ਚੰਡੀਗੜ੍ਹ, 13-06-2023(ਪ੍ਰੈਸ ਕੀ ਤਾਕਤ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਐਲਾਨ ਕਰਦੇ ਹੋਏ ਕਿਹਾ ਕਿ ਪੂਰੇ ਸੂਬੇ ਵਿਚ ਸਬਜੀ ਮੰਡੀਟਾ ਵਿਚ ਚਾਰਦੀਵਾਰੀ, ਸ਼ੈਡ ਦੇ ਨਿਰਮਾਣ ਤੇ ਮੁਰੰਮਤ , ਗੇਟ ਅਤੇ ਸਫਾਈ ਵਿਵਸਥਾ ਆਦਿ ਕੰਮਾਂ ਲਈ ਇਕ ਨਵੀਂ ਨੀਤੀ ਬਣਾਈ ਜਾਵੇਗੀ। ਇਸ ਦੇ ਤਹਿਤ ਇਕ ਸਮਿਤੀ ਦਾ ਗਠਨ ਕੀਤਾ ਜਾਵੇਗਾ, ਜਿਸ ਵਿਚ ਆੜਤੀ ਭਾਗੀਦਾਰ ਹੋਣਗੇ। ਇਸ ਸਮਿਤੀ ਨੂੰ ਮਾਰਕਿਟ ਫੀਸ ਵਿੱਚੋਂ ਕੁੱਝ ਰਕਮ ਉਪਲਬਧ ਕਰਵਾਈ ਜਾਵੇਗੀ, ਜਿਸ ਤੋਂ ਸਮਿਤੀ ਮੰਡੀ ਦੇ ਕੰਮ ਆਪਣੇ ਪੱਧਰ ‘ਤੇ ਕਰਵਾ ਸਕੇਗੀ।
ਮੁੱਖ ਮੰਤਰੀ ਅੱਜ ਇੱਥੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਕੈਥਲ ਵਿਚ ਪ੍ਰਬੰਧਿਤ ਵਪਾਰੀ ਸਮੇਲਨ ਨੂੰ ਸੰਬੋਧਿਤ ਕਰ ਰਹੇ ਸਨ। ਹੈਫੇਡ ਦੇ ਚੇਅਰਮੈਨ ਕੈਲਾਸ਼ ਭਗਤ, ਵਿਧਾਇਕ ਸੁਭਾਸ਼ ਸੁਧਾ ਸਮੇਤ ਹੋਰ ਮਾਣਯੋਗ ਵਿਅਕਤੀ ਪ੍ਰੋਗ੍ਰਾਮ ਵਿਚ ਮੌਜੂਦ ਰਹੇ।