ਕਪੂਰਥਲਾ,28-12-22 (Press Ki Taquat): ਸ਼ਹਿਰ ਦੇ ਇਕ ਨਿੱਜੀ ਕਾਲਜ ‘ਚ ਪੜ੍ਹਦੀ 18 ਸਾਲ ਦੀ ਲੜਕੀ ਆਪਣੇ ਘਰ ਤੋਂ ਕਾਲਜ ਪੇਪਰ ਦੇਣ ਗਈ ਪਰ ਵਾਪਸ ਨਹੀਂ ਪਰਤੀ। ਲੜਕੀ ਦੇ ਪਰਿਵਾਰ ਵਲੋਂ ਥਾਣਾ ਸਿਟੀ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਲੜਕੀ ਦੀ ਮਾਤਾ ਅੰਮ੍ਰਿਤਪ੍ਰੀਤ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਪਿੰਡ ਦੁਗਲੀ ਕਲਾਂ ਅਮ੍ਰਿਤਸਰ ਨੇ ਦੱਸਿਆ ਕਿ ਉਸ ਦੀ ਲੜਕੀ ਕਪੂਰਥਲਾ ‘ਚ ਆਪਣੀ ਮਾਸੀ ਕੋਲ ਰਹਿੰਦੀ ਹੈ ਤੇ ਉੱਥੇ ਹੀ ਇਕ ਨਿੱਜੀ ਕਾਲਜ ‘ਚ ਪੜ੍ਹਦੀ ਹੈ।
22 ਦਸੰਬਰ ਨੂੰ ਉਹ ਆਪਣੀ ਮਾਸੀ ਦੇ ਘਰ ਕੰਮ ਕਰਦੀ ਇਕ ਲੜਕੀ ਨਾਲ ਕਾਲਜ ਪੇਪਰ ਦੇਣ ਗਈ ਸੀ ਪਰ ਵਾਪਸ ਘਰ ਨਹੀਂ ਪਰਤੀ। ਉਕਤ ਔਰਤ ਨੇ ਕਿਹਾ ਕਿ ਪਿੰਡ ਬਹੁਈ ਦਾ ਨੌਜਵਾਨ ਰੋਹਿਤ ਸ਼ਰਮਾ ਪੁੱਤਰ ਰਾਜ ਕੁਮਾਰ ਉਸ ਦੀ ਲੜਕੀ ਨੂੰ ਕਿਸੇ ਅਣਦੱਸੀ ਜਗਾ ‘ਤੇ ਲੈ ਗਿਆ ਹੈ। ਲੜਕੀ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਥਾਣਾ ਸਿਟੀ ਦੀ ਪੁਲਿਸ ਨੇ ਉਕਤ ਨੌਜਵਾਨ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਐਸਐਚਓ ਕਿਰਪਾਲ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਦੀ ਭਾਲ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਗਾਇਬ ਹੋਈ ਲੜਕੀ ਦਾ ਅਜੇ ਤਕ ਕੋਈ ਕੋਈ ਪਤਾ ਨਹੀਂ ਲੱਗਾ ਕਿ ਲੜਕੀ ਕਿੱਥੇ ਹੈ।

