ਸੁਨਾਮ (Joginder Sunam/ Press Ki Taquat Bureau) ਭਾਰਤ ਸਰਕਾਰ ਦੇ ਮਹਿਕਮਾ N.H.P.C ਦੇ ਬੋਰਡ ਦੇ ਡਾਇਰੈਕਟਰ ਸ੍ਰੀ ਅਮਿਤ ਕਾਂਸਲ ਨੇ ਸਥਾਨਿਕ ਓਵਰ ਬਰਿਜ ਥੱਲੇ ਸਥਿਤ ਖਾਲਸ ਪ੍ਰੇਮ ਮਾਰਗ ਬਿਮਾਰ ਪਸੂਆਂ ਦੇ ਪਿੰਗਲ ਵਾੜੇ ਵਿੱਚ ਆਪਣੇ ਹਾਜਰੀ ਲਗਵਾਈ ਇਸ ਮੌਕੇ ਸੰਸਥਾਂ ਵੱਲੋਂ ਉਨ੍ਹਾਂ ਦਾ ਸਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜ ਮੈਂ ਇੱਥੇ ਪਿੰਗਲ ਵਾੜੇ ਵਿੱਚ ਆ ਕੇ ਆਪਣੇ ਆਪ ਨੂੰ ਵਡਭਾਗਾ ਸਮਝਦਾ ਹਾਂ। ਕਿਉਂਕਿ ਅਜਹਿਆਂ ਗਊਆਂ ਦੀ ਸੇਵਾ ਕਰਨ ਨਾਲ 33 ਕਰੋੜ ਦੇਵੀ ਦੇਵਤੇ ਖੁਸ਼ ਹੁੰਦੇ ਹਨ ਅਤੇ ਉਨ੍ਹਾਂ ਦੀ ਵੀ ਪੂਜਾ ਨਾਲ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬੇਜੁਆਨ, ਬਿਮਾਰ ਪਸੂਆਂ ਦੀ ਸਾਂਭ-ਸੰਭਾਲ ਸਭ ਤੋਂ ਔਖਾਂ ਕੰਮ ਹੁੰਦਾ ਹੈ, ਪਰੰਤੂ ਇਹ ਸੰਸਥਾਂ ਇਹ ਕੰਮ ਕਰਕੇ ਬਹੁਤ ਵੱਡੇ ਪੁੰਨ ਦਾ ਕੰਮ ਕਰ ਰਹੀ ਹੈ। ਉਨ੍ਹਾਂ ਸੰਸਥਾਂ ਵੱਲੋਂ ਕੀਤੇ ਪ੍ਰਬੰਧਾਂ ਤੇ ਤਸੱਲੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੰਸਥਾ ਨੇ ਤਾਂ ਇੱਥੇ ਪੂਰਾ ਬ੍ਰਿਦਾਬਨ ਵਸਾਇਆ ਪਿਆ ਹੈ। ਉਨ੍ਹਾਂ ਪ੍ਰਬੰਧਕਾਂ ਨੂੰ ਪੂਰੀ ਮਦਦ ਦਾ ਭਰੋਸਾ ਦਵਾਉਦਿਆਂ ਕਿਹਾ, ਉਹ ਬਿਮਾਰ ਜਾ ਫੱਟੜ ਗਊਆਂ ਨੂੰ ਚੁੱਕ ਕੇ ਲਿਆਉਣ ਲਈ ਇਕ ਲਿਫਟ ਵਾਲੀ ਟਰਾਲੀ ਖਰੀਦਣ ਵਿੱਚ ਪੂਰੀ ਮਦਦ ਕਰਨਗੇ। ਇਸ ਮੌਕੇ ਸੰਸਥਾ ਦੇ ਪੀ. ਆਰ. ਓ ਕ੍ਰਿਸ਼ਨ ਸੰਦੌਹਾ ਨੇ ਸੰਸਥਾ ਦੇ ਕੰਮਕਾਜ ਦੀ ਪੂਰੀ ਪ੍ਰਕਿਰਿਆ ਦੱਸੀ ਤੇ ਲੋਕਾਂ ਦੀ ਮਦਦ ਲਈ ਧੰਨਵਾਦ ਕੀਤਾ ਇਸ ਮੌਕੇ ਤੇ ਸੰਸਥਾਂ ਸਰਪ੍ਰਸਤ ਜੋਗਿੰਦਰ ਸਿੰਘ ਸਾਰੋਂ ਪ੍ਰਧਾਨ ਸ਼ਾਮ ਲਾਲ ਬਾਂਸਲ, ਸਕੱਤਰ ਅਸੋਕ ਕੁਮਾਰ ਸਿੰਗਲਾ, ਮੈਨੇਜਰ ਬਿਕਰਮ ਜੀਤ ਵਿੱਕੀ, ਪਵਨ ਕੁਮਾਰ ਗਰਗ, ਡਾ. ਮਦਨ ਲਾਲ ਗੋਇਲ, ਡਾ. ਸਤਪਾਲ ਗਰਗ, ਡਾ. ਗਗਨ, ਰਾਮੇਸ਼ ਕੁਮਾਰ, ਲਾਜਪਤ ਰਾਏ, ਅਗਰਰਤਨ, ਵੇਦ ਪ੍ਰਕਾਸ ਹੋਡਲਾ ਸਮੇਤ ਸੰਸਥਾਂ ਦੇ ਮੈਂਬਰ ਤੇ ਅਹੁਦੇਦਾਰ ਹਾਜਰ ਸਨ।

