸ਼ ਭਗਤੀ ਦਾ ਸੰਦੇਸ਼ ਦਿੱਤਾ ਹੈ। ਪ੍ਰਦਰਸ਼ਨੀ ਨੇ ਨਾਲ ਹੀ ਲੋਕਾਂ ਨੂੰ ਇਹ ਸਮਝਣ ਵਿੱਚ ਮਦਦ ਕੀਤੀ ਹੈ ਕਿ ਕਿਵੇਂ ਸਾਡਾ ਦੇਸ਼ ਆਮ ਲੋਕਾਂ ਦੀ ਭਲਾਈ ਲਈ ਵਧੀਆ ਸੇਵਾਵਾਂ ਪ੍ਰਦਾਨ ਕਰਨ ਤੋਂ ਇਲਾਵਾ ਮਹਿਲਾ ਸਸ਼ਕਤੀਕਰਨ ਸਮੇਤ ਵੱਖ-ਵੱਖ ਪੱਧਰਾਂ ‘ਤੇ ਕਿਵੇਂ ਤਰੱਕੀ ਕਰ ਰਿਹਾ ਹੈ।

ਸ੍ਰੀ ਬਾਲੀ ਨੇ ਦੱਸਿਆ ਕਿ ਪੀਆਈਬੀ ਫੈਕਟ ਚੈਕ ਯੂਨਿਟ ਦਾ ਵਟਸਐਪ ਨੰਬਰ -87997-11259- ਵੀ ਪ੍ਰਦਰਸ਼ਨੀ ਦੇਖਣ ਆਉਣ ਵਾਲਿਆਂ ਨਾਲ ਸਾਂਝਾ ਕੀਤਾ ਗਿਆ ਸੀ ਤਾਂ ਜੋ ਕੇਂਦਰ ਸਰਕਾਰ ਨਾਲ ਸਬੰਧਤ ਕਿਸੇ ਵੀ ਅਪ੍ਰਮਾਣਿਤ ਜਾਣਕਾਰੀ ਨੂੰ ਅੱਗੇ ਭੇਜਣ ਤੋਂ ਪਹਿਲਾਂ ਸਪੱਸ਼ਟ ਕੀਤਾ ਜਾ ਸਕੇ।

ਪ੍ਰਦਰਸ਼ਨੀ ਵਿੱਚ ਆਏ ਨੌਜਵਾਨਾਂ ਲਈ ਕੁਇਜ਼ ਮੁਕਾਬਲੇ ਵੀ ਕਰਵਾਏ ਗਏ ਅਤੇ ਜੇਤੂਆਂ ਨੂੰ ਰਿਫਰੈਸ਼ਮੈਂਟ ਦੇ ਨਾਲ-ਨਾਲ ਵਿਸ਼ੇਸ਼ ਟੀ-ਸ਼ਰਟਾਂ ਅਤੇ ਕੱਪ ਵੀ ਵੰਡੇ ਗਏ।
,

Post Views: 80
Previous Post

ਕਾਲਜ ‘ਚ ਪੜ੍ਹਦੀ 18 ਸਾਲ ਦੀ ਲੜਕੀ ਆਪਣੇ ਘਰ ਤੋਂ ਪੇਪਰ ਦੇਣ ਗਈ ਕਾਲਜ ‘ਚੋਂ ਹੋਈ ਗ਼ਾਇਬ

Next Post

ਚੀਨ ਚ’ ਵਾਪਰਿਆ ਵੱਡਾ ਹਾਦਸਾ, 200 ਤੋਂ ਵੱਧ ਵਾਹਨ ਆਪਸ ‘ਚ ਟਕਰਾਏ

Next Post
ਚੀਨ ਚ’ ਵਾਪਰਿਆ ਵੱਡਾ ਹਾਦਸਾ, 200 ਤੋਂ ਵੱਧ ਵਾਹਨ ਆਪਸ ‘ਚ ਟਕਰਾਏ

ਚੀਨ ਚ' ਵਾਪਰਿਆ ਵੱਡਾ ਹਾਦਸਾ, 200 ਤੋਂ ਵੱਧ ਵਾਹਨ ਆਪਸ 'ਚ ਟਕਰਾਏ

Press Ki Taquat

© 2026 presskitaquat.com - Powered by Press Ki Taquat+919041568800

Navigate Site

  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

Follow Us

Welcome Back!

Login to your account below

Forgotten Password?

Retrieve your password

Please enter your username or email address to reset your password.

Log In
No Result
View All Result
  • HOME
  • BREAKING
  • PUNJAB
  • HARYANA
  • INDIA
  • WORLD
  • SPORTS
  • ENTERTAINMENT
  • ENGLISH NEWS
  • E-Paper
  • CONTACT US

© 2026 presskitaquat.com - Powered by Press Ki Taquat+919041568800