ਮੇਰੀ ਮਾਟੀ-ਮੇਰਾ ਦੇਸ਼ ਮੁਹਿੰਮ ਦੀ ਕੀਤੀ ਸ਼ੁਰੂਆਤ
ਰਾਜ ਵਿਚ 300 ਜਨ ਸੰਵਾਦ ਕਰਨ ਦਾ ਟਾਰਗੇਟ
ਚੰਡੀਗੜ੍ਹ, 12 ਅਗਸਤ (ਪ੍ਰੈਸ ਕੀ ਤਾਕਤ ਬਿਊਰੋ) – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਵਿਚ ਅੰਤੋਂਦੇਯ ਮੇਲਿਆਂ ਰਾਹੀਂ ਲਗਭਗ 50 ਹਜਾਰ ਲੋਕਾਂ ਨੂੰ ਉਨ੍ਹਾਂ ਦੀ ਜਰੂਰਤ ਦੇ ਅਨੁਰੂਪ ਕਰਜਾ ਉਪਲਬਧ ਕਰਵਾ ਕੇ ਰੁਜਗਾਰ ਦੇਣ ਦਾ ਕੰਮ ਕੀਤਾ ਗਿਆ ਹੈ। ਇਸ ਗੁੜਾ ਪਿੰਡ ਦੇ ਵੀ 11 ਲੋਕਾਂ ਨੂੰ ਕਰਜਾ ਉਪਲਬਧ ਕਰਵਾਉਂਦੇ ਹੋਏ ਆਤਮਨਿਰਭਰ ਬਨਾਉਣ ਦਾ ਕੰਮ ਕੀਤਾ ਗਿਆ ਹੈ। ਮੁੱਖ ਮੰਤਰੀ ਕੱਲ ਦੇਰ ਸ਼ਾਮ ਜਨਸੰਵਾਦ ਪ੍ਰੋਗ੍ਰਾਮ ਤਹਿਤ ਕੁਰੂਕਸ਼ੇਤਰ ਜਿਲ੍ਹਾ ਦੇ ਪਿੰਡ ਗੂੜਾ ਵਿਚ ਮੌਜੂਦ ਪਿੰਡਵਾਸੀਆਂ ਨਾਲ ਸਿੱਧਾ ਸੰਵਾਦ ਕਰ ਰਹੇ ਸਨ। ਇਸ ਤੋਂ ਪਹਿਲਾਂ ਮੇਰੀ ਮਾਟੀ-ਮੇਰਾ ਦੇਸ਼ ਪ੍ਰੋਗ੍ਰਾਮ ਤਹਿਤ ਮੁੱਖ ਮੰਤਰੀ ਨੇ ਪ੍ਰੋਗ੍ਰਾਮ ਸਥਾਨ ਦੇ ਨੇੜੇ ਪੌਧਾਰੋਪਣ, ਝੰਡਾ ਤੇ ਸ਼ਿਲਾਫਲਕਮ ਨੂੰ ਨਮਨ ਕੀਤਾ ਅਤੇ ਸਾਰੇ ਲੋਕਾਂ ਨੂੰ ਪੰਚ-ਪ੍ਰਣ ਦੀ ਸੁੰਹ ਦਿਵਾਈ।
ਇਸ ਮੌਕੇ ‘ਤੇ ਸਾਂਸਦ ਸ੍ਰੀ ਨਾਇਬ ਸੈਨੀ ਤੇ ਸੂਬਾ ਮਹਾਮੰਤਰੀ ਸ੍ਰੀ ਪਵਨ ਸੈਨੀ ਮੌਜੂਦ ਸਨ।
ਪਿੰਡ ਗੂੜਾ ਤੋਂ ਸ਼ੁਰੂ ਕੀਤਾ ਮੇਰੀ ਮਾਟੀ-ਮੇਰਾ ਦੇਸ਼ ਮੁਹਿੰਮ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਇਸ ਮੌਕੇ ‘ਤੇ ਕਿਹਾ ਕਿ ਖੁਸ਼ਕਿਸਮਤੀ ਦੀ ਗੱਲ ਹੈ ਕਿ ਮੇਰਾ ਮਾਟੀ-ਮੇਰਾ ਦੇਸ਼ ਮੁਹਿੰਮ ਦੇ ਤਹਿਤ ਦੇਸ਼ ਦੀ ਰਾਸ਼ਟਰੀ ਏਕਤਾ ਤੇ ਅਖੰਡਤਾ ਦੇ ਅਨੁਰੂਪ ਪਿੰਡ ਗੂੜਾ ਹਰਿਆਣਾ ਦਾ ਪਹਿਲਾ ਅਜਿਹਾ ਪਿੰਡ ਹੈ, ਜਿੱਥੋਂ ਅੱਜ ਕਲਸ਼ ਵਿਚ ਮਿੱਟੀ ਇਕੱਠਾ ਕਰਨ ਦੀ ਸ਼ੁਰੂਆਤ ਹੋਈ ਹੈ। ਇਹ ਪ੍ਰੋਗ੍ਰਾਮ ਅਗਲੇ 15 ਦਿਨ ਤਕ ਪੂਰੇ ਦੇਸ਼ ਵਿਚ ਚੱਲੇਗਾ। ਜਿਲ੍ਹਾ, ਹਲਕੇ ਅਨੁਸਾਰ ਮਿੱਟੀ ਇਕ ਸਥਾਨ ਤੋਂ ਇਕੱਠਾ ਕਰ ਕੇ ਦਿੱਲੀ ਕਰਤੱਵਯ ਪੱਥ ‘ਤੇ ਲੈ ਜਾ ਕੇ ਨਮਨ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਇਹ ਵੀ ਕਿਹਾ ਕਿ ਹੁਣ ਤਕ ਊਹ 50 ਤੋਂ ਵੱਧ ਪਿੰਡਾਂ ਵਿਚ ਜਨਸੰਵਾਦ ਪ੍ਰੋਗ੍ਰਾਮ ਕਰ ਚੁੱਕੇ ਹਨ ਅਤੇ 300 ਪਿੰਡਾਂ ਵਿਚ ਜਨਸੰਵਾਦ ਪ੍ਰੋਗ੍ਰਾਮ ਦਾ ਟੀਚਾ ਰੱਖਿਆ ਗਿਆ ਹੈ। ਜਨਸੰਵਾਦ ਪ੍ਰੋਗ੍ਰਾਮ ਵਿਚ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਹਨ ਕਿ ਜੋ ਵੀ ਸ਼ਿਕਾਇਤ ਇੱਥੋ ਪ੍ਰਾਪਤ ਹੁੰਦੀ ਹੈ ਉਨ੍ਹਾਂ ਨੂੰ ਉਹ ਪ੍ਰਾਥਮਿਕਤਾ ਅਧਾਰ ‘ਤੇ ਹੱਲ ਕਰਵਾਉਣਾ ਯਕੀਨੀ ਕਰਨ।
ਡੀਬੀਟੀ ਤੋਂ ਬਚੇ 1400 ਕਰੋੜ
ਮੁੱਖ ਮੰਤਰੀ ਨੇ ਇਸ ਮੌਕੇ ‘ਤੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਤੋਂ ਜੋ ਰਕਮ ਵਿਕਾਸ ਲਈ ਭੇਜੀ ਜਾਂਦੀ ਹੈ, ਉਹ ਸੌ-ਫੀਸਦੀ ਸਬੰਧਿਤ ਕੰਮ ‘ਤੇ ਖਰਚ ਹੁੰਦੀ ਹੈ। ਯੋਗ ਲਾਭਕਾਰਾਂ ਨੂੰ ਵੀ ਸਿੱਧੇ ਉਨ੍ਹਾਂ ਦੇ ਖਾਤਿਆਂ ਵਿਚ ਡੀਬੀਟੀ ਰਾਹੀਂ ਪੂਰੀ ਰਕਮ ਮਿਲਦੀ ਹੈ। ਹਰਿਆਣਾ ਵਿਚ ਭ੍ਰਿਸ਼ਟਾਚਾਰ ‘ਤੇ ਰੋਕ ਲਗਾ ਕੇ ਡੀਬੀਟੀ ਰਾਹੀਂ ਲੋਕਾਂ ਨੂੰ ਸਿੱਧਾ ਲਾਭ ਦਿੱਤਾ ਜਾ ਰਿਹਾ ਹੈ ਅਤੇ ਅਜਿਹਾ ਕਰ ਕੇ 1400 ਕਰੋੜ ਰੁਪਏ ਦੀ ਰਕਮ ਬਚਾਈ ਗਈ ਹੈ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਪਿੰਡ ਗੂੜਾ ਦੇ 1279 ਲੋਕਾਂ ਦੇ ਆਯੂਸ਼ਮਾਨ ਕਾਰਡ ਬਣੇ ਹਨ, ਜਿਨ੍ਹਾਂ ਵਿੱਚੋਂ 88 ਲੋਕਾਂ ਨੇ ਇਸ ਦਾ ਲਾਭ ਚੁਕਿਆ ਹੈ ਅਤੇ ਇਸ ਦੇ ਤਹਿਤਹ 27 ਲੱਖ 87 ਹਜਾਰ ਰੁਪਏ ਦੀ ਰਕਮ ਸਬੰਧਿਤ ਵਿਅਕਤੀਆਂ ਦੀ ਬਮੀਾਦਰੀ ‘ਤੇ ਖਰਚ ਹੋਈ ਹੈ। ਉਨ੍ਹਾਂ ਨੇ ਪਿੰਡਵਾਸੀਆਂ ਦੀ ਲਗਭਗ ਸਾਰੀ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੰਦੇ ਹੋਏ ਦਸਿਆ ਕਿ ਲਾਡਵਾ ਵਿਧਾਨਸਭਾ ਖੇਤਰ ਤਹਿਤ 25 ਕਰੋੜ ਰੁਪਏ ਦੀ ਲਾਗਤ ਨਾਲ 52 ਸੜਕਾਂ ਨੂੰ ਬਣਾਇਆ ਜਾ ਰਿਹਾ ਹੈ। ਜਨਸੰਵਾਦ ਪ੍ਰੋਗ੍ਰਾਮ ਦੌਰਾਨ ਉਨ੍ਹਾਂ ਨੇ ਪਿੰਡ ਗੁੜਾ ਤੋਂ ਯਮੁਨਾਨਗਰ ਵਾਇਆ ਰਾਦੌਰ ਤਕ ਰੋਡਵੇਜ ਦੀ ਬੱਸ ਚਲਾਉਣ ਦੇ ਵੀ ਅਧਿਕਾਰੀਆਂ ਨੁੰ ਨਿਰਦੇਸ਼ ਦਿੱਤੇ।