ਪਟਿਆਲਾ ( ਪਰਮਿੰਦਰ/ਗਰੇਵਾਲ)(ਪ੍ਰੈਸ ਕੀ ਤਾਕਤ): ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਸੰਜੇਇੰਦਰ ਸਿੰਘ ਬੰਨੀ ਚੈਹਿਲ ਸਾਬਕਾ ਚੇਅਰਮੈਨ ਬਲਾਕ ਸੰਮਤੀ ਪਟਿਆਲਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਹੋਈ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨਾਲ ਕਿਸਾਨਾਂ ਦੀ ਫਸਲ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ, ਇਸ ਪੰਜਾਬ ਸਰਕਾਰ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਪ੍ਰਤੀ ਏਕੜ ਸੱਠ ਹਜ਼ਾਰ ਦਾ ਮੁਆਵਜ਼ਾ ਦੇਵੇ, ਉਹਨਾਂ ਕਿਹਾ ਕਿ ਕੁਦਰਤੀ ਆਫ਼ਤਾਂ ਕਾਰਨ ਇਹ ਲਗਾਤਾਰ ਤੀਜੀ ਫ਼ਸਲ ਹੈ ਜਿਸ ਨੂੰ ਨੁਕਸਾਨ ਹੋਇਆ ਹੈ, ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੇ ਬੋਝ ਥੱਲੇ ਦੱਬੇ ਹੋਏ ਹਨ ਜਿਸ ਕਾਰਨ ਕਈ ਕਿਸਾਨ ਖ਼ੁਦਕੁਸ਼ੀਆਂ ਕਰ ਗਏ, ਇਸ ਲਈ ਪੰਜਾਬ ਸਰਕਾਰ ਨੂੰ ਕਿਸਾਨਾਂ ਨੂੰ ਕਰਜ਼ੇ ਦੇ ਬੋਝ ਤੋਂ ਬਚਾਉਣ ਲਈ ਤੁਰੰਤ ਸੱਠ ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਲਈ ਐਲਾਨ ਕਰਨਾ ਚਾਹੀਦਾ ਹੈ, ਇਸ ਤੋਂ ਇਲਾਵਾ ਆਉਂਣ ਵਾਲੀ ਜੀਰੀ ਦੀ ਫਸਲ ਲਈ ਸਰਕਾਰੀ ਸੁਸਾਇਟੀਆ ਰਾਹੀਂ ਮੁਫ਼ਤ ਬੀਜ, ਯੂਰੀਆ,ਡੇ ਏ ਪੀ,,ਦੀਵਾਈਆ ਕਿਸਾਨਾਂ ਨੂੰ ਦੇਣੀਆਂ ਚਾਹੀਦੀਆਂ ਹਨ, ਇਸ ਤੋਂ ਇਲਾਵਾ ਇਸ ਸਾਲ ਦਾ ਕਿਸਾਨਾਂ ਵਲੋਂ ਲਇਆ ਸੁਸਾਇਟੀ ਤੋਂ ਕਰਜ਼ਾ ਵੀ ਮਾਫ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ, ਤਾਂ ਕਿ ਦੇਸ਼ ਦੇ ਅੰਨਦਾਤੇ ਕਿਸਾਨ ਨੂੰ ਹੋਰ ਕਰਜੇ ਦੇ ਬੋਝ ਥੱਲੇ ਦੱਬਣ ਤੋਂ ਬਚਿਆ ਜਾ ਸਕੇ।